ਭਾਨਮਤੀ ਦਾ ਕੀ ਕਸੂਰ?

ਗੱਲ ਕਿੱਥੋਂ ਕਿੱਥੇ ਹੈ ਪਹੁੰਚ ਜਾਂਦੀ, ਦੇਖ ਸੋਚ ਕੇ ਹੋਣ ਹੈਰਾਨੀਆਂ ਜੀ।
ਸ਼ੁਰੂਆਤ ਤਾਂ ਹੁੰਦੀ ਐ ਏਕਤਾ ਤੋਂ, ਆ ਜਾਂਦੀਆਂ ਫੇਰ ਮਨਮਾਨੀਆਂ ਜੀ।
ਕਾਮਯਾਬੀ ਨੇੜੇ ਵੀ ਪਹੁੰਚਿਆਂ ਨੂੰ, ਤਹਿਸ-ਨਹਿਸ ਕਰ ਦੇਣ ਨਾਦਾਨੀਆਂ ਜੀ।
ਬੀਬੇ ਬਣ ਬਣ ਕੇ ਦੱਸਦੇ ਲੱਖ ਭਾਵੇਂ, ਦਿਲ ‘ਚੋਂ ਜਾਂਦੀਆਂ ਨਾ ਸ਼ੈਤਾਨੀਆਂ ਜੀ।
ਉਹ ਮਿਸ਼ਨ ਅਧੂਰਾ ਹੀ ਰਹਿਣ ਲੱਗਾ, ਲੋਕਾਂ ਅੱਕੇ ਹੋਇਆਂ ਜੋ ਲੋੜਿਆ ਸੀ।
ਕਿਤਿਓਂ ਚੁੱਕ ਕੇ ਇੱਟ ਤੇ ਕਿਤੋਂ ਰੋੜਾ, ਭਾਨਮਤੀ ਨੇ ਕੁਨਬਾ ਜੋ ਜੋੜਿਆ ਸੀ।

This entry was posted in ਠਾਹ ਸੋਟਾ. Bookmark the permalink.