ਫਿਲਮੀ ਦੁਨੀਆ

ਦਾਦਾ ਸਾਹਿਬ ਫਾਲਕੇ ਐਵਾਰਡ 2017 ਦਾ ਜੇਤੂ ਵਿਨੋਦ ਖੰਨਾ

ਭੀਮ ਰਾਜ ਗਰਗ, ਚੰਡੀਗੜ੍ਹ
ਫੋਨ: 91-98765-45157
65ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਘੋਸ਼ਣਾ ਪਿਛਲੇ ਦਿਨੀਂ ਨਵੀਂ ਦਿੱਲੀ ਵਿਖੇ ਕੀਤੀ ਗਈ। ਭਾਰਤੀ ਫਿਲਮਾਂ ਦਾ ਸਿਰਮੌਰ ਐਵਾਰਡ ‘ਦਾਦਾ ਸਾਹਿਬ ਫਾਲਕੇ ਐਵਾਰਡ’ ਇਸ ਵਾਰ ਫਿਲਮ ਅਭਿਨੇਤਾ ਵਿਨੋਦ ਖੰਨਾ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਹ ਐਵਾਰਡ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ 3 ਮਈ 2018 ਨੂੰ ਪ੍ਰਦਾਨ ਕਰਨਗੇ।
ਵਿਨੋਦ ਖੰਨਾ ਹਿੰਦੀ ਸਿਨੇਮਾ ਦੇ ਲੀਜੈਂਡ ‘ਚੋਂ ਇੱਕ ਸਨ। Continue reading

ਭਾਰਤੀ ਫਿਲਮਾਂ ਦੀ ਪਹਿਲੀ ਸੁਪਨ ਸੁੰਦਰੀ

ਡਾ. ਰਾਜਵੰਤ ਕੌਰ ਪੰਜਾਬੀ
ਜਿਨ੍ਹਾਂ ਸਮਿਆਂ ਵਿਚ ਭਾਰਤ ਦੀਆਂ ਔਰਤਾਂ ਘਰ ਦੀ ਚਾਰਦੀਵਾਰੀ ਅੰਦਰ ਵੀ ਘੁੰਡ ਵਿਚ ਮੂੰਹ ਲੁਕਾਈ ਰੱਖਦੀਆਂ ਸਨ, ਉਸ ਵੇਲੇ ਦੇਵਿਕਾ ਰਾਣੀ ਨੇ ਫਿਲਮਾਂ ਵਿਚ ਕੰਮ ਕਰ ਕੇ ਅਦਭੁੱਤ ਸਾਹਸ ਦਾ ਪ੍ਰਦਰਸ਼ਨ ਕੀਤਾ। ਹਿੰਦੀ ਫਿਲਮਾਂ ਦੀ ਇਸ ਅਦਾਕਾਰਾ ਨੇ ਲੀਲਾ ਚੌਧਰੀ ਦੀ ਕੁੱਖ ਨੂੰ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ ਵਾਲਟੇਅਰ ਇਲਾਕੇ ਵਿਚ 30 ਮਾਰਚ, 1908 ਨੂੰ ਭਾਗ ਲਾਏ। ਉਸ ਦੇ ਪਿਤਾ ਕਰਨਲ ਐਮ.ਐਨ. ਚੌਧਰੀ ਮਦਰਾਸ ਦੇ ਪਹਿਲੇ ਸਰਜਨ ਜਨਰਲ ਸਨ। Continue reading

ਸਿਨੇਮਾ ਅਤੇ ਵਿਸਾਖੀ

ਦਵੀ ਦਵਿੰਦਰ ਕੌਰ
ਫੋਨ: 91-98760-82982
ਭਾਰਤੀ ਫਿਲਮ ਅਤੇ ਮਨੋਰਜੰਨ ਜਗਤ ਨੇ ਦੇਸ਼ ਭਰ ਦੇ ਸੂਬਿਆਂ ਦੀ ਉਹ ਹਰ ਸ਼ੈਅ, ਹਰ ਰਸਮ ਵਰਤਾਰਾ ਤੇ ਸਭਿਆਚਾਰ ਵਰਤਿਆ ਹੈ ਜੋ ਇਸ ਦੇ ਮੁਨਾਫੇ ਵਿਚ ਇਜ਼ਾਫਾ ਕਰ ਸਕਦਾ ਹੋਵੇ, ਜੋ ਇਸ ਦੀ ਦ੍ਰਿਸ਼ ਸੁੰਦਰਤਾ ਤੇ ਸੁਹਜ ਵਿਚ ਵਾਧਾ ਕਰ ਸਕਦਾ ਹੋਵੇ। ਰੰਗ-ਬਰੰਗੇ, ਬਹੁ-ਸਭਿਆਚਾਰੀ, ਬਹੁ-ਧਰਮੀ ਭਾਰਤ ਵਿਚ ਹਰ ਦਿਨ ਤਿਓਹਾਰ ਜਾਂ ਮੇਲਾ ਜਾਂ ਕੋਈ ਧਾਰਮਿਕ ਦਿਵਸ ਹੁੰਦਾ ਹੈ ਤੇ ਇਨ੍ਹਾਂ ਸਾਰੇ ਵਰਤਾਰਿਆਂ ਨਾਲ ਬਹੁਤ ਸਾਰੀਆਂ ਰਸਮਾਂ ਵੀ ਜੁੜੀਆਂ ਹੋਈਆਂ ਹਨ। Continue reading

ਫਿਲਮ ਜਗਤ ਦੀ ਨਗੀਨਾ: ਮੀਨਾ ਕੁਮਾਰੀ

ਮੀਨਾ ਕੁਮਾਰੀ ਨੂੰ ਖ਼ਾਸ ਕਰ ਕੇ ਦੁਖਾਂਤਕ ਫ਼ਿਲਮਾਂ ਵਿਚ ਉਸ ਦੀਆਂ ਯਾਦਗਾਰੀ ਭੂਮਿਕਾਵਾਂ ਲਈ ਯਾਦ ਕੀਤਾ ਜਾਂਦਾ ਹੈ। 1952 ਵਿਚ ਦਿਖਾਈ ਗਈ ਫ਼ਿਲਮ ‘ਬੈਜੂ ਬਾਵਰਾ’ ਨਾਲ ਉਹ ਕਾਫ਼ੀ ਮਸ਼ਹੂਰ ਹੋਈ। ਮੀਨਾ ਕੁਮਾਰੀ ਦਾ ਅਸਲੀ ਨਾਂ ਮਹਿਜ਼ਬੀਂ ਬਾਨੋ ਸੀ ਜੋ ਬੰਬਈ ਵਿਚ ਪੈਦਾ ਹੋਈ ਸੀ। ਉਸ ਦੇ ਪਿਤਾ ਅਲੀ ਬਖਸ਼ ਵੀ ਫ਼ਿਲਮਾਂ ਅਤੇ ਪਾਰਸੀ ਰੰਗਮੰਚ ਦੇ ਮੰਨੇ ਹੋਏ ਕਲਾਕਾਰ ਸਨ ਅਤੇ ਉਨ੍ਹਾਂ ਨੇ ਕੁਝ ਫ਼ਿਲਮਾਂ ਵਿਚ ਸੰਗੀਤਕਾਰ ਦਾ ਵੀ ਕੰਮ ਕੀਤਾ ਸੀ। ਉਸ ਦੀ ਮਾਂ ਪ੍ਰਭਾਵਤੀ ਦੇਵੀ (ਬਾਅਦ ਵਿਚ ਇਕਬਾਲ ਬਾਨੋ) ਵੀ ਮਸ਼ਹੂਰ ਨਿਰਤਕੀ ਅਤੇ ਅਦਾਕਾਰਾ ਸੀ ਜਿਸ ਦਾ ਸਬੰਧ ਟੈਗੋਰ ਪਰਿਵਾਰ ਨਾਲ ਸੀ। Continue reading

ਗੰਦੀਆਂ ਬਸਤੀਆਂ ਵਿਚ ਗੁੰਮਦੀ ਮਾਸੂਮੀਅਤ ਦਾ ਰੁਦਨ: ਸਲਾਮ ਬੰਬੇ

ਕੁਲਦੀਪ ਕੌਰ
ਫਿਲਮਸਾਜ਼ ਮੀਰਾ ਨਾਇਰ ਦੀ ਫਿਲਮ ‘ਸਲਾਮ ਬੰਬੇ’ ਬਾਰੇ ਪਿਛਲੇ ਸਾਲਾਂ ਵਿਚ ਲਗਾਤਾਰ ਲਿਖਿਆ ਗਿਆ ਹੈ। ਇਸ ਫਿਲਮ ਦੀ ਪਟਕਥਾ ਅਤੇ ਵਿਚਾਰਧਾਰਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਸ ਫਿਲਮ ਨੂੰ ਬਣਾਉਣ ਦੀ ਪ੍ਰਕਿਰਿਆ ਅਤੇ ਕਾਰਨਾਂ ਬਦਏ ਜਾਣਨਾ ਘੱਟ ਦਿਲਚਸਪ ਨਹੀਂ ਹੈ। ਇਸ ਫਿਲਮ ਦਾ ਕੇਂਦਰੀ ਧੁਰਾ ਬੰਬਈ ਦੀਆਂ ਗੰਦੀਆਂ ਬਸਤੀਆਂ ਵਿਚ ਰਹਿੰਦੇ ਉਹ ਬੱਚੇ ਹਨ ਜਿਨ੍ਹਾਂ ਦਾ ਬਚਪਨ ਵੱੱਖ ਵੱਖ ਤਰਾਂ੍ਹ ਦੀਆਂ ਨਿੱਜੀ ਅਤੇ ਸਮਾਜਿਕ ਤਰਾਸਦੀਆਂ ਦਾ ਸ਼ਿਕਾਰ ਹੈ। ਫਿਲਮ ਦੇ ਸਾਰੇ ਕਿਰਦਾਰ ਇਨ੍ਹਾਂ ਅਸਲ ਬੱਚਿਆਂ ਨੇ ਹੀ ਅਦਾ ਕੀਤੀ ਹਨ ਜਿਸ ਕਾਰਨ ਫਿਲਮ ਵਿਚ ਕਿਤੇ ਵੀ ਬਣਾਵਟ ਜਾਂ ਧੱਕੇ ਨਾਲ ਥੋਪੀ ਨੈਤਕਿਤਾ ਦਾ ਪ੍ਰਵਚਨ ਨਜ਼ਰ ਨਹੀਂ ਆਉਂਦਾ। Continue reading

ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਅਤੇ ਨਿਰਦੇਸ਼ਕ ਸਿਮਰਜੀਤ ਸਿੰਘ

ਸੁਰਜੀਤ ਜੱਸਲ
ਫੋਨ: 91-98146-07737
ਸਿਮਰਜੀਤ ਸਿੰਘ ਪੰਜਾਬੀ ਸਿਨੇਮਾ ਦਾ ਇੱਕ ਨਾਮੀ ਨਿਰਦੇਸ਼ਕ ਹੈ। ‘ਅੰਗਰੇਜ਼’, ‘ਨਿੱਕਾ ਜ਼ੈਲਦਾਰ’, ‘ਚੱਕ ਜਵਾਨਾ’, ‘ਨਿੱਕਾ ਜ਼ੈਲਦਾਰ-2’ ਵਰਗੀਆਂ ਚਰਚਿਤ ਫਿਲਮਾਂ ਦੇਣ ਵਾਲਾ ਇਹ ਨਿਰਦੇਸ਼ਕ 6 ਅਪਰੈਲ ਨੂੰ ਦੇਸ਼ ਭਗਤੀ ਦੇ ਜ਼ਜਬੇ ਵਾਲੀ ਪੰਜਾਬੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਲੈ ਕੇ ਆ ਰਿਹਾ ਹੈ। Continue reading

ਕਿਸਾਨ ਖੁਦਕਸ਼ੀਆਂ ਬਾਰੇ ਦਸਤਾਵੇਜ਼: ਨੀਰੋ’ਜ਼ ਗੈਸਟ

ਹਿੰਦੁਸਤਾਨ ਦੇ ਪੇਂਡੂ ਖੇਤਰ ਬਾਰੇ ਸ਼ਿੱਦਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲਿਖਣ ਵਾਲੇ ਪੱਤਰਕਾਰ ਪੀ ਸਾਈਨਾਥ ਦੇ ਕੰਮ ਉਤੇ ਬਣੀ ਇਹ ਡਾਕੂਮੈਂਟਰੀ ‘ਨੀਰੋ’ਜ਼ ਗੈਸਟ’ (ਨੀਰੋ ਦੇ ਮਹਿਮਾਨ) ਹਿੰਦੁਸਤਾਨ ਵਿਚ ਪੈਦਾ ਹੋਏ ਖੇਤੀਬਾੜੀ ਸੰਕਟ ਕਾਰਨ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਬਾਰੇ ਬਹੁਪੱਖੀ ਜਾਣਕਾਰੀ ਮੁਹੱਈਆ ਕਰਦੀ ਹੈ। ਫਿਲਮਸਾਜ਼ ਦੀਪਾ ਭਾਟੀਆ ਵੱਲੋਂ ਬਣਾਈ ਇਸ ਡਾਕੂਮੈਂਟਰੀ ਵਿਚ ਸਾਈਨਾਥ ਬਹੁਤ ਸਪਸ਼ਟ ਅਤੇ ਸ਼ਕਤੀਸ਼ਾਲੀ ਢੰਗ ਨਾਲ ਇਹ ਦਰਸਾਉਂਦਾ ਹੈ ਕਿ ਹਿੰਦੁਸਤਾਨ ਦੇ ਪੇਂਡੂ ਇਲਾਕਿਆਂ ਵਿਚ ਵਾਪਰ ਰਹੀਆਂ ਇਨ੍ਹਾਂ ਖੁਦਕਸ਼ੀਆਂ ਦੀ ਅਸਲ ਜੜ੍ਹ ਸੰਸਾਰ ਪੱਧਰ ‘ਤੇ ਕੰਮ ਕਰ ਰਿਹਾ ਆਰਥਿਕ ਅਤੇ ਸਿਆਸੀ ਪ੍ਰਬੰਧ ਹੈ। Continue reading

ਮਾਨਵੀ ਸਾਂਝ ਬਨਾਮ ਜਾਇਦਾਦ ਵੰਡਾਰਾ: ਜੈਨੇਸਿਸ

ਸੁਖਵੰਤ ਹੁੰਦਲ
ਸਾਲ 1986 ਵਿਚ ਬਣੀ ਹਿੰਦੀ ਫਿਲਮ ‘ਜੈਨੇਸਿਸ’ ਦੇ ਨਿਰਦੇਸ਼ਕ ਮ੍ਰਿਣਲ ਸੇਨ ਸਨ ਅਤੇ ਇਸ ਉਮਦਾ ਫਿਲਮ ਵਿਚ ਓਮਪੁਰੀ, ਨਸੀਰੂਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਵਰਗੇ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਸਨ। ‘ਜੈਨੇਸਿਸ’ ਦੀ ਕਹਾਣੀ ਇਕ ਕਿਸਾਨ ਅਤੇ ਇਕ ਜੁਲਾਹੇ ਉਤੇ ਕੇਂਦਰਿਤ ਹੈ। ਇਹ ਦੋਵੇਂ ਆਪਣੇ ਇਲਾਕੇ ਵਿਚ ਪਏ ਸੋਕੇ ਦੀ ਮਾਰ ਤੋਂ ਬਚਣ ਲਈ ਆਪਣਾ ਇਲਾਕਾ ਛੱਡ ਕੇ ਦੂਰ-ਦੁਰਾਡੇ ਦੇ ਉਜੜੇ ਹੋਏ ਪਿੰਡ ਵਿਚ ਜਾ ਆਪਣਾ ਜੀਵਨ ਮੁੱਢੋਂ ਸੁੱਢੋਂ ਸ਼ੁਰੂ ਕਰਦੇ ਹਨ। Continue reading

ਪਾਕਿਸਤਾਨੀ ਡਰਾਮਿਆਂ ਪਿਛਲਾ ਡਰਾਮਾ

ਫਰਿਆਲ ਅਲੀ ਗੌਹਰ
ਛੋਟੇ ਹੁੰਦਿਆਂ ਭਾਲੂ (ਰਿੱਛ) ਬੱਚੀ ਬਾਰੇ ਕਹਾਣੀ ਸੁਣਦੇ ਆਏ ਹਾਂ। ਇਸ ਕਹਾਣੀ ਵਿਚ ਭਾਲੂ ਦੀ ਬੱਚੀ ਆਪਣੇ ਖਾਣ-ਪੀਣ ਦਾ ਸਾਮਾਨ ਜਮ੍ਹਾਂ ਕਰ ਕੇ ਆਪਣੀ ਗੁਫ਼ਾ ਅੰਦਰ ਵੜ ਕੇ ਸੌਂ ਗਈ। ਪੰਦਰਾਂ ਸਾਲਾਂ ਬਾਅਦ ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦੇ ਖਾਣ-ਪੀਣ ਦਾ ਸਾਰਾ ਸਾਮਾਨ ਖ਼ਰਾਬ ਹੋ ਚੁੱਕਿਆ ਸੀ। ਉਹ ਇਸ ਦਾ ਜੁਗਾੜ ਕਰਨ ਲਈ ਆਪਣੀ ਗੁਫ਼ਾ ਤੋਂ ਬਾਹਰ ਆਈ ਤਾਂ ਉਸ ਨੇ ਦੇਖਿਆ ਕਿ ਜੰਗਲ ਵਿਚ ਕੁਝ ਵੀ ਬਦਲਿਆ ਨਹੀਂ ਸੀ। ਸਭ ਕੁਝ ਉਵੇਂ ਹੀ ਚੱਲ ਰਿਹਾ ਸੀ, ਜਿਵੇਂ ਪੰਦਰਾਂ ਸਾਲ ਪਹਿਲਾਂ ਹੁੰਦਾ ਆਇਆ ਸੀ। ਉਸ ਨੇ ਫਿਰ ਆਪਣਾ ਅਸਬਾਬ ਇਕੱਠਾ ਕੀਤਾ ਅਤੇ ਮੁੜ ਗੂੜ੍ਹੀ ਨੀਂਦ ਸੌਂ ਗਈ।
ਮੈਨੂੰ ਇਹ ਕਹਾਣੀ ਬਿਲਕੁਲ ਆਪਣੀ ਹੀ ਜਾਪਦੀ ਹੈ। Continue reading

ਜਦੋਂ ਸ੍ਰੀਦੇਵੀ ਕੇ. ਪੀ. ਐਸ਼ ਗਿੱਲ ਦੀ ‘ਹੀਰੋਇਨ’ ਬਣਨ ਨੂੰ ਰਾਜ਼ੀ ਹੋਈ

ਦਲਜੀਤ ਅਮੀ
“ਮੈਂ ਪਹਿਲਾਂ ਪੰਜਾਬ ਆਉਣ ਤੋਂ ਡਰਦੀ ਸੀ, ਪਰ ਇਥੇ ਆ ਕੇ ਮੇਰਾ ਸਾਰਾ ਡਰ ਨਿਕਲ ਗਿਆ ਹੈ।”
“ਜੇ ਕੇ. ਪੀ. ਐਸ਼ ਗਿੱਲ ਨਾਇਕ ਦੀ ਭੂਮਿਕਾ ਨਿਭਾਉਣ ਤਾਂ ਮੈਂ ਉਨ੍ਹਾਂ ਦੀ ਨਾਇਕਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ।” Continue reading