ਗੁਰਮਤਿ

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ

ਪ੍ਰਿੰਸੀਪਲ ਗੋਪਾਲ ਸਿੰਘ
ਫੋਨ: 408-806-0286
ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਸਰਬ ਸਾਂਝੀਵਾਲਤਾ ਦੇ ਮੁੱਦਈ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਦਾ ਜਨਮ 15 ਅਪਰੈਲ 1563 ਨੂੰ ਗੁਰੂ ਰਾਮਦਾਸ ਅਤੇ ਮਾਤਾ ਭਾਨੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਨਾਨਕੇ ਪਿੰਡ ਗੋਇੰਦਵਾਲ ਸਾਹਿਬ ਵਿਚ ਬੀਤਿਆ। ਉਹ ਮਾਤਾ ਭਾਨੀ ਅਤੇ ਨਾਨਾ ਗੁਰੂ ਅਮਰਦਾਸ ਦੀ ਦੇਖ-ਰੇਖ ਹੇਠ ਵਿਚ ਪਲੇ। ਨਾਨੇ-ਦੋਹਤੇ ਦੇ ਪਿਆਰ ਸਦਕਾ, ਉਨ੍ਹਾਂ ‘ਚ ਉਚੀ ਮਨੁੱਖਤਾ ਦੇ ਸਾਰੇ ਗੁਣ- ਸਤਿ, ਸੰਤੋਖ, ਨਿਮਰਤਾ, ਨਿਰਭੈਅ, ਨਿਰਵੈਰਤਾ, ਸਹਿਣਸ਼ੀਲਤਾ ਅਤੇ ਆਪਸੀ ਪਿਆਰ ਫੁਟਣ ਲੱਗੇ। Continue reading

ਗੁਰਮਤਿ ਸੰਗੀਤ ਨੂੰ ਰਬਾਬੀਆਂ ਅਤੇ ਸਿੰਧੀ ਸਮਾਜ ਦੀ ਦੇਣ

ਤੀਰਥ ਸਿੰਘ ਢਿੱਲੋਂ
ਫੋਨ: 91-98154-617103
ਰਬਾਬ ਸ਼ਬਦ ਦਾ ਸੰਧੀ-ਛੇਦ ਕਰਨ ‘ਤੇ ਪਤਾ ਲੱਗਦਾ ਹੈ ਕਿ ਇਸ ਦੇ ਅਰਥ ਹਨ-ਰੱਬ+ਆਬ; ਅਰਥਾਤ ਪ੍ਰਭੂ ਪਰਮੇਸ਼ਰ ਅਤੇ ਆਬ ਯਾਨਿ ਪਾਣੀ; ਅਰਥਾਤ ਆਬ-ਏ-ਹਯਾਤ। ਅਜਿਹਾ ਰਸ ਜਿਸ ਦੇ ਪੀਣ ਨਾਲ ਤਨ-ਮਨ ਹਰਿਆ ਹੋ ਜਾਵੇ। ਰਬਾਬ ਪੁਰਾਤਨ ਸੰਗੀਤਕ ਸਾਜ਼ ਹੈ ਜਿਸ ਨੂੰ ਵਜਾਉਣ ਵਾਲਿਆਂ ਨੂੰ ਰਬਾਬੀ ਕਿਹਾ ਜਾਣ ਲੱਗਾ। ਗੁਰਮਤਿ ਸੰਗੀਤ ਨਾਲ ਰਬਾਬ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇ ਸੰਗੀ ਭਾਈ ਮਰਦਾਨਾ ਤੋਂ ਜੁੜਦਾ ਹੈ। Continue reading

ਗੁਰਮਤਿ ਅਤੇ ਸਿੱਖ ਧਰਮ

ਹਾਕਮ ਸਿੰਘ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖਾ ਜਨਮ ਨੂੰ ਪ੍ਰਭੂ ਮਿਲਾਪ ਲਈ ਮਿਲਿਆ ਅਵਸਰ ਮੰਨਦੀ ਹੈ। ਆਮ ਲੋਕ ਜੀਵਨ ਨੂੰ ਸਮਾਜਕ ਜਿੰਮੇਵਾਰੀ ਜਾਂ ਮੌਜ ਮੇਲਾ ਸਮਝਦੇ ਹਨ। ਵਿਗਿਆਨ ਮਨੁੱਖੀ ਜੀਵਨ ਨੂੰ ਆਰਾਮਦੇਹ ਅਤੇ ਸੁਖਾਲਾ ਬਣਾਉਂਦਾ ਹੈ ਪਰ ਮਾਨਸਕ ਤਣਾਓ ਵਧਾਉਂਦਾ ਹੈ। ਅਜੋਕੇ ਜੀਵਨ ‘ਤੇ ਸੁਆਰਥ, ਖਪਤਵਾਦ, ਮੁਕਾਬਲਾ ਅਤੇ ਗਤੀ ਹਾਵੀ ਹਨ। ਇਨ੍ਹਾਂ ਨੇ ਮਨੁੱਖ ਨੂੰ ਨਿਜੀ ਪ੍ਰਾਪਤੀਆਂ ਦੀ ਦੌੜ ਵਿਚ ਉਲਝਾ ਕੇ ਆਪਣੇ ਆਪ ਤੋਂ ਬੇਗਾਨਾ ਕਰ ਦਿੱਤਾ ਹੈ ਅਤੇ ਮਨੁੱਖੀ ਜ਼ਮੀਰ ਕਮਜ਼ੋਰ ਕਰ ਦਿੱਤੀ ਹੈ। Continue reading

ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ

ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਤੇਗ ਬਹਾਦਰ ਨੇ ਮਨੁੱਖ ਦੇ ਆਪਣੇ ਇਸ਼ਟ ਨੂੰ ਮੰਨਣ ਦੇ ਮੂਲ ਮਨੁੱਖੀ ਅਧਿਕਾਰ ਦੀ ਰੱਖਿਆ ਲਈ ਆਪਣਾ ਸੀਸ ਦਿੱਲੀ ਜਾ ਕੇ ਵਾਰਿਆ ਜਿਸ ਦੇ ਤਤਕਾਲੀ ਪ੍ਰਭਾਵ ਪੈਣੇ ਕੁਦਰਤੀ ਗੱਲ ਸੀ| ਉਨ੍ਹਾਂ ਦੀ ਸ਼ਹਾਦਤ ਨੇ ਵੱਡੇ ਪੱਧਰ ‘ਤੇ ਪਸਰੇ ਜ਼ੁਲਮ ਤੇ ਕੱਟੜਤਾ ਨੂੰ ਮੰਨਣ ਤੋਂ ਇਨਕਾਰ ਕਰਨ ਅਤੇ ਇਸ ਦਾ ਟਾਕਰਾ ਕਰਨ ਦਾ ਰਸਤਾ ਅਖਤਿਆਰ ਕਰਨਾ ਸੁਝਾਇਆ| ਇਸ ਨੇ ਸਮਾਜ ਲਈ ਇੱਕ ਨਵਾਂ ਭਵਿੱਖ ਸਿਰਜਣ ਵੱਲ ਸੰਕੇਤ ਕੀਤਾ, ਇੱਕ ਅਜਿਹਾ ਭਵਿੱਖ ਜੋ ਜ਼ੁਲਮ ਅਤੇ ਅਸਹਿਣਸ਼ੀਲਤਾ ਤੋਂ ਬਿਲਕੁਲ ਆਜ਼ਾਦ ਹੋਵੇ| Continue reading

ਜਪੁਜੀ ਦਾ ਰੱਬ (ਕਿਸ਼ਤ 12)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਪੁਜੀ ਦਾ ਰੱਬ ਭਾਵੇਂ ਭਗਤਾਂ ਲਈ ਇਕ ਪੂਜਨੀਕ ਤੇ ਸਰਬ-ਕਲਾ ਸਮਰੱਥ ਪੁਰਸ਼ ਹੈ ਪਰ ਗੁਰੂ ਨਾਨਕ ਲਈ ਇਕ ਸੋਚ-ਬਿੰਬ ਤੇ ਸਦੀਵੀ ਖੋਜ ਪ੍ਰਸਤਾਵ ਹੈ। ਇਹ ਕਿਸੇ ਦੇ ਹੱਥ ਆਉਣ ਵਾਲੀ ਚੀਜ਼ ਨਹੀਂ। ਜਿੰਨਾ ਨੇੜੇ ਜਾਓ, ਉਨਾ ਹੀ ਦੂਰ ਚਲਾ ਜਾਂਦਾ ਹੈ। ਇਹ ਮਨੁੱਖੀ ਸਮਝ ਦੇ ਦਿਸਹੱਦੇ ਤੋਂ ਬਾਹਰ ਚਮਕਦੀ ਇਕ ਸਦੀਵੀ ਪੀਂਘ ਹੈ ਜਿਸ ਦੀ ਰਹੱਸਮਈ ਹੋਂਦ ਮਨੁੱਖੀ ਵਿਵੇਕ ਨੂੰ ਹਮੇਸ਼ਾ ਨਵੀਂਆਂ ਬੁਲੰਦੀਆਂ ਵਲ ਧੂਹ ਪਾਉਂਦੀ ਰਹੇਗੀ। ਇਹ ਉਹ ਪਰਮ-ਸਤਿ ਹੈ ਜੋ ਅਸਲੀਅਤ ਤਾਂ ਹੈ ਪਰ ਅਗਿਆਤ ਕਿਸਮ ਦੀ।
ਇਸ ਅਗਿਆਤ ਅਸਲੀਅਤ ਦਾ ਹਾਲੇ ਨਾਮ ਵੀ ਪਤਾ ਨਹੀਂ। Continue reading

ਜਪੁਜੀ ਦਾ ਰੱਬ (ਕਿਸ਼ਤ 11)

ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕੀ ਹੈ ਜਪੁਜੀ ਦਾ ਰੱਬ? ਸਾਡੇ ਸਾਹਮਣੇ ਗੁਰੂ ਨਾਨਕ ਦੀ ਜੀਵਨੀ ਹੈ ਅਤੇ ਸਾਡੇ ਕੋਲ ਜਪੁਜੀ ਦਾ ਸਾਰ ਮੂਲ ਮੰਤਰ ਤੇ ਇਸ ਦੀ ਵਿਆਖਿਆ ਹੈ। ਭਾਵੇਂ ਸੰਪੂਰਣ ਜਪੁਜੀ ਦਾ ਵਿਸ਼ਲੇਸ਼ਣ ਹਾਲੇ ਬਾਕੀ ਹੈ, ਫਿਰ ਵੀ ਇਨ੍ਹਾਂ ਦੋਹਾਂ ਸ੍ਰੋਤਾਂ ਦੇ ਮੁਲਾਂਕਣ ਤੋਂ ਕਈ ਸੰਤੋਸ਼ਜਨਕ ਉਤਰ ਮਿਲ ਜਾਂਦੇ ਹਨ। Continue reading

ਜਪੁਜੀ ਦਾ ਰੱਬ (ਕਿਸ਼ਤ 10)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਪੁ ਇਕ ਪਰੰਪਰਾਗਤ ਸ਼ਬਦ ਹੈ ਜਿਸ ਦਾ ਪ੍ਰਚਲਿਤ ਅਰਥ ਹੈ, ‘ਵਾਰ ਵਾਰ ਮੂੰਹੋਂ ਬੋਲਣਾ’ ਭਾਵ ਕਿਸੇ ਦਿੱਤੇ ਸ਼ਬਦ ਜਾਂ ਇਬਾਰਤ ਦਾ ਲਗਾਤਾਰ ਉਚਾਰਨ ਕਰਨਾ। ਕਈ ਲੋਕ ਇਸ ਦਾ ਮਤਲਬ ਗੁਣ-ਗੁਣਾ ਕੇ ਜਾਂ ਖਾਮੋਸ਼ ਰਹਿ ਕੇ ਮਨ ਵਿਚ ਹੀ ਸਿਮਰਨ/ਯਾਦ ਕਰਨ ਦੀ ਕ੍ਰਿਆ ਵੀ ਸਮਝਦੇ ਹਨ। ਇਹ ਇਕ ਬ੍ਰਾਹਮਣਵਾਦੀ ਪ੍ਰਕ੍ਰਿਆ ਹੈ, ਜਿਸ ਰਾਹੀਂ ਪੰਡਿਤ ਲੋਕ ਵੇਦ ਪੁਰਾਣਾਂ ਦੇ ਮੰਤਰਾਂ ਦਾ ਜਾਪ ਕਰਦੇ ਹਨ। ਉਹ ਅਜਿਹਾ ਗਿਣ ਕੇ ਕਰਦੇ ਹਨ ਤੇ ਗਿਣਤੀ ਦਾ ਹਿਸਾਬ ਰੱਖਣ ਲਈ ਮਣਕਿਆਂ ਦੀ ਮਾਲਾ ਫੇਰਦੇ ਹਨ। ਜਾਪ ਰਾਹੀਂ ਉਹ ਆਮ ਤੌਰ ‘ਤੇ ਕਿਸੇ ਦੇਵੀ-ਦੇਵਤੇ ਜਾਂ ਸ਼ਕਤੀ ਨੂੰ ਪ੍ਰਸੰਨ ਕਰ ਕੇ ਕਿਸੇ ਮੰਤਵ ਲਈ ਪ੍ਰਾਰਥਨਾ ਕਰਦੇ ਹਨ। ਇਹ ਮੰਤਵ ਮੁਕਤੀ ਪ੍ਰਾਪਤੀ ਦਾ ਵੀ ਹੋ ਸਕਦਾ ਹੈ ਤੇ ਯੱਗ, ਹਵਨ ਤੇ ਵਿਆਹ ਸ਼ਾਦੀ ਜਿਹੇ ਕਿਸੇ ਕਾਰਜ ਨੂੰ ਸਹੀ ਸਲਾਮਤ ਪੂਰ ਚਾੜ੍ਹਨ ਦਾ ਵੀ। ਇਸ ਕ੍ਰਿਆ ਦਾ ਕੋਈ ਫਾਇਦਾ ਹੈ ਜਾਂ ਨਹੀਂ, ਇਹ ਹਿੰਦੂ ਮੱਤ ਵਾਲੇ ਹੀ ਜਾਣਨ। Continue reading

ਜਪੁਜੀ ਦਾ ਰੱਬ (ਕਿਸ਼ਤ 9)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
‘ਗੁਰ ਪ੍ਰਸਾਦਿ’ ਦੋ ਸ਼ਬਦਾਂ ਦਾ ਸੰਗ੍ਰਿਹ ਹੈ। ਪਹਿਲਾ ਸ਼ਬਦ ‘ਗੁਰ’ ਹੈ ਜੋ ਪੰਜਾਬੀ ਸ਼ਬਦ ਗੁਰੂ ਦਾ ਛੋਟਾ ਰੂਪ ਜਾਪਦਾ ਹੈ। ਅੱਜ ਕੱਲ ਇਸ ਦਾ ਅਰਥ ਗੁਰੂ, ਭਾਵ ਅਧਿਆਪਕ, ਸ਼ਿਕਸ਼ਕ ਜਾਂ ਮਾਰਗ-ਦਰਸ਼ਕ ਹੀ ਲਿਆ ਜਾਂਦਾ ਹੈ। ਅਧਿਆਪਕ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਉਂਦਾ ਹੈ ਅਤੇ ਚੰਗੇ ਮਾੜੇ ਦਾ ਫਰਕ ਦੱਸ ਕੇ ਸਹੀ ਰਾਹ ਚੁਣਨ ਦੀ ਸਿੱਖਿਆ ਦਿੰਦਾ ਹੈ। ਉਹ ਉਨ੍ਹਾਂ ਦਾ ਗੁਰੂ ਹੈ। ਉਹ ਆਪਣੇ ਗੁਰੂ ਦਾ ਸਨਮਾਨ ਕਰਦੇ ਹਨ। ਕਈ ਲੋਕ ਇਹ ਵੀ ਕਹਿ ਦੇਣਗੇ ਕਿ ਉਹ ਆਪਣੇ ‘ਗੁਰ’ ਦਾ ਸਨਮਾਨ ਕਰਦੇ ਹਨ ਪਰ ਗੁਰ ਦਾ ਇਹ ਅਰਥ ਟਕਸਾਲੀ ਨਹੀਂ ਹੈ। ਗੁਰੂ ਨੂੰ ਗੁਰ ਜਾਂ ਗੁਰ ਨੂੰ ਗੁਰੂ, ਸ਼ਬਦਾਂ ਦੀ ਵਰਤੋਂ ਦੇ ਭੁਲੇਖੇ ਨਾਲ ਕਿਹਾ ਜਾਂਦਾ ਹੈ। ਉਂਜ ਇਨ੍ਹਾਂ ਦੋਹਾਂ ਸਬਦਾਂ ਦਾ ਟਕਸਾਲੀ ਮੂਲ ਇਕ ਹੀ ਹੈ ਕਿਉਂਕਿ ਦੋਵੇਂ ਦੂਰੋਂ ਪਾਰੋਂ ਚਾਨਣ ਜਾਂ ਗਿਆਨ ਨਾਲ ਜੁੜੇ ਹੋਏ ਹਨ। Continue reading

ਜਪੁਜੀ ਦਾ ਰੱਬ (ਕਿਸ਼ਤ 8)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਜੂਨੀ ਦਾ ਅਰਥ ਹੈ, ਜੂਨ ਮੁਕਤ ਭਾਵ ਜੰਮਣ-ਮਰਨ ਦੇ ਸਿਲਸਿਲੇ ਤੋਂ ਬਾਹਰ। ਅਰਥਾਤ ਪਰਮ-ਸਤਿ ਜੋ ਬ੍ਰਹਿਮੰਡ ਦਾ ਕਰਤਾ ਪੁਰਖੁ ਹੈ, ਜੰਮਣ-ਮਰਨ ਦੇ ਚੱਕਰ ਵਿਚ ਨਹੀਂ ਪੈਂਦਾ। ਜੀਵ ਕਾਲ ਦੇ ਨਿਯਮਾਂ ਵਿਚ ਬੱਧੇ ਹੁੰਦੇ ਹਨ, ਇਸ ਲਈ ਉਹ ਜੀਵ ਰੂਪੀ ਨਹੀਂ ਹੈ। ਇਹ ਗੱਲ ਤਾਂ ਉਦੋਂ ਹੀ ਸਿੱਧ ਹੋ ਗਈ ਸੀ, ਜਦੋਂ ਗੁਰੂ ਸਾਹਿਬ ਨੇ ਉਸ ਨੂੰ ḔਅਕਾਲḔ ਕਿਹਾ ਸੀ। ਪਰ ਇੱਥੇ ਅਜੂਨੀ ਨੂੰ ਉਸ ਦੀ ਖਾਸ ਵੱਖਰੀ ਵਿਸ਼ੇਸ਼ਤਾਈ ਦੱਸਣ ਵਿਚ ਮਨੋਰਥ ਹੋਰ ਜਾਪਦਾ ਹੈ। ਗੁਰੂ ਸਾਹਿਬ ਨਹੀਂ ਚਾਹੁੰਦੇ, ਉਸ ਦੇ ਸਿੱਖ ਪਰਮ-ਸਤਿ ਨੂੰ ਮਨੁੱਖ ਜਾਂ ਕਿਸੇ ਹੋਰ ਜੀਵ ਵਰਗੀ ਜਿਉਂਦੀ ਜਾਗਦੀ ਸ਼ਖਸੀਅਤ ਸਮਝਣ। ਉਹ ਜੀਵ ਰੂਪੀ ਹੈ ਹੀ ਨਹੀਂ ਹੈ। Continue reading

ਜਪੁਜੀ ਦਾ ਰੱਬ (ਕਿਸ਼ਤ 7)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਪਰਮ-ਸਤਿ ਦੇ ਅਕਾਲ ਮੂਰਤਿ ਹੋਣ ਦੀ ਵਿਸ਼ੇਸ਼ਤਾ ਬੜੇ ਵਿਗਿਆਨਕ ਮਹੱਤਵ ਵਾਲੀ ਹੈ। ਇਹ ਸੰਕੇਤ ਹੈ ਕਿ ਸੰਸਾਰ ਰਚਨਾ ਦੀ ਨਾ ਦਿੱਸਣ ਵਾਲੀ ਸਦੀਵੀ ਰੂਪ-ਰੇਖਾ ਇਸ ਦੀ ਮਾਯਾ ਪਿੱਛੇ ਹੀ ਛੁਪੀ ਹੋਈ ਹੈ। ਇਸ ਦੇ ਅੰਦਰੂਨੀ ਤਰਕ ਅਨੁਸਾਰ ਹੀ ਮਾਯਾ ਦਾ ਖਿਲਾਰ ਤੇ ਪਸਾਰ ਹੋਇਆ ਹੈ। ਇਸ ਦੇ ਬੜੇ ਹਿਸਾਬੀ ਕਿਤਾਬੀ ਪੱਕੇ ਤੇ ਨਿਰਪੱਖ ਨਿਯਮ ਹਨ ਜਿਨ੍ਹਾਂ ਦੀ ਤਰਕ-ਸੰਗਤ ਭਾਲ ਕਰਕੇ ਹੀ ਮਾਯਾ ਦੀ ਤਹਿ ਤੀਕ ਜਾਇਆ ਜਾ ਸਕਦਾ ਹੈ। ਇਸ ਤਰ੍ਹਾਂ ਮਾਯਾ ਦਾ ਇਕ ਇਕ ਭੇਤ ਖੋਲ੍ਹ ਕੇ ਇਸ ਦੇ ਪਿਛੋਕੜ ਵਿਚ ਵਿਚਰਦੇ ਪਰਮ-ਸਤਿ ਦੇ ਅਣਕਿਆਸੇ ਖਾਕੇ ਨੂੰ ਪੂਰਿਆ ਜਾ ਸਕਦਾ ਹੈ। ਤਦ ਹੀ ਇਸ ਦੇ ਅਦਿੱਖ ਅਕਸ ਦੀ ਅਸਲ ਛਵੀ ਉਭਰ ਕੇ ਸਾਹਮਣੇ ਆਵੇਗੀ। ਇਸ ਉਪਰੰਤ ਹੀ ਸੰਸਾਰ ਦੇ ਅੰਤਿਮ ਸਤਿ ਦੀ ਹੋਂਦ ਨੂੰ ਜਾਣਿਆ ਜਾ ਸਕੇਗਾ। Continue reading