ਨਿੱਕ-ਸੁੱਕ

ਇੰਡੀਆ ਕਾਫੀ ਹਾਊਸ ਦਾ ਮਹੱਤਵ

ਗੁਲਜ਼ਾਰ ਸਿੰਘ ਸੰਧੂ
ਇਨ੍ਹਾਂ ਦਿਨਾਂ ਵਿਚ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਦੀ ਸ਼ਿਮਲਾ ਫੇਰੀ ਸਮੇਂ ਉਸ ਦਾ ਇੰਡੀਆ ਕਾਫੀ ਹਾਊਸ ਵਿਖੇ ਕਾਫੀ ਪੀਣਾ ਹਿਮਾਚਲ ਮੀਡੀਆ ਦੇ ਧਿਆਨ ਵਿਚ ਆਇਆ। ਕਿਸੇ ਸਮੇਂ ਉਹ ਆਮ ਹੀ ਇਥੇ ਆ ਕੇ ਆਪਣੇ ਰਾਜਨੀਤਕ ਵਿਚਾਰ ਆਪਣੇ ਮਿੱਤਰਾਂ ਨਾਲ ਸਾਂਝੇ ਕਰਦਾ ਰਿਹਾ ਹੈ। ਲਿਖਣ ਵਾਲਿਆਂ ਨੇ ਇਹ ਵੀ ਲਿਖਿਆ ਹੈ ਕਿ ਹਿਮਾਚਲ ਦਾ ਰਹਿ ਚੁਕਾ ਮੁੱਖ ਮੰਤਰੀ ਪੀ. ਕੇ. ਧੂਮਲ ਵੀ ਇਥੇ ਆਉਂਦਾ ਰਿਹਾ ਹੈ। Continue reading

ਬੁੱਲ੍ਹਾ ਇੱਕ ਤੇ ਬੁੱਲੇ ਸੌ ਲੱਖਾਂ

ਗੁਲਜ਼ਾਰ ਸਿੰਘ ਸੰਧੂ
ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਪੜ੍ਹਦਿਆਂ ਸਵੇਰ ਦੀ ਹਵਾ ਦੇ ਬੁੱਲ੍ਹੇ ਵਰਗਾ ਅਹਿਸਾਸ ਹੁੰਦਾ ਹੈ। ਉਸ ਦੇ ਧੀਮੇ ਬੋਲਾਂ ਵਿਚ ਮਿੱਠਤ ਹੀ ਨਹੀਂ, ਨਕੋਰ ਵੀ ਹੈ। ਸੂਫੀ ਧਾਰਾ ਨੂੰ ਪ੍ਰਣਾਇਆ ਬੁੱਲ੍ਹੇ ਸ਼ਾਹ ਸ਼ਬਦਾਂ ਤੇ ਸੁਰਾਂ ਦੇ ਸੁਮੇਲ ਰਾਹੀਂ 17ਵੀਂ ਸਦੀ ਦੇ ਪਹਿਲੇ ਅੱਧ ਵਿਚ ਲੋਕ ਮਨਾਂ ਨੂੰ ਠੰਢਕ ਪਹੁੰਚਾਉਂਦਾ ਰਿਹਾ ਹੈ। ਉਸ ਦੇ ਬੋਲਾਂ ਵਿਚ ‘ਮਾਸ ਝੜੇ ਝੜ ਪਿੰਜਰ ਹੋਇਆ ਕੜਕਣ ਲੱਗੀਆਂ ਹੱਡੀਆਂ’ ਦੇ ਲੇਖਕ ਸ਼ਾਹ ਹੁਸੈਨ ਜਿੰਨੀ ਵੀ ਉਚੀ ਸੁਰ ਨਹੀਂ ਮਿਲਦੀ। Continue reading

ਬਲਾਤਕਾਰੀਆਂ ਨਾਲ ਨਿਪਟਣ ਲਈ ਨਵਾਂ ਕਾਨੂੰਨ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨਾਂ ਵਿਚ ਜਦੋਂ ਸਰਕਾਰ ਬਾਲੜੀਆਂ ਦੇ ਨਾਲ ਬਲਾਤਕਾਰ ਕਰਨ ਵਾਲੇ ਅਪਰਾਧੀਆਂ ਲਈ ਮੌਤ ਤੱਕ ਦੀ ਸਜ਼ਾ ਦਾ ਕਾਨੂੰਨ ਪਾਸ ਕਰਨ ਦੀ ਸੋਚ ਰਹੀ ਸੀ ਤਾਂ ਅਜਿਹਾ ਅਪਰਾਧ ਕਰਨ ਵਾਲੇ ਦੋ ਦੋਸ਼ੀਆਂ ਦੀ ਖਬਰ ਮੀਡੀਆ ਨੇ ਜਗ ਜਾਹਰ ਕੀਤੀ। ਇੰਦੌਰ ਦੇ 26 ਸਾਲਾ ਨਸ਼ੇੜੀ ਨੇ ਆਪਣੀ ਭੈਣ ਦੀ ਚਾਰ ਮਹੀਨੇ ਦੀ ਬਾਲੜੀ ਨਾਲ ਬਲਾਤਕਾਰ ਕਰਕੇ ਉਸ ਨੂੰ ਜੰਗਲੇ ਉਤੋਂ ਵਗਾਹ ਮਾਰਿਆ ਤੇ ਖਤਮ ਕਰ ਛੱਡਿਆ। Continue reading

ਭਾਰਤੀ ਮਾਰਕਸੀ ਪਾਰਟੀ ਦਾ ਅਹਿਮ ਫੈਸਲਾ

ਗੁਲਜ਼ਾਰ ਸਿੰਘ ਸੰਧੂ
ਮਾਰਕਸਵਾਦੀ ਪਾਰਟੀ ਦਾ ਜਨਰਲ ਸਕਤੱਰ ਸੀਤਾ ਰਾਮ ਯੈਚੁਰੀ ਪਾਰਟੀ ਦੇ ਬਹੁਗਿਣਤੀ ਦ੍ਰਿਸ਼ਟੀਕੋਣ ਨਾਲੋਂ ਵੱਖਰੀ ਰਾਇ ਰੱਖਣ ਕਾਰਨ ਖਬਰਾਂ ਵਿਚ ਰਿਹਾ ਹੈ। ਉਸ ਦਾ ਮੱਤ ਹੈ ਕਿ ਭਾਰਤ ਦੀ ਏਕਤਾ, ਅਖੰਡਤਾ ਤੇ ਸੰਵਿਧਾਨ ਦੀ ਰਾਖੀ ਲਈ ਵਿਰੋਧੀ ਸਿਆਸੀ ਪਾਰਟੀਆਂ ਨੂੰ ਇੱਕ ਮੁੱਠ ਹੋ ਕੇ ਲੜਨ ਦੀ ਲੋੜ ਹੈ। ਦੇਸ਼ ਦੀ ਵਰਤਮਾਨ ਸਰਕਾਰ ਨੇ ਬਹੁਗਿਣਤੀ ਫਿਰਕੇ ਦੀਆਂ ਭਾਵਨਾਵਾਂ ਨੂੰ ਏਨਾ ਉਲਾਰ ਕਰ ਛੱਡਿਆ ਹੈ ਕਿ ਦੇਸ਼ ਦਾ ਸਭਿਆਚਾਰਕ, ਆਰਥਕ ਤੇ ਰਾਜਨੀਤਕ ਤਾਣਾ ਬਾਣਾ ਡਾਂਵਾਂਡੋਲ ਹੋ ਚੁਕਾ ਹੈ। Continue reading

ਸਾਹਿਤਕਾਰੀ ਵਿਚ ਸ਼ਬਦ ਚਿੱਤਰਾਂ ਦੀ ਭਰਮਾਰ

ਗੁਲਜ਼ਾਰ ਸਿੰਘ ਸੰਧੂ
ਮੇਰੇ ਵਿਹੜੇ ਆਉਣ ਵਾਲੀਆਂ ਸਾਹਿਤਕ ਪੁਸਤਕਾਂ ਵਿਚੋਂ ਦਸਵਾਂ ਹਿੱਸਾ ਸ਼ਬਦ ਚਿੱਤਰਾਂ ਦੀਆਂ ਹੁੰਦੀਆਂ ਹਨ। ਕਵੀਆਂ, ਨਾਵਲਕਾਰਾਂ ਤੇ ਵਾਰਤਕ ਲੇਖਕਾਂ ਦੇ ਸੁਭਾਉ, ਪ੍ਰਾਪਤੀਆਂ ਤੇ ਵਰਤ ਵਰਤਾਰੇ ਦੀ ਪੇਸ਼ਕਾਰੀ। ਪੰਜਾਬੀ ਵਿਚ ਸ਼ਬਦ ਚਿੱਤਰਕਾਰੀ ਨੂੰ ਸਿਖਰ ‘ਤੇ ਪਹੁੰਚਾਉਣ ਵਾਲਾ ਬਲਵੰਤ ਗਾਰਗੀ ਸੀ। ‘ਨਿੰਮ ਦੇ ਪੱਤੇ’, ‘ਸੁਰਮੇ ਵਾਲੀ ਅੱਖ’ ਤੇ ‘ਕੌਡੀਆਂ ਵਾਲਾ ਸੱਪ’ ਦੀ ਪ੍ਰਸਿਧੀ ਵਾਲਾ। Continue reading

ਫਿਲਮ ‘ਨਾਨਕ ਸ਼ਾਹ ਫਕੀਰ’ ਦੇਖਣ ਤੋਂ ਬਾਅਦ…

2015 ਵਿਚ ਫਿਲਮ ‘ਨਾਨਕ ਸ਼ਾਹ ਫਕੀਰ’ ਮੈਨਹਟਨ (ਨਿਊ ਯਾਰਕ) ਵਿਚ ਪ੍ਰੈਸ ਨੂੰ ਦਿਖਾਈ ਗਈ ਸੀ। ‘ਪੰਜਾਬ ਟਾਈਮਜ਼’ ਵਲੋਂ ਸੁਰਿੰਦਰ ਸੋਹਲ ਨੇ ਇਹ ਫਿਲਮ ਦੇਖ ਕੇ ਇਸ ਦੀ ਸਮੀਖਿਆ ਕੀਤੀ ਸੀ ਜੋ 18 ਅਪਰੈਲ 2015 (ਅੰਕ 16) ਵਿਚ ਪ੍ਰਕਾਸ਼ਿਤ ਕੀਤੀ ਗਈ। ਪਾਠਕਾਂ ਵਲੋਂ ਇਸ ਸਮੀਖਿਆ ਨੂੰ ਭਰਪੂਰ ਹੁੰਗਾਰਾ ਮਿਲਿਆ ਸੀ। ਮੌਕੇ ਦੀ ਨਜ਼ਾਕਤ ਦੇਖਦਿਆਂ ਫਿਲਮ ਨਿਰਮਾਤਾ ਨੇ ਵੀ ਫਿਲਮ ਵਾਪਸ ਲੈ ਲਈ ਸੀ। Continue reading

ਸਭਿਆਚਾਰਕ ਨੀਤੀ ਇੱਕ ਗੋਰਖ ਧੰਦਾ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨਾਂ ਵਿਚ ਸੋਸ਼ਲ ਮੀਡੀਏ ਰਾਹੀਂ ਦੇਸ਼-ਵਿਦੇਸ਼ ਵਿਚ ਆ ਰਿਹਾ ਸਭਿਆਚਾਰਕ ਬਦਲਾਓ ਚਰਚਾ ਦਾ ਵਿਸ਼ਾ ਰਿਹਾ ਹੈ। ਪੰਜਾਬ ਦੇ ਸਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੱਚਰ ਗਾਇਕੀ ਨੂੰ ਨੱਥ ਪਾਉਣ ਲਈ ਸੁਰਜੀਤ ਪਾਤਰ ਦੀ ਕਮਾਂਡ ਥੱਲੇ ਸਭਿਆਚਾਰਕ ਕਮਿਸ਼ਨ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਧਰ ਚੀਨ ਦੀ ਸਰਕਾਰ ਨੇ ਕਮਿਊਨਿਸ਼ਟ ਨਾਇਕਾਂ ਦੇ ਕਾਰਟੂਨ ਪੋਸਟ ਕਰਨ ਵਾਲੀਆਂ ਫੇਸਬੁਕਾਂ ‘ਤੇ ਜੁਰਮਾਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਚੀਨ ਸਰਕਾਰ ਨੇ ਇਸ ਤੋਂ ਪਹਿਲਾਂ ਇਸ ਅਮਲ ਨੂੰ ਰੋਕਣ ਲਈ ਪਾਬੰਦੀ ਲਾਈ ਸੀ, ਜੋ ਕਾਰਗਰ ਨਹੀਂ ਹੋਈ ਜਾਪਦੀ। Continue reading

ਮ੍ਰਿਤੂ ਇੱਛਾ ਰਾਹੀਂ ਸਨਮਾਨ ਨਾਲ ਮਰਨਾ

ਗੁਲਜ਼ਾਰ ਸਿੰਘ ਸੰਧੂ
ਹਾਲ ਹੀ ਵਿਚ ਭਾਰਤ ਦੀ ਸੁਪਰੀਮ ਕੋਰਟ ਵਲੋਂ ਇੱਛਾ ਮ੍ਰਿਤੂ ਦੇ ਇਤਿਹਾਸਕ ਫੈਸਲੇ ਨੂੰ ਲੈ ਕੇ ਸਾਡੇ ਪਰਿਵਾਰ ਵਿਚ ਇਸ ਫੈਸਲੇ ਦੇ ਹਾਂ ਪੱਖੀ ਤੇ ਨਾਂਹ ਪੱਖੀ ਗੁਣਾਂ ਉਤੇ ਚਰਚਾ ਹੋਣੀ ਨਿਸ਼ਚਿਤ ਸੀ। ਕਾਰਨ ਇਹ ਕਿ ਮੇਰੀ ਪਤਨੀ ਸੁਰਜੀਤ ਮੈਡੀਕਲ ਡਾਕਟਰ ਹੈ ਤੇ ਇਸ ਵੇਲੇ ਉਸ ਦੇ ਭਤੀਜੇ-ਭਤੀਜੀਆਂ ਤੇ ਉਨ੍ਹਾਂ ਦੇ ਧੀਆਂ ਪੁੱਤਰਾਂ ਵਿਚ ਕੁਲ 13 ਡਾਕਟਰ ਹਨ। ਚੰਡੀਗੜ੍ਹ, ਅੰਮ੍ਰਿਤਸਰ, ਬਿਆਸ, ਫਰੀਦਕੋਟ ਤੇ ਰਾਂਚੀ ਵਿਚ ਹੀ ਨਹੀਂ, Continue reading

ਡੇਰਾਵਾਦ ਦਾ ਮੱਕੜ-ਜਾਲ ਅਤੇ ਔਰਤ

ਡੇਰਾਵਾਦ ਦੇ ਵਧਣ-ਫੁੱਲਣ ਦਾ ਵੱਡਾ ਕਾਰਨ ਅਗਿਆਨ ਹੈ। ਭਾਰਤੀ ਸਮਾਜ ਦਾ ਵਿਤਕਰੇ ਭਰਪੂਰ ਸਮਾਜਿਕ-ਆਰਥਿਕ ਤਾਣਾ-ਬਾਣਾ ਵੀ ਡੇਰਾਵਾਦ ਲਈ ਸਹਾਈ ਹੋ ਰਿਹਾ ਹੈ। ਲੇਖਕ ਨਰਿੰਦਰ ਸਿੰਘ ਢਿੱਲੋਂ ਨੇ ਲੋਕਾਂ, ਖਾਸ ਕਰ ਕੇ ਔਰਤਾਂ ਦੀ ਡੇਰਿਆਂ ਵੱਲ ਖਿੱਚ ਦੇ ਕੁਝ ਕਾਰਨਾਂ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ, ਜੋ ਪਾਠਕਾਂ ਦੀ ਨਜ਼ਰ ਹੈ। Continue reading

ਅਖੀਂ ਵੇਖੇ ਵਿਸ਼ਵ ਲੇਖਕ ਮੇਲੇ

ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਵਿਖੇ ਚੱਲੀ ਦੋ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਨੇ ਮੈਨੂੰ ਅੱਖੀਂ ਤੱਕੀਆਂ ਵਿਸ਼ਵ ਲੇਖਕ ਮਿਲਣੀਆਂ ਚੇਤੇ ਕਰਵਾ ਦਿੱਤੀਆਂ। ਮੈਂ ਤਿੰਨ ਕਾਨਫਰੰਸਾਂ ਦੀ ਵਿਲੱਖਣਤਾ ਦੱਸਣੀ ਚਾਹਾਂਗਾ। ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ 6 ਜੂਨ ਤੋਂ 21 ਜੂਨ 1980 ਵਿਚ ਪੂਰੇ ਦੋ ਹਫਤੇ ਬਰਤਾਨੀਆ ਵਿਚ ਚੱਲੀ। ਇਸ ਵਿਚ ਦੁਨੀਆਂ ਭਰ ਤੋਂ ਤਿੰਨ ਦਰਜਨ ਲੇਖਕ ਆਏ, ਜਿਨ੍ਹਾਂ ਨੂੰ ਪ੍ਰਬੰਧਕਾਂ ਨੇ ਬਰਤਾਨੀਆ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਘੁਮਾਇਆ ਅਤੇ ਹਰ ਥਾਂ ਸਾਂਝੇ ਵਿਸ਼ੇ ਉਤੇ ਸੈਮੀਨਾਰ ਵੀ ਰਚਾਏ। Continue reading