ਸ਼ਬਦ ਝਰੋਖਾ

ਸਤਲੁਜ ਦੇ ਵਹਿਣ

ਬਲਜੀਤ ਬਾਸੀ
ਸਤਲੁਜ, ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਾਂ ਪ੍ਰਾਚੀਨ ਕਾਲ ਵਿਚ ਪੰਚਨਦ ਦੇ ਨਾਂ ਨਾਲ ਜਾਂਦੇ ਦੇਸ਼ ਦੇ ਧੁਰ ਉਤਰ-ਪੂਰਬ ਦਾ ਦਰਿਆ ਹੈ। ਭਾਵੇਂ ਢਾਈ ਆਬ ਬਣੇ ਪੂਰਬੀ ਪੰਜਾਬ ਦਾ ਇਹ ਇੱਕ ਪ੍ਰਮੁੱਖ ਦਰਿਆ ਹੈ ਪਰ ਇਸ ਦੇ ਪਾਣੀਆਂ ‘ਚੋਂ ਕੱਢੇ ਡੈਮ ਅਤੇ ਨਹਿਰਾਂ ਕਾਰਨ ਇਸ ਦਾ ਉਹ ਜਲ ਜਲੌਅ ਨਹੀਂ ਰਿਹਾ। ਮੇਰਾ ਪਿੰਡ ਇਸ ਦਰਿਆ ਤੋਂ ਘੱਟੋ ਘੱਟ ਪੰਦਰਾਂ ਵੀਹ ਮੀਲ ਦੂਰ ਹੋਵੇਗਾ Continue reading

ਅਸਲੀ ਦਾਰਾ ਕਿਹੜਾ?

ਬਲਜੀਤ ਬਾਸੀ
ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਦੋ ਮਸ਼ਹੂਰ ਭਲਵਾਨਾਂ ਦੀਆਂ ਤਸਵੀਰਾਂ ਸਹਿਤ ਇਹ ਪ੍ਰਸ਼ਨ ਵਾਇਰਲ ਹੋ ਗਿਆ ਕਿ ਅਸਲੀ ਦਾਰਾ ਕਿਹੜਾ ਹੈ? ਦੋ ਫੋਟੋਆਂ ਵਿਚੋਂ ਇੱਕ ਸੀ, ਵੱਡੇ ਦਾਰੇ ਦੀ ਜਿਸ ਦਾ ਜਮਾਂਦਰੂ ਨਾਂ ਹੀ ਦਾਰਾ ਸਿੰਘ ਸੀ ਅਤੇ ਦੂਜੀ ਸੀ, ਦੀਦਾਰ ਸਿੰਘ ਦੇ ਨਾਂ ਵਾਲੇ ਛੋਟੇ ਦਾਰੇ ਦੀ, ਜਿਸ ਨੂੰ ਘਰ ਵਾਲੇ ਛੋਟੇ ਹੁੰਦੇ ਦਾਰੀ ਬੁਲਾਇਆ ਕਰਦੇ ਸਨ ਤੇ ਜਿਸ ਨੇ ਵੱਡੇ ਹੋ ਕੇ ਆਪਣਾ ਨਾਂ ਦਾਰਾ ਸਿੰਘ ਹੀ ਰੱਖ ਲਿਆ। ਸਾਡੇ ਪਿੰਡ ਇੱਕ ਦੀਦਾਰ ਸਿੰਘ ਨਾਂ ਦੇ ਬੰਦੇ ਨੂੰ ਲੋਕ ਦਾਰ ਸਿੰਘ ਹੀ ਸੱਦਦੇ ਸਨ।
ਜਿਵੇਂ ਹਰ ਸ਼ਬਦ ਬਹੁਅਰਥੀ ਹੁੰਦਾ ਹੈ, Continue reading

ਲੁਫਥਾਨਜ਼ਾ ਦੀ ਉਡਾਣ

ਬਲਜੀਤ ਬਾਸੀ
ਇਸ ਵਾਰੀ ਭਾਰਤ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਫੈਸਲਾ ਕੀਤਾ ਕਿ ਜਰਮਨੀ ਦੀ ਵਿਮਾਨ ਕੰਪਨੀ ‘ਲੁਫਥਾਨਜ਼ਾ ਏਅਰਲਾਈਨਜ਼’ ਰਾਹੀਂ ਸਫਰ ਕੀਤਾ ਜਾਵੇ। ਇਸ ਫੈਸਲੇ ਦੀ ਸਭ ਤੋਂ ਵੱਡੀ ਵਜ੍ਹਾ ਭਾਵੇਂ ਇਹ ਸੀ ਕਿ ਮੈਂ ਕਦੇ ਇਸ ਏਅਰਲਾਈਨਜ਼ ਦਾ ਲੁਤਫ ਨਹੀਂ ਸੀ ਮਾਣਿਆ ਪਰ ਫੌਰੀ ਕਾਰਨ ਇਹ ਬਣੇ ਕਿ ਸਬੱਬੀਂ ਸਾਡੇ ਮਿਥੇ ਹੋਏ ਦਿਨ ਲਈ ਟਿਕਟ ਮੁਕਾਬਲਤਨ ਕਾਫੀ ਸਸਤੀ ਮਿਲ ਗਈ ਤੇ ਨਾਲ ਹੀ ਇਕ ਜਣੇ ਵਲੋਂ ਦੋ ਨਗ ਲਿਜਾਣ ਦੀ ਸਹੂਲਤ ਵੀ ਸੀ। ਇਹ ਗੱਲ ਵੱਖਰੀ ਹੈ ਕਿ ਆਉਂਦੇ ਹੋਏ ਪਤਨੀ ਨੇ ਚਹੁੰਆਂ ਅਟੈਚੀਆਂ ਨੂੰ ਏਨਾ ਤੂੜ ਲਿਆ ਕਿ ਡਿਟਰਾਇਟ ਏਅਰਪੋਰਟ ‘ਤੇ ਅਸੀਂ ਕਸਟਮ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਤੇ ਪਹਿਲੀ ਵਾਰ ਹੋਇਆ ਕਿ ਡਿਊਟੀ ਵਜੋਂ ਚੋਖਾ ਥੁੱਕ ਲਵਾ ਬੈਠੇ। Continue reading

ਪੱਤਰਾ ਵਾਚਣਾ

ਬਲਜੀਤ ਬਾਸੀ
ਮਨੁੱਖੀ ਜੀਵਨ ਵਿਚ ਧਰਮ ਦੀ ਸੰਸਥਾ ਨੂੰ ਉਚਤਮ ਮਹੱਤਤਾ ਪ੍ਰਾਪਤ ਹੈ। ਇਸ ਦਾ ਪ੍ਰਕਾਰਜ ਬ੍ਰਹਿਮੰਡ ਦੀ ਉਤਪਤੀ ਦੇ ਕਾਰਨ, ਇਸ ਦੇ ਸਵਰੂਪ ਅਤੇ ਮਨੋਰਥ ਆਦਿ ਦੀ ਖੋਜ ਕਰਨਾ ਸਮਝਿਆ ਜਾਂਦਾ ਹੈ। ਕਈ ਗੁਣੀ-ਗਿਆਨੀਆਂ ਅਨੁਸਾਰ ਧਰਮ ਹੀ ਮਨੁੱਖ ਦੇ ਸਦਾਚਾਰ, ਇਸ ਦੀਆਂ ਮਨੌਤਾਂ, ਇਸ ਦੇ ਮੁੱਲ ਅਤੇ ਸਿਰਜਣਹਾਰ ਪ੍ਰਤੀ ਮਨੁੱਖ ਦੇ ਕਰਤੱਵ ਦਾ ਪ੍ਰਤੀਪਾਦਨ ਕਰਦਾ ਹੈ। Continue reading

ਰੋਜ਼ ਅਤੇ ਗੁਲਾਬ

ਬਲਜੀਤ ਬਾਸੀ
ਅੱਜ ਕਲ੍ਹ ਦੀ ਪੀੜ੍ਹੀ ਕਿੱਥੇ ਗੁਲਾਬ ਸ਼ਬਦ ਨੂੰ ਪਸੰਦ ਕਰਦੀ ਹੈ, ਉਸ ਲਈ ਤਾਂ ਗੁਲਾਬ ਹੈ ਰੋਜ਼ ਤੇ ਮਹਿਬੂਬ ਗੁਲਾਬੂ ਜਾਂ ਗੁਲਾਬੋ ਨਹੀਂ, ਰੋਜ਼ੀ ਹੈ। ਪਰ ਜ਼ਰਾ ਠਹਿਰੋ…!
ਗੁਲਾਬ ਨੂੰ ਫੁੱਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਕ ਪੌਰਾਣਿਕ ਕਥਾ ਅਨੁਸਾਰ ਸ੍ਰਿਸ਼ਟੀ ਦੇ ਸਿਰਜਣਹਾਰ ਬ੍ਰਹਮਾ ਤੇ ਜਗਤ ਦੇ ਪਾਲਣਹਾਰ ਵਿਸ਼ਨੂੰ ਵਿਚਕਾਰ ਇੱਕ ਵਾਰ ਇਸ ਗੱਲ ‘ਤੇ ਵਿਵਾਦ ਹੋ ਗਿਆ ਕਿ ਕਮਲ ਅਤੇ ਗੁਲਾਬ ਵਿਚੋਂ ਕਿਹੜਾ ਫੁੱਲ ਸੁਹਣੇਰਾ ਹੈ। Continue reading

ਰਿਆਸਤ ਦੀ ਰਿਆਸਤ

ਬਲਜੀਤ ਬਾਸੀ
ਅੱਜ ਕਲ੍ਹ ਪੰਜਾਬੀ ਵਿਚ ਸਿਵਾਏ ਇਤਿਹਾਸਕ ਪ੍ਰਸੰਗਾਂ ਤੋਂ ਸ਼ਬਦ ‘ਰਿਆਸਤ’ ਬਹੁਤਾ ਵਰਤਿਆ ਨਹੀਂ ਮਿਲਦਾ। ਪੰਜਾਬ ਵਿਚ ਅੰਗਰੇਜ਼ਾਂ ਦੇ ਰਾਜ ਵੇਲੇ ਕਈ ਅਰਧ-ਸੁਤੰਤਰ, ਜਗੀਰਦਾਰੀ ਰਾਜਾਂ ਨੂੰ ਰਿਆਸਤਾਂ ਕਿਹਾ ਜਾਂਦਾ ਸੀ, ਭਾਵੇਂ ਰਿਆਸਤ ਸ਼ਬਦ ਮੁਗਲ ਕਾਲ ਤੋਂ ਹੀ ਪ੍ਰਚਲਿਤ ਸੀ। ਇਧਰਲੇ ਪੰਜਾਬ ਵਿਚ ਇਹ ਰਾਜ ਸਨ: ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਨਾਲਾਗੜ੍ਹ, ਕਪੂਰਥਲਾ, ਮਲੇਰਕੋਟਲਾ ਆਦਿ। ਪੰਜਾਬੀ ਵਿਚ ਰਿਆਸਤੀ ਵਿਸ਼ੇਸ਼ਣ ਹੀ ਇਨ੍ਹਾਂ ਰਿਆਸਤਾਂ ਨਾਲ ਸਬੰਧਤ ਹੋਣ ਦਾ ਅਰਥਾਵਾਂ ਹੋ ਗਿਆ ਹੈ। ‘ਰਿਆਸਤੀ ਪਰਜਾ ਮੰਡਲ’ ਨਾਂ ਦੀ ਜਥੇਬੰਦੀ ਨੇ ਇਨ੍ਹਾਂ ਰਿਆਸਤਾਂ ਦੇ ਅੰਗਰੇਜ਼-ਪਿੱਠੂ, ਤਾਨਾਸ਼ਾਹੀ, ਭ੍ਰਿਸ਼ਟ, ਜਾਬਰ, ਲੋਟੂ ਅਤੇ ਵਿਲਾਸੀ ਜੀਵਨ ਭੋਗ ਰਹੇ ਰਾਜਿਆਂ ਦੇ ਕੁਸ਼ਾਸਨ ਵਿਰੁਧ ਜ਼ਬਰਦਸਤ ਅੰਦੋਲਨ ਵਿੱਢਿਆ ਸੀ। ਰਿਆਸਤ ਪ੍ਰਤੀ ਨਫਰਤ ਦਾ ਪ੍ਰਤੀਕ ਰਜਵਾੜਾ ਸ਼ਬਦ ਵੀ ਚਲਦਾ ਹੈ। Continue reading

ਲੱਗ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ

ਬਲਜੀਤ ਬਾਸੀ
ਸ਼ੇਕਸਪੀਅਰ ਦੇ ਨਾਟਕ ‘ਮਰਚੈਂਟ ਆਫ ਵੀਨਿਸ’ ਦਾ ਇਕ ਪਾਤਰ ਬਸੈਨੀਓ ਕਿਸੇ ਪ੍ਰਸੰਗ ਵਿਚ ਐਨਟੋਨਿਓ ਨਾਲ ਆਪਣਾ ਇਕ ਅਨੁਭਵ ਸਾਂਝਾ ਕਰਦਾ ਹੈ, “ਸਕੂਲ ਦੇ ਦਿਨਾਂ ਵਿਚ ਜੇ ਕਦੇ ਮੇਰਾ ਤੀਰ ਗੁਆਚ ਜਾਣਾ ਤਾਂ ਮੈਂ ਉਸੇ ਦਿਸ਼ਾ ਵਿਚ ਇਕ ਹੋਰ ਤੀਰ ਮਾਰ ਕੇ ਉਸ ਨੂੰ ਹਥਿਆਉਣ ਦੀ ਕੋਸ਼ਿਸ਼ ਕਰਦਾ ਸਾਂ। ਦੂਜੇ ਤੀਰ ਨੂੰ ਮੈਂ ਵਧੇਰੇ ਚੌਕਸੀ ਨਾਲ ਮਾਰਦਾ ਸਾਂ। ਇਸ ਤਰ੍ਹਾਂ ਦੋਨੋਂ ਤੀਰਾਂ ਦੀ ਬਾਜ਼ੀ ਲਾ ਕੇ ਮੈਂ ਅਕਸਰ ਦੋਨੋਂ ਹੀ ਪਾ ਲੈਂਦਾ।” Continue reading

ਆੜੇ ਹੱਥੀਂ ਲੈਣਾ

ਬਲਜੀਤ ਬਾਸੀ
ਪੰਜਾਬੀ ਆਲੋਚਕ ਜਲੌਰ ਸਿੰਘ ਖੀਵਾ ਗਾਹੇ ਬਗਾਹੇ ਭਾਸ਼ਾਈ ਮਸਲਿਆਂ ਬਾਰੇ ਵੀ ਲਿਖਦੇ ਰਹਿੰਦੇ ਹਨ। ਉਨ੍ਹਾਂ ਪੰਜਾਬੀ ਸ਼ਬਦਾਂ ਅਤੇ ਮੁਹਾਵਰਿਆਂ ਦੀ ਮੁਢੀ ਦਰਸਾਉਂਦੇ ਕੁਝ ਲੇਖ ਛਪਵਾਏ ਹਨ ਜਿਨ੍ਹਾਂ ਵਿਚੋਂ ਕੁਝ ਇਕ ਦਾ ਮੈਂ ਇਨ੍ਹਾਂ ਪੰਨਿਆਂ ਰਾਹੀਂ ਨੋਟਿਸ ਵੀ ਲਿਆ ਸੀ। ਵਿਉਤਪਤੀ ਮੇਰਾ ਵਿਸ਼ਾ ਹੋਣ ਕਰਕੇ ਕਿਸੇ ਵੀ ਲੇਖਕ ਦੇ ਅਜਿਹੇ ਲੇਖਾਂ ਨੂੰ ਕੁਝ ਸਿੱਖਣ ਦੇ ਇਰਾਦੇ ਨਾਲ ਮੈਂ ਗੰਭੀਰਤਾ ਅਤੇ ਪੂਰੇ ਧਿਆਨ ਨਾਲ ਪੜ੍ਹਦਾ ਹਾਂ। ਪਰ ਅਫਸੋਸ ਉਨ੍ਹਾਂ ਲੇਖਾਂ ਨੇ ਮੈਨੂੰ ਕੋਈ ਸਿੱਖਿਆ ਤਾਂ ਕੀਂ ਦੇਣੀ, ਮੇਰਾ ਦਿਮਾਗ ਹੀ ਚੱਕ ਦਿੱਤਾ ਹੈ। Continue reading

ਗੱਚਾ ਖਾਣਾ

ਬਲਜੀਤ ਬਾਸੀ
ਜਦੋਂ ਸੀਮੈਂਟ ਦੀ ਕਾਢ ਨਹੀਂ ਸੀ ਨਿਕਲੀ ਤਾਂ ਮਕਾਨਾਂ ਆਦਿ ਦੀਆਂ ਕੰਧਾਂ ਤੇ ਫਰਸ਼ਾਂ ਆਦਿ ਦੀਆਂ ਜਿਰੀਆਂ ਭਰ ਭਰ ਕੇ ਜੋੜਨ, ਪੱਕਾ ਕਰਨ ਅਤੇ ਪਲੱਸਤਰ ਕਰਨ ਲਈ ਇਕ ਮਸਾਲੇ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਨੂੰ ਗੱਚ ਕਿਹਾ ਜਾਂਦਾ ਸੀ। ਅਸਲ ਵਿਚ ਗੱਚ ਇਕ ਤਰ੍ਹਾਂ ਦਾ ਚੂਨਾ ਹੀ ਹੈ, ਹਾਲਾਂ ਕਿ ਚੂਨਾ ਸ਼ਬਦ ਸੰਸਕ੍ਰਿਤ ਅਤੇ ਗੱਚ ਫਾਰਸੀ ਵਲੋਂ ਆਇਆ ਹੈ। Continue reading

ਨਾ ਖਾਊਂਗਾ, ਨਾ ਖਾਨੇ ਦੂੰਗਾ

ਬਲਜੀਤ ਬਾਸੀ
ਨਾਜਾਇਜ਼ ਢੰਗ ਨਾਲ ਨਕਦੀ ਜਾਂ ਤੋਹਫੇ ਦੇ ਨਾਂ ‘ਤੇ ਹੋਰ ਮਹਿੰਗੀਆਂ ਵਸਤੂਆਂ ਭੇਟ ਕਰਕੇ ਕਿਸੇ ਅਧਿਕਾਰੀ ਤੋਂ ਕੰਮ ਕਢਵਾ ਲੈਣ ਦੀ ਰੀਤ ਢੇਰ ਪੁਰਾਣੀ ਹੈ ਤੇ ਲਗਭਗ ਹਰ ਮਨੁੱਖੀ ਸਭਿਅਤਾ ਵਿਚ ਪ੍ਰਚਲਿਤ ਰਹੀ ਹੈ। ਪੰਜਾਬੀ ਵਿਚ ਅਜਿਹੇ ਕੁਕਰਮ ਲਈ ਵੱਢੀ, ਰਿਸ਼ਵਤ ਜਾਂ ਘੂਸ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਆਖਰੀ ਸ਼ਬਦ ਇਸਤਰੀ ਦੇ ਗੁਪਤ ਅੰਗ ਦਾ ਵੀ ਸੂਚਕ ਹੋਣ ਕਰਕੇ ਸਾਡੀ ਭਾਸ਼ਾ ਵਿਚ ਇਸ ਦੀ ਵਰਤੋਂ ਘਟ ਗਈ ਹੈ। ਮਹਾਨ ਕੋਸ਼ ਸਮੇਤ ਬਹੁਤ ਸਾਰੇ ਪੰਜਾਬੀ ਕੋਸ਼ਾਂ ਵਿਚ ਇਹ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਦਰਜ ਹੈ। Continue reading