ਵੰਨ ਸੁਵੰਨ

ਧੂਫ ਦੀ ਬੱਤੀ: ਕੈਲਾਸ਼ ਪੁਰੀ

ਤਾਰਨ ਗੁਜਰਾਲ
ਫੋਨ: 91-98557-19660
ਕਈ ਸਾਲ ਪਹਿਲਾਂ ਆਈ ਸਾਂ ਇਸ ਠੰਢੇ ਠਾਰ ਮੁਲਕ ਇੰਗਲੈਂਡ ਵਿਚ। ਬਾਹਰ ਦੀ ਠੰਢ ਤਾਂ ਕਾਬੂ ਕੀਤੀ ਜਾ ਸਕਦੀ ਹੈ, ਕੋਟ, ਸਵੈਟਰਾਂ ਪਾ ਲਉ, ਹੀਟਰ ਲਾ ਲਉ। ਪਰ ਜੇ ਨਾਲ ਰਿਸ਼ਤਿਆਂ ਦੀ ਠੰਢ ਵੀ ਹੰਢਾਉਣੀ ਪੈ ਜਾਵੇ? ਬੜਾ ਝੱਖੜ ਚੜ੍ਹਿਆ ਹੋਇਆ ਸੀ, ਕਾਲੀ ਹਨੇਰੀ, ਅੱਖਾਂ ਦੇ ਛੱਪਰ ਧੂੜ ਨਾਲ ਅੱਟੇ ਹੋਏ। ਅੰਧ, ਗੁਬਾਰ!
ਮੇਰੀ ਬੱਚੀ ਰੇਨੂੰ ਬਿਸਤਰੇ ‘ਤੇ ਪਈ ਸੀ। ਹਿੰਦੁਸਤਾਨ ਦੇ ਡਾਕਟਰਾਂ ਨੇ ਸਿਰ ਫੇਰ ਦਿੱਤਾ ਸੀ। ਹਸਪਤਾਲ? ਇਸ ਮੁਲਕ ਵਿਚ ਸਚਮੁੱਚ ਜੀਵਨ ਦੇਣ ਵਾਲੇ ਨੇ। ਮੇਰੇ ਵੀਰ ਡਾ. ਅਮਰਜੀਤ ਨੇ ਪਹਿਲਾਂ ਹੀ ਸਾਰਾ ਕੁਝ ਤੈਅ ਕੀਤਾ ਹੋਇਆ ਸੀ। Continue reading

ਅਰੁੰਧਤੀ ਰਾਏ ਨੂੰ ਲੰਡਨ ਤੋਂ ਬਰਨਾਲਾ ਕੌਣ ਲਿਆਇਆ

ਵਿਦਵਾਨਾਂ ਦੀ ਦੁਨੀਆਂ ਵਿਚ ਅਰੁੰਧਤੀ ਰਾਏ (24 ਨਵੰਬਰ 1961) ਦਾ ਆਪਣਾ ਮੁਕਾਮ ਹੈ। ਆਪਣੇ ਪਲੇਠੇ ਨਾਵਲ ‘ਦਿ ਗੌਡ ਆਫ ਸਮਾਲ ਥਿੰਗਜ਼’ (1996) ਲਈ ਬੁੱਕਰ ਇਨਾਮ ਜਿੱਤਣ ਤੋਂ ਬਾਅਦ ਉਹ ਦੁਨੀਆਂ ਭਰ ਵਿਚ ਛਾ ਗਈ ਸੀ। ਹਾਲ ਹੀ ਵਿਚ ਉਸ ਦਾ ਦੂਜਾ ਨਾਵਲ ‘ਦਿ ਮਨਿਸਟਰੀ ਆਫ ਅੱਟਮੋਸਟ ਹੈਪੀਨੈੱਸ’ (2017) ਛਪਿਆ ਹੈ ਜਿਸ ਦੀ ਖੂਬ ਚਰਚਾ ਹੋਈ ਹੈ। Continue reading

ਗੁਰੂ-ਗਨੀਮਤ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਫੁੱਲਾਂ ਦੀਆਂ ਸਿਫਤਾਂ ਬਿਆਨੀਆਂ ਸਨ, “ਫੁੱਲ ਦਾ ਧਰਮ ਹੈ ਖਿੜਨਾ। ਉਸ ਲਈ ਕੋਈ ਖਾਸ ਮਿੱਟੀ, ਸਥਾਨ ਜਾਂ ਮੌਸਮ ਨਹੀਂ। Continue reading

ਸੇਵਾ ਮੁਕਤ ਸੈਲਾਨੀ

ਅਵਤਾਰ ਐਸ਼ ਸੰਘਾ, ਸਿਡਨੀ
ਕੁਝ ਲੋਕ ਪੰਜਾਬ ਜਾਂ ਭਾਰਤ ਤੋਂ ਆਪਣੀ ਨੌਕਰੀ ਖਤਮ ਹੋਣ ਪਿੱਛੋਂ ਆਸਟਰੇਲੀਆ, ਕੈਨੇਡਾ ਅਤੇ ਅਮਰੀਕਾ ਜਿਹੇ ਦੇਸ਼ਾਂ ਵਿਚ ਘੁੰਮਣ ਫਿਰਨ ਅਤੇ ਆਪਣੇ ਸਕੇ ਸਬੰਧੀਆਂ ਨੂੰ ਮਿਲਣ ਆਉਂਦੇ ਹਨ। ਭਾਵੇਂ ਇਨ੍ਹਾਂ ਵਿਚੋਂ ਬਹੁਤੇ ਲੋਕ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ, ਫਿਰ ਵੀ ਜ਼ਿੰਦਗੀ ਦੇ ਲੰਮੇ ਤਜ਼ਰਬੇ ਅਤੇ ਭਾਂਤ ਭਾਂਤ ਦੇ ਹਾਲਾਤ ਨੇ ਇਨ੍ਹਾਂ ਨੂੰ ਸਿਆਣੇ ਅਤੇ ਸੋਚਵਾਨ ਬਣਾ ਦਿੱਤਾ ਹੁੰਦਾ ਹੈ। ਸੈਲਾਨੀਆਂ ਦੀ ਇਹ ਸ਼੍ਰੇਣੀ ਘੱਟ ਉਮਰ ਦੇ ਵੱਧ ਪੜ੍ਹੇ-ਲਿਖਿਆਂ ਤੋਂ ਅਕਸਰ ਵੱਧ ਸਿਆਣੀ ਹੁੰਦੀ ਏ ਤੇ ਵੱਧ ਉਮਰ ਦੇ ਵੱਧ ਪੜ੍ਹੇ-ਲਿਖਿਆਂ ਤੋਂ ਕਾਫੀ ਘੱਟ। ਇਨ੍ਹਾਂ ਦੇ ਖਿਆਲਾਂ ਦੀ ਪਰਵਾਜ਼ ਤੇ ਪਕਿਆਈ ਤਾਂ ਵੱਧ ਉਮਰ ਦੇ ਪੜ੍ਹੇ-ਲਿਖਿਆਂ ਜਿਹੀ ਹੁੰਦੀ ਹੈ ਪਰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਦਾ ਗਿਆਨ ਘੱਟ ਹੋਣ ਕਰਕੇ ਇਹ ਇਸ ਨਵੇਂ ਸਮਾਜ ਵਿਚ ਵਿਚਰਦਿਆਂ ਨੀਵੇਂ ਰਹਿ ਜਾਂਦੇ ਹਨ। Continue reading

ਰਾਂਝਿਆਂ ਦਾ ਪਿਛੋਕੜ

ਨੂਰ ਮੁਹੰਮਦ ਨੂਰ
ਫੋਨ: 91-98555-51359
ਇਸਲਾਮ ਦੇ ਚੌਥੇ ਖਲੀਫ਼ਾ (ਹਜ਼ਰਤ ਮੁਹੰਮਦ ਦੇ ਉਤਰਾਧਿਕਾਰੀ) ਹਜ਼ਰਤ ਅਲੀ ਸਮੇਂ ਵਿਚਾਰਾਂ ਦੀ ਸਾਂਝ ਨਾ ਹੋਣ ਕਰਕੇ ਖਿਲਾਫ਼ਤ, ਭਾਵ ਸਮੇਂ ਦੀ ਸਰਕਾਰ ਤੋਂ ਆਕੀ ਹੋਏ ਇਸਲਾਮੀ ਫ਼ੌਜਾਂ ਦੇ ਜਰਨੈਲ ਹਜ਼ਰਤ ਅਮੀਰ ਮੁਆਵੀਆ ਨੇ ਬਗ਼ਾਵਤ ਕਰ ਦਿੱਤੀ। ਸਿੱਟੇ ਵਜੋਂ ਇਸਲਾਮੀ ਫ਼ੌਜਾਂ ਅਤੇ ਬਾਗ਼ੀ ਇਸਲਾਮੀ ਫ਼ੌਜਾਂ ਦਰਮਿਆਨ ਸਫ਼ੀਨ ਦੇ ਸਥਾਨ ‘ਤੇ ਜੰਗ ਹੋਈ ਜਿਸ ਵਿਚ ਬਾਗ਼ੀ ਫ਼ੌਜਾਂ ਦੇ ਜਰਨੈਲ ਹਜ਼ਰਤ ਅਮੀਰ ਮੁਆਵੀਆ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਸ ਨੇ ਸ਼ਾਮ (ਸੀਰੀਆ) ਅਤੇ ਇਰਾਕ ਦੇ ਕੁਝ ਇਲਾਕਿਆਂ ‘ਤੇ ਸੁਤੰਤਰ ਰਾਜ ਸਥਾਪਤ ਕਰ ਲਿਆ। Continue reading

ਪਲ ਪਲ ਸਿਰਜ ਹੁੰਦੀ ਕਵਿਤਾ

ਸੁਰਜੀਤ ਕੈਨੇਡਾ
ਫੋਨ: 905-216-4981

ਧਰਤੀ ਅੰਦਰ ਪਏ ਬੀਜ ‘ਚੋਂ ਅੰਕੁਰ ਫੁੱਟਦਾ ਹੈ ਤਾਂ ਕਵਿਤਾ ਜਨਮ ਲੈਂਦੀ ਹੈ। ਜਦੋਂ ਕਲੀਆਂ ਫੁੱਲ ਬਣ ਖਿੜ ਪੈਂਦੀਆਂ ਨੇ ਤਾਂ ਕਵਿਤਾ ਜਨਮ ਲੈਂਦੀ ਹੈ। ਕੋਈ ਭੌਰਾ ਕਿਸੇ ਕਲੀ ਅੰਦਰ ਘੁੱਟ ਕੇ ਦਮ ਤੋੜ ਦਿੰਦਾ ਹੈ ਤਾਂ ਵੀ ਕਵਿਤਾ ਜਨਮ ਲੈਂਦੀ ਹੈ। ਕੁਦਰਤ ਹਰ ਪਲ ਇਕ ਕਵਿਤਾ ਸਿਰਜਦੀ ਹੈ। ਕਵਿਤਾ ਕਾਇਨਾਤ ਵਿਚ ਵਾਪਰ ਰਹੀ ਹਰ ਖੁਸ਼ੀ-ਗਮੀ ਦਾ ਤਰਜ਼ਮਾ ਹੈ। Continue reading

ਤਰੱਕੀ ਦੀ ਪੌੜੀ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪੇਸ਼ ਕਰਨ ਵਾਲੇ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। Continue reading

ਜੀਵਨ ਦਾ ਜਸ਼ਨ, ਸੱਚ ਦਾ ਅਮਲ-ਜਸਵੰਤ ਸਿੰਘ ਕੰਵਲ

ਅਵਤਾਰ ਸਿੰੰਘ (ਪ੍ਰੋæ)
ਫੋਨ: 91-94175-18384
ਕਿੰਨੀ ਖੁਸ਼ਖਬਰੀ ਹੈ ਕਿ ਕੱਲ੍ਹ ਅਸੀਂ ਕਹਾਣੀ ਅਤੇ ਨਾਵਲ ਦੇ ਮਹੰਤ ਜਸਵੰਤ ਸਿੰਘ ਕੰਵਲ ਦਾ ਸੌਵਾਂ ਜਨਮ ਦਿਨ ਅਰਥਾਤ ਸ਼ਤਾਬਦੀ ਮਨਾਈ।
ਸ਼ਹਿਰੀ ਚਮਕ-ਦਮਕ ਅਤੇ ਸੁੱਖ ਸਹੂਲਤਾਂ ਤੋਂ ਨਿਰਲੇਪ ਤੇ ਦੂਰ, ਪਿੰਡ ਦੀ ਸਾਦ-ਮੁਰਾਦੀ ਜ਼ਿੰਦਗੀ ਬਤੀਤ ਕਰਦਿਆਂ ਕੋਈ ਆਪਣੇ ਜੀਵਨ ਦੇ ਸੌਵੇਂ ਵਰ੍ਹੇ ‘ਚ ਦਾਖਲ ਹੋ ਜਾਵੇ ਤਾਂ ਅੱਜ ਵੀ ਪਿੰਡ ਦੀ ਜੀਵਨ ਤੋਰ ਅਤੇ ਤਰਜ਼ ਨੂੰ ਨਮਸਕਾਰ ਕਰਨੀ ਬਣਦੀ ਹੈ। Continue reading

ਫੁੱਲ-ਫਕੀਰੀ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਬੱਚਿਆਂ ਦੇ ਭੋਲੇਪਨ, ਉਨ੍ਹਾਂ ਦੀ ਪਾਕੀਜ਼ ਸੰਗਤ ਅਤੇ ਮਾਪਿਆਂ ਲਈ ਉਨ੍ਹਾਂ ਦੇ ਜਿੰਦ ਜਾਨ ਹੋਣ ਦੀ ਵਾਰਤਾ ਛੇੜੀ ਸੀ, “ਬੱਚਾ ਬਹਿ ਬਾਬੇ ਦੀ ਬੁੱਕਲ, ਬਰਕਤਾਂ ਪਾਵੇ ਝੋਲੀ। Continue reading

ਪੰਡਿਤ ਮੋਹਣ ਸਿੰਘ ਘਰਿਆਲਾ

ਜਸਵੰਤ ਸਿੰਘ ਸੰਧੂ ਘਰਿੰਡਾ
ਪਾਕਿਸਤਾਨ ਬਣਨ ਤੋਂ ਪਹਿਲਾਂ ਪਿੰਡ ਪਿੰਡ ਛਿੰਝਾਂ ਪੈਂਦੀਆਂ, ਸਾਲਾਨਾ ਧਾਰਮਿਕ ਮੇਲੇ ਲਗਦੇ, ਜਿਨ੍ਹਾਂ ਵਿਚ ਘੋਲ ਹੁੰਦੇ, ਕਬੱਡੀ ਖੇਡੀ ਜਾਂਦੀ। ਉਸ ਵਕਤ ਦੇ ਨੌਜਵਾਨ ਚਾਟੀਆਂ ਦੀਆਂ ਚਾਟੀਆਂ ਘਿਓ ਪੀ ਜਾਂਦੇ, ਛੰਨਿਆਂ ਨਾਲ ਬੂਰੀਆਂ ਦਾ ਦੁੱਧ ਪੀਂਦੇ। ਘਿਓ ਦੁੱਧ ਖਾ-ਪੀ ਕੇ ਸਰੀਰ ਤਾਕਤਵਰ ਬਣਾਉਣ ਲਈ ਮੁਗਦਰ ਚੁਕਦੇ, ਮੂੰਗਲੀਆਂ ਫੇਰਦੇ, ਰੱਸੇ ਖਿੱਚਦੇ, ਛਾਲਾਂ ਮਾਰਦੇ, ਡੰਡ ਬੈਠਕਾਂ ਕੱਢਦੇ ਅਤੇ ਖੇਤੀ ਕਰਦੇ ਸਨ। Continue reading