ਹੱਕ-ਸੱਚ ਤੇ ਖਹਿਰਾ!

ਮੋਢੇ ਰੱਖ ਕਮਾਨ ਅਦਾਲਤਾਂ ਦਾ, ਪੰਜੇ ਵਾਲਿਆਂ ਨੇ ਖਹਿਰੇ ਦੇ ਮਾਰਿਆ ਈ।
‘ਕੱਠਾ ਹੋਇਆ ਨਾ ਜੋ ਹਾਲੇ ‘ਆਪ’ ਵਾਲਾ, ਤਾਣਾ-ਬਾਣਾ ਜਿਹਾ ਫੇਰ ਖਿਲਾਰਿਆ ਈ।
ਝੰਡੇ ਜਿੱਤ ਦਾ ਗੱਡਦਾ ਰਹੇ ਭਾਵੇਂ, ਲਾਲਚ ਸਾਹਮਣੇ ਹਰ ਕੋਈ ਹਾਰਿਆ ਈ।
ਆਮ ਆਦਮੀ ਤੜਪਦਾ ਫਿਰ ਰਿਹਾ ਏ, ਉਹਦੀ ਤੜਪ ਨੂੰ ਕਿਸੇ ਨਾ ਠਾਰਿਆ ਈ।
ਕੁਤਰੇ ਖੰਭ ਨੇ ਸਦਾ ਹਕੂਮਤਾਂ ਨੇ, ਸੱਤਾ ਸਾਹਮਣੇ ਜਿਹੜਾ ਲਲਕਾਰਿਆ ਈ।
ਹੱਕ-ਸੱਚ ਦੀ ਸਾਣ ‘ਤੇ ਰਹੇ ਚੜ੍ਹਦਾ, ਉਸ ਨੂੰ ਵਕਤ ਨੇ ਸਦਾ ਨਿਖਾਰਿਆ ਈ।

This entry was posted in ਠਾਹ ਸੋਟਾ. Bookmark the permalink.