ਸੰਪਾਦਕ ਦੀ ਡਾਕ

ਔਰਤਾਂ ਦੇ ਬੇਇਨਸਾਫੀ ਵਿਰੁਧ ਖੜ੍ਹੇ ਹੋਣ ਦੀ ਲੋੜ

27 ਜਨਵਰੀ ਦੇ ਅੰਕ ਵਿਚ ਜ਼ਬਰ ਦਾ ਸ਼ਿਕਾਰ ਹੋਈ ਪਾਕਿਸਤਾਨੀ ਬੱਚੀ, 3 ਫਰਵਰੀ ਦੇ ਅੰਕ ਵਿਚ ਬੱਚੀਆਂ ਦੀ ਰਖਵਾਲੀ ਅਤੇ 17 ਫਰਵਰੀ ਦੇ ਅੰਕ ਵਿਚ ਬੱਚੀਆਂ ਨੂੰ ਸਿਹਤਮੰਦ ਢੰਗ ਨਾਲ ਪਾਲਣ ਬਾਰੇ ਡਾ. ਗੁਰਨਾਮ ਕੌਰ ਦੀਆਂ ਲਿਖਤਾਂ ਪੜ੍ਹੀਆਂ। ਔਰਤਾਂ ਵਲੋਂ ਖਬਰ ਤੋਂ ਉਪਰ ਉਠ ਕੇ ਦਰਦ ਮਹਿਸੂਸ ਕਰਨ ਅਤੇ ਹੋ ਰਹੀਆਂ ਵਧੀਕੀਆਂ ਵਿਰੁਧ ਸੰਘਰਸ਼ ਦੀ ਬੇਹਦ ਲੋੜ ਹੈ। ਅਸੀਂ ਅਸਲੀਅਤ ਤੋਂ ਅੱਖਾਂ ਮੀਟਣ ਦਾ ਕਿੰਨਾ ਘਿਨਾਉਣਾ ਰਾਹ ਫੜ੍ਹ ਲਿਆ ਹੈ। ਕੁੜੀਆਂ ਨਾ ਘਰ ਨਾ ਬਾਹਰ, ਕਿਤੇ ਵੀ ਮਹਿਫੂਜ਼ ਨਹੀਂ। Continue reading

ਜਪੁਜੀ ਸਾਹਿਬ ਦਾ ਵਿਗਿਆਨਕ ਸੱਚ

ਸੰਪਾਦਕ ਜੀਓ,
ਮੈਂ ਤੁਹਾਡੇ ਪਰਚੇ Ḕਪੰਜਾਬ ਟਾਈਮਜ਼Ḕ ਦਾ ਪੱਕਾ ਪਾਠਕ ਹਾਂ ਤੇ ਸਾਲਾਂ ਤੋਂ ਇਸ ਨੂੰ ਦਿਲਚਸਪੀ ਨਾਲ ਪੜ੍ਹਦਾ ਆ ਰਿਹਾ ਹਾਂ। ਮੈਂ ਆਪਣੀ ਸੋਝੀ ਅਨੁਸਾਰ ਤੁਹਾਡੇ ਤੇ ਤੁਹਾਡੇ ਪਰਚੇ ਦੇ ਸਦਕੇ ਜਾਂਦਾ ਹਾਂ। ਜੋ ਨਰੋਈ ਸਾਹਿਤਕ ਸਮਗਰੀ Ḕਪੰਜਾਬ ਟਾਈਮਜ਼Ḕ ‘ਚ ਪੜ੍ਹਨ ਨੂੰ ਮਿਲਦੀ ਹੈ, ਉਹ ਅਮਰੀਕਾ ‘ਚ ਛਪਦੇ ਹੋਰ ਕਿਸੇ ਪੰਜਾਬੀ ਅਖਬਾਰ ਵਿਚ ਨਹੀਂ ਮਿਲਦੀ। Continue reading

ਡਾ. ਸਮਰਾਓ ਦਾ ਲੇਖ ਅਤੇ ਸਿੱਖੀ ਦਾ ਸੰਕਲਪ

ਡਾæ ਗੋਬਿੰਦਰ ਸਿੰਘ ਸਮਰਾਓ ਦਾ ਲੇਖ ‘ਜਪੁਜੀ ਦਾ ਰੱਬ’ ਛਾਪਣ ਲਈ ਸ਼ੁਕਰੀਆ। ਇਸ ਲੇਖ ਦੇ ਅਰੰਭ ਵਿਚ ਹੀ ਤੁਸੀਂ ਲਿਖਿਆ ਹੈ ਕਿ ਕਰਮਕਾਂਡਾਂ ਵਿਚ ਪਏ ਸ਼ਰਧਾਲੂ ਹੋ ਸਕਦਾ ਹੈ, ਇਸ ਲੇਖ ਨਾਲ ਸਹਿਮਤ ਨਾ ਹੋਣ। ਡਾæ ਸਮਰਾਓ ਨੇ ਵਿਸ਼ਵਾਸ, ਜਾਂ ਜੇ ਸਹੀ ਤਰੀਕੇ ਨਾਲ ਆਖੀਏ ਤਾਂ ਅੰਧ-ਵਿਸ਼ਵਾਸ ਬਨਾਮ ਗਿਆਨ ਮਾਰਗ ਬਾਰੇ ਬਹੁਤ ਚੰਗਾ ਸਵਾਲ ਉਠਾਇਆ ਹੈ। Continue reading

ਪ੍ਰਿੰਸੀਪਲ ਸਿੱਧੂ ਦਾ ਪਹਿਲਾ ਪਿਆਰ

ਪਿਆਰੇ ਸੰਪਾਦਕ ਜੀਓ,
ਹਰ ਹਫਤੇ ਆਪ ਜੀ ਦਾ ਸਿਰਮੌਰ ਅਖਬਾਰ Ḕਪੰਜਾਬ ਟਾਈਮਜ਼Ḕ ਨਵੀਆਂ ਨਵੀਆਂ ਖਬਰਾਂ ਤੇ ਜਾਣਕਾਰੀ ਭਰਪੂਰ ਲੇਖ ਲੈ ਕੇ ਆਉਂਦਾ ਹੈ ਜੋ ਬੜੇ ਹੀ ਲਾਭਦਾਇਕ ਤੇ ਰੌਚਕ ਹੁੰਦੇ ਹਨ। ਉਂਜ ਤਾਂ ਸਭ ਦਾ ਨਾਂ ਲੈਣ ਨੂੰ ਜੀ ਕਰਦਾ ਹੈ ਪਰ ਇਸ ਵਾਰ (10 ਫਰਵਰੀ 2018) ਇਨ੍ਹਾਂ ਵਿਚੋਂ ਇਕ ਲੇਖ ਅਜਿਹਾ ਹੈ ਜਿਸ ਦਾ ਜ਼ਿਕਰ ਤੇ ਤਾਰੀਫ ਕਰਨੋਂ ਨਹੀਂ ਰਿਹਾ ਜਾ ਸਕਦਾ। ਇਹ ਹੈ, ਪ੍ਰਿੰæ ਬ੍ਰਿਜਿੰਦਰ ਸਿੰਘ ਸਿੱਧੂ ਦਾ ਆਪਣੇ ਨਿਜੀ ਜੀਵਨ ਸਬੰਧੀ ਲੇਖ, Ḕਮੇਰਾ ਪਹਿਲਾ ਪਿਆਰ।Ḕ Continue reading

‘ਲੋਹੜੀ ਤੇ ਸਿੱਖ: ਵਿਚਾਰਨ ਵਾਲੀਆਂ ਕੁਝ ਗੱਲਾਂ’

ਪੰਜਾਬ ਟਾਈਮਜ਼ ਦੇ 13 ਜਨਵਰੀ 2018 ਦੇ ਅੰਕ ਵਿਚ ਬੀਬੀ ਗੁਰਜੀਤ ਕੌਰ ਦਾ ਲੇਖ ‘ਲੋਹੜੀ ਤੇ ਸਿੱਖ: ਵਿਚਾਰਨ ਵਾਲੀਆਂ ਕੁਝ ਗੱਲਾਂ’ ਪੜ੍ਹਿਆ। ਬੜਾ ਚੰਗਾ ਲੱਗਿਆ। ਉਨ੍ਹਾਂ ਇਸ ਲੇਖ ਵਿਚ ਬਹੁਤ ਹੀ ਅਹਿਮ ਗੱਲਾਂ ਵਲ ਧਿਆਨ ਦੁਆਇਆ ਹੈ। ਲੋਹੜੀ ਦੇ ਤਿਉਹਾਰ ਨੂੰ ਮੁੱਦਾ ਬਣਾ ਕੇ ਉਨ੍ਹਾਂ ਨੇ ਹਰ ਮਨੁੱਖ ਨੂੰ ਤਰਕਪੂਰਣ ਢੰਗ ਨਾਲ ਜਿਉਣ ਦਾ ਸੰਦੇਸ਼ ਦਿੱਤਾ ਹੈ। ਜਿੱਥੇ ਉਨ੍ਹਾਂ ਨੇ ਲੋਹੜੀ ਨਾਲ ਜੁੜੀਆਂ ਪੌਰਾਣਿਕ ਕਥਾਵਾਂ ਤੇ ਪਰੰਪਰਾਗਤ ਮਿਥਿਹਾਸਕ ਕਹਾਣੀਆਂ ਨੂੰ ਬੇਪਰਦ ਕੀਤਾ ਹੈ, ਉਥੇ ਗਲੋਬਲ ਵਾਰਮਿੰਗ ਤੇ ਵਾਤਾਵਰਣ ਸ਼ੁੱਧਤਾ ਜਿਹੇ ਭਖਦੇ ਮਸਲਿਆਂ ਪ੍ਰਤੀ ਰੂਬਰੂ ਹੋ ਕੇ ਕਈ ਪੁਰਾਣੀਆਂ ਤੇ ਹਰਜਾਈ ਰਹੁ ਰੀਤਾਂ ਨੂੰ ਮੁੜ ਵਿਚਾਰਨ ਦਾ ਸੱਦਾ ਵੀ ਦਿੱਤਾ ਹੈ। Continue reading

‘ਸ਼ਾਰਟ ਕੱਟ ਵਾਇਆ ਲੌਂਗ ਰੂਟ’ ਦੀ ਆਖਰੀ ਉਡਾਣ

ਇਕ ਟੀ.ਵੀ. ਸੀਰੀਅਲ ਦੇਖਿਆ ਸੀ, ਜਿਸ ਦਾ ਮਕਸਦ ਸੀ, “ਅਕੀਦਾ ਪੱਕਾ ਹੋਵੇ ਤਾਂ ਮੰਜ਼ਿਲ ਵੀ ਯਕੀਨਨ ਪੱਕੀ ਹੋ ਜਾਂਦੀ ਹੈ।” ‘ਪੰਜਾਬ ਟਾਈਮਜ਼’ ਵਲੋਂ ਛਾਪੀ, ਸਪੇਨ ਰਹਿੰਦੇ ਨੌਜਵਾਨ ਅਮਰੀਕ ਸਿੰਘ ਬੱਲ ਦੀ ਰਚਨਾ ‘ਸ਼ਾਰਟ ਕੱਟ ਵਾਇਆ ਲੌਂਗ ਰੂਟ’ ਦੀ ਆਖਰੀ ਕਿਸ਼ਤ ‘ਆਖਰੀ ਉਡਾਣ’ (6 ਜਨਵਰੀ 2018 ਵਾਲਾ ਅੰਕ) ਲੇਖਕ ਲਈ ‘ਮੰਜ਼ਲੇ-ਮਕਸੂਦ’ ਹੋ ਨਿਬੜੀ। ਇਸ ਲਿਖਤ ਨੂੰ ਉਤਸ਼ਾਹਿਤ ਕਰਨ ਲਈ ਮੈਂ ‘ਪੰਜਾਬ ਟਾਈਮਜ਼’ ਅਦਾਰੇ ਦਾ ਸਦਾ ਰਿਣੀ ਰਹਾਂਗਾ। ਆਖਰੀ ਕਿਸ਼ਤ ਵਿਚੋਂ ਕੁਝ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ: Continue reading

ਲੋਹੜੀ ਬਾਰੇ

‘ਪੰਜਾਬ ਟਾਈਮਜ਼’ ਵੱਲੋਂ ਪੰਜਾਬੀ ਭਾਈਚਾਰੇ ਤੱਕ ਵੰਨ-ਸੁਵੰਨੇ ਵਿਚਾਰ ਪੁੱਜਦੇ ਕਰਨਾ ਬਹੁਤ ਵੱਡੀ ਗੱਲ ਹੈ। ਇਸ ਕਾਰਜ ਲਈ ਪੰਜਾਬ ਟਾਈਮਜ਼ ਵਧਾਈ ਦਾ ਹੱਕਦਾਰ ਹੈ। ਪਰਚੇ ਦੇ 13 ਜਨਵਰੀ 2018 ਦੇ ਅੰਕ ਵਿਚ ਬੀਬੀ ਗੁਰਜੀਤ ਕੌਰ ਦਾ ਲੋਹੜੀ ਬਾਰੇ ਲਿਖਿਆ ਲੇਖ ਪੜ੍ਹਿਆ। ਮੈਂ ਉਨ੍ਹਾਂ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਠੀਕ ਹੀ ਤਿਉਹਾਰਾਂ ਬਾਰੇ ਬਹੁ-ਗਿਣਤੀ ਲੋਕਾਂ ਦੀ ਪਹੁੰਚ ਭੇਡ ਚਾਲ ਵਾਲੀ ਹੀ ਹੁੰਦੀ ਹੈ। Continue reading

‘ਪਾਵਨ ਪਰਮ ਸੂਰ ਗੁਰੂ ਗੋਬਿੰਦ ਸਿੰਘ’

‘ਪੰਜਾਬ ਟਾਈਮਜ਼’ ਦੇ 30 ਦਸੰਬਰ 2017 ਦੇ ਅੰਕ ਵਿਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਪ੍ਰੋਫੈਸਰ ਬਲਕਾਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਭਤਾ ਨੂੰ ‘ਗ੍ਰੰਥ ਤੋਂ ਪੰਥ ਤੱਕ’ ਦੀ ਯਾਤਰਾ ਦੱਸਿਆ ਹੈ। ਗੁਰਬਾਣੀ ਗ੍ਰੰਥ ਅਧਿਆਤਮਕ ਵਿਚਾਰਧਾਰਾ ਦਾ ਸੋਮਾ ਹੈ ਅਤੇ ਪੰਥ ਇੱਕ ਸਮਾਜਕ ਇਕਾਈ। ਅਧਿਆਤਮਕ ਵਿਚਾਰਧਾਰਾ ਅਤੇ ਸਮਾਜ-ਦੋ ਵੱਖਰੀਆਂ ਧਰਾਤਲਾਂ ‘ਤੇ ਵਿਚਰਦੇ ਹਨ। ਇਨ੍ਹਾਂ ਵਿਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ। Continue reading

ਗੁਰੂ ਗੋਬਿੰਦ ਸਿੰਘ ਨੈਪੋਲੀਅਨ ਦੇ ਘੋੜੇ ‘ਤੇ ਸਵਾਰ!

ਡਾæ ਹਰਪਾਲ ਸਿੰਘ ਪੰਨੂ
ਫੋਨ: 91-94642-51454
ਸਰਕਾਰਾਂ ਨੇ ਇਤਿਹਾਸ ਤੋਂ ਨਾ ਸਿੱਖਣਾ ਹੁੰਦਾ ਹੈ ਤੇ ਨਾ ਇਸ ਦੀ ਕਦੀ ਲੋੜ ਸਮਝਦੀਆਂ ਹਨ। ਹਾਕਮਾਂ ਨੇ ਜਸ਼ਨ ਮਨਾਉਣੇ ਹੁੰਦੇ ਹਨ ਤੇ ਵਾਹਵਾ ਖੱਟਣੀ ਕੇਵਲ ਇੱਕ ਮਨੋਰਥ ਹੁੰਦਾ ਹੈ। ਸਰਕਾਰ ਨੂੰ ਜਸ਼ਨ ਮਨਾਉਣੋਂ ਕੌਣ ਰੋਕਦਾ ਹੈ, ਪਰਜਾ ਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਪਰੰਪਰਾਵਾਂ ਦੀ ਖਿੱਲੀ ਉਡਣ ਲੱਗੇ। ਬੀਤੇ ਦਿਨੀ ਅਜਿਹੀ ਹੀ ਘਟਨਾ ਘਟੀ। Continue reading

ਡਾæ ਦਿਲਗੀਰ ਵੱਲੋਂ ਅਕਾਲ ਤਖਤ ਦੇ ਫੈਸਲਿਆਂ ਨੂੰ ਕੋਰਟ ਵਿਚ ਚੁਣੌਤੀ!

ਹਜ਼ਾਰਾ ਸਿੰਘ
ਫੋਨ: 905-795-3428
ਕਹਿੰਦੇ ਹਨ ਕਿ ਕਈ ਵਾਰ ਹੱਥੀਂ ਲਾਇਆ ਬੂਟਾ ਵੀ ਵੱਢਣਾ ਪੈ ਜਾਂਦਾ ਹੈ। ਡਾæ ਹਰਜਿੰਦਰ ਸਿੰਘ ਦਿਲਗੀਰ ਐਸੇ ਲਿਖਾਰੀ ਹਨ ਜਿਨ੍ਹਾਂ ਨੇ ਅਕਾਲ ਤਖਤ ਦੀ ਹਸਤੀ ਨੂੰ ਉਜਾਗਰ ਕਰਨ ਲਈ ਕਈ ਕਿਤਾਬਾਂ ਲਿਖੀਆਂ। 1984 ਦੇ ਦੁਖਾਂਤ ਤੋਂ ਬਾਅਦ ਸਿੱਖ ਭਾਈਚਾਰੇ ਅੰਦਰ ਮਾਯੂਸੀ ਦਾ ਆਲਮ ਸੀ ਅਤੇ ਜ਼ਬਰਦਸਤ ਰੋਹ ਵੀ ਸੀ| ਇਸ ਰੋਹ ਦਾ ਪ੍ਰਗਟਾਵਾ ਅਨੇਕਾਂ ਰੂਪਾਂ ਵਿਚ ਹੋਇਆ ਅਤੇ ਇਸੇ ਪਿਛੋਕੜ ਅਤੇ ਪ੍ਰਸੰਗ ਵਿਚ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਦਾ ਨਾਅਰਾ ਵੀ ਬੁਲੰਦ ਹੁੰਦਾ ਰਿਹਾ| ਇਹ ਕੋਈ ਅਣਹੋਣੀ ਗੱਲ ਵੀ ਨਹੀਂ ਸੀ| Continue reading