ਜੀ ਐਸ ਟੀ ਪਿੱਛੇ ਮੋਦੀ ਦੀ ਹੈ ਇਹ ਮਨਸ਼ਾ…

ਨਵੀਂ ਦਿੱਲੀ: ਕਾਂਗਰਸ ਨੇ ਪਹਿਲੀ ਜੁਲਾਈ ਤੋਂ ਲਾਗੂ ਜੀæਐਸ਼ਟੀæ ਟੈਕਸ ਪ੍ਰਣਾਲੀ ਨੂੰ ਕਮੀਆਂ ਨਾਲ ਭਰਿਆ ਦੱਸਦੇ ਹੋਏ ਕਿਹਾ ਕਿ ਇਹ ਇਕ ਦੇਸ਼, ਇਕ ਟੈਕਸ ਦੀ ਕਲਪਨਾ ਨਾਲ ਮਜ਼ਾਕ ਹੈ। ਸੀਨੀਅਰ ਕਾਂਗਰਸ ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀæ ਚਿਦੰਬਰਮ ਨੇ ਕਿਹਾ ਕਿ ਤਿੰਨ ਦੀ ਥਾਂ ਬਹੁਪੱਧਰੀ ਟੈਕਸ ਦਰਾਂ ਨੇ ਜੀæਐਸ਼ਟੀæ ਦੇ ਮਕਸਦ ਨੂੰ ਵੀ ਖਤਮ ਕਰ ਦਿੱਤਾ ਹੈ। ਜੀæਐਸ਼ਟੀæ ਦੀਆਂ ਕਮੀਆਂ ਉਤੇ ਸਵਾਲ ਚੁੱਕਣ ਦੇ ਨਾਲ ਹੀ ਚਿਦੰਬਰਮ ਨੇ ਪੈਟਰੋਲੀਅਮ ਉਤਪਾਦਾਂ,

ਬਿਜਲੀ ਤੇ ਰੀਅਲ ਅਸਟੇਟ ਨੂੰ ਵੀ ਜੀæਐਸ਼ਟੀæ ਵਿਚ ਸ਼ਾਮਲ ਕਰਨ ਦੀ ਵਕਾਲਤ ਕੀਤੀ। ਸਾਬਕਾ ਵਿੱਤ ਮੰਤਰੀ ਨੇ ਜੀæਐਸ਼ਟੀæ ਦੀ ਨਵੀਂ ਵਿਵਸਥਾ ‘ਚ ਮਹਿੰਗਾਈ ਵਧਣ ਦੀ ਸੰਭਾਵਨਾ ਜ਼ਾਹਿਰ ਕਰਦੇ ਹੋਏ ਟੈਕਸ ਦਰਾਂ ਘਟਾਉਂਦੇ ਹੋਏ 18 ਫੀਸਦੀ ਦੀ ਜ਼ਿਆਦਾਤਰ ਹੱਦ ਤੈਅ ਕਰਨ ਦੀ ਮੰਗ ਕੀਤੀ।
ਜੀæਐਸ਼ਟੀæ ਲਾਗੂ ਹੋਣ ਦੇ ਛੇ ਦਿਨ ਦੇਸ਼ ‘ਚ ਕਰ ਵਿਵਸਥਾ ਦੇ ਨਵੇਂ ਦੌਰ ਉਤੇ ਇਕ ਪ੍ਰੈੱਸ ਕਾਨਫਰੰਸ ‘ਚ ਚਿਦੰਬਰਮ ਨੇ ਕਾਂਗਰਸ ਦਾ ਇਹ ਅਧਿਕਾਰਕ ਨਜ਼ਰੀਆ ਰੱਖਿਆ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਜੀæਐਸ਼ਟੀæ ਲਈ ਹਾਲੇ ਮਾਨਸਿਕ ਤੌਰ ‘ਤੇ ਤਿਆਰ ਨਹੀਂ ਸੀ। ਇਸ ਲਈ ਕਾਰੋਬਾਰੀਆਂ ਤੇ ਦੁਕਾਨਦਾਰਾਂ ਵਿਚ ਕਾਫੀ ਚਿੰਤਾ ਤੇ ਹਫੜਾ ਤਫੜੀ ਦਾ ਮਾਹੌਲ ਹੈ।
ਇਸ ਸਥਿਤੀ ਨੂੰ ਟਾਲਣ ਲਈ ਸਰਕਾਰ ਨੂੰ ਸ਼ੁਰੂਆਤ ‘ਚ ਦੋ ਮਹੀਨੇ ਲਈ ਪ੍ਰਯੋਗ ਦੇ ਤੌਰ ‘ਤੇ ਜੀæਐਸ਼ਟੀæ ਲਾਗੂ ਕਰਨਾ ਚਾਹੀਦਾ ਸੀ ਤੇ ਪਹਿਲੀ ਸਤੰਬਰ ਤੋਂ ਸੰਪੂਰਨਤਾ ਨਾਲ ਲਾਗੂ ਹੁੰਦਾ ਤਾਂ ਚੰਗਾ ਹੁੰਦਾ। ਚਿਦੰਬਰਮ ਨੇ ਕਿਹਾ ਕਿ ਜੀæਐਸ਼ਟੀæ ਦੀ ਕਲਪਨਾ ‘ਚ ਸਾਰੀਆਂ ਵਸਤੂਆਂ ਤੇ ਸੇਵਾਵਾਂ ਉਤੇ ਇਕ ਟੈਕਸ ਦੀ ਵਿਵਸਥਾ ਦੀ ਤਜਵੀਜ਼ ਸੀ। ਇਸ ਤਹਿਤ ਜੀæਐਸ਼ਟੀæ ਵਿਚ ਸਿੰਗਲ ਦਰ ਦਾ ਮਤਲਬ ਤਿੰਨ ਟੈਕਸ ਦਰ ਸਟੈਂਡਰਡ ਦਰ, ਸਟੈਂਡਰਡ ਪਲਸ ਦਰ ਤੇ ਸਟੈਂਡਰਡ ਮਾਈਨਸ ਦਰ ਦੀ ਗੱਲ ਸੀ।
ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਵੀ ਕਿਹਾ ਕਿ ਅਸੀਂ ਇਸ ਤਰ੍ਹਾਂ ਹੀ ਜੀæਐਸ਼ਟੀæ ਡਿਜ਼ਾਈਨ ਕਰਨਾ ਚਾਹੁੰਦੇ ਸੀ ਪਰ ਐਨæਡੀæਏæ ਸਰਕਾਰ ਨੇ ਟੈਕਸ ਦੀਆਂ ਸੱਤ ਦਰਾਂ ਰੱਖੀਆਂ ਹਨ। ਇੰਨਾ ਹੀ ਨਹੀਂ ਸੂਬਿਆਂ ਨੂੰ ਵੱਖ ਤੋਂ ਇਸ ਦੇ ਉਪਰ ਵੀ ਟੈਕਸ ਲਗਾਉਣ ਦੀ ਤਜਵੀਜ਼ ਰੱਖੀ ਹੈ। ਚਿਦੰਬਰਮ ਨੇ ਕਿਹਾ ਕਿ ਇਸ ਲਈ ਮੌਜੂਦਾ ਜੀæਐਸ਼ਟੀæ ਕਾਨੂੰਨ ਨੂੰ ਉਹ ਇਸ ਦੀ ਬੁਨਿਆਦੀ ਕਲਪਨਾ ਨਾਲ ਕਰੂਰ ਮਜ਼ਾਕ ਮੰਨ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਬਹੁਪੱਧਰੀ ਟੈਕਸ ਦਰਾਂ ਹੋਣਗੀਆਂ ਤੇ ਸਰਕਾਰਾਂ ਨੂੰ ਆਪਣਾ ਮਾਲੀਆ ਹਿੱਤ ਸੋਧਣ ਲਈ ਤੇ ਦਰਾਂ ਵਧਾਉਣ ਦੀ ਤਜਵੀਜ਼ ਹੋਵੇਗੀ ਤਾਂ ਇਹ ਭਲਾ ਇਸ ਨੂੰ Ḕਇਕ ਦੇਸ਼ ਇਕ ਟੈਕਸ’ ਵਾਲੀ ਵਿਵਸਥਾ ਕਿਸ ਤਰ੍ਹਾਂ ਕਹੀ ਜਾ ਸਕਦੀ ਹੈ। ਚਿਦੰਬਰਮ ਨੇ ਜੀæਐਸ਼ਟੀæ ਦੀ 28 ਤੇ 40 ਫੀਸਦੀ ਦਰਾਂ ਨੂੰ ਵੱਧ ਦੱਸਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਜੀæਐਸ਼ਟੀæ ਦੀ ਜ਼ਿਆਦਾਤਰ ਹੱਦ 18 ਫੀਸਦੀ ਕਰਨ ਦੀ ਹਮਾਇਤੀ ਹੈ। ਉਨ੍ਹਾਂ ਮੁਤਾਬਕ ਸਰਕਾਰ ਦੇ ਮੁੱਖ ਸਲਾਹਕਾਰ ਦੀ ਰਿਪੋਰਟ ‘ਚ ਵੀ ਟੈਕਸ ਦਰਾਂ ਨੂੰ ਇਸ ਤੋਂ ਵੱਧ ਨਾ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ।
ਚਿਦੰਬਰਮ ਨੇ ਕਿਹਾ ਕਿ ਜੀæਐਸ਼ਟੀæ ਦੇ ਦਾਇਰੇ ਤੋਂ ਪੈਟਰੋਲੀਅਮ, ਰੀਅਲ ਅਸਟੇਟ ਤੇ ਬਿਜਲੀ ਨੂੰ ਬਾਹਰ ਰੱਖਣ ਦਾ ਵੀ ਕੋਈ ਤੁਕ ਨਹੀਂ ਬਣਦੀ ਹੈ। ਇਨ੍ਹਾਂ ਨੂੰ ਬਾਹਰ ਰੱਖਣਾ ਵੀ ਜੀæਐਸ਼ਟੀæ ਦੇ ਟੀਚੇ ਨੂੰ ਖਤਮ ਕਰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਰਾਬ ਨੂੰ ਵੀ ਜੀæਐਸ਼ਟੀæ ‘ਚ ਰੱਖਣ ਉਤੇ ਸੂਬਿਆਂ ਤੋਂ ਕੇਂਦਰ ਨੂੰ ਮਸ਼ਵਰਾ ਕਰਨਾ ਚਾਹੀਦਾ ਹੈ। ਜੀæਐਸ਼ਟੀæ ਲਾਗੂ ਹੋਣ ਨਾਲ ਅਰਥਚਾਰੇ ‘ਤੇ ਅਸਰ ਬਾਰੇ ਚਰਚਾ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਲਘੂ ਮਿਆਦ ‘ਚ ਮਹਿੰਗਾਈ ਵਧੇਗੀ।
_____________________________
ਜੰਮੂ ਕਸ਼ਮੀਰ ਵਿਚ ਵੀ ਜੀæਐਸ਼ਟੀæ ਲਾਗੂ
ਸ੍ਰੀਨਗਰ: ਕਾਂਗਰਸ ਤੇ ਐਨæਸੀæ ਦੇ ਵਿਰੋਧ ਦੌਰਾਨ ਜੰਮੂ ਕਸ਼ਮੀਰ ਵਿਧਾਨ ਸਭਾ ਨੇ ਸੂਬੇ ਵਿਚ ਜੀæਐਸ਼ਟੀæ ਲਾਗੂ ਲਈ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਵਸਤਾਂ ਤੇ ਸੇਵਾਵਾਂ ਕਰ ਸਾਰੇ ਸੂਬਿਆਂ ਨੇ ਲਾਗੂ ਕਰ ਦਿੱਤਾ ਹੈ। ਨੈਸ਼ਨਲ ਕਾਨਫਰੰਸ, ਕਾਂਗਰਸ, ਸੀæਪੀæਆਈæ (ਐਮ) ਅਤੇ ਇਕ ਆਜ਼ਾਦ ਵਿਧਾਇਕ ਦੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਦੋ ਦਿਨ ਚਰਚਾ ਬਾਅਦ ਇਸ ਪ੍ਰਸਤਾਵ ਨੂੰ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ।

This entry was posted in ਮੁੱਖ ਪੰਨਾ. Bookmark the permalink.