ਸੰਪਾਦਕੀ

ਕਤਲੇਆਮ ਚੁਰਾਸੀ: ਨਿਆਂ ਬਨਾਮ ਅਨਿਆਂ

ਜੱਗ ਜਾਣਦਾ ਹੈ ਕਿ 1984 ਵਿਚ ਵਾਪਰੇ ਸਿੱਖ ਕਤਲੇਆਮ ਵਾਲੇ ਕੇਸਾਂ ਵਿਚ ਕਿਸ ਤਰ੍ਹਾਂ ਨਿਆਂ ਦਾ ਮਖੌਲ ਬਣਾਇਆ ਗਿਆ। ਇਸ ਤੋਂ ਵੱਡੀ ਗੱਲ ਹੋਰ ਕੀ ਹੋਵੇਗੀ ਕਿ ਕਾਂਗਰਸ ਦੇ ਸਰਕਰਦਾ ਲੀਡਰ ਸੱਜਣ ਕੁਮਾਰ ਖਿਲਾਫ ਇਹ ਕੇਸ 2016 ਵਿਚ ਹੀ ਸ਼ੁਰੂ ਹੋ ਸਕਿਆ ਸੀ। ਪਹਿਲੀ ਗੱਲ ਤਾਂ ਭੈਅ ਅਤੇ ਦਹਿਸ਼ਤ ਕਾਰਨ ਸਾਰੇ ਦੇ ਸਾਰੇ ਕੇਸ ਸਾਹਮਣੇ ਹੀ ਨਾ ਆਏ, ਇਸ ਤੋਂ ਬਾਅਦ ਕੁਝ ਸਮਾਂ ਪਾ ਕੇ ਜਦੋਂ ਪੀੜਤਾਂ ਨੇ ਆਪਣੀ ਗੱਲ ਜ਼ੋਰ-ਸ਼ੋਰ ਨਾਲ ਰੱਖਣੀ ਸ਼ੁਰੂ ਕੀਤੀ ਤਾਂ ਇਕ ਜਾਂ ਦੂਜੇ ਢੰਗ-ਤਰੀਕਿਆਂ ਨਾਲ ਨਿਆਂ ਨੂੰ ਅਨਿਆਂ ਵਿਚ ਬਦਲ ਦੇਣ ਦਾ ਹਰ ਹੀਲਾ ਕੀਤਾ ਗਿਆ। Continue reading

ਨਸ਼ੇ ਅਤੇ ਪੰਜਾਬ ਸਰਕਾਰ ਦੀ ਖਾਨਾਪੂਰਤੀ

ਪੰਜਾਬ ਵਿਚ ਨਸ਼ਿਆਂ ਖਿਲਾਫ ਉਠੀ ਆਪ-ਮੁਹਾਰੀ ਮੁਹਿੰਮ ਦਾ ਅਸਰ ਦਿਸਿਆ ਹੈ। ਵੱਖ ਵੱਖ ਥਾਈਂ ਅਣਗਿਣਤ ਲੋਕਾਂ ਨੇ ਰੋਸ ਵਿਖਾਵੇ ਕੀਤੇ ਹਨ ਅਤੇ ਸਭ ਤੋਂ ਵੱਡੀ ਗੱਲ, ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਸ ਮਸਲੇ ਬਾਰੇ ਵਿਚਾਰ ਕਰਨ ਲਈ ਉਚੇਚੀ ਮੀਟਿੰਗ ਸੱਦਣੀ ਪੈ ਗਈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਘਿਰ ਗਏ ਅਤੇ ਪੁਲਿਸ ਮੁਖੀ ਸੁਰੇਸ਼ ਅਰੋੜਾ ਸਮੇਤ ਹੋਰ ਉਚ ਅਫਸਰਾਂ ਦੀ ਕਾਰਗੁਜ਼ਾਰੀ ਉਤੇ ਵੀ ਸਵਾਲੀਆ ਨਿਸ਼ਾਨ ਲਾਇਆ ਗਿਆ। ਇਉਂ ਪਹਿਲੇ ਹੀ ਝਟਕੇ ਤਹਿਤ ਮੋਗਾ ਦੇ ਐਸ਼ਐਸ਼ਪੀæ ਰਾਜਜੀਤ ਸਿੰਘ, ਜਿਸ ਦਾ ਨਾਂ ਇਨ੍ਹਾਂ ਮਾਮਲਿਆਂ ਵਿਚ ਵਾਹਵਾ ਵੱਜਦਾ ਰਿਹਾ ਹੈ, ਨੂੰ ਬਦਲ ਦਿੱਤਾ ਹੈ। Continue reading

ਨਸ਼ਿਆਂ ਦੀ ਦਲ-ਦਲ ਅਤੇ ਪੰਜਾਬ

ਪੰਜਾਬ ਵਿਚ ਨਸ਼ਿਆਂ ਦਾ ਕਹਿਰ ਇਸ ਕਰ ਕੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਸਿਆਸੀ ਲੀਡਰਾਂ ਦੀਆਂ ਤਰਜੀਹਾਂ ਕੁਝ ਹੋਰ ਹਨ। ਜੱਗ ਜਾਣਦਾ ਹੈ ਕਿ ਜੇ ਸਰਕਾਰ ਚਾਹੇ ਤਾਂ ਸੱਚਮੁੱਚ ਚਾਰ ਹਫਤਿਆਂ ਦੇ ਅੰਦਰ-ਅੰਦਰ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਦਾ ਫਸਤਾ ਵੱਢ ਸਕਦੀ ਹੈ, ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਉਤੇ ਹੱਥ ਰੱਖ ਕੇ ਐਲਾਨ ਵੀ ਕੀਤਾ ਸੀ। Continue reading

ਚੋਣਾਂ ਦੇ ਦੌਰ ਵਿਚ ਕਸ਼ਮੀਰ ਦੀ ਕਵਾਇਦ

ਜੰਮੂ ਕਸ਼ਮੀਰ ਵਿਚ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਬਹੁਤ ਤੇਜ਼ੀ ਨਾਲ ਬਦਲੇ ਹਨ। ਰਿਆਸਤ ਵਿਚ ਜਾਨ-ਮਾਲ ਦਾ ਨੁਕਸਾਨ ਤਾਂ ਪਹਿਲਾਂ ਹੀ ਬਥੇਰਾ ਹੋ ਰਿਹਾ ਸੀ, ਹੁਣ ਇਨ੍ਹਾਂ ਹਾਲਾਤ ਨੇ ਰਿਆਸਤ ਦੇ ਸੀਨੀਅਰ ਪੱਤਰਕਾਰ ਸ਼ੂਜਾਤ ਬੁਖਾਰੀ ਦੀ ਬਲੀ ਲੈ ਲਈ ਹੈ। ਇਸ ਕਤਲ ਨੂੰ ਆਧਾਰ ਬਣਾ ਕੇ ਹੀ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਈਦ ਤੋਂ ਬਾਅਦ ਗੋਲੀਬੰਦੀ ਦੀ ਮਿਆਦ ਵਧਾਈ ਨਹੀਂ ਗਈ ਹੈ। ਹੁਣ ਭਾਰਤੀ ਜਨਤਾ ਪਾਰਟੀ ਨੇ ਪੀæਡੀæਪੀæ ਨਾਲ ਗਠਜੋੜ ਸਰਕਾਰ ਵਿਚੋਂ ਖੁਦ ਨੂੰ ਅਲਹਿਦਾ ਕਰ ਲਿਆ ਹੈ। ਪਿਛਲੇ ਤਿੰਨ ਸਾਲ ਤੋਂ ਇਹ ਗਠਜੋੜ ਸਰਕਾਰ ਚੱਲ ਰਹੀ ਸੀ। Continue reading

ਪੰਜਾਬ ਤੋਂ ਟਰੰਪ ਤੱਕ

ਇਸ ਹਫਤੇ ਤਿੰਨ ਖਬਰਾਂ ਨੇ ਪੂਰਾ ਗਾਹ ਪਾਈ ਰੱਖਿਆ ਹੈ। ਪਹਿਲੀ ਖਬਰ ਪੰਜਾਬ ਨਾਲ ਜੁੜੇ ਬੇਅਦਬੀ ਕੇਸ ਨਾਲ ਸਬੰਧਤ ਹੈ, ਦੂਜੀ ਦਾ ਸਬੰਧ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਨਾਲ ਹੈ ਅਤੇ ਤੀਜੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੌਂਗ-ਉਨ ਵਿਚਕਾਰ ਹੋਈ ਮੁਲਾਕਾਤ ਨਾਲ ਵਾਬਸਤਾ ਹੈ। ਬੇਅਦਬੀ ਕਾਂਡ ਦੀਆਂ ਪਰਤਾਂ ਜਿਸ ਤਰ੍ਹਾਂ ਹੁਣ ਖੁੱਲ੍ਹ ਰਹੀਆਂ ਹਨ ਅਤੇ ਪੁਲਿਸ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ, ਉਸ ਨਾਲ ਸਾਰੀ ਕਹਾਣੀ ਡੇਰਾ ਪ੍ਰੇਮੀਆਂ ਵੱਲ ਮੁੜਦੀ ਜਾਪਦੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਇਹ ਦਾਅਵਾ ਕਰ ਕੇ ਇਕ ਵਾਰ ਫਿਰ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ ਹੈ ਕਿ ਇਹ ‘ਪ੍ਰਾਪਤੀ’ ਉਨ੍ਹਾਂ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਹਾਸਲ ਕੀਤੀ ਹੈ Continue reading

ਪਿੰਡ, ਕਿਸਾਨ ਅੰਦੋਲਨ ਅਤੇ ਸਰਕਾਰ

ਪੰਜਾਬ ਵਿਚ ਪੰਜ ਕਿਸਾਨ ਯੂਨੀਅਨਾਂ ਵੱਲੋਂ ਸ਼ੁਰੂ ਕੀਤਾ ਦਸ ਰੋਜ਼ਾ ‘ਪਿੰਡ ਬੰਦ’ ਅੰਦੋਲਨ ਅੱਧ ਵਿਚਾਲੇ ਰੋਕਣਾ ਪੈ ਗਿਆ ਹੈ। ਭਾਰਤ ਭਰ ਵਿਚ ਕਿਸਾਨਾਂ ਨਾਲ ਜੁੜੀਆਂ 100 ਤੋਂ ਉਪਰ ਜਥੇਬੰਦੀਆਂ ਨੇ ਇਹ ਅੰਦੋਲਨ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਪਹਿਲੀ ਜੂਨ ਤੋਂ ਅਰੰਭ ਕੀਤਾ ਸੀ। ਇਸ ਅੰਦੋਲਨ ਦੀਆਂ ਮੁੱਖ ਮੰਗਾਂ ਵਿਚ ਕਿਸਾਨਾਂ ਲਈ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ, ਕਿਸਾਨੀ ਕਰਜ਼ੇ ਮੁਆਫ ਕਰਨ, ਸਾਰੀਆਂ ਖੇਤੀ ਉਪਜਾਂ ਤੇ ਦੁੱਧ ਲਈ ਵੀ ਘੱਟੋ-ਘੱਟ ਸਮਰਥਨ ਮੁੱਲ ਵਾਲੀ ਪ੍ਰਣਾਲੀ ਅਮਲ ਵਿਚ ਲਿਆਉਣ, ਡੀਜ਼ਲ ਤੇ ਖਾਦਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਦੀ ਨੀਤੀ ਵਾਪਸ ਲਏ ਜਾਣਾ ਆਦਿ ਸ਼ਾਮਲ ਸਨ। Continue reading

ਸਸਤੀ ਸਿਆਸਤ ਦਾ ਕੁਹਜ

ਜੂਨ ਮਹੀਨਾ ਚੜ੍ਹ ਆਇਆ ਹੈ ਅਤੇ ਵਾਤਾਵਰਨ ਅੰਦਰ ਲੋਹੜੇ ਦੀ ਤਪਸ਼ ਘੁਲ ਰਹੀ ਹੈ। ਦਿਨ ਤਾਂ ਕੀ, ਰਾਤਾਂ ਨੂੰ ਵੀ ਅੱਗ ਵਰ੍ਹ ਰਹੀ ਹੈ। ਚਾਰ ਸੌ ਦੋ ਸਾਲ ਪਹਿਲਾਂ ਇਹੀ ਦਿਨ ਸਨ ਜਦੋਂ ਪੰਜਵੇਂ ਪਾਤਸ਼ਾਹ ਨੇ ਹਰ ਤਪਸ਼ ਨੂੰ ਝੱਲਦਿਆਂ ਸਿਦਕ ਅਤੇ ਸਿਰੜ ਦਾ ਉਹ ਮਰਹੱਲਾ ਪਾਰ ਕੀਤਾ ਜਿਸ ਦਾ ਜ਼ਿਕਰ ਰਹਿੰਦੀ ਦੁਨੀਆਂ ਤੱਕ ਰਹਿਣਾ ਹੈ। ਸਦਾ ਸਦਾ ਲਈ ਮਿਸਾਲ ਬਣ ਗਈ ਇਸ ਸ਼ਹੀਦੀ ਦੇ ਅਰਥ ਬਹੁਤ ਗਹਿਰੇ ਹਨ। ਇਨ੍ਹਾਂ ਅਰਥਾਂ ਦੇ ਅਗਾਂਹ ਅਰਥਾਂ ਦੀ ਕਨਸੋਅ ਇਨ੍ਹੀਂ ਦਿਨੀਂ ਲਗਦੀਆਂ ਛਬੀਲਾਂ ਤੋਂ ਮਿਲਦੀ ਹੈ। Continue reading

ਸਰਕਾਰ ਦੀ ਨਾਕਾਮੀ ਤੇ ਨਾਕਾਬਲੀਅਤ

ਬਿਆਸ ਦਰਿਆ ਵਾਲੀ ਘਟਨਾ ਨੇ ਇਕ ਵਾਰ ਫਿਰ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਕਾਮੀ ਜਾਹਰ ਕਰ ਦਿੱਤੀ ਹੈ। ਦਰਿਆ ਦਾ ਪਾਣੀ ਜਿਉਂ ਜਿਉਂ ਅਗਾਂਹ ਨਹਿਰਾਂ ਤੱਕ ਅੱਪੜਿਆ, ਉਨ੍ਹਾਂ ਨਹਿਰਾਂ ਦਾ ਪਾਣੀ ਵੀ ਕਾਲਾ ਹੁੰਦਾ ਚਲਾ ਗਿਆ। ਹੁਣ ਮਾਲਵੇ ਵਿਚ ਇਹ ਪਾਣੀ ਵਰਤਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਇੰਨੀ ਗਰਮੀ ਵਿਚ ਲੋਕ ਪਾਣੀ ਲਈ ਤ੍ਰਾਹ-ਤ੍ਰਾਹ ਕਰ ਰਹੇ ਹਨ। Continue reading

ਟਰੰਪ, ਇਰਾਨ ਤੇ ਸੰਸਾਰ ਅਮਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਰਕਾਰ ਇਰਾਨ ਨਾਲ ਹੋਏ ਪਰਮਾਣੂ ਸਮਝੌਤੇ ਉਤੇ ਲੀਕ ਫੇਰ ਦਿੱਤੀ ਹੈ। ਉਹ ਆਪਣੀ ਚੋਣ ਮੁਹਿੰਮ ਵਾਲੇ ਦਿਨਾਂ ਤੋਂ ਹੀ ਇਸ ਸਮਝੌਤੇ ਦਾ ਵਿਰੋਧ ਕਰਦੇ ਆ ਰਹੇ ਸਨ। ਹੁਣ ਉਨ੍ਹਾਂ ਇਹ ਸਮਝੌਤਾ ਰੱਦ ਕਰਦਿਆਂ ਕਿਹਾ ਹੈ: “ਹੁਣ ਇਹ ਸਾਫ ਹੈ ਕਿ ਅਸੀਂ ਇਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕ ਨਹੀਂ ਸਕਦੇ। ਇਰਾਨ ਨਾਲ ਇਹ ਸਮਝੌਤਾ ਮੁੱਢ ਤੋਂ ਹੀ ਨੁਕਸਦਾਰ ਸੀ। Continue reading

ਹਾਲ-ਏ-ਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਨਤੀਜਾ ਕਈ ਤਰ੍ਹਾਂ ਦੇ ਫਿਕਰ ਲੈ ਕੇ ਆਇਆ ਹੈ। ਇਨ੍ਹਾਂ ਨਤੀਜਿਆਂ ਵਿਚ ਜੋ ਹਾਲ ਸਰਹੱਦੀ ਖੇਤਰ ਵਿਚ ਪੈਂਦੇ ਜ਼ਿਲ੍ਹਿਆਂ ਦਾ ਹੋਇਆ ਹੈ, ਉਹ ਸੱਚਮੁੱਚ ਫਿਕਰਾਂ ਵਿਚ ਪਾਉਣ ਵਾਲਾ ਹੈ। ਵਿਦਿਅਕ ਮਾਹਿਰ ਭਾਵੇਂ ਇਹ ਕਹਿ ਰਹੇ ਹਨ ਕਿ ਅਜਿਹਾ ਨਕਲ ਉਤੇ ਬਹੁਤ ਜ਼ਿਆਦਾ ਸਖਤੀ ਕੀਤੇ ਜਾਣ ਨਾਲ ਵਾਪਰਿਆ ਹੈ, ਪਰ ਸੱਚ ਤਾਂ ਇਹ ਹੈ ਕਿ ਆਜ਼ਾਦੀ ਦੇ 70 ਸਾਲ ਬੀਤ ਜਾਣ ਦੇ ਬਾਵਜੂਦ ਇਸ ਖੇਤਰ ਵਿਚ ਬੁਨਿਆਦੀ ਵਿਦਿਅਕ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਸਕੀਆਂ ਹਨ। Continue reading