ਬੁੱਧੀਜੀਵੀਆਂ ਦੇ ਕਤਲ ਬਨਾਮ ਜਾਂਚ ਏਜੰਸੀਆਂ ਦੀ ਨਾਲਾਇਕੀ

ਮੁੰਬਈ: ਮੁਢਲੇ ਤੌਰ ‘ਤੇ ਇਹੀ ਮੰਨਿਆ ਜਾ ਰਿਹਾ ਹੈ ਕਿ ਗੌਰੀ ਲੰਕੇਸ਼ ਦੇ ਕਤਲ ਪਿੱਛੇ ਉਨ੍ਹਾਂ ਤਾਕਤਾਂ ਦਾ ਹੀ ਹੱਥ ਹੈ ਜਿਨ੍ਹਾਂ ਨੇ ਮਹਾਰਾਸ਼ਟਰ ਵਿਚ ਡਾæ ਨਰੇਂਦਰ ਦਾਭੋਲਕਰ, ਗੋਬਿੰਦ ਪਨਸਰੇ ਤੇ ਕਰਨਾਟਕਾ ਵਿਚ ਡਾæ ਕਲਬੁਰਗੀ ਨੂੰ ਨਿਸ਼ਾਨਾ ਬਣਾਇਆ।

ਗੌਰੀ ਲੰਕੇਸ਼ ਵਾਂਗ ਇਹ ਤਿੰਨੇ ਵੀ ਅਸਹਿਣਸ਼ੀਲਤਾ ਦੇ ਕੱਟੜ ਵਿਰੋਧੀ ਸਨ। ਇਨ੍ਹਾਂ ਦੀ ਮੌਤ ਪਿੱਛੋਂ ਦੇਸ਼ ਭਰ ਵਿਚ ਰੋਹ ਉਠਿਆ ਸੀ, ਪਰ ਪੁਲਿਸ ਅੱਜ ਤੱਕ ਇਨ੍ਹਾਂ ਕਤਲਾਂ ਬਾਰੇ ਕੋਈ ਸੂਹ ਨਹੀਂ ਲਾ ਸਕੀ। ਚਾਰ ਸਾਲਾਂ ਵਿਚ ਇਹ ਇਸ ਤਰ੍ਹਾਂ ਦੀ ਚੌਥੀ ਹੱਤਿਆ ਹੈ। ਸਭ ਤੋਂ ਪਹਿਲਾਂ ਡਾæ ਨਰੇਂਦਰ ਦਾਭੋਲਕਰ ਦੀ ਹੱਤਿਆ 20 ਅਗਸਤ 2013 ਨੂੰ ਪੁਣੇ ਦੀ ਮੁਠਾ ਨਦੀ ਕੰਢੇ ਕਰ ਦਿੱਤੀ ਗਈ। ਫਿਰ ਫਰਵਰੀ 2015 ‘ਚ ਗੋਵਿੰਦ ਪਨਸਾਰੇ ਤੇ ਇਸੇ ਸਾਲ ਸਤੰਬਰ ਵਿਚ ਕਰਨਾਟਕ ਵਿਚ ਡਾæ ਕਲਬੁਰਗੀ ਦੀ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਹੱਤਿਆਵਾਂ ਦੀ ਜਾਂਚ ਇਨ੍ਹੀਂ ਮੱਠੀ ਹੈ ਕਿ ਅਜੇ ਤੱਕ ਪੁੱਛਗਿੱਛ, ਸੀæਸੀæਟੀæਵੀæ ਫੁਟੇਜ਼ ਤੇ ਗੋਲੀਆਂ ਦੀ ਫੁਰੈਂਸਿਕ ਜਾਂਚ ਹੀ ਚੱਲ ਰਹੀ ਹੈ।
ਦਾਭੋਲਕਰ ਤੇ ਪਨਸਾਰੇ ਦੀ ਹੱਤਿਆ ਕਰਨ ਵਾਲੇ ਦੋਵੇਂ ਦੋਸ਼ੀਆਂ ਦੀ ਕੋਈ ਸੁਹ ਜਾਂਚ ਏਜੰਸੀਆਂ ਨੂੰ ਨਹੀਂ ਮਿਲੀ। ਪਨਸਾਰੇ ਮਾਮਲੇ ਵਿਚ ਗ੍ਰਿਫਤਾਰ ਇਕ ਮੁਲਜ਼ਮ ਸਮੀਰ ਗਾਇਕਵਾੜ ਨੂੰ ਚਾਰਜਸ਼ੀਟ ਵਿਚ ਗੜਬੜੀ ਦੇ ਆਧਾਰ ‘ਤੇ ਅਦਾਲਤ ਵਿਚੋਂ ਜ਼ਮਾਨਤ ਮਿਲ ਚੁੱਕੀ ਹੈ। ਡਾæ ਦਾਭੋਲਕਰ ਹੱਤਿਆ ਮਾਮਲੇ ਵਿਚ ਗ੍ਰਿਫਤਾਰ ਵਿਰੇਂਦਰ ਤਾਵੜੇ ਖਿਲਾਫ ਅਜੇ ਤੱਕ ਦੋਸ਼ ਤੈਅ ਨਹੀਂ ਹੋ ਸਕੇ। ਪਿਛਲੇ ਇਕ ਸਾਲ ਤੋਂ ਸੀæਬੀæਆਈæ ਅਦਾਲਤ ਤੋਂ ਵਾਰ-ਵਾਰ ਸਮਾਂ ਮੰਗ ਰਹੀ ਹੈ। ਕਲਬੁਰਗੀ ਮਾਮਲੇ ਵਿਚ ਗ੍ਰਿਫਤਾਰੀ ਤਾਂ ਦੂਰ ਦੀ ਗੱਲ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ।
ਹੁਣ ਗੌਰੀ ਦੀ ਹੱਤਿਆ ਨੂੰ ਵੀ ਇਸੇ ਲੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਇਨ੍ਹਾਂ ਚਾਰਾਂ ਕੇਸਾਂ ਦੀ ਜਾਂਚ ਕਿਸੇ ਇਕ ਏਜੰਸੀ ਤੋਂ ਕਰਵਾਉਣ ਦੀ ਗੱਲ ਨਹੀਂ ਹੋ ਰਹੀ। ਦਾਭੋਲਕਰ ਤੇ ਪਨਸਾਰੇ ਮਾਮਲੇ ਦੀ ਜਾਂਚ ਸੀæਬੀæਆਈæ ਕਰ ਰਹੀ ਹੈ। ਕਲਬੁਰਗੀ ਮਾਮਲੇ ਦੀ ਜਾਂਚ ਸੀæਆਈæਡੀæ ਕੋਲ ਹੈ ਤੇ ਗੌਰੀ ਲੰਕੇਸ਼ ਦੀ ਜਾਂਚ ਲਈ ਸਰਕਾਰ ਨੇ 19 ਮੈਂਬਰੀ ਐਸ਼ਆਈæਟੀæ (ਸਿੱਟ) ਬਣਾ ਦਿੱਤੀ ਹੈ। ਅਜਿਹੇ ਵਿਚ ਸਵਾਲ ਉਠ ਰਿਹਾ ਹੈ ਕਿ ਕੀ ਗੌਰੀ ਲੰਕੇਸ਼ ਹੱਤਿਆ ਮਾਮਲੇ ਦੀ ਜਾਂਚ ਵੀ ਤਿੰਨੇ ਕੇਸਾਂ ਵਾਂਗ ਚੱਲੇਗੀ। ਰਾਜਰਾਜੇਸ਼ਵਰੀ ਨਗਰ ਵਿਚ ਗੌਰੀ ਦੇ ਘਰ ਪੁੱਜੀ ਜਾਂਚ ਟੀਮ ਕੋਲ ਅਜੇ ਤੱਕ ਹੱਤਿਆ ਬਾਰੇ ਕੋਈ ਵੀ ਸੁਰਾਗ ਨਹੀਂ ਸੀ। ਟੀਮ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸੀæਸੀæਟੀæਵੀæ ਫੁਟੇਜ਼ ਵਿਚ ਵੀ ਕੁਝ ਸਪਸ਼ਟ ਨਜ਼ਰ ਨਹੀਂ ਆ ਰਿਹਾ।
_________________________________
ਗੋਵਿੰਦ ਪਨਸਾਰੇ
ਇਸ ਕੇਸ ਵਿਚ ਚਾਰ ਮੁਲਜ਼ਮ ਹਨ। ਦੋ ਗ੍ਰਿਫਤਾਰ ਹੋਏ ਹਨ ਤੇ ਦੋ ਫਰਾਰ ਹਨ। ਇਕ ਮੁਲਜ਼ਮ ਸਮੀਰ ਗਾਇਕਵਾਡ ਨੂੰ ਹੱਤਿਆ ਦੇ ਅੱਠ ਮਹੀਨੇ ਬਾਅਦ ਗ੍ਰਿਫਤਾਰ ਕੀਤਾ। ਦੂਜੇ ਮੁਲਜ਼ਮ ਡਾæ ਵਿਰੇਂਦਰ ਤਾਵੜੇ ਨੂੰ ਹੱਤਿਆ ਦੇ ਇਕ ਸਾਲ ਚਾਰ ਮਹੀਨੇ ਬਾਅਦ ਜੂਨ 2017 ਨੂੰ ਗ੍ਰਿਫਤਾਰ ਕੀਤਾ ਗਿਆ। ਦੋ ਮੁਲਜ਼ਮ-ਸਾਰੰਗ ਤੇ ਵਿਨੈ ਪਵਾਰ ਫਰਾਰ ਹਨ। ਸ਼ੁਰੂ ਵਿਚ ਪਨਸਾਰੇ ਹੱਤਿਆ ਮਾਮਲੇ ਦੀ ਜਾਂਚ ਕੋਹਲਾਪੁਰ ਏæਟੀæਐਸ਼ ਕਰ ਰਹੀ ਸੀ। ਜੂਨ 2016 ਵਿਚ ਇਹ ਮਾਮਲੇ ਸੀæਬੀæਆਈæ ਨੂੰ ਸੌਂਪਿਆ ਗਿਆ। ਮਾਮਲੇ ਵਿਚ ਪੁਲਿਸ ਨੇ ਅਦਾਲਤ ਵਿਚ ਪਹਿਲਾਂ ਝੂਠ ਬੋਲਿਆ ਸੀ ਕਿ ਗੋਲੀਆਂ ਫਾਰੈਂਸਿਕ ਜਾਂਚ ਲਈ ਸਕਾਟਲੈਂਡ ਭੇਜੀਆਂ ਗਈਆਂ ਹਨ ਪਰ ਅੱਠ ਮਹੀਨੇ ਬਾਅਦ ਕਿਹਾ ਗਿਆ ਕਿ ਸਕਾਟਲੈਂਡ ਭੇਜਣ ਦੀ ਆਗਿਆ ਨਹੀਂ ਮਿਲੀ। ਇਸ ਲਈ ਗੁਜਰਾਤ ਤੇ ਮੁੰਬਈ ਦੀ ਲੈਬ ਵਿਚ ਭੇਜੀਆਂ ਹਨ। ਹਾਲਾਂਕਿ ਗੁਜਰਾਤ ਤੇ ਮੁੰਬਈ ਲੈਬ ਦੀ ਰਿਪੋਰਟ ਵੀ ਵੱਖ-ਵੱਖ ਹੈ। ਗੁਜਰਾਤ ਲੈਬ ਦੀ ਰਿਪੋਰਟ ਕਹਿੰਦੀ ਹੈ ਕਿ ਇਕ ਹੀ ਪਸਤੌਲ ਨਾਲ ਫਾਇਰ ਕੀਤੇ ਗਏ।
________________________________
ਨਰਿੰਦਰ ਦਾਭੋਲਕਰ
ਹੱਤਿਆ ਤੋਂ ਦੋ ਦਿਨ ਬਾਅਦ ਪ੍ਰਤੱਖਦਰਸ਼ੀ ਗਵਾਹ ਮਿਲਿਆ। ਪੁਲਿਸ ਨੇ ਦੋਵਾਂ ਹਤਿਆਰਿਆਂ ਦੇ ਸਕੈਚ ਬਣਾਏ ਪਰ ਕੁਝ ਫਾਇਦਾ ਨਾ ਹੋਇਆ। 20 ਜਨਵਰੀ 2014 ਨੂੰ ਕੋਹਲਾਪੁਰ ਦੇ 24 ਸਾਲਾ ਮਨੀਸ਼ ਨਾਗੇਰੀ ਅਤੇ ਵਿਕਾਸ ਖੰਡੇਲਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵਾਂ ਉਤੇ ਹੱਤਿਆ ਲਈ ਪਸਤੌਲ ਦੇਣ ਦਾ ਦੋਸ਼ ਲਾਇਆ ਪਰ ਨਾਗੇਰੀ ਨੇ ਪੁਲਿਸ ‘ਤੇ ਹੀ ਦੋਸ਼ ਲਾ ਦਿੱਤੀ ਕਿ ਦਾਭੋਲਕਰ ਹੱਤਿਆ ਦਾ ਦੋਸ਼ ਕਬੂਲਣ ਲਈ ਏæਟੀæਐਸ਼ ਮੁਖੀ ਰਾਕੇਸ਼ ਮਾਰੀਆ ਨੇ 25 ਲੱਖ ਰੁਪਏ ਦਾ ਲਾਲਚ ਦਿੱਤਾ। ਦਾਭੋਲਕਰ ਦੀ ਹੱਤਿਆ ਵਾਲੇ ਦਿਨ ਉਸ ਨੂੰ ਮੂੰਬੜਾ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਪਰ ਰਿਕਾਰਡ ਵਿਚ ਪੰਜ ਮਹੀਨੇ ਬਾਅਦ ਦੀ ਗ੍ਰਿਫਤਾਰੀ ਵਿਖਾਈ। ਪੁਲਿਸ ਕੇਸ ਵਿਚ ਫਸਾਉਣ ਲਈ ਸਾਜ਼ਿਸ਼ ਰਚ ਰਹੀ ਹੈ। 9 ਮਈ 2014 ਨੂੰ ਬੰਬੇ ਹਾਈ ਕੋਰਟ ਨੇ ਜਾਂਚ ਸੀæਬੀæਆਈæ ਨੂੰ ਸੌਂਪ ਦਿੱਤੀ।
________________________________
ਐਮæਐਮæ ਕਲਬੁਰਗੀ
ਕਲਬੁਰਗੀ ਹੱਤਿਆ ਜਾਂਚ ਦਾ ਜਿੰਮਾ ਕਰਨਾਟਕ ਸੀæਆਈæਡੀæ ਦੇ ਐਸ਼ਪੀæ ਦੇ ਹੱਥਾਂ ਵਿਚ ਹੈ। ਹੁਣ ਤੱਕ ਇਹ ਅਧਿਕਾਰੀ ਤਿੰਨ ਵਾਰ ਬਦਲ ਚੁੱਕਾ ਹੈ। ਜਦੋਂ ਸੀæਆਈæਡੀæ ਨੇ ਕੇਸ ਹੱਥਾਂ ਵਿਚ ਲਿਆ ਸੀ ਤਾਂ ਜਾਂਚ ਅਧਿਕਾਰੀ ਐਸ਼ਪੀæ ਡੀæਸੀ ਰਾਜੱਪਾ ਸੀ। ਹਾਲਾਂਕਿ 2016 ਦੀ ਸ਼ੁਰੂਆਤ ਵਿਚ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਜਾਂਚ ਐਸ਼ਪੀæ ਭੂਸ਼ਣ ਗੁਲਾਬਰਾਵ ਬੋਰਸੇ ਨੂੰ ਦਿੱਤੀ ਗਈ। ਜਾਂਚ ਵਿਚ ਤੇਜ਼ੀ ਵੀ ਆਈ ਪਰ ਮਈ 2016 ਵਿਚ ਉਸ ਦਾ ਵੀ ਤਬਾਦਲਾ ਕਰ ਦਿੱਤਾ ਗਿਆ। ਉਸ ਦੀ ਥਾਂ ਈਡਾ ਮਾਰਟੀਨ ਮਾਰਬਾਨਿਆਂਗ ਨੇ ਐਸ਼ਪੀæ ਦਾ ਅਹੁਦਾ ਸੰਭਾਲਿਆ ਅਤੇ ਜਾਂਚ ਹੱਥ ਵਿਚ ਲਈ। ਦੋ ਸਾਲ ਵਿਚ ਸੀæਆਈæਡੀæ 250 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਵਿਚ ਪਨਸਾਰੇ ਹੱਤਿਆ ਕਾਂਡ ਵਿਚ ਫੜਿਆ ਗਿਆ ਸਨਾਤਨ ਸੰਸਥਾ ਦਾ ਮੈਂਬਰ ਸਮੀਰ ਅਤੇ ਦਾਭੋਲਕਰ ਹੱਤਿਆ ਕਾਂਡ ਵਿਚ ਤਾਵੜੇ ਵੀ ਸ਼ਾਮਲ ਹੈ ਹਾਲਾਂਕਿ ਇਨ੍ਹਾਂ ਦੋਵਾਂ ਵਿਚੋਂ ਕਿਸੇ ਨੂੰ ਵੀ ਸੀæਆਈæਡੀæ ਨੇ ਹਿਰਾਸਤ ਵਿਚ ਨਹੀਂ ਲਿਆ।

This entry was posted in ਮੁੱਖ ਪੰਨਾ. Bookmark the permalink.