ਵਿਸ਼ੇਸ਼ ਲੇਖ

ਤਿੰਨਾਂ ਦਰਿਆਵਾਂ ਦੇ ਹਾਣੀ, ਕੂਕਣ ਪਾਣੀ-ਪਾਣੀ

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਪਾਣੀ ਲਈ ਤਰਸ ਰਹੀ ਹੈ। ਇਸ ਦੀ ਇਹ ਹਾਲਤ ਕਿਉਂ ਹੋਈ ਅਤੇ ਇਸ ਲਈ ਕੌਣ ਜਿੰਮੇਵਾਰ ਹੈ? ਪਾਣੀਆਂ ਦੇ ਮਾਮਲੇ ਵਿਚ ਇਸ ਨਾਲ ਹੁੰਦੇ ਆ ਰਹੇ ਵਿਤਕਰੇ ਦੇ ਕੀ ਕਾਰਨ ਹਨ ਅਤੇ ਇਨ੍ਹਾਂ ਲਈ ਕੌਣ ਜਿੰਮੇਵਾਰ ਹੈ? ਪੰਜਾਬ ਦੇ ਪਾਣੀਆਂ ਨੂੰ ਜਹਿਰੀਲਾ ਬਣਾਉਣ ਵਿਚ ਕਿਸ ਦਾ ਕਸੂਰ ਹੈ? ਇਹ ਮਸਲੇ ਹਨ ਜੋ ਆਪਣੇ ਇਸ ਲੇਖ ਵਿਚ ਡਾ. ਮਲਕੀਅਤ ਸਿੰਘ ਸੈਣੀ ਨੇ ਵਿਚਾਰਦਿਆਂ ਪੰਜਾਬੀਆਂ ਨੂੰ ਆਗਾਹ ਕੀਤਾ ਹੈ ਕਿ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਬਹੁਤ ਦੇਰ ਹੋ ਚੁਕੀ ਹੋਵੇਗੀ। Continue reading

ਸ਼ੇਰੇ-ਪੰਜਾਬ ਦੀ ਪੋਤੀ

ਸਾਡਾ ਵਿਰਸਾ ਸਾਡਾ ਮਾਣ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ। Continue reading

ਪਾਕਿਸਤਾਨ ਚੋਣਾਂ: ਦੁਚਿੱਤੀ ਵਿਚ ਫਾਥਾ ਮੁਲਕ

-ਜਤਿੰਦਰ ਪਨੂੰ
ਭਾਰਤ ਦਾ ਗਵਾਂਢੀ ਦੇਸ਼, ਭਾਰਤ ਦੀ ਆਜ਼ਾਦੀ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਵਿਚੋਂ ਹਿੱਸਾ ਕੱਟ ਕੇ ਖੜ੍ਹਾ ਕੀਤਾ ਗਿਆ ਪਾਕਿਸਤਾਨ ਇਸ ਵੇਲੇ ਆਪਣੀ ਹੋਣੀ ਦੇ ਭਵਿੱਖ ਲਈ ਇੱਕ ਦੋਰਾਹੇ ਉਤੇ ਖੜ੍ਹਾ ਹੈ। ਇਸ ਦੋਰਾਹੇ ਤੋਂ ਨਿਕਲਦੇ ਰਾਹਾਂ ਵਿਚੋਂ ਇੱਕ ਇਸ ਦੀ ਤਬਾਹੀ ਦੇ ਭਵਿੱਖ ਦਾ ਝਉਲਾ ਪੱਕਾ ਕਰਦਾ ਹੈ ਤੇ ਦੂਜਾ ਇਹ ਆਸ ਕਰਨ ਲਈ ਮੌਕਾ ਦੇ ਸਕਦਾ ਹੈ ਕਿ ਆਪਰੇਸ਼ਨ ਥੀਏਟਰ ਵਿਚੋਂ ਮੌਤ ਨੂੰ ਅੱਖ ਮਾਰ ਕੇ ਮੁੜ ਆਉਣ ਵਾਲੇ ਕੈਂਸਰ ਦੇ ਮਰੀਜ਼ ਵਾਂਗ ਇਹ ਰਾਹ ਰੋਕੀ ਖੜ੍ਹੀ ਤਬਾਹੀ ਨੂੰ ਝਕਾਨੀ ਦੇ ਸਕਦਾ ਹੈ। ਫੈਸਲਾ ਇਸ ਦੀਆਂ ਆਮ ਚੋਣਾਂ ਨੇ ਕਰਨਾ ਹੈ। ਚੋਣਾਂ ਨੂੰ ਬਹੁਤੇ ਦਿਨ ਨਹੀਂ ਰਹਿ ਗਏ, ਇਸ ਪੰਝੀ ਜੁਲਾਈ ਨੂੰ ਹੋ ਜਾਣੀਆਂ ਹਨ। Continue reading

ਵਿਗੜਦੀ ਜਾ ਰਹੀ ਹੈ ਭਾਰਤੀ ਲੀਡਰਾਂ ਦੀ ਬੋਲ-ਬਾਣੀ

-ਜਤਿੰਦਰ ਪਨੂੰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਪਿਛਲੇ ਦਿਨੀਂ ਉਨ੍ਹਾਂ ਬੱਚਿਆਂ ਨੂੰ ਮਿਲਣ ਗਈ, ਜਿਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਇਸ ਲਈ ਵੱਖ ਕਰ ਦਿੱਤੇ ਗਏ ਸਨ ਕਿ ਉਹ ਬਿਨਾ ਦਸਤਾਵੇਜ਼ਾਂ ਤੋਂ ਅਮਰੀਕਾ ਆਏ ਸਨ। ਉਸ ਵੇਲੇ ਮੇਲਾਨੀਆ ਟਰੰਪ ਦੀ ਜੈਕੇਟ ਤੋਂ ਇੱਕ ਵਿਵਾਦ ਛਿੜ ਗਿਆ। ਜਿਹੜੀ ਜੈਕੇਟ ਉਹ ਪਹਿਨ ਕੇ ਗਈ, ਉਸ ਦੇ ਪਿਛਲੇ ਪਾਸੇ ਅੰਗਰੇਜ਼ੀ ਵਿਚ ਲਿਖਿਆ ਸੀ, ‘ਆਈ ਰੀਅਲੀ ਡੌਂਟ ਕੇਅਰ, ਡੂ ਯੂ’ (ਮੈਂ ਸੱਚਮੁੱਚ ਕੋਈ ਪ੍ਰਵਾਹ ਨਹੀਂ ਕਰਦੀ, ਕੀ ਤੁਸੀਂ ਕਰਦੇ ਹੋ)। ਉਸ ਦੇ ਇਸ ਪ੍ਰਗਟਾਵੇ ਨੂੰ ਇੱਕ ਤਰ੍ਹਾਂ ਵਿਰੋਧੀਆਂ ਨੂੰ ਚਿੜਾਉਣ ਵਾਲਾ ਮੰਨਿਆ ਗਿਆ। ਅਮਰੀਕੀ ਲੋਕਾਂ ਨੂੰ ਇਹ ਵੀ ਗਾਲ੍ਹ ਕੱਢਣ ਵਰਗੀ ਗੱਲ ਨਜ਼ਰ ਆਈ, ਤੇ ਇਹ ਗਾਲ੍ਹ ਵਰਗੀ ਗੱਲ ਹੈ ਵੀ ਸੀ। Continue reading

ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ (ਭਾਗ 4)

ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੇਰੇ ਪਿੱਛੋਂ ਅਮਰੇ ਨੇ ਤੋਰੀਆ ਗਾਹ ਗੁਹਾ ਕੇ ਰਾਜਪੁਰੇ ਦੀ ਮੰਡੀ ਵਿਚ ਸੁੱਟ ਦਿਤਾ। ਮੈਂ ਕਣਕ ਦੀ ਬਿਜਾਈ ਵੇਲੇ ਆਇਆ ਤਾਂ ਉਸ ਨੇ ਦੱਸਿਆ ਕਿ ਬੈਂਕ ਵਾਲੇ ਫੇਰ ਮੇਰੀ ਗੈਰ-ਹਾਜ਼ਰੀ ਵਿਚ ਤਿੰਨ-ਚਾਰ ਚੱਕਰ ਮਾਰ ਗਏ ਸਨ ਤੇ ਮੇਰਾ ਚੰਡੀਗੜ੍ਹ ਦਾ ਪਤਾ ਪੁੱਛਦੇ ਸਨ। ਸੁਣ ਕੇ ਮੇਰੇ ਮਨ ਵਿਚ ਉਨ੍ਹਾਂ ਪ੍ਰਤੀ ਘ੍ਰਿਣਾ ਭਰ ਆਈ। ਮੈਂ ਆੜ੍ਹਤੀਏ ਨਾਲ ਹਿਸਾਬ-ਕਿਤਾਬ ਕਰ ਕੇ ਉਨ੍ਹਾਂ ਦੇ ਮੁੜ ਆਉਣ ਤੋਂ ਪਹਿਲਾਂ ਕਿਸ਼ਤ ਭਰ ਆਇਆ। ਕਣਕ ਬੀਜਣ ਵੇਲੇ ਅਮਰੇ ਨੇ ਮੈਨੂੰ ਫਸਲ ਦੇ ਖਰਚੇ ਦਾ ਅੰਦਾਜ਼ਾ ਲਵਾਇਆ। ਜੀਰੀ ਦੇ ਸਾਰੇ ਖਰਚੇ ਜੋੜ ਕੇ ਮੈਂ ਹਿਸਾਬ ਲਾਇਆ ਕਿ ਮਸਾਂ ਕਮਰੇ ਦਾ ਪਲਸਤਰ ਤੇ ਪੱਲਿਆਂ (ਬੂਹੇ-ਬਾਰੀਆਂ) ਜਿੰਨੇ ਕੁ ਪੈਸੇ ਹੀ ਬਚਣਗੇ। Continue reading

ਆਮ ਆਦਮੀ ਪਾਰਟੀ ਦਾ ਸੰਕਟ

ਸਾਲ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਬੱਲੇ-ਬੱਲੇ ਖੱਟਣ ਵਾਲੀ ਆਮ ਆਦਮੀ ਪਾਰਟੀ ਬਾਅਦ ਵਿਚ ਕੋਈ ਖਾਸ ਮਾਅਰਕਾ ਨਹੀਂ ਮਾਰ ਸਕੀ। ਪਾਰਟੀ ਅੰਦਰਲਾ ਕਲੇਸ਼ ਇਸ ਅੰਦਰਲੀ ਤਾਕਤ ਨੂੰ ਖੋਰਨ ਦਾ ਸਬੱਬ ਬਣ ਗਿਆ। ਪਰਦੇਸੀਂ ਵਸਦੇ ਸਮਰਥਕਾਂ ਨੇ ਪਾਰਟੀ ਦਾ ਵਜ਼ਨ ਵਧਾਉਣ ਲਈ ਹਰ ਹੀਲਾ-ਵਸੀਲਾ ਕੀਤਾ ਪਰ ਪੰਜਾਬ ਵਿਚ ਪਾਰਟੀ ਦਾ ਕੋਈ ਮੂੰਹ-ਮੱਥਾ ਨਾ ਬਣਨ ਕਾਰਨ ਪੱਲੇ ਨਿਰਾਸ਼ਾ ਹੀ ਪਈ। Continue reading

ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ (ਭਾਗ 3)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਉਨ੍ਹੀਂ ਦਿਨੀਂ ਕਾਲਜ ਛੁੱਟੀ ਹੋਣ ਕਰਕੇ ਮੈਂ ਜੀਰੀ ਲੁਆਉਣ ਪਿੰਡ ਗਿਆ ਹੋਇਆ ਸਾਂ। ਕੱਦੂ ਕਰਨ ਲਈ ਕਹਿਣ ਗਏ ਅਮਰੇ ਨੇ ਮੇਰੇ ਭਰਾ ਦੇ ਘਰੋਂ ਆਉਂਦਿਆਂ ਹੀ ਚਿੰਤਾ ਨਾਲ ਦੱਸਿਆ, “ਬੜਾ ਲੋਹੜਾ ਹੋਇਆ ਲਾਣੇਦਾਰ, ਹੁਣ ਤੋ ਹਫਤੇ ਦਸ ਦਿਨ ਗਾ ਸਿਆਪਾ ਛਿੜ ਪਿਆ।” Continue reading

ਸੈਂਚੁਰੀ ਮਾਰ ਗਿਆ ਜਸਵੰਤ ਸਿੰਘ ਕੰਵਲ

ਪ੍ਰਿੰ. ਸਰਵਣ ਸਿੰਘ
ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚੁਰੀ ਮਾਰਦੇ ਮਾਰਦੇ ਰਹਿ ਗਏ। ਹੁਣ ਆਸ ਜਸਵੰਤ ਸਿੰਘ ਕੰਵਲ ਉਤੇ ਸੀ। 26 ਜੂਨ ਨੂੰ ਉਸ ਦਾ ‘ਪੰਜਾਬ ਗੌਰਵ’ ਪੁਰਸਕਾਰ ਨਾਲ ਸਨਮਾਨ ਹੋਇਆ ਅਤੇ 27 ਜੂਨ 2018 ਨੂੰ ਉਹ ਪੂਰੇ ਸੌ ਵਰ੍ਹਿਆਂ ਦਾ ਹੋ ਗਿਆ। ਉਹ ਪੰਜਾਬੀ ਦਾ ਸਭ ਤੋਂ ਵੱਡਉਮਰਾ ਲੇਖਕ ਹੈ। ਭਾਈ ਜੋਧ ਸਿੰਘ 31 ਮਈ 1882 ਤੋਂ 4 ਦਸੰਬਰ 1981 ਤਕ 99 ਸਾਲ 6 ਮਹੀਨੇ 4 ਦਿਨ ਜੀਵਿਆ ਸੀ। ਖੁਸ਼ਵੰਤ ਸਿੰਘ 2 ਫਰਵਰੀ 1915 ਤੋਂ 20 ਮਾਰਚ 2014 ਤਕ 99 ਸਾਲ 1 ਮਹੀਨਾ 18 ਦਿਨ ਜਿਉਂਦਾ ਰਿਹਾ। Continue reading

ਪੰਜਾਬ ਦੇ ਜਲਸੇ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ। Continue reading

ਅਮਰੀਕਾ ਦੀ ਆਜ਼ਾਦੀ ਅਤੇ ਇਸ ਦਾ ਪਿਛੋਕੜ

ਅਮਰੀਕਾ ਦਾ ਆਜ਼ਾਦੀ ਦਿਵਸ ਹਰ ਸਾਲ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸਾਰਾ ਜੱਗ ਜਾਣਦਾ ਹੈ ਕਿ ਅਮਰੀਕਾ ਦੀ ਖੋਜ ਇਟਲੀ ਦੇ ਬਾਸ਼ਿੰਦੇ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਸੀ ਪਰ ਬਹੁਤ ਘੱਟ ਲੋਕਾਂ ਨੂੰ ਇਲਮ ਹੋਵੇਗਾ ਕਿ ਅੱਜ ਦੇ ਅਮਰੀਕਾ ਦੀ ਕਾਇਮੀ ਵਿਚ ਇੰਗਲੈਂਡ ਦਾ ਕੀ ਯੋਗਦਾਨ ਹੈ? 4 ਜੁਲਾਈ 1776 ਨੂੰ ਅਮਰੀਕਾ ਦੀਆਂ 13 ਕਾਲੋਨੀਆਂ ਦੀ ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਦਾ ਐਲਾਨ ਕੀਤਾ ਗਿਆ। ਇਨ੍ਹਾਂ ਆਜ਼ਾਦ ਹੋਈਆਂ ਕਾਲੋਨੀਆਂ ਨੂੰ ਯੂਨਾਈਟਿਡ ਸਟੇਟਸ ਦਾ ਨਾਂ ਦਿੱਤਾ ਗਿਆ। Continue reading