ਕਹਾਣੀ

ਤਿਆਗ

ਸਥਾਪਤ ਪੰਜਾਬੀ ਕਹਾਣੀਕਾਰ ਮਰਹੂਮ ਰਘੁਬੀਰ ਢੰਡ ਦੀ ਕਹਾਣੀ ‘ਤਿਆਗ’ ਵਿਚਲਾ ਵਿਅੰਗ ਬਹੁਤ ਸੂਖਮ ਹੈ ਅਤੇ ਇਸ ਦੀ ਧਾਰ ਬੜੀ ਤਿੱਖੀ ਹੈ। ਸਿਆਸੀ ਲੀਡਰ ਕਿਸ ਤਰ੍ਹਾਂ ਮੁਲਕ ਨੂੰ ਲੁੱਟ ਕੇ ਆਮ ਲੋਕਾਂ ਸਾਹਮਣੇ ਤਿਆਗੀ ਹੋਣ ਦਾ ਢੌਂਗ ਕਰਦੇ ਹਨ, ਇਸ ਕਹਾਣੀ ਦਾ ਵਿਸ਼ਾ ਹੈ। ਕਹਾਣੀ ਦੀਆਂ ਪਰਤਾਂ ਜਿਉਂ ਜਿਉਂ ਖੁੱਲ੍ਹਦੀਆਂ ਜਾਂਦੀਆਂ ਹਨ, ਤਿਉਂ ਤਿਉਂ ਮੰਤਰੀ ਦਾ ਕਿਰਦਾਰ ਬੇਪਰਦ ਹੁੰਦਾ ਜਾਂਦਾ ਹੈ। Continue reading

ਛੁੱਟੀ

ਦਿੱਲੀ ਵੱਸਦੀ ਅਜੀਤ ਕੌਰ ਨੇ ਪੰਜਾਬੀ ਸਾਹਿਤ ਸੰਸਾਰ ਨੂੰ ਯਾਦਗਾਰੀ ਰਚਨਾਵਾਂ ਦਿੱਤੀਆਂ ਹਨ। ਕਹਾਣੀ ‘ਛੁੱਟੀ’ ਪਾਠਕ ਨੂੰ ਪੰਜਾਬ ਦੇ ਉਨ੍ਹਾਂ ਵਕਤਾਂ ਦੇ ਰੂ-ਬ-ਰੂ ਕਰਵਾਉਂਦੀ ਹੈ, ਜਦੋਂ ਬੰਦੇ ਨੂੰ ਬੇਵਸਾਹੀ ਨੇ ਬੁਰੀ ਤਰ੍ਹਾਂ ਡਸ ਲਿਆ ਹੋਇਆ ਸੀ। ਉਨ੍ਹਾਂ ‘ਵਖਤਾਂ ਮਾਰੇ’ ਵਕਤ ਦੌਰਾਨ ਪੰਜਾਬੀ ਲੇਖਕਾਂ ਨੇ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਹਾਣੀ ਵਿਚ ਉਸ ਮਾਹੌਲ ਦਾ ਝਲਕਾਰਾ ਪਾਠਕਾਂ ਨੂੰ ਉਸ ਵਕਤ ਦੀਆਂ ਗੁੰਝਲਾਂ ਸਾਹਮਣੇ ਲਿਜਾ ਖਲਿਆਰਦਾ ਹੈ। Continue reading

ਸੱਤ ਖਸਮੀ

ਅਫਜ਼ਲ ਤੌਸੀਫ
ਲਿਪੀਅੰਤਰ : ਡਾæ ਸਪਤਾਲ ਕੌਰ
ਉਹਦੀ ਮਾਂ ਬਹੁਤ ਬੁਰੀ ਜਨਾਨੀ ਨਹੀਂ ਸੀ ਪਰ ਕਦੀ ਗੱਲਾਂ ਤਾਂ ਬੁਰੀਆਂ ਈ ਕਰਦੀ ਸੀ। ਇਕ ਬੁਰੀ ਗੱਲ ਤਾਂ ਇਹ ਸੀ ਪਈ ਉਹ ਹਰ ਵੇਲੇ ਧੀ ਦਾ ਕੱਦ ਨਾਪਦੀ ਰਹਿੰਦੀ। ਦੂਜੀ ਉਹਨੂੰ ਸਲੂਣਾ ਪਾ ਕੇ ਦੇਣ ਲਈ ਸਭ ਤੋਂ ਨਿੱਕੀ ਕਟੋਰੀ ਕੱਢ ਕੇ ਲਿਆਉਂਦੀ। ਬਾਪ ਤੇ ਭਰਾਵਾਂ ਲਈ ਖੁੱਲ੍ਹੇ ਭਾਂਡੇ ਹੁੰਦੇ। ਸਾਰੀ ਹਾਂਡੀ ਲੱਦ ਦੇ ਉਨ੍ਹਾਂ ਅੱਗੇ ਰੱਖੀ ਜਾਂਦੀ। ਇੰਜ ਭਾਵੇਂ ਮਾਂ ਆਪਣੇ ਲਈ ਓਨਾ ਕੁ ਸਲੂਣਾ ਵੀ ਨਹੀਂ ਸੀ ਬਚਾਉਂਦੀ, ਜਿੰਨਾ ਉਹਨੂੰ ਦਿੰਦੀ ਸੀ ਪਰ ਉਹਨੂੰ ਤਾਂ ਬੁਰਾ ਲਗਦਾ ਸੀ। ਕਿੰਜ ਦਾ ਲੱਗਦਾ ਸੀ? ਉਹ ਇਸ ਉਮਰੇ ਯਾਦ ਨਹੀਂ ਕਰ ਸਕਦੀ। ਗੱਲਾਂ ਉਹਨੂੰ ਸਾਰੀਆਂ ਯਾਦ ਨੇ। Continue reading

ਤੇਰਾ ਕਮਰਾ ਮੇਰਾ ਕਮਰਾ

ਦਲੀਪ ਕੌਰ ਟਿਵਾਣਾ
ਦਫਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ-ਨਾਲ ਹਨ। ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ। ਦੋਹਾਂ ਦੀ ਆਪਣੀ ਆਪਣੀ ਸੀਮਾ ਹੈ। ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ। ਦੀਵਾਰ ਬੜੀ ਪਤਲੀ ਜਿਹੀ ਹੈ। ਭੁੱਲ ਭੁਲੇਖੇ ਵੀ ਜੇ ਉਧਰ ਤੇਰਾ ਹੱਥ ਵਜਦਾ ਹੈ ਤਾਂ ਆਵਾਜ਼ ਮੇਰੇ ਕਮਰੇ ਵਿਚ ਪਹੁੰਚ ਜਾਂਦੀ ਹੈ। Continue reading

ਮਾਮਲਾ

ਨਾਮੀ ਲਿਖਾਰੀ ਮਰਹੂਮ ਸੰਤੋਖ ਸਿੰਘ ਧੀਰ ਦੀ ਕਹਾਣੀ ‘ਮਾਮਲਾ’ ਪਾਠਕ ਨੂੰ ਕਈ ਦਹਾਕੇ ਪਿਛਾਂਹ ਲੈ ਤੁਰਦੀ ਹੈ। ਕਹਾਣੀ ਜਿਉਂ ਜਿਉਂ ਅਗਾਂਹ ਤੁਰਦੀ ਹੈ, ਮੁੱਖ ਪਾਤਰ ਵਾਂਗ ਪਾਠਕ ਦੇ ਦਿਲ ਦੀ ਠੱਕ ਠੱਕ ਵੀ ਉਚੀ ਹੋਈ ਜਾਂਦੀ ਹੈ। ਲਿਖਾਰੀ ਨੇ ਨਿਤਾਣਿਆਂ ਦੀ ਬੇਵਸੀ ਨੂੰ ਆਪਣੀ ਇਸ ਰਚਨਾ ਵਿਚ ਬਹੁਤ ਬਾਰੀਕੀ ਨਾਲ ਪੇਸ਼ ਕੀਤਾ ਹੈ। Continue reading

ਸਾਬਣ ਦੀ ਚਿੱਪਰ

ਕੁਲਵੰਤ ਸਿੰਘ ਵਿਰਕ ਨਾਨਕ ਸਿੰਘ ਤੋਂ ਅਗਲੀ ਪੀੜ੍ਹੀ ਦੇ ਕਹਾਣੀਕਾਰਾਂ ਸੰਤੋਖ ਸਿੰਘ ਧੀਰ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ ਦੀ ਕਹਾਣੀ ਕਲਾ ਦਾ ਸਿਰਕੱਢ ਲੇਖਕ ਹੈ, ਉਹ ਕਹਾਣੀ ਜੋ ਨਿੱਕੀ ਕਹਾਣੀ ਕਰਕੇ ਜਾਣੀ ਜਾਂਦੀ ਹੈ। ਉਸ ਦੀਆਂ ਬਹੁਤੀਆਂ ਕਹਾਣੀਆਂ ਪੇਂਡੂ ਧਰਾਤਲ ‘ਤੇ ਹਨ। ਵਿਰਕ ਦੀ ਕਹਾਣੀ ਦੀ ਸਿਫਤ ਇਹ ਹੈ ਕਿ ਸਹਿਜ ਭਾਅ ਤੁਰਦੀ ਕਹਾਣੀ ਦੇ ਅਖੀਰ ਵਿਚ ਅਜਿਹਾ ਮੋੜ ਆਉਂਦਾ ਹੈ, ਜਿਥੇ ਆ ਕੇ ਪਾਠਕ ਅਚੰਭਿਤ ਤੇ ਭਾਵੁਕ ਹੋਏ ਬਿਨਾ ਨਹੀਂ ਰਹਿ ਸਕਦਾ। Ḕਸਾਬਣ ਦੀ ਚਿੱਪਰḔ ਵੀ ਅਜਿਹੀ ਹੀ ਇਕ ਕਹਾਣੀ ਹੈ। Continue reading

ਹੱਥਾਂ ਦੀ ਕਮਾਈ

ਕਹਾਣੀਕਾਰ ਮੁਹੰਮਦ ਸਲੀਮ ਅਖਤਰ ਦੀ ਲਿਖੀ ਕਹਾਣੀ ‘ਹੱਥਾਂ ਦੀ ਕਮਾਈ’ ਦੀ ਪਰਤ ਭਾਵੇਂ ਇਕਹਿਰੀ ਜਾਪਦੀ ਹੈ ਪਰ ਕਹਾਣੀ ਪੜ੍ਹਦਿਆਂ ਪਾਠਕ ਦੇ ਜ਼ਿਹਨ ਅੰਦਰ ਕਈ ਕਹਾਣੀਆਂ ਦੀ ਲੜੀ ਤੁਰਦੀ ਜਾਂਦੀ ਹੈ। ਇਹ ਲੜੀ ਮੁੱਖ ਪਾਤਰ ਦੁਆਲੇ ਘੁੰਮਦੀ ਹੈ ਜੋ ਜ਼ਿੰਦਗੀ ਦੇ ਚੱਕਰਵਿਊ ਵਿਚ ਘੁੰਮਦਾ ਖੁਦ ਇਸ ਅੰਦਰ ਫਸਿਆ ਪਿਆ ਹੈ। Continue reading

ਰੇਸ਼ਮੀ ਰੁਮਾਲ

ਬਚਿੰਤ ਕੌਰ
“ਇਕ ਘੁੱਟ ਤੱਤਾ ਪਾਣੀ ਦੇਈਂ ਧੀਏ, ਐ ਗੋਲੀ ਹੇਠਾਂ ਲਾਹ ਲਵਾਂ ਸੰਘ ਤੋਂ।” ਬਿਸ਼ਨੀ ਅੰਮਾ ਨੇ ਆਪਣੀ ਤੇਰਾਂ-ਚੌਦਾਂ ਵਰ੍ਹਿਆਂ ਦੀ ਪੋਤੀ ਮੁੰਨੀ ਨੂੰ ਆਵਾਜ਼ ਦਿੱਤੀ।
“ਅੰਮਾ ਜੀ ਮੈਂ ਕਵਿਤਾ ਯਾਦ ਕਰ ਰਹੀ ਆਂ।” Continue reading

ਯਾਦਾਂ ਦਾ ਵੱਗ

ਲਾਹੌਰ ਦਾ ਜੰਮਪਲ ਕਹਾਣੀਕਾਰ ਅਤੇ ਕਵੀ ਜ਼ੁਬੈਰ ਅਹਿਮਦ (ਜਨਮ 1958) ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੈ। ਉਹ ਕਈ ਸਾਲ ‘ਕਿਤਾਬ ਤ੍ਰਿੰਞਣ’ ਚਲਾਉਣ ਦੀ ਸੇਵਾ ਵੀ ਕਰਦਾ ਰਿਹਾ। ਇਹਦੇ ਵਡੇਰੇ ਬਟਾਲੇ ਦੇ ਸਨ। ਗੁਰਮੁਖੀ ਲਿਪੀ ਵਿਚ ਵੀ ਕਹਾਣੀਆਂ ਦੀ ਕਿਤਾਬ ‘ਕਬੂਤਰ, ਬਨੇਰੇ ਤੇ ਗਲੀਆਂ’ (2012) ਛਪ ਚੁਕੀ ਹੈ। ‘ਯਾਦਾਂ ਦਾ ਵੱਗ’ ਵਿਚ ਪਿੰਡ ਅਤੇ ਕੁਦਰਤ ਦਾ ਜਲੌਅ ਦੇਖਣ ਹੀ ਵਾਲਾ ਹੈ; ਮਾਨੋ ਪਿੰਡ ਦੀ ਗੇੜੀ ਲੱਗ ਗਈ ਹੋਵੇ। Continue reading

ਤਾਈ ਮਹਾਕੁਰ

ਜ਼ਮਾਨਾ ਬਦਲਣ ਨਾਲ ਕਦਰਾਂ-ਕੀਮਤਾਂ ਵੀ ਬਦਲ ਗਈਆਂ ਹਨ। ਕਦੇ ਘਰ ਦੇ ਡੰਗਰ, ਪਸੂ ਆਪਣੇ ਪਰਿਵਾਰ ਦੇ ਜੀਆਂ ਵਾਂਗ ਜਾਪਦੇ ਸਨ। ਜਦੋਂ ਟਰੈਕਟਰ ਆ ਗਏ, ਘਰ ਦੇ ਬਲਦ ਵਾਧੂ ਜਾਪਣ ਲੱਗੇ ਪਰ ਬਜ਼ੁਰਗਾਂ ਦਾ ਉਨ੍ਹਾਂ ਨਾਲ ਮੋਹ ਇਸ ਕਦਰ ਸੀ ਕਿ ਉਹ ਆਪਣੀ ਜਾਨ ਨਾਲੋਂ ਵੀ ਪਿਆਰੇ ਲੱਗਦੇ। ਬੁੱਢੇ ਹੋਏ ਬਲਦ ਦਾ ਰੱਸਾ ਬੁੱਚੜਾਂ ਦੇ ਹੱਥ ਫੜ੍ਹਾਉਣਾ ਬਹੁਤ ਵੱਡਾ ਪਾਪ ਲੱਗਦਾ ਪਰ ਨਵੀਂ ਪੀੜ੍ਹੀ ਨੂੰ ਅਜਿਹਾ ਮੋਹ ਕਿੱਥੇ? Continue reading