ਦੇਸ-ਪਰਦੇਸ

ਬਦਲ ਰਹੇ ਹਨ ਲੋਕਤੰਤਰ ਦੇ ਅਰਥ

ਕੇ.ਸੀ. ਸਿੰਘ
ਬਜਟ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਲੋਕ ਸਭਾ ਦੀ ਕਾਰਵਾਈ ਨਾ ਚੱਲਣ ਬਾਅਦ ਆਖਰਕਾਰ ਇਸ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਸਪੀਕਰ ਨੇ ਵਿਰੋਧੀ ਧਿਰ ਦੇ ਬੇਵਿਸਾਹੀ ਮਤੇ ਨੂੰ ਅਮਲ ਵਿਚ ਨਾ ਲਿਆਏ ਜਾ ਸਕਣ ਦਾ ਕਾਰਨ ਸਦਨ ਵਿਚ ਅਜਿਹਾ ਕਰਨ ਵਾਸਤੇ ਲੋੜੀਂਦਾ ਢੁੱਕਵਾਂ ਮਾਹੌਲ ਨਾ ਬਣ ਸਕਣਾ ਕਰਾਰ ਦੇ ਦਿੱਤਾ। ਅਜਿਹੀਆਂ ਹਾਲਤਾਂ ਨੂੰ ਹੀ ਆਧਾਰ ਬਣਾ ਕੇ ਪਹਿਲਾਂ ਸਾਲਾਨਾ ਬੱਜਟ ਬਗੈਰ ਬਹਿਸ ਕਰਵਾਏ ਪਾਸ ਕਰ ਦਿੱਤਾ ਗਿਆ ਸੀ। Continue reading

ਮੋਦੀ ਸਰਕਾਰ, ਅਦਾਲਤ ਦਾ ਫੈਸਲਾ ਅਤੇ ਦਲਿਤਾਂ ਦਾ ਰੋਹ

ਬੂਟਾ ਸਿੰਘ
ਫੋਨ: +91-94634-74342
20 ਮਾਰਚ ਨੂੰ ਸੁਪਰੀਮ ਕੋਰਟ ਦੇ ਦੋ ਸੀਨੀਅਰ ਜੱਜਾਂ ਆਦਰਸ਼ ਕੁਮਾਰ ਗੋਇਲ ਅਤੇ ਉਦੈ ਉਮੇਸ਼ ਲਲਿਤ ਦੇ ਬੈਂਚ ਨੇ ਐਸ਼ਸੀæ/ਐਸ਼ਟੀæ ਐਕਟ ਦਾ ਗ਼ਲਤ ਇਸਤੇਮਾਲ ਰੋਕਣ ਦੇ ਨਾਂ ਹੇਠ ਮਹਾਰਾਸ਼ਟਰ ਦੀ ਪਟੀਸ਼ਨ ਉਪਰ ਜੋ ਫੈਸਲਾ ਸੁਣਾਇਆ, ਉਹ ਇਸ ਐਕਟ ਨੂੰ ਬਿਲਕੁਲ ਨਾਕਾਰਾ ਬਣਾਉਣ ਵਾਲਾ ਹੈ। ਇਸੇ ਕਾਰਨ ਇਸ ਦੇ ਖ਼ਿਲਾਫ ਦੋ ਅਪਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਐਨਾ ਭਰਵਾਂ ਹੁੰਗਾਰਾ ਮਿਲਿਆ। Continue reading

ਕੈਪਟਨ ਸਰਕਾਰ ਦੇ ਚੋਣ ਵਾਅਦੇ ਛੂ-ਮੰਤਰ

ਬੂਟਾ ਸਿੰਘ
ਫੋਨ: +91-94634-74342
ਅਵਾਮ ਦੇ ਸੱਤਾਧਾਰੀ ਧਿਰ ਵਿਰੋਧੀ ਰੌਂਅ ਦਾ ਫ਼ਾਇਦਾ ਉਠਾਉਂਦੇ ਹੋਏ ਭਰਮਾਊ ਚੋਣ ਵਾਅਦੇ ਕਰ ਕੇ ਸੱਤਾ ਉਪਰ ਕਾਬਜ਼ ਹੋਣਾ ਅਤੇ ਫਿਰ ਵਾਅਦਾਖ਼ਿਲਾਫ਼ੀ ਕਰਨਾ ਮੁਲਕ ਦੀਆਂ ਤਮਾਮ ‘ਮੁੱਖਧਾਰਾ’ ਸਿਆਸੀ ਪਾਰਟੀਆਂ ਦੀ ਸਾਂਝੀ ਖ਼ੂਬੀ ਹੈ। ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਇਸੇ ਸਚਾਈ ਉਪਰ ਮੋਹਰ ਲਾ ਰਹੀ ਹੈ। Continue reading

ਕਿਥੇ ਗਈ ਊਰਜਾਵਾਨ ਕਪਤਾਨੀ

ਨਿਰਮਲ ਸੰਧੂ
ਪੰਜਾਬ ਦੇ ਮੁੱਖ ਮੰਤਰੀ ਯੂਨੀਵਰਸਿਟੀ ਪਲੇਸਮੈਂਟ ਦੀ ਰਸਮੀ ਕਾਰਵਾਈ ਦੌਰਾਨ ਬੇਰੁਜ਼ਗਾਰ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਚੋਣ ਵਾਅਦਾ ਪੂਰਾ ਕਰਨ ਦਾ ਭਰਮ ਤਾਂ ਸਿਰਜ ਸਕਦੇ ਹਨ, ਪਰ ਬੇਰੁਜ਼ਗਾਰੀ ਦੇ ਹਕੀਕੀ ਮੁੱਦੇ ਨਾਲ ਨਜਿੱਠਣ ਲਈ ਇਹ ਕਦਮ ਨਾਕਾਫ਼ੀ ਹਨ। ਨਾਲੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਕੰਮ ਨੂੰ ਆਪਣੇ ਖਾਤੇ ਭੁਗਤਾਉਣਾ ਨੈਤਿਕਤਾ ਪੱਖੋਂ ਵੀ ਗ਼ਲਤ ਹੈ। ਮੁੱਖ ਮੰਤਰੀ ਨੂੰ ਇਹ ਅਪਰਾਧ ਬੋਧ ਹੈ ਹੀ ਨਹੀਂ ਕਿ ਉਹ ਕਰਦਾਤਾਵਾਂ ਦਾ ਪੈਸਾ ਉਜਾੜ ਕੇ ਲੋਕਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਵਿਚ ਹਨ ਕਿ Continue reading

‘ਆਪ’ ਦਾ ਆਪਸੀ ਘਮਸਾਣ

ਬਲਕਾਰ ਸਿੰਘ ਪ੍ਰੋਫੈਸਰ
ਕਾਲਜ ਵੇਲੇ ਸੁਣਦੇ ਹੁੰਦੇ ਸਾਂ ਕਿ ਮਾਰਸੀਅਨ ਨਤੀਜੇ ਮੁਤਾਬਕ ਸਰਮਾਏਦਾਰੀ ਨੂੰ ਉਸ ਦੇ ਆਪਣੇ ਹੀ ਕੀਟਾਣੂ ਅੰਦਰੋਂ ਖਾਂਦੇ ਰਹਿੰਦੇ ਹਨ। ਇਹ ਕਹਾਵਤ ਇਸ ਤਰ੍ਹਾਂ ਸਮਝ ਆਉਂਦੀ ਰਹੀ ਕਿ ਬੇਗਾਨੇ ਓਨਾ ਨਹੀਂ ਮਾਰਦੇ, ਜਿੰਨਾ ਆਪਣੇ ਮਾਰਦੇ ਹਨ। ਸਵਾਲ ਹੈ, ਕੀ ਆਮ ਆਦਮੀ ਪਾਰਟੀ (ਆਪ) ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਆਪ ਹੀ ‘ਆਪ’ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਵਾਲੇ ਰਾਹ ਪਿਆ ਹੋਇਆ ਹੈ? ਕੇਜਰੀਵਾਲ ਦੇ ਪੈਰੋਂ ਪੈਦਾ ਹੋ ਗਈ ਸਿਆਸੀ ਸਥਿਤੀ ਨੂੰ ਸਮਝਣ ਲਈ ਪੰਜਾਬੀ ਦਾ ਇਹ ਮੁਹਾਵਰਾ ਵਰਤਿਆ ਜਾ ਸਕਦਾ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ? ‘ਆਪ’ ਦੇ ਸਿਆਸੀ ਸੰਕਟ ਦਾ ਹੱਲ ਹੋ ਵੀ ਜਾਵੇ ਤਾਂ ਵੀ ਇਹ ਨਾ ਹੋਇਆਂ ਵਰਗਾ ਹੀ ਹੋਣਾ ਹੈ। Continue reading

ਅਰਵਿੰਦ ਕੇਜਰੀਵਾਲ ਦੀ ਮੁਆਫੀ ਤਬਾਹੀ ਜਾਂ ਸਿਰਜਣਾ!

ਕਰਮਜੀਤ ਸਿੰਘ
ਫੋਨ: 91-99150-91063
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਮਾਨਹਾਨੀ ਦੇ ਕੇਸ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਪਿੱਛੋਂ ਸਿਆਸੀ ਹਲਕਿਆਂ ਵਿਚ ਇਸ ਮੁਆਫੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਉਤੇ ਤਿੱਖੀ ਅਤੇ ਕੌੜੀ-ਮਿੱਠੀ ਪਰ ਜਾਗਰੂਕ ਬਹਿਸ ਸ਼ੁਰੂ ਹੋ ਗਈ ਹੈ। ਹਾਲਾਂਕਿ ਮੁਆਫੀ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਵਿਚ ਵਾਧਾ ਕਰਨ ਲਈ ਸਿਆਸਤਦਾਨਾਂ ਅਤੇ ਆਮ ਲੋਕਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਹੈ, ਪਰ ਹੁਣ ਤਾਂ ਜਿਥੇ ਇਕ ਪਾਸੇ ਮੁਆਫੀ ਮੰਗਣ ਵਾਲੇ ਉਤੇ ਤਿਖੇ ਅਤੇ ਤੇਜ਼ ਤਰਾਰ ਹਮਲੇ ਹੋ ਰਹੇ ਹਨ, ਉਥੇ ਦੂਜੇ ਪਾਸੇ ਮੁਆਫੀ ਮੰਗਣ ਵਾਲੇ ਨੂੰ ਠੀਕ ਅਤੇ ਗਲਤ ਕਹਿਣ ਵਾਲਿਆਂ ਦਰਮਿਆਨ ਦੋਸ਼ਾਂ ਅਤੇ ਜੁਆਬੀ ਦੋਸ਼ਾਂ ਦੀ ਬਾਰਿਸ਼ ਹੋ ਰਹੀ ਹੈ। Continue reading

ਸੱਤਾ ਧਿਰਾਂ ਅਤੇ ਬਦਲਵੀਂ ਸਿਆਸਤ ਦੀ ਉਡਾਣ

ਜਸਵੀਰ ਸਮਰ
ਦਿੱਲੀ ਵਿਚ ਆਮ ਆਦਮੀ ਦੀ ਸਰਕਾਰ ਬਣਿਆਂ ਤਿੰਨ ਵਰ੍ਹੇ ਲੰਘ ਗਏ ਹਨ। ਕਈ ਕਾਰਨਾਂ ਕਰ ਕੇ ਇਹ ਵਰ੍ਹੇ ਵਾਹਵਾ ਹੰਗਾਮਾਖੇਜ਼ ਰਹੇ, ਪਰ ਐਤਕੀਂ ਤਿੰਨ ਵਰ੍ਹਿਆਂ ਵਾਲੇ ਜਸ਼ਨ ਓਨੇ ਹੀ ਖ਼ਾਮੋਸ਼ ਹੋ ਗੁਜ਼ਰੇ। ਪਿਛਲੀ ਵਾਰ ਤਾਂ ਇੰਨੀਆਂ ਧੂੜਾਂ ਪੁੱਟੀਆਂ ਗਈਆਂ ਸਨ ਕਿ ਮਾਮਲਾ ਅਦਾਲਤ ਦੇ ਦਰਵਾਜ਼ੇ ਜਾ ਵੱਜਿਆ ਸੀ। ਦਰਅਸਲ, ਪਿਛਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਸਿਰ ਉਤੇ ਸਨ ਅਤੇ ਪਾਰਟੀ ਨੂੰ ਉਮੀਦ ਸੀ ਕਿ ਇਹ ਦਿੱਲੀ ਤੋਂ ਬਾਅਦ ਪੰਜਾਬ ਵਿਚ ਵੀ ਸੱਤਾ ਦਾ ਝੰਡਾ ਲਹਿਰਾ ਦੇਵੇਗੀ। ਇਹ ਨਿਰੀ ਚੋਣ-ਸਿਆਸਤ ਵਾਲਾ ਦਾਈਆ ਸੀ। ਸੋ, ਦੇਖਦਿਆਂ ਦੇਖਦਿਆਂ ਸਾਰੀਆਂ ਅਹਿਮ ਅਖ਼ਬਾਰਾਂ ਵਿਚ ਹਰ ਰੋਜ਼ ਇਸ਼ਤਿਹਾਰਾਂ ਦੇ ਦੋ ਦੋ, ਤਿੰਨ ਤਿੰਨ ਸਫ਼ੇ ਸਜਣ ਲੱਗੇ। ਇਹ ਦਰਅਸਲ, ਲੋਕਾਂ ਦੇ ਪੈਸੇ ਦਾ ਉਜਾੜਾ ਸੀ। Continue reading

ਖਾਲਿਸਤਾਨ ਦਾ ਮੁੱਦਾ ਮੁੜ ਚਰਚਾ ਵਿਚ

ਕੇ.ਸੀ. ਸਿੰਘ
ਭਾਰਤੀ ਕੂਟਨੀਤੀ ਵਿਚ ਅੰਗਰੇਜ਼ੀ ਦੇ ਅੱਖਰ ‘ਕੇ’ ਦਾ ਅਰਥ ‘ਕਸ਼ਮੀਰ’ ਹੀ ਸਮਝਦੇ ਹਨ, ਪਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੇ ਇਸ ਅੱਖਰ ਤੋਂ ‘ਖ਼ਾਲਿਸਤਾਨ’ ਦਾ ਮੁੱਦਾ ਉਜਾਗਰ ਕਰ ਦਿੱਤਾ ਹੈ। ਇਸ ਮੁੱਦੇ ਲਈ ਮੰਚ ਤਾਂ ਪਿਛਲੇ ਵਰ੍ਹੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਹੀ ਤਿਆਰ ਹੋ ਗਿਆ ਸੀ। ਉਦੋਂ ਸੱਤਾਧਾਰੀ ਅਕਾਲੀਆਂ ਨੂੰ ਮੁੱਖ ਚੁਣੌਤੀ ਦੇਣ ਵਿਚ ਆਮ ਆਦਮੀ ਪਾਰਟੀ ਨੂੰ ਹੀ ਮੋਹਰੀ ਮੰਨਿਆ ਜਾ ਰਿਹਾ ਸੀ, ਕਿਉਂਕਿ ਇਸ ਪਾਰਟੀ ਨੇ ਨਵੀਂ ਦਿੱਲੀ ਵਿਚ ਅਣਕਿਆਸੀ ਸਫਲਤਾ ਹਾਸਲ ਕੀਤੀ ਸੀ, ਤੇ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਵੀ ਜਿੱਤ ਲਈਆਂ ਸਨ। Continue reading

ਸਿੱਖਿਆ ਦੇ ਭਾਰਤੀਕਰਨ ਦਾ ਮਸਲਾ

ਯੋਗੇਂਦਰ ਯਾਦਵ
ਪਿਛਲੇ ਚਾਰ ਸਾਲ ਅਸੀਂ ਸਿੱਖਿਆ ਦੇ ਭਾਰਤੀਕਰਨ ਦੇ ਮੁੱਦੇ ਉਪਰ ਹਨੇਰੇ ਵਿਚ ਤੀਰ ਚਲਾਏ ਹਨ। ਸਰਕਾਰ ਵਿਚ ਸ਼ਾਮਲ ਕੁਝ ਲੋਕਾਂ ਨੇ ਪਹਿਲਾਂ, ਤੇ ਹੁਣ ਹਰ ਇਕ ਨੇ ਆਪੋ-ਆਪਣੀਆਂ ਕੱਚਘਰੜ, ਅਹਿਮਕਾਨਾ ਜਾਂ ਵਿਨਾਸ਼ਕਾਰੀ ਤਜਵੀਜ਼ਾਂ ਭਾਰਤੀਕਰਨ ਦੇ ਨਾਮ ਉਪਰ ਪੇਸ਼ ਕੀਤੀਆਂ। ਅਕਾਦਮੀਸ਼ਨਾਂ, ਬੁੱਧੀਜੀਵੀਆਂ ਅਤੇ ਰਾਇ ਬਣਾਉਣ ਵਾਲਿਆਂ ਨੇ ਇਸ ਮੁੱਦੇ ਦਾ ਮਜ਼ਾਕ ਉਡਾਇਆ। ਸਰਕਾਰ ਨੇ ਕੁਝ ਦਿਖਾਵਾ ਮਾਤਰ ਤਬਦੀਲੀਆਂ ਕੀਤੀਆਂ ਅਤੇ ਬਾਅਦ ਵਿਚ ਇਸ ਨੂੰ ਭੁਲਾ ਦਿੱਤਾ। Continue reading

ਟਰੂਡੋ ਦੀ ਭਾਰਤ ਫੇਰੀ ਉਤੇ ਇਕ ਨਜ਼ਰ

ਬੂਟਾ ਸਿੰਘ
ਫੋਨ: +91-94634-74342
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਭਾਰਤ ਦਾ ਦੌਰਾ ਕਰ ਕੇ ਗਏ ਹਨ। ਆਮ ਤੌਰ ‘ਤੇ ਇਕ ਮੁਲਕ ਦੇ ਮੁਖੀ ਵਲੋਂ ਦੂਜੇ ਮੁਲਕ ਦੇ ਦੌਰੇ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਹੈ। ਇਸ ਨਾਲ ਜਿਥੇ ਇਹ ਪਤਾ ਲੱਗਦਾ ਹੈ ਕਿ ਸਬੰਧਤ ਮੁਲਕਾਂ ਦੇ ਦੁਵੱਲੇ ਸਬੰਧ ਕਿਹੋ ਜਹੇ ਹਨ, ਉਥੇ ਇਸ ਨੂੰ ਦੋਨਾਂ ਮੁਲਕਾਂ ਦੇ ਕੂਟਨੀਤਕ ਰਿਸ਼ਤੇ ਸੁਧਾਰਨ ਦੇ ਨਜ਼ਰੀਏ ਨਾਲ ਅਤੇ ਵਪਾਰਕ ਹਿਤਾਂ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ; ਲੇਕਿਨ ਜਸਟਿਨ ਟਰੂਡੋ ਦੇ ਦੌਰੇ ਨੂੰ ਭਾਰਤ ਦੇ ਹੁਕਮਰਾਨਾਂ ਨੇ ਗਿਣਨਯੋਗ ਤਵੱਜੋ ਨਹੀਂ ਦਿੱਤੀ। ਟਰੂਡੋ ਅਤੇ ਹੋਰ ਮੁਲਕਾਂ ਦੇ ਹਮਰੁਤਬਾ ਆਗੂਆਂ ਦੀਆਂ ਫੇਰੀਆਂ ਪ੍ਰਤੀ ਮੋਦੀ ਸਰਕਾਰ ਦੇ ਵਤੀਰੇ ਦਾ ਫ਼ਰਕ ਜ਼ਾਹਿਰਾ ਤੌਰ ‘ਤੇ ਨਜ਼ਰ ਆ ਰਿਹਾ ਸੀ। ਟਰੂਡੋ ਦੀ ਫੇਰੀ ਦੇ ਨਤੀਜੇ ਵਜੋਂ ਕੋਈ ਖ਼ਾਸ ਵਪਾਰਕ ਹਾਸਲ ਵੀ ਨਜ਼ਰ ਨਹੀਂ ਆਇਆ। ਕੀ ਇਹ ਮਹਿਜ਼ ਨਿੱਜੀ ਪਰਿਵਾਰਕ ਫੇਰੀ ਜਾਂ ਤੀਰਥ ਯਾਤਰਾ ਸੀ? ਜਾਂ ਐਸੀ ਬਣ ਕੇ ਰਹਿ ਗਈ? Continue reading