ਖੇਡ ਸੰਸਾਰ

ਕਬੱਡੀ ਨੂੰ ਡਰੱਗ ਦੀ ਮਾਰ

ਕਬੱਡੀ ਨੂੰ ਪੰਜਾਬ ਦੀ ਮਾਂ ਖੇਡ ਆਖ ਕੇ ਵੱਡਾ ਸਤਿਕਾਰ ਦਿੱਤਾ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਅੰਦਰ ਸਿਰਫ ਜਿੱਤ ਦੇ ਮਨੋਰਥ ਨਾਲ ਡਰੱਗ ਦੀ ਵਰਤੋਂ ਹੋਣ ਲੱਗੀ ਹੈ, ਜੋ ਖੇਡਾਂ ਲਈ ਇਕ ਵੱਡਾ ਧੱਬਾ ਹੈ। ਇਸ ਵਰਤਾਰੇ ਨੂੰ ਰੋਕਣ ਲਈ ਕੀ ਕੀਤਾ ਜਾਵੇ, ਇਸ ਸਬੰਧੀ ਪੰਜਾਬੀ ਦੇ ਨਾਮਵਰ ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਨੇ ਇਸ ਲੇਖ ਵਿਚ ਕੁਝ ਸੁਝਾਅ ਦਿੱਤੇ ਹਨ। Continue reading

ਕੋਲੰਬੀਆ ਦੇ ਦੋ ਐਸਕੋਬਾਰ

ਪਰਦੀਪ ਸੈਨ ਹੋਜੇ
ਕੋਲੰਬੀਆ ਦੱਖਣੀ ਅਮਰੀਕਾ ਦਾ ਕਰੀਬ 5 ਕਰੋੜ ਦੀ ਵਸੋਂ ਵਾਲਾ ਦੇਸ਼ ਹੈ, ਜਿਸ ਦਾ ਨਾਂ ਕ੍ਰਿਸਟੋਫਰ ਕੋਲੰਬਸ ਦੇ ਨਾਂ ‘ਤੇ ਪਿਆ ਹੈ। ਇਸ ਦੇ ਇਕ ਪਾਸੇ ਸਮੁੰਦਰ ਹੈ ਅਤੇ ਅੰਦਰ ਜੰਗਲ-ਪਹਾੜਾਂ ਦੇ ਨਾਲ ਖੇਤੀ ਵਾਲੀ ਜਮੀਨ ਹੈ। ਲਾਸ ਕੈਫੇਟੀਅਰਸ (. ੌੰ ਛAਾਂਓਠਓ੍ਰੌੰ) ਮਤਲਬ ਕੌਫੀ ਦੇ ਉਤਪਾਦਨ ਲਈ ਜਾਣਿਆ ਜਾਂਦਾ ਦੇਸ਼। ਪਿਛਲੇ ਕਈ ਦਹਾਕਿਆਂ ਤੋਂ ਕੋਕੀਨ ਉਤਪਾਦਨ ਅਤੇ ਇਸ ਦੀ ਤਸਕਰੀ ਕਰ ਕੇ ਵੀ ਚਰਚਾ ਵਿਚ ਹੈ। ਕੋਲੰਬੀਆ ਬਾਕੀ ਦੱਖਣੀ ਅਮਰੀਕਾ ਦੇ ਦੇਸ਼ਾਂ ਵਾਂਗ ਫੁੱਟਬਾਲ ਦੀ ਖੇਡ ਲਈ ਵੀ ਮਸ਼ਹੂਰ ਹੈ। ਜਦੋਂ ਕਦੀ ਵੀ ਕੋਲੰਬੀਆ ਦੀ ਕੋਕੀਨ ਅਤੇ ਫੁੱਟਬਾਲ ਬਾਰੇ ਚਰਚਾ ਹੋਏ ਤਾਂ ਐਸਕੋਬਾਰ ਦਾ ਜ਼ਿਕਰ ਵੀ ਜ਼ਰੂਰ ਹੁੰਦਾ ਹੈ। Continue reading

ਅਸਲੀ ਦਾਰਾ ਕਿਹੜਾ ਤੇ ਨਕਲੀ ਕਿਹੜਾ?

ਪ੍ਰਿੰ. ਸਰਵਣ ਸਿੰਘ
ਕਈ ਅਜੇ ਵੀ ਸ਼ਰਤਾਂ ਲਾਈ ਜਾਂਦੇ ਹਨ। ਮੈਥੋਂ ਅਕਸਰ ਪੁੱਛਿਆ ਜਾਂਦੈ, ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਕਿਹੜਾ? ਨਾਲੇ ਤਕੜਾ ਕਿਹੜਾ ਸੀ ਤੇ ਮਾੜਾ ਕਿਹੜਾ?
ਜਵਾਬ ਹੈ, ਦੋਹੇਂ ਦਾਰੇ ਅਸਲੀ ਸਨ। ਤਕੜੇ ਮਾੜੇ ਦਾ ਤਦ ਪਤਾ ਲੱਗਦਾ ਜੇ ਉਹ ਆਪਸ ਵਿਚ ਘੁਲਦੇ। ਉਹ ਕਿਸੇ ਟਾਈਟਲ ਲਈ ਆਪਸ ਵਿਚ ਨਹੀਂ ਭਿੜੇ। ਵੱਡੇ ਦਾਰੇ ਦਾ ਜਮਾਂਦਰੂ ਨਾਂ ਹੀ ਦਾਰਾ ਸਿੰਘ ਰੱਖਿਆ ਗਿਆ ਸੀ ਜਦ ਕਿ ਛੋਟੇ ਦਾ ਜਮਾਂਦਰੂ ਨਾਂ ਦੀਦਾਰ ਸਿੰਘ ਸੀ। ਘਰ ਦੇ ਉਸ ਨੂੰ ਦਾਰੀ ਕਹਿੰਦੇ ਸਨ। ਵੱਡਾ ਹੋ ਕੇ ਉਹ ਦਾਰਾ ਸਿੰਘ ਬਣ ਗਿਆ। ਉਂਜ ਦੋਹਾਂ ਦਾਰਿਆਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਹੈ। ਦੋਹੇਂ ਦਾਰੇ ਰੁਸਤਮੇ-ਜ਼ਮਾਂ ਦੇ ਖਿਤਾਬਾਂ ਨਾਲ ਸਨਮਾਨੇ ਗਏ। ਦੋਹਾਂ ਨੇ ਸਿੰਘਾਪੁਰੋਂ ਫਰੀ ਸਟਾਈਲ ਕੁਸ਼ਤੀ ਸਿੱਖੀ ਸੀ। Continue reading

ਰੂਸ ਦਾ ਫੀਫਾ ਵਿਸ਼ਵ ਕੱਪ

ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਡੀ ਫੁੱਟਬਾਲ (ਫੀਫਾ) ਸਿਰਮੌਰ ਖੇਡ ਸੰਸਥਾ ਹੈ ਅਤੇ ਇਸ ਵਲੋਂ ਫੁੱਟਬਾਲ ਟੂਰਨਾਮੈਂਟ 1930 ਵਿਚ ਅਰੰਭਿਆ ਗਿਆ ਸੀ। ਹਰ ਚਾਰ ਸਾਲ ਬਾਅਦ ਹੋਣ ਵਾਲਾ ਫੀਫਾ ਫੁੱਟਬਾਲ ਟੂਰਨਾਮੈਂਟ ਅੱਜ ਇਕ ਵੱਕਾਰੀ ਖੇਡ ਮੇਲਾ ਹੈ। 21ਵਾਂ ਫੀਫਾ ਟੂਰਨਾਮੈਂਟ ਇਸ ਸਾਲ ਰੂਸ ਵਿਚ ਹੋਵੇਗਾ। ਇਸ ਲੇਖ ਵਿਚ ਸੈਨ ਹੋਜੇ (ਕੈਲੀਫੋਰਨੀਆ) ਵਸਦੇ ਲੇਖਕ ਪਰਦੀਪ ਨੇ 14 ਜੂਨ ਤੋਂ ਹੋਣ ਵਾਲੇ ਇਸ ਟੂਰਨਾਮੈਂਟ ‘ਤੇ ਝਾਤ ਪੁਆਈ ਹੈ। Continue reading

ਟੁਕੜੇ ਟੁਕੜੇ ਬਚਪਨ

‘ਉਡਣੇ ਸਿੱਖ’ ਵਜੋਂ ਸੰਸਾਰ ਭਰ ਵਿਚ ਮਸ਼ਹੂਰ ਹੋਏ ਦੌੜਾਕ ਮਿਲਖਾ ਸਿੰਘ ਦਾ ਜੀਵਨ ਬਹੁਤ ਮੁਸ਼ਕਿਲਾਂ ਭਰਿਆ ਰਿਹਾ। ਇਸ ਬਾਰੇ ਵਿਸਥਾਰ ਸਹਿਤ ਖੁਲਾਸਾ ਉਨ੍ਹਾਂ ਆਪਣੀ ਸਵੈਜੀਵਨੀ ਵਿਚ ਕੀਤਾ ਹੈ। ਉਂਜ, ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਿਲਖਾ ਸਿੰਘ ਲਈ ਇਹ ਰਚਨਾ-ਕਾਰਜ ਮਰਹੂਮ ਇਨਕਲਾਬੀ ਸ਼ਾਇਰ ਪਾਸ਼ ਨੇ ਕੀਤਾ ਸੀ। ਮਿਲਖਾ ਸਿੰਘ ਪਾਸ਼ ਨੂੰ ਆਪਣੀ ਜੀਵਨ ਵਿਥਿਆ ਸੁਣਾਉਂਦੇ ਰਹੇ ਅਤੇ ਪਾਸ਼ ਆਪਣੇ ਸ਼ਬਦਾਂ ਰਾਹੀਂ ਇਹ ਕਹਾਣੀ ਕਾਗਜ਼ ਉਤੇ ਉਤਾਰਦਾ ਰਿਹਾ। Continue reading

ਫਰਾਂਸ ਵਿਚ ਹੋਇਆ ਸੀ 16ਵਾਂ ਫੀਫਾ ਟੂਰਨਾਮੈਂਟ

ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਸਿਰਮੌਰ ਖੇਡ ਸੰਸਥਾ ਹੈ ਅਤੇ ਇਸ ਵਲੋਂ ਫੁੱਟਬਾਲ ਟੂਰਨਾਮੈਂਟ 1930 ਵਿਚ ਅਰੰਭਿਆ ਗਿਆ ਸੀ। ਹਰ ਚਾਰ ਸਾਲ ਬਾਅਦ ਹੋਣ ਵਾਲਾ ਫੀਫਾ ਫੁੱਟਬਾਲ ਟੂਰਨਾਮੈਂਟ ਅੱਜ ਇਕ ਵੱਕਾਰੀ ਖੇਡ ਮੇਲਾ ਹੈ। 21ਵਾਂ ਫੀਫਾ ਟੂਰਨਾਮੈਂਟ ਇਸ ਸਾਲ ਰੂਸ ਵਿਚ ਹੋਵੇਗਾ। ਇਸ ਲੇਖ ਲੜੀ ਵਿਚ ਸੈਨ ਹੋਜੇ (ਕੈਲੀਫੋਰਨੀਆ) ਵਸਦੇ ਲੇਖਕ ਪਰਦੀਪ ਨੇ ਫੀਫਾ ਮੁਕਾਬਲਿਆਂ ਦਾ ਇਤਿਹਾਸ ਫਰੋਲਿਆ ਹੈ। ਇਸ ਲੇਖ ਵਿਚ ਪਰਦੀਪ ਨੇ 16ਵੇਂ ਤੋਂ 20ਵੇਂ ਫੀਫਾ ਕੱਪ ਦਾ ਵੇਰਵਾ ਦਿੱਤਾ ਹੈ। Continue reading

ਅਰਜਨਟਾਈਨਾ ‘ਚ ਹੋਇਆ ਗਿਆਰਵਾਂ ਵਿਸ਼ਵ ਕੱਪ

ਫੁੱਟਬਾਲ ਦੇ ਫੀਫਾ ਵਿਸ਼ਵ ਕੱਪ ਦੀਆਂ ਬਾਤਾਂ
ਪਰਦੀਪ, ਸੈਨ ਹੋਜੇ
ਫੋਨ: 408-540-4547
ਗਿਆਰਵਾਂ ਵਿਸ਼ਵ ਕੱਪ 1978 ਵਿਚ ਪਹਿਲੀ ਜੂਨ ਤੋਂ 25 ਜੂਨ ਤਕ ਅਰਜਨਟਾਈਨਾ ਵਿਚ ਹੋਇਆ ਜਿਸ ਵਿਚ ਅਰਜਨਟਾਈਨਾ ਨੇ ਨੀਦਰਲੈਂਡ ਨੂੰ ਇਕ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਹ 16 ਟੀਮਾਂ ਵਾਲਾ ਆਖਰੀ ਵਿਸ਼ਵ ਕੱਪ ਸੀ ਅਤੇ ਇਸ ਤੋਂ ਬਾਅਦ ਟੀਮਾਂ ਦੀ ਗਿਣਤੀ 24 ਕਰ ਦਿੱਤੀ ਗਈ ਸੀ। ਅਰਜਨਟਾਈਨਾ ਵਿਚ ਉਸ ਸਮੇਂ ਫੌਜ ਦਾ ਰਾਜ ਸੀ। ਡਿਆਗੋ ਮਾਰਾਡੋਨਾ ਇਸ ਸਮੇਂ 17 ਸਾਲ ਦੀ ਉਮਰ ਦਾ ਸੀ। ਕੋਚ ਨੇ ਘੱਟ ਉਮਰ ਕਰਕੇ ਉਸ ਨੂੰ ਟੀਮ ਵਿਚ ਸ਼ਾਮਿਲ ਨਹੀਂ ਸੀ ਕੀਤਾ। Continue reading

ਫੁੱਟਬਾਲ ਦੇ ਫੀਫਾ ਵਿਸ਼ਵ ਕੱਪ ਦੀਆਂ ਬਾਤਾਂ

ਪਰਦੀਪ, ਸੈਨ ਹੋਜੇ
ਫੋਨ: 408-540-4547
1958 ਸਵੀਡਨ: ਇਹ ਟੂਰਨਾਮੈਂਟ 8 ਜੂਨ ਤੋਂ ਲੈ ਕੇ 29 ਜੂਨ ਤਕ ਹੋਇਆ। ਬ੍ਰਾਜ਼ੀਲ ਨੇ ਮੇਜ਼ਬਾਨ ਸਵੀਡਨ ਨੂੰ 5-2 ਨਾਲ ਹਰਾ ਕੇ ਇਹ ਕੱਪ ਜਿਤਿਆ। 17 ਸਾਲ ਦਾ ਪੇਲੇ ਇਸ ਵਿਸ਼ਵ ਕੱਪ ਦਾ ਨਾਇਕ ਬਣਿਆ। ਪਸੀਨੇ ਨਾਲ ਭਿਜੇ ਪੇਲੇ ਨੂੰ ਗੋਰੀਆਂ ਉਂਗਲੀ ਲਾ ਲਾ ਕੇ ਵੇਖਦੀਆਂ ਕਿ ਇਸ ਦਾ ਰੰਗ ਪੱਕਾ ਹੈ ਜਾਂ ਕੱਚਾ? ਫਰਾਂਸ ਦੇ ਜਸਟ ਫੌਨਟੀਨ ਨੇ ਇਸ ਵਿਸ਼ਵ ਕੱਪ ਵਿਚ 13 ਗੋਲ ਕਰਕੇ ਨਵਾਂ ਰਿਕਾਰਡ ਬਣਾਇਆ, ਜੋ ਅੱਜ ਵੀ ਬਰਕਰਾਰ ਹੈ। ਉਸ ਨੇ ਜੋ ਬੂਟ ਪਾਏ ਸਨ, ਉਹ ਕਿਸੇ ਸਾਥੀ ਖਿਡਾਰੀ ਤੋਂ ਮੰਗਵੇ ਲੈ ਕੇ ਪਾਏ ਸਨ। ਰੂਸ ਦਾ ਵਿਸ਼ਵ ਕੱਪ ਵਿਚ ਪਹਿਲਾ ਦਾਖਲਾ ਵੀ ਇਸੇ ਵਾਰ ਹੋਇਆ ਸੀ। ਯੂæ ਕੇæ ਦੀਆਂ ਚਾਰ ਟੀਮਾਂ-ਇੰਗਲੈਂਡ, ਸਕਾਟਲੈਂਡ, ਨਾਰਥ ਆਇਰਲੈਂਡ ਅਤੇ ਵੇਲਜ਼ ਨੇ ਅਲੱਗ-ਅਲੱਗ ਹਿੱਸਾ ਲਿਆ। ਬ੍ਰਾਜ਼ੀਲ ਦੀ ਇਹ ਪਹਿਲੀ ਟਰਾਫੀ ਸੀ। Continue reading

ਫੁਟਬਾਲ ਦੇ ਵਿਸ਼ਵ ਕੱਪ ਦੀਆਂ ਬਾਤਾਂ

ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਸਿਰਮੌਰ ਖੇਡ ਸੰਸਥਾ ਹੈ ਅਤੇ ਇਸ ਵਲੋਂ ਫੁੱਟਬਾਲ ਟੂਰਨਾਮੈਂਟ 1930 ਵਿਚ ਅਰੰਭਿਆ ਗਿਆ ਸੀ। ਹਰ ਚਾਰ ਸਾਲ ਬਾਅਦ ਹੋਣ ਵਾਲਾ ਫੀਫਾ ਫੁੱਟਬਾਲ ਟੂਰਨਾਮੈਂਟ ਅੱਜ ਇਕ ਵੱਕਾਰੀ ਖੇਡ ਮੇਲਾ ਹੈ। 21ਵਾਂ ਫੀਫਾ ਟੂਰਨਾਮੈਂਟ ਇਸ ਸਾਲ ਰੂਸ ਵਿਚ ਹੋਵੇਗਾ। ਇਸ ਲੇਖ ਲੜੀ ਵਿਚ ਸੈਨ ਹੋਜੇ (ਕੈਲੀਫੋਰਨੀਆ) ਵਸਦੇ ਲੇਖਕ ਪਰਦੀਪ ਨੇ ਫੀਫਾ ਮੁਕਾਬਲਿਆਂ ਦਾ ਇਤਿਹਾਸ ਫਰੋਲਿਆ ਹੈ। Continue reading

ਕਿਲਾ ਰਾਏਪੁਰ ਦੀਆਂ ਖੇਡਾਂ: ਪੇਂਡੂ ਓਲੰਪਿਕਸ ਦੇ ਨਾਂ ਉਤੇ ਪੇਂਡੂ ਖੇਡਾਂ ਕਿ ਸਰਕਸੀ ਤਮਾਸ਼ੇ?

ਪ੍ਰਿੰæ ਸਰਵਣ ਸਿੰਘ
ਕਦੇ ਮੈਂ ਲਿਖਿਆ ਸੀ, “ਜੀਹਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ, ਉਹ ਕਿਲਾ ਰਾਏਪੁਰ ਦਾ ਖੇਡ ਮੇਲਾ ਵੇਖ ਲਵੇ। ਉਹ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦਾ, ਜਿਥੇ ਖੇਡਦੇ-ਮੱਲ੍ਹਦੇ ਤੇ ਨੱਚਦੇ-ਟੱਪਦੇ ਪੰਜਾਬ ਦੇ ਦਰਸ਼ਨ ਦੀਦਾਰ ਹੁੰਦੇ ਹਨ। ਉਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ, ਗਤਕੇ ਤਕ ਸਭ ਕੁਝ ਹੁੰਦਾ ਹੈ। ਗੱਭਰੂਆਂ ਦੇ ਡੌਲੇ, ਮੁਟਿਆਰਾਂ ਦੀਆਂ ਪੰਜੇਬਾਂ ਤੇ ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ। ਉਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਨਜ਼ਰੀਂ ਪੈਂਦਾ ਹੈ। Continue reading