ਸੰਪਾਦਕੀ ਸਫ਼ਾ

ਦਰਬਾਰ ਸਾਹਿਬ ਦੀ ਇਮਾਰਤ ਵਿਚ ਤਬਦੀਲੀਆਂ ਅਤੇ ਸ਼੍ਰੋਮਣੀ ਕਮੇਟੀ

ਸਿੱਖ ਜਗਤ ਦੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵਿਚ ਤਬਦੀਲੀ ਨਾਲ ਇਸ ਇਤਿਹਾਸਕ ਅਸਥਾਨ ਦੀ ਪਵਿਤਰਤਾ, ਇਕਸੁਰਤਾ ਅਤੇ ਇਕਾਗਰਤਾ ਭੰਗ ਹੋ ਰਹੀ ਹੈ। ਗੌਲਣਯੋਗ ਗੱਲ ਇਹ ਹੈ ਕਿ ਇਹ ਤਬਦੀਲੀ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਜਿਹੜੀ ਇਸ ਅਸਥਾਨ ਦੀ ਸੇਵਾ ਸੰਭਾਲ ਅਤੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਕੀ ਇਹ ਛੇੜ-ਛਾੜ ਮਰਿਆਦਾ ਦਾ ਮਸਲਾ ਨਹੀਂ ਬਣਦਾ? Continue reading

ਪੰਜਾਬ ਦੇ ਮੁੱਖ ਮੁੱਦੇ ਅਤੇ ਲੀਡਰਾਂ ਦੀ ਨਾਲਾਇਕੀ

ਪੰਜਾਬ ਦੇ ਮੁੱਦਿਆਂ ਬਾਰੇ ਗੱਲ ਤੋਰਨ ਦੇ ਮਾਮਲੇ ਵਿਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਫਿਲਹਾਲ ਬੌਣੀ ਸਾਬਤ ਹੋ ਰਹੀ ਹੈ। ਕੇਂਦਰ ਸਰਕਾਰ ਨੇ ਉਹੀ ਵਿਤਕਰੇ ਵਾਲਾ ਪੈਂਤੜਾ ਮੱਲਿਆ ਹੋਇਆ ਹੈ ਅਤੇ ਇਸ ਬਾਰੇ ਨਾ ਸੱਤਾ ਧਾਰੀ ਅਤੇ ਨਾ ਹੀ ਵਿਰੋਧੀ ਧਿਰ ਕੋਈ ਆਵਾਜ਼ ਬੁਲੰਦ ਕਰ ਰਹੀ ਹੈ। ਸਾਰੇ ਆਪੋ-ਆਪਣੀ ਸਿਆਸਤ ਵਿਚ ਰੁਝੇ ਹੋਏ ਹਨ ਜਿਹੜੀ ਸੂਬੇ ਦਾ ਕੁਝ ਵੀ ਨਹੀਂ ਸੰਵਾਰ ਰਹੀ। Continue reading

‘ਛਬੀਲ’ ਤੇ ‘ਸ਼ੁਕਰਾਨਾ ਕਿਸੇ ਹੋਰ ਦਾ’

ਹੋਰ ਕੁਝ ਪੜ੍ਹਾਂ ਨਾ ਪੜ੍ਹਾਂ, ਬਲਜੀਤ ਬਾਸੀ ਦੀ ਲਿਖਤ ਨਹੀਂ ਛਡਦਾ। ਧਾਤੂ-ਵਿਗਿਆਨ ਦਾ ਵਿਸ਼ਾ ਔਖਾ ਤੇ ਰੁੱਖਾ ਹੈ, ਮਿਹਨਤ ਮੰਗਦਾ ਹੈ। ਪੰਜਾਬੀ ਸਾਹਿਤ ਪੜ੍ਹਾਉਣ ਵਾਲੇ ਅਧਿਆਪਕ ਇਸ ਵਿਸ਼ੇ ‘ਤੇ ਲਿਖਣ ਲਗਦੇ ਹਨ ਤਾਂ ਹਾਸੋਹੀਣੀ ਸਥਿਤੀ ਹੋ ਜਾਂਦੀ ਹੈ। ਇਹ ਅਟਕਲ-ਪੱਚੂ ਵਿਗਿਆਨ ਨਹੀਂ ਜਿਵੇਂ ਇਕ ਮੰਤਰੀ ਨੇ ਸਟੇਜ ਉਤੋਂ ਕਿਹਾ ਸੀ, “ਗੌਰਮਿੰਟ ਦਾ ਮਤਲਬ, ਜੋ ਮਿੰਟ ਮਿੰਟ ‘ਤੇ ਗੌਰ ਫੁਰਮਾਵੇ!” ਲਾਹੌਲ ਵਿਲਾ ਕੂਵਤ। Continue reading

ਸਿਆਸਤਦਾਨ ਤੇ ਨਸ਼ਿਆਂ ਦਾ ਮੱਕੜਜਾਲ

ਨਸ਼ਿਆਂ ਨੇ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰ ਸੁੱਟੀਆਂ ਹਨ ਪਰ ਸਿਤਮਜ਼ਰੀਫੀ ਇਹ ਹੈ ਕਿ ਅੱਜ ਦਾ ਸਿਆਸਤਦਾਨ ਪੰਜਾਬ ਉਤੇ ਨਸ਼ਿਆਂ ਦੀ ਪੈ ਰਹੀ ਮਾਰ ਬਾਰੇ ਕੁਝ ਵੀ ਨਹੀਂ ਸੋਚ ਰਿਹਾ। ਸੰਗਰੂਰ ਦੇ ਨਸ਼ਾ ਛੁਡਾਊ ਕੇਂਦਰ ਵਿਚ ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ ਨੇ ਨਸ਼ਿਆਂ ਬਾਰੇ ਕੁਝ ਗੱਲਾਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। Continue reading

ਪੰਜਾਬ ਲਈ ਸੰਸਾਰ ਫੁੱਟਬਾਲ ਕੱਪ ਦੇ ਸਬਕ

ਪੰਜਾਬ ਦੀ ਗੱਡੀ ਫਿਲਹਾਲ ਲੀਹ ਤੋਂ ਲਹਿ ਗਈ ਹੋਈ ਹੈ। ਇਸ ਬਾਰੇ ਵੱਖ ਵੱਖ ਵਿਦਵਾਨ ਗਾਹੇ-ਬਗਾਹੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਸੀਨੀਅਰ ਪੱਤਰਕਾਰ ਨਿਰਮਲ ਸੰਧੂ ਨੇ ਰੂਸ ਵਿਚ ਚੱਲ ਰਹੇ ਵਿਸ਼ਵ ਫੁੱਟਬਾਲ ਕੱਪ ਦੇ ਬਹਾਨੇ ਪੰਜਾਬ ਸਰਕਾਰ ਨੂੰ ਕੁਝ ਟਕੋਰਾਂ ਲਾਈਆਂ ਹਨ ਜੋ ਅਸੀਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਪੰਜਾਬ ਦਾ ਫਸਿਆ ਗੱਡਾ ਕੱਢਣ ਲਈ ਹੁਣ ਇਸ ਦੀ ਲੀਡਰਸ਼ਿਪ ਨੂੰ ਪੂਰੀ ਇਮਾਨਦਾਰੀ ਨਾਲ ਤਕੜਾ ਹੰਭਲਾ ਮਾਰਨਾ ਪੈਣਾ ਹੈ। Continue reading

ਪੰਜਾਬ ਦੀ ਤੰਦਰੁਸਤੀ ਲਈ ਲੋਕ ਲਹਿਰ ਬਣਨੀ ਚਾਹੀਦੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਸਿਆਸੀ ਪ੍ਰਸੰਗ ਭਾਵੇਂ ਕੁਝ ਵੀ ਹੋਵੇ ਪਰ ਅੱਜ ਬੁਰੀ ਤਰ੍ਹਾਂ ਬਿਮਾਰ ਹੋਏ ਪੰਜਾਬ ਨੂੰ ਅਜਿਹੇ ਮਿਸ਼ਨਾਂ ਦੀ ਸਖਤ ਲੋੜ ਹੈ। ਇਨ੍ਹਾਂ ਮਿਸ਼ਨਾਂ ਦੀ ਕਾਮਯਾਬੀ ਇਸ ਤੱਥ ਉਤੇ ਨਿਰਭਰ ਕਰਦੀ ਹੈ ਕਿ ਪੰਜਾਬ ਦੀ ਲੀਡਰਸ਼ਿਪ ਕਿੰਨੀ ਦਿਆਨਤਦਾਰੀ ਨਾਲ ਇਹ ਕਾਰਜ ਨੇਪਰੇ ਚਾੜ੍ਹਨ ਲਈ ਤਰੱਦਦ ਕਰਦੀ ਹੈ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸੀਨੀਅਰ ਪੱਤਰਕਾਰ ਨਿਰਮਲ ਸੰਧੂ ਨੇ ਆਪਣੇ ਇਸ ਲੇਖ ਵਿਚ ਕੀਤੀਆਂ ਹਨ। Continue reading

ਗੁਰੂ ਕਾ ਲੰਗਰ, ਮੋਦੀ ਸਰਕਾਰ ਦੀ ਖ਼ੈਰਾਤ ਅਤੇ ਸਿੱਖ ਸਿਧਾਂਤ

ਭਾਰਤ ਸਰਕਾਰ ਵੱਲੋਂ ਜੀ.ਐਸ਼ਟੀ. ਲਾਗੂ ਕੀਤੇ ਜਾਣ ਤੋਂ ਬਾਅਦ ਗੁਰਦੁਆਰਿਆਂ ਵਿਚ ਲੰਗਰ ਲਈ ਖਰੀਦੀ ਜਾਂਦੀ ਰਸਦ ਉਤੇ ਵੀ ਇਹ ਟੈਕਸ ਲਾਗੂ ਹੋ ਗਿਆ ਸੀ। ਉਦੋਂ ਤੋਂ ਹੀ ਇਸ ਰਸਦ ਉਤੇ ਛੋਟ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ ਹੈ। ਹੁਣ ਇਸ ਬਾਰੇ ਮੋਦੀ ਸਰਕਾਰ ਦਾ ਨੋਟੀਫਿਕੇਸ਼ਨ ਆ ਗਿਆ ਹੈ। ਮੋਦੀ ਸਰਕਾਰ ਨੇ ਇਸ ਟੈਕਸ ਤੋਂ ਛੋਟ ਤਾਂ ਨਹੀਂ ਦਿੱਤੀ ਪਰ ਜਿੰਨਾ ਟੈਕਸ ਲੱਗਦਾ ਹੈ, ਉਸ ਦੇ ਬਰਾਬਰ ਰਕਮ ਵਾਪਸ ਕਰਨ ਦਾ ਪ੍ਰਬੰਧ ਕਰ ਦਿੱਤਾ ਹੈ। Continue reading

ਵਿੱਦਿਆ, ਭਗਵੇ ਬ੍ਰਿਗੇਡ ਦਾ ਏਜੰਡਾ ਅਤੇ ਦਹਿਸ਼ਤਪਸੰਦੀ

ਹਿੰਦੂ ਰਾਸ਼ਟਰਵਾਦੀ ਆਰ.ਐਸ਼ਐਸ਼ ਦੀ ਅਗਵਾਈ ਹੇਠ ਭਗਵਾ ਬ੍ਰਿਗੇਡ, ਭਾਰਤ ਦੇ ਵੱਖ ਵੱਖ ਅਦਾਰਿਆਂ ਉਤੇ ਆਪਣਾ ਅਸਰ ਛੱਡ ਰਹੀ ਹੈ। ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਜਿਥੋਂ ਮੁਖਾਲਫਤ ਦੀ ਆਵਾਜ਼ ਬੁਲੰਦ ਹੁੰਦੀ ਰਹੀ ਹੈ, ਵਿਚ ਹੁਣ ਇਕ ਨਵਾਂ ਸੈਂਟਰ ਖੋਲ੍ਹਿਆ ਜਾ ਰਿਹਾ ਹੈ ਜਿਸ ਵਿਚ ‘ਇਸਲਾਮੀ ਦਹਿਸ਼ਤਪਸੰਦੀ’ ਨਾਂ ਹੇਠ ਕੋਰਸ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਗਈ ਹੈ। Continue reading

ਰਵਾਇਤੀ ਖੱਬੇ ਪੱਖੀ ਲਹਿਰ ਦਾ ਪੰਜਾਬ ਵਿਚ ਭਵਿਖ?

ਗੁਰਬਚਨ ਸਿੰਘ, ਜਲੰਧਰ
ਫੋਨ: 91-98156-98451
‘ਲਾਲ ਪਰਚਮ ਦੀ ਕਿਉਂ ਖੁੱਸੀ ਸਰਦਾਰੀḔ ਦੇ ਅਨੁਵਾਨ ਹੇਠ ਚੰਡੀਗੜ੍ਹ ਤੋਂ ਛਪਦੇ ਅਖਬਾਰ ਪੰਜਾਬੀ ਟ੍ਰਿਬਿਊਨ ਨੇ ਸੂਬੇ ਵਿਚ ਖੱਬੇ ਪੱਖੀ ਲਹਿਰ ਦੇ ਭਵਿਖ ਬਾਰੇ ਚਰਚਾ ਛੇੜੀ ਹੈ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਪੰਜਾਬ ‘ਚ ਖਬੀਆਂ ਧਿਰਾਂ ਦੇ ਪੈਰ ਕਿਉਂ ਨਹੀਂ ਲਗ ਸਕੇ, ਇਸ ਬਾਰੇ ਅੱਡ-ਅੱਡ ਧਿਰਾਂ ਦੇ ਆਗੂਆਂ ਦੇ ਵਿਚਾਰ ਜਾਣੇ ਹਨ। ਲਿਖਤ ਨੇ ਇਸ ਸੁਆਲ ਦਾ ਜੁਆਬ ਵੀ ਮੰਗਿਆ ਹੈ ਕਿ ਚਹੁੰਤਰਫੀ ਸੰਕਟ ਵਿਚ ਘਿਰੇ ਹੋਣ ਦੇ ਬਾਵਜੂਦ ਪੰਜਾਬ ਦੇ ਲੋਕ ਖੱਬੇ ਪੱਖੀ ਧਿਰਾਂ ਉਤੇ ਭਰੋਸਾ ਕਰਨ ਨੂੰ ਤਿਆਰ ਕਿਉਂ ਨਹੀਂ? Continue reading

ਕੀ ਹਸ਼ਰ ਹੋਇਆ ਪੰਜਾਬ ਦਾ

ਨਾਲਾਇਕ ਲੀਡਰਸ਼ਿਪ ਕਾਰਨ ਪੰਜਾਬ ਹਰ ਖੇਤਰ ਵਿਚ ਪਛੜ ਰਿਹਾ ਹੈ। ਆਮ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹੋ ਰਹੇ ਹਨ। ਗੁਆਂਢੀ ਸੂਬੇ ਹਰਿਆਣਾ ਨੇ ਪਿਛਲੇ ਕੁਝ ਸਮੇਂ ਤੋਂ ਖੇਡਾਂ ਵੱਲ ਧਿਆਨ ਦਿੱਤਾ ਹੈ ਅਤੇ ਹੁਣ ਇਸ ਦੇ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਪਰ ਪੰਜਾਬ ਦੀਆਂ ਹਾਕਮ ਪਾਰਟੀਆਂ ਨੇ ਕਦੀ ਸੂਬੇ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਕੋਈ ਨੀਤੀ ਤਿਆਰ ਹੀ ਨਹੀਂ ਕੀਤੀ। ਇਸ ਬਾਰੇ ਵਿਸਥਾਰ ਸਹਿਤ ਚਰਚਾ ਸੀਨੀਅਰ ਪੱਤਰਕਾਰ ਨਿਰਮਲ ਸੰਧੂ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। Continue reading