ਵਿਦੇਸ਼ੀ ਨਸ਼ਾ ਤਸਕਰਾਂ ਦੀ ਪੰਜਾਬ ‘ਚ ਸਰਗਰਮੀ ਦੇ ਫਿਕਰ ਵਧਾਇਆ

ਬਠਿੰਡਾ: ਪੰਜਾਬ ਵਿਚ ਨਸ਼ਾ ਤਸਕਰੀ ਦੇ ਧੰਦੇ ਵਿਚ ਨਾਇਜੀਰੀਅਨ ਅਤੇ ਅਫਰੀਕਨ ਨੌਜਵਾਨ ਪੂਰੀ ਤਰ੍ਹਾਂ ਸਰਗਰਮ ਹਨ। ਸਰਕਾਰੀ ਅੰਕੜਿਆਂ ਅਨੁਸਾਰ Ḕਕਾਲੇ ਨੌਜਵਾਨਾਂ’ ਲਈ ਪੰਜਾਬ ਸਭ ਤੋਂ ਚੰਗੀ Ḕਚਿੱਟੇ ਦੀ ਮੰਡੀ’ ਹੈ, ਜਿਥੇ ਖਰੀਦਦਾਰਾਂ ਦੀ ਕੋਈ ਘਾਟ ਨਹੀਂ। ਪੰਜਾਬ ਦੀ ਪਟਿਆਲਾ, ਰੋਪੜ, ਜਲੰਧਰ ਤੇ ਅੰਮ੍ਰਿਤਸਰ ਜੇਲ੍ਹ ‘ਚ ਨਾਇਜੀਰੀਅਨ ਤਸਕਰ ਕਾਫੀ ਗਿਣਤੀ ਵਿਚ ਆਉਣ ਲੱਗੇ ਹਨ। ਦਿੱਲੀ ਦਾ ਉੱਤਮ ਨਗਰ ਇਨ੍ਹਾਂ ਕਾਲੇ ਤਸਕਰਾਂ ਦਾ ਅੱਡਾ ਬਣ ਗਿਆ ਹੈ, ਜਿਥੋਂ ਇਹ ਵਿਦੇਸ਼ੀ ਤਸਕਰ ਪੰਜਾਬ ਵਿਚ Ḕਚਿੱਟਾ’ ਸਪਲਾਈ ਕਰਦੇ ਹਨ। ਇਹ ਤਸਕਰ ਨਾਇਜੀਰੀਆ, ਕੀਨੀਆ ਤੇ ਅਫਰੀਕਾ ਦੇ ਬਾਸ਼ਿੰਦੇ ਹਨ, ਜੋ ਬਿਜ਼ਨਸ ਵੀਜ਼ਾ ਅਤੇ ਵਿਦਿਆਰਥੀ ਵੀਜ਼ੇ ਉਤੇ ਭਾਰਤ ਆਉਂਦੇ ਹਨ। Continue reading

ਬਾਦਲ ਸਰਕਾਰ ਵੇਲੇ ਡੋਪ ਟੈਸਟਾਂ ਦਾ ਸੱਚ ਆਇਆ ਸਾਹਮਣੇ

ਬਠਿੰਡਾ: ਪੰਜਾਬ ਪੁਲਿਸ ਦੀ ਭਰਤੀ ਸਮੇਂ ਡੋਪ ਟੈਸਟ ਦੇ ਡਰੋਂ 1.16 ਲੱਖ ਨੌਜਵਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ, ਜੋ ਪੁਲਿਸ ਭਰਤੀ ਵਿਚੋਂ ਗੈਰਹਾਜ਼ਰ ਹੀ ਹੋ ਗਏ ਸਨ। ਉਦੋਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਡੋਪ ਟੈਸਟ ਦੇ ਮਾਮਲੇ ਵਿਚ ਬਹੁਤੇ ਤੱਥਾਂ ਉਤੇ ਪਰਦਾ ਪਾ ਲਿਆ ਸੀ, ਜਿਨ੍ਹਾਂ ਬਾਰੇ ਆਰ.ਟੀ.ਆਈ. ਤਹਿਤ ਪ੍ਰਾਪਤ ਵੇਰਵਿਆਂ ਤੋਂ ਖੁਲਾਸਾ ਹੋਇਆ ਹੈ। Continue reading

ਲੰਗਰ ਨੂੰ ਜੀ.ਐਸ਼ਟੀ. ਤੋਂ ਛੋਟ ਵਾਲਾ ਐਲਾਨ ਕਾਗਜ਼ੀ ਨਿਕਲਿਆ

ਅੰਮ੍ਰਿਤਸਰ: ਲੰਗਰ ਨੂੰ ਜੀ.ਐਸ਼ਟੀ. ਦੇ ਘੇਰੇ ਵਿਚੋਂ ਬਾਹਰ ਕਰਨ ਦਾ ਐਲਾਨ ਹਾਲੇ ਤੱਕ ਕਾਗਜ਼ੀ ਹੀ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਜੀ.ਐਸ਼ਟੀ. ਹਟਾਉਣ ਦੇ ਐਲਾਨ ਤੋਂ ਬਾਅਦ ਵੀ ਹਾਲੇ ਤੱਕ ਫੰਡ ਵਾਪਸ ਨਹੀਂ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਗੁਰੂ ਰਾਮਦਾਸ ਲੰਗਰ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਚ ਚਲਦੇ ਲੰਗਰ ਦਾ ਬਜਟ ਜੀ.ਐਸ਼ਟੀ. ਲੱਗਣ ਕਾਰਨ ਪਿਛਲੇ ਇਕ ਸਾਲ ਵਿਚ ਦਸ ਕਰੋੜ ਵਧ ਗਿਆ ਹੈ। Continue reading

ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਅੰਮ੍ਰਿਤਸਰ ਵਾਂਗ ਸਜੇਗਾ Ḕਈਸਟ ਐਂਜ਼ਲਿਆ’

ਲੰਡਨ: ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਥੈਟਫੋਰਡ ਵਿਚ ਵਿਸ਼ੇਸ਼ ਸਮਾਗਮ 7 ਜੁਲਾਈ ਤੋਂ 21 ਜੁਲਾਈ ਤੱਕ ਕਰਵਾਏ ਜਾ ਰਹੇ ਹਨ। ਐਸੈਕਸ ਕਲਚਰਲ ਡਾਇਵਰਸਿਟੀ ਪ੍ਰੋਜੈਕਟ ਵੱਲੋਂ ਨੌਰਫੋਕ ਕਾਊਂਟੀ ਕੌਂਸਲ ਦੇ ਸਹਿਯੋਗ ਨਾਲ ਉਦਘਾਟਨੀ ਸਮਾਰੋਹ ਮੌਕੇ ਯੂ.ਕੇ. ਦੀਆਂ ਜੰਮਪਲ Ḕਸਿੰਘ ਟਵਿੰਨਜ਼’ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਜੌੜੀਆਂ ਭੈਣਾਂ ਅੰਮ੍ਰਿਤ ਕੌਰ ਸਿੰਘ ਅਤੇ ਰਾਬਿੰਦਰਾ ਕੌਰ ਸਿੰਘ ਵੱਲੋਂ ਬਣਾਇਆ ਮਹਾਰਾਜਾ ਦਲੀਪ ਸਿੰਘ ਦਾ ਚਿੱਤਰ ਏਸ਼ੀਅੇਂਟ ਹਾਊਸ ਮਿਊਜ਼ੀਅਮ ਵਿਚ ਲੋਕ ਅਰਪਣ ਕੀਤਾ ਗਿਆ। Continue reading

ਤਿੰਨਾਂ ਦਰਿਆਵਾਂ ਦੇ ਹਾਣੀ, ਕੂਕਣ ਪਾਣੀ-ਪਾਣੀ

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਪਾਣੀ ਲਈ ਤਰਸ ਰਹੀ ਹੈ। ਇਸ ਦੀ ਇਹ ਹਾਲਤ ਕਿਉਂ ਹੋਈ ਅਤੇ ਇਸ ਲਈ ਕੌਣ ਜਿੰਮੇਵਾਰ ਹੈ? ਪਾਣੀਆਂ ਦੇ ਮਾਮਲੇ ਵਿਚ ਇਸ ਨਾਲ ਹੁੰਦੇ ਆ ਰਹੇ ਵਿਤਕਰੇ ਦੇ ਕੀ ਕਾਰਨ ਹਨ ਅਤੇ ਇਨ੍ਹਾਂ ਲਈ ਕੌਣ ਜਿੰਮੇਵਾਰ ਹੈ? ਪੰਜਾਬ ਦੇ ਪਾਣੀਆਂ ਨੂੰ ਜਹਿਰੀਲਾ ਬਣਾਉਣ ਵਿਚ ਕਿਸ ਦਾ ਕਸੂਰ ਹੈ? ਇਹ ਮਸਲੇ ਹਨ ਜੋ ਆਪਣੇ ਇਸ ਲੇਖ ਵਿਚ ਡਾ. ਮਲਕੀਅਤ ਸਿੰਘ ਸੈਣੀ ਨੇ ਵਿਚਾਰਦਿਆਂ ਪੰਜਾਬੀਆਂ ਨੂੰ ਆਗਾਹ ਕੀਤਾ ਹੈ ਕਿ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਬਹੁਤ ਦੇਰ ਹੋ ਚੁਕੀ ਹੋਵੇਗੀ। Continue reading

ਸ਼ੇਰੇ-ਪੰਜਾਬ ਦੀ ਪੋਤੀ

ਸਾਡਾ ਵਿਰਸਾ ਸਾਡਾ ਮਾਣ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ। Continue reading

ਪਾਕਿਸਤਾਨ ਚੋਣਾਂ: ਦੁਚਿੱਤੀ ਵਿਚ ਫਾਥਾ ਮੁਲਕ

-ਜਤਿੰਦਰ ਪਨੂੰ
ਭਾਰਤ ਦਾ ਗਵਾਂਢੀ ਦੇਸ਼, ਭਾਰਤ ਦੀ ਆਜ਼ਾਦੀ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਵਿਚੋਂ ਹਿੱਸਾ ਕੱਟ ਕੇ ਖੜ੍ਹਾ ਕੀਤਾ ਗਿਆ ਪਾਕਿਸਤਾਨ ਇਸ ਵੇਲੇ ਆਪਣੀ ਹੋਣੀ ਦੇ ਭਵਿੱਖ ਲਈ ਇੱਕ ਦੋਰਾਹੇ ਉਤੇ ਖੜ੍ਹਾ ਹੈ। ਇਸ ਦੋਰਾਹੇ ਤੋਂ ਨਿਕਲਦੇ ਰਾਹਾਂ ਵਿਚੋਂ ਇੱਕ ਇਸ ਦੀ ਤਬਾਹੀ ਦੇ ਭਵਿੱਖ ਦਾ ਝਉਲਾ ਪੱਕਾ ਕਰਦਾ ਹੈ ਤੇ ਦੂਜਾ ਇਹ ਆਸ ਕਰਨ ਲਈ ਮੌਕਾ ਦੇ ਸਕਦਾ ਹੈ ਕਿ ਆਪਰੇਸ਼ਨ ਥੀਏਟਰ ਵਿਚੋਂ ਮੌਤ ਨੂੰ ਅੱਖ ਮਾਰ ਕੇ ਮੁੜ ਆਉਣ ਵਾਲੇ ਕੈਂਸਰ ਦੇ ਮਰੀਜ਼ ਵਾਂਗ ਇਹ ਰਾਹ ਰੋਕੀ ਖੜ੍ਹੀ ਤਬਾਹੀ ਨੂੰ ਝਕਾਨੀ ਦੇ ਸਕਦਾ ਹੈ। ਫੈਸਲਾ ਇਸ ਦੀਆਂ ਆਮ ਚੋਣਾਂ ਨੇ ਕਰਨਾ ਹੈ। ਚੋਣਾਂ ਨੂੰ ਬਹੁਤੇ ਦਿਨ ਨਹੀਂ ਰਹਿ ਗਏ, ਇਸ ਪੰਝੀ ਜੁਲਾਈ ਨੂੰ ਹੋ ਜਾਣੀਆਂ ਹਨ। Continue reading

ਮਾਟੀ ਕੁਦਮ ਕਰੇਂਦੀ

ਬਲਜੀਤ ਬਾਸੀ
ਜਨਮ ਤੋਂ ਮਰਨ ਤੱਕ ਮਨੁੱਖ ਮਿੱਟੀ ਵਿਚ ਹੀ ਵਿਚਰਦਾ ਹੈ। ਮਨੁੱਖ ਮਿੱਟੀ ਨਾਲ ਮਿੱਟੀ ਹੁੰਦਾ ਹੈ ਤਾਂ ਮਿੱਟੀ ਤੋਂ ਹੀ ਸਾਰੀ ਬਨਸਪਤੀ ਪੈਦਾ ਹੁੰਦੀ ਹੈ। ਕਿੰਨੀਆਂ ਹੀ ਭਾਵੁਕ ਸਥਿਤੀਆਂ ਦੇ ਵਰਣਨ ਲਈ ਮਿੱਟੀ ਸ਼ਬਦ ਦੀ ਡਾਢੀ ਵਰਤੋਂ ਹੁੰਦੀ ਹੈ। ਦੇਸ਼ ਦੀ ਧਰਤੀ ਲਈ ‘ਵਤਨ ਦੀ ਮਿੱਟੀ’ ਜਿਹਾ ਵਾਕਾਂਸ਼ ਵਰਤਿਆ ਜਾਂਦਾ ਹੈ, ਚਿਰ ਬਾਅਦ ਦੇਸ਼ ਪਰਤਦਾ ਮਨੁੱਖ ਇਸ ਦੀ ਮਿੱਟੀ ਨੂੰ ਮੱਥੇ ਲਾਉਂਦਾ ਹੈ। ਇਹ ਗੱਲ ਸਿਰਫ ਬਾਈਬਲ ਵਿਚ ਹੀ ਨਹੀਂ ਕਹੀ ਗਈ ਕਿ ਮਿੱਟੀ ਤੋਂ ਹੀ ਮਨੁੱਖ ਪੈਦਾ ਹੋਇਆ ਅਤੇ ਮਿੱਟੀ ਵਿਚ ਹੀ ਇਸ ਨੇ ਮੁੜ ਮਿਲ ਜਾਣਾ ਹੈ ਸਗੋਂ ਹਰ ਸਭਿਆਚਾਰ ਵਿਚ ਅਜਿਹਾ ਵਿਸ਼ਵਾਸ ਹੈ। Continue reading

ਦਰਬਾਰ ਸਾਹਿਬ ਦੀ ਇਮਾਰਤ ਵਿਚ ਤਬਦੀਲੀਆਂ ਅਤੇ ਸ਼੍ਰੋਮਣੀ ਕਮੇਟੀ

ਸਿੱਖ ਜਗਤ ਦੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵਿਚ ਤਬਦੀਲੀ ਨਾਲ ਇਸ ਇਤਿਹਾਸਕ ਅਸਥਾਨ ਦੀ ਪਵਿਤਰਤਾ, ਇਕਸੁਰਤਾ ਅਤੇ ਇਕਾਗਰਤਾ ਭੰਗ ਹੋ ਰਹੀ ਹੈ। ਗੌਲਣਯੋਗ ਗੱਲ ਇਹ ਹੈ ਕਿ ਇਹ ਤਬਦੀਲੀ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਜਿਹੜੀ ਇਸ ਅਸਥਾਨ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਕੀ ਇਹ ਛੇੜ-ਛਾੜ ਮਰਿਆਦਾ ਦਾ ਮਸਲਾ ਨਹੀਂ ਬਣਦਾ? Continue reading

ਆ ਭੈਣ ਫਾਤਮਾ!

ਕਹਾਣੀ ‘ਆ ਭੈਣ ਫਾਤਮਾ’ ਵਿਚ ਸੰਤਾਲੀ ਵਾਲੀ ਚੀਸ ਪਰੋਈ ਹੋਈ ਹੈ। ਕਹਾਣੀਕਾਰ ਬਲਦੇਵ ਸਿੰਘ ਨੇ ਇਸ ਚੀਸ ਨਾਲ ਇਉਂ ਸਾਂਝ ਪੁਆਈ ਹੈ ਕਿ ਅੱਖਾਂ ਨਮ ਹੋ ਉਠਦੀਆਂ ਹਨ। ਪਹਿਲੀ ਨਜ਼ਰੇ ਕਹਾਣੀ ਭਾਵੇਂ ਇਕਹਿਰੀ ਜਿਹੀ ਜਾਪਦੀ ਹੈ ਪਰ ਜਿਉਂ ਜਿਉਂ ਇਸ ਦੀਆਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ, ਪਾਠਕ ਮਨ ਵੈਰਾਗਮਈ ਹਾਲਾਤ ਨਾਲ ਜੂਝਣ ਲੱਗਦਾ ਹੈ। ਇਹ ਅਸਲ ਵਿਚ ਮਨੁੱਖੀ ਮਨ ਦੇ ਜਿਉਂਦੇ ਹੋਣ ਦੀ ਕੋਈ ਅਨੰਤ ਕਥਾ ਹੈ। Continue reading