ਨੈਣ-ਨਕਸ਼

ਸਤਿਕਾਰ ਦੀਆਂ ਚਾਰ ਕੰਨੀਆਂ-ਕਵੀਸ਼ਰ ਰਣਜੀਤ ਸਿੰਘ ਸਿੱਧਵਾਂ

ਅਸ਼ੋਕ ਭੌਰਾ
ਯੁੱਗ ਬਦਲ ਗਏ ਨੇ ਪਰ ਕਾਂ ਦਾ ਨਾ ਰੰਗ ਬਦਲਿਆ, ਨਾ ਸੁਭਾਅ ਬਦਲਿਆ, ਨਾ ਇਸ ਨੇ ਸ਼ੈਤਾਨੀ ਛੱਡੀ ਹੈ ਤੇ ਨਾ ਵਿਚਾਰਾ ਚੰਗਾ ਖਾਣ ਦੀ ਆਦਤ ਪਾ ਸਕਿਆ ਹੈ। ਸ਼ੁੱਧ ਨਾ ਹੋਣ ਕਰਕੇ ਚੁੰਝ ਪਾਉਣ ਨਾਲ ਦੁੱਧ ਤੇ ਪਾਣੀ ਹੁਣ ਭਾਵੇਂ ਅਲੱਗ ਨਾ ਵੀ ਹੁੰਦੇ ਹੋਣ ਪਰ ਹੰਸ ਸਤਿਕਾਰ ਦੀ ਘਨ੍ਹੇੜੀ ਚੜ੍ਹਿਆ ਹੀ ਰਿਹਾ ਹੈ। ਪਰ ਜਦੋਂ ਕਵੀਸ਼ਰੀ ਵਰਗੀ ਮਹਾਨ ਕਲਾ ਦੀ ਗੱਲ ਚੱਲੇ ਤਾਂ ਝੱਟ ਦੇਣੀ ਕਹਿਣਾ ਪਏਗਾ ਕਿ ਰਣਜੀਤ ਸਿੰਘ ਸਿੱਧਵਾਂ ਨੇ ਇਸ ਕਲਾ ਨੂੰ ਅਦਬ ਨਾਲ ਮੋਢਿਆਂ ‘ਤੇ ਹੀ ਨਹੀਂ ਬਿਠਾਈ ਰੱਖਿਆ ਬਲਕਿ ਆਉਣ ਵਾਲੀਆਂ ਨਸਲਾਂ ਬਾਤਾਂ ਦੀ ਸ਼ੁਰੂਆਤ ਏਦਾਂ ਹੀ ਕਰਿਆ ਕਰਨਗੀਆਂ, Ḕਇਕ ਰਣਜੀਤ ਸਿੰਘ ਹੁੰਦਾ ਸੀ-ਸਿੱਧਵਾਂ ਵਾਲਾ ਕਵੀਸ਼ਰḔ ਤੇ ਉਹਦੀ ਸਿਫਤ ਤੇ ਵਡਿਆਈ ਵਿਚ ਸਤਿਕਾਰ ਦੀਆਂ ਚਾਰੇ ਕੰਨੀਆਂ ਆਪਣੇ-ਆਪ ਤਣ ਜਾਣਗੀਆਂ। ਚੜ੍ਹ ਭਾਵੇਂ ਜਹਾਜ ‘ਤੇ ਜਾਵੋ ਪਰ ਇਹ ਸਦੀਵੀ ਸੱਚ ਹੀ ਰਹੇਗਾ ਕਿ ਟਿਕਾਣੇ ‘ਤੇ ਪੁੱਜਣ ਲਈ ਸਫਰ ਤੈਅ ਕਰਨਾ ਹੀ ਪੈਂਦਾ ਹੈ। Continue reading

ਮਨੁੱਖ ਕਦੇ ਚੁੱਪ ਨਹੀਂ ਰਹਿੰਦਾ-ਢਾਡੀ ਰਛਪਾਲ ਸਿੰਘ ਪਮਾਲ

ਅਸ਼ੋਕ ਭੌਰਾ
ਤਬਦੀਲੀਆਂ ਉਦੋਂ ਆਉਂਦੀਆਂ ਹਨ ਜਦੋਂ ਜਵਾਨ ਪੁੱਤ ਨਾ ਸਿਰਫ ਵਿਰਾਸਤ ਨੂੰ ਸੰਭਾਲਣ ਸਗੋਂ ਜੋਸ਼ ਅਤੇ ਹੋਸ਼ ਨਾਲ ਕਲਾ ਦੀ ਐਵਰੈਸਟ ‘ਤੇ ਝੰਡਾ ਝੁਲਾਉਣ ਲਈ ਵੀ ਨਿਕਲ ਪੈਣ। ਕਵੀਸ਼ਰ ਬਲਵੰਤ ਸਿੰਘ ਪਮਾਲ ਦਾ ਹੋਣਹਾਰ ਪੁੱਤਰ ਇਨ੍ਹੀਂ ਦਿਨੀਂ ਨਾ ਸਿਰਫ ਪਿਤਾ ਦੇ ਸਿਰਜੇ ਮਾਣ ਭਰੇ ਰਾਹਾਂ ‘ਤੇ ਚੱਲ ਰਿਹਾ ਹੈ ਸਗੋਂ ਆਪਣੀ ਕਲਾ ਵਾਲੀ ਪਰਿਵਾਰਕ ਯੋਗਤਾ ਕਰਕੇ ਵੀ ਚੌਹੀਂ ਪਾਸੇ ਸਤਿਕਾਰ ਤੇ ਇੱਜਤ ਖੱਟ ਕੇ ਢਾਡੀ ਕਲਾ ਨੂੰ ਛੋਟੀ ਛਤਰੀ ਨਾਲ ਵੱਡੀ ਛਾਂ ਦੇ ਰਿਹਾ ਹੈ। Continue reading

ਧਾਰਮਕ ਕਾਰਜਾਂ ‘ਚ ਅੱਕਣ-ਥੱਕਣ ਹੁੰਦਾ ਹੀ ਨਹੀਂ-ਢਾਡੀ ਨਰਾਇਣ ਸਿੰਘ ਚੰਦਨ

ਅਸ਼ੋਕ ਭੌਰਾ
ਕਹਿ ਤਾਂ ਭਾਵੇਂ ਆਪਾਂ ਕਈ ਵਾਰ ਝੱਟ ਦੇਣੀ ਦਈਏ ਕਿ ਫਲਾਣਾ ਸਾਡੀਆਂ ਅੱਖਾਂ ਵਿਚ ਵਸਦੈ, ਪਰ ਸੱਚਾਈ ਇਹ ਹੈ ਕਿ ਕਿਸੇ ਦੀਆਂ ਅੱਖਾਂ ਵਿਚ ਵੱਸਣਾ ਔਖਾ ਬਹੁਤ ਹੈ ਤੇ ਅੱਖਾਂ ਦੇ ਨਾਲ ਨਾਲ ਜੋ ਲੋਕ ਤੁਹਾਡੇ ਅੰਦਰ ਦਿਲ ਦੀਆਂ ਖਿੜਕੀਆਂ ਖੋਲ੍ਹ ਕੇ ਵੀ ਆ ਵੜ੍ਹਨ, ਉਹ ਢਾਡੀ ਨਰਾਇਣ ਸਿੰਘ ਚੰਦਨ ਵਰਗੇ ਹੀ ਹੋ ਸਕਦੇ ਹਨ। ਕਈ ਵਾਰ ਇਉਂ ਵੀ ਹੋ ਜਾਂਦਾ ਹੈ ਕਿ ਕੁਝ ਲੋਕ ਵਾਰਿਸ ਸ਼ਾਹ ਵਾਂਗ ‘ਕੱਲੀ ਹੀਰ ਲਿਖ ਕੇ ਵੀ ਅਮਰ ਹੋ ਜਾਂਦੇ ਹਨ, ਅਜਿਹੀ ਸਤਿਕਾਰ ਭਰੀ ਥਾਂ ਪੰਥਕ ਹਲਕਿਆਂ, ਸਫਾਂ ਤੇ ਢਾਡੀ ਰਾਗ ਦੇ ਵਿਹੜਿਆਂ ਅੰਦਰ ਢਾਡੀ ਚੰਦਨ ਦੀ ਹੈ। ਕਲਾ ਦੇ ਚੁਬਾਰੇ ਵਾਲੀਆਂ ਪੌੜੀਆਂ ਸਿੱਧੀਆਂ ਚੜ੍ਹਨ ਤੋਂ ਪਹਿਲਾਂ ਇਹ ਗੱਲ ਕਹਿ ਦਿਆਂਗਾ ਕਿ ਦਰਜੀ ਨਾਪ ਤਾਂ ਲੈ ਲੈਂਦਾ ਹੈ, ਕਾਰੀਗਰੀ ਕੱਪੜਾ ਸਿਊਣ ਵੇਲੇ ਵਿਖਾਉਂਦਾ ਹੈ ਤੇ ਜਾਂ ਫਿਰ ਜਿਹਨੂੰ ਕਲਾ ਵਿਚ ਅਦਾ ਨਾ ਦਿਖਾਉਣੀ ਆਵੇ, ਉਹਦੇ ਕੋਲ ਨਖਰਾ ਨਹੀਂ ਹੋ ਸਕਦਾ। ਸਾਰੀਆਂ ਔਰਤਾਂ ਸੁਹੱਪਣ ਨਾਲੋਂ ਇਸੇ ਹੁਨਰ ਕਰਕੇ ਸੋਹਣੀਆਂ ਲੱਗਦੀਆਂ ਹਨ ਤੇ ਨਰਾਇਣ ਸਿੰਘ ਨੇ ਵੀ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਵੱਖਰਾ ਵਿਖਾਇਆ ਹੋਣ ਕਰਕੇ ਉਹਦੇ ਢਾਡੀ ਹੁਨਰ ਅੱਗੇ ਸਤਿਕਾਰ ਗੋਡਣੀਆਂ ਭਾਰ ਹੁੰਦਾ ਰਿਹਾ ਹੈ। Continue reading

ਢਾਡੀ ਸਰਵਣ ਸਿੰਘ-ਸ਼ੌਂਕੀ ਦਾ ਮੁੱਖ ਜੋਟੀਦਾਰ

ਐਸ ਅਸ਼ੋਕ ਭੌਰਾ
ਮਨੁੱਖੀ ਤੇ ਜੀਵਨ ਫਿਲਾਸਫੀ ਦੀ ਸਭ ਤੋਂ ਵੱਡੀ ਬੁਨਿਆਦ ਇਹ ਹੀ ਰਹੇਗੀ ਕਿ ਹਾਲਾਤ ਲੱਖ ਬਦਲ ਜਾਣ, ਕਿਉਂਕਿ ਇਨ੍ਹਾਂ ਨੇ ਬਦਲਣਾ ਹੀ ਹੁੰਦਾ ਹੈ ਪਰ ਸੰਦਰਭ ਨਹੀਂ ਬਦਲਣੇ ਚਾਹੀਦੇ। ਅਜੋਕਾ ਮਨੁੱਖ ਇਸੇ ਸਿਧਾਂਤ ‘ਚੋਂ ਬਾਹਰ ਹੋਣ ਕਰਕੇ ਸਮਾਜ ਨੂੰ ਖੱਖੜੀਆਂ ਕਰ ਰਿਹਾ ਹੈ। ਮਿਸਾਲ ਵਜੋਂ ਏਦਾਂ ਵੀ ਕਹਿ ਸਕਦੇ ਹਾਂ ਕਿ ਕੱਲ ਜਿਹੜਾ ਤੁਹਾਡਾ ਮਿੱਤਰ ਸੀ, ਜੇ ਹਾਲਤ ਨਹੀਂ ਰਹੇ ਤਾਂ ਜ਼ੁਬਾਨ ਤਾਂ ਚੱਲੋ ਘੁੱਟ ਲਵੋ, ਦੋਸਤੀ ਨੂੰ ਦੁਸ਼ਮਣੀ ਦੀਆਂ ਵਲਗਣਾਂ ਵਿਚ ਤਾਂ ਨਾ ਲਪੇਟੋ। ਸੰਗੀਤ ਦੀਆਂ ਕੋਮਲ ਕਲਾਵਾਂ ਤੇ ਮਰਿਆਦਾਵਾਂ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਢਾਡੀ ਕਲਾ ਤੇ ਰਾਗ ਦਾ ਸਤਿਕਾਰ ਸਦਾ ਇਸ ਕਰਕੇ ਬਣਿਆ ਰਹੇਗਾ ਕਿ ਇਹ ਸਿੱਖ ਇਤਿਹਾਸ ਦੀ ਵਿਆਖਿਆ ਦਾ ਜੁਝਾਰੂ ਪੱਖ ਹੈ। Continue reading

ਢਾਡੀ ਕਲਾ ਵਿਚ ਇਕ ਯੁੱਗ ਪੁਰਸ਼ ਗਿਆਨੀ ਦਇਆ ਸਿੰਘ ਦਿਲਬਰ

ਐਸ਼ ਅਸ਼ੋਕ ਭੌਰਾ
ਦੋ ਹਰਫੀ ਗੱਲ ਇਹ ਹੈ ਕਿ ਢਾਡੀ ਦਇਆ ਸਿੰਘ ਦਿਲਬਰ ਦੀ ਗੱਲ ਕਰਨੀ ਮੇਰੇ ਲਈ ਵੀ ਬੜੀ ਔਖੀ ਹੈ ਅਤੇ ਮੇਰੀ ਕਲਮ ਉਸ ਦੀ ਸਰਬਪੱਖੀ ਸ਼ਖਸੀਅਤ ਬਾਰੇ ਅੱਖਰ ਝਰੀਟਦਿਆਂ ਕਿੰਨੀ ਵਾਰ ਤਿਲਕ ਕੇ ਡਿੱਗੀ ਹੈ। ਇਹ ਕਹਿਣ ਵਿਚ ਵੀ ਮੈਨੂੰ ਕੋਈ ਉਜਰ ਨਹੀਂ ਕਿ ਮੈਂ ਜਦੋਂ ਵੀ ਇਸ ਮਹਾਨ ਪੰਥਕ ਹਸਤੀ ਦੀ ਬਾਤ ਪਾਉਣ ਲੱਗਦਾ ਹਾਂ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਕੋਈ ਅਣਜਾਣ ਬੰਦਾ ਨੰਗੇ ਸਿਰ ਜਾਂ ਜੁੱਤੀ ਸਣੇ ਕਿਸੇ ਧਾਰਮਕ ਅਸਥਾਨ ਵਿਚ ਗਲਤੀ ਨਾਲ ਦਾਖਲ ਹੋ ਗਿਆ ਹੋਵੇ। Continue reading

ਗਿਆਨੀ ਝਾਬੇਵਾਲ ਨੂੰ ਕਲਾ ਵੀ ਸਲਾਮ ਕਰਦੀ ਸੀ

ਐਸ਼ ਅਸ਼ੋਕ ਭੌਰਾ
“ਕੋਈ ਮੰਨੇ ਭਾਵੇਂ ਨਾ ਮੰਨੇ ਪਰ ਇਹ ਸਦੀਵੀ ਸੱਚ ਹੈ ਕਿ ਜਿਸ ਇਨਸਾਨ ਕੋਲ ਕਲਾ ਹੈ ਤੇ ਉਹਦੇ ਅੰਦਰ ਕਲਾ ਦੀ ਧੂਫ-ਬੱਤੀ ਜਗ ਰਹੀ ਹੈ, ਉਹਨੂੰ ਜ਼ਿੰਦਗੀ ਵਿਚ ਬਿਮਾਰੀਆਂ ਤੇ ਉਲਝਣਾਂ ਦਾ ਸੇਕ ਵੀ ਠੰਡਾ-ਠਾਰ ਹੀ ਲੱਗਦਾ ਰਹਿੰਦਾ ਹੈ। ਕਲਾ ਅਸਲ ਵਿਚ ਜਿਉਂਦੇ ਰਹਿਣ ਵਿਚ ਦਿਲਚਸਪੀ ਬਣਾਈ ਰੱਖਦੀ ਹੈ। ਜਿਹੜੇ ਇਹ ਕਹਿੰਦੇ ਹਨ ਕਿ ਰੱਜ ਕੇ ਖਾਵੋ, ਰਾਤ ਨੂੰ ਲੰਮੀਆਂ ਤਾਣ ਕੇ ਸੌਂਵੋ, ਸਵੇਰੇ ਉਠ ਕੇ ਢਿੱਡ ਖਾਲੀ ਕਰੋ, ਉਹ ਜ਼ਿੰਦਗੀ ਮਾਣਨ ਦਾ ਪਹਿਲਾ ਪਾਠ ਵੀ ਕਦੇ ਨਹੀਂ ਪੜ੍ਹ ਸਕਣਗੇ।” Continue reading

ਇਤਿਹਾਸ ਸੰਭਾਲਿਆ ਨਾ ਗਿਆ:ਢਾਡੀ ਅਵਤਾਰ ਸਿੰਘ ਭੌਰਾ

ਐਸ਼ ਅਸ਼ੋਕ ਭੌਰਾ
ਕੁਝ ਲੋਕਾਂ ਲਈ ਸੂਰਜ ਬਾਅਦ ਵਿਚ ਚੜ੍ਹਦਾ ਹੈ, ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਪੌੜੀ ਪਹਿਲਾਂ ਲਾ ਲਈ ਹੁੰਦੀ ਹੈ; ਕੁਝ ਲੋਕਾਂ ਨੂੰ ਸਮਾਜ ਤਾਂ ਪ੍ਰਵਾਨ ਕਰ ਚੁਕਾ ਹੁੰਦਾ ਹੈ ਪਰ ਉਹ ਫਿਰ ਵੀ ਸੰਘਰਸ਼ ਦੇ ਰਾਹਾਂ Ḕਤੇ ਦੌੜ ਰਹੇ ਹੁੰਦੇ ਹਨ। ਕਈ ਵਾਰ ਏਦਾਂ ਵੀ ਹੁੰਦਾ ਹੈ ਕਿ ਤਸਵੀਰਾਂ ਫਿੱਕੀਆਂ ਹੁੰਦੀਆਂ ਹਨ ਪਰ ਰੰਗ ਗੂੜ੍ਹੇ ਹੋ ਜਾਂਦੇ ਹਨ। ਸੰਗੀਤ ਵਿਚ ਸਾਜ਼ਾਂ ਦਾ ਸ਼ੋਰ, ਆਵਾਜ਼ਾਂ ਦੀ ਖੱਪ ਕਿੰਨੀ ਵੀ ਕਿਉਂ ਨਾ ਪੈ ਰਹੀ ਹੋਵੇ, ਕਿਤੇ ਅੱਖਾਂ ਬੰਦ ਕਰਕੇ ਢੱਡ ਤੇ ਸਾਰੰਗੀ ਦੀ ਆਵਾਜ਼ ਪੋਣੀ Ḕਚੋਂ ਪੁਣ ਹੋ ਕੇ ਨਿਕਲਦੀ ਸੁਣਿਓ, ਰੂਹ ਬਾਹਾਂ ਖੜੀਆਂ ਹੋਣ ਤੋਂ ਪਹਿਲਾਂ ਜ਼ਿੰਦਾਬਾਦ ਕਹਿਣ ਲੱਗ ਪਵੇਗੀ। ਜਿਨ੍ਹਾਂ ਨੇ ਢਾਡੀ ਅਵਤਾਰ ਸਿੰਘ ਨੂੰ ਰਾਤ ਦੀ ਚੁੱਪ ਵਿਚ ਉਠਦੀਆਂ ਸਮੁੰਦਰ ਦੀਆਂ ਲਹਿਰਾਂ ਵਰਗੀ ਆਵਾਜ਼ ਵਿਚ ਸੁਣਿਆ ਹੈ, ਉਹ ਜਾਣਦੇ ਹਨ ਕਿ ਮਾਂਵਾਂ ਏਦਾਂ ਦੇ ਪੁੱਤ ਵੀ ਜਣਦੀਆਂ ਰਹੀਆਂ ਹਨ। Continue reading

ਬੇਪ੍ਰਵਾਹ ਹੀ ਸੀ-ਸੁਦਾਗਰ ਸਿੰਘ ਬੇਪ੍ਰਵਾਹ

ਐਸ਼ ਅਸ਼ੋਕ ਭੌਰਾ
ਵਕਤ ਨੇ ਬੰਦੇ ਹੀ ਨਹੀਂ ਖਾਧੇ, ਯੁੱਗ ਵੀ ਨਿਗਲ ਲਏ ਹਨ ਪਰ ਜੇ ਕੁਝ ਜਿਉਂਦਾ ਰਹਿੰਦਾ ਹੈ ਤਾਂ ਉਹ ਸਿਰਫ ਕਲਾ। ਜਦੋਂ ਜ਼ਿੰਦਗੀ ਦਾ ਮੌਸਮ ਸਭ ਤੋਂ ਸੁਹਾਵਣਾ ਹੁੰਦਾ ਹੈ, ਉਦੋਂ ਬੰਦਾ ਨਾ ਲੋਭੀ ਹੁੰਦਾ ਹੈ ਤੇ ਨਾ ਲਾਲਚੀ। ਅਸੀਂ ਉਹ ਕੁਝ ਕਰ ਰਹੇ ਹੁੰਦੇ ਹਾਂ ਜਿਸ ‘ਚੋਂ ਆਪਣੇ ਨੁਕਸਾਨ ਦਾ ਵੀ ਚੇਤਾ ਨਹੀਂ ਆਉਂਦਾ। ਬੁਰਕੀਆਂ ਮੂੰਹ ਵਿਚ ਗਿਣ ਕੇ ਪਾਉਣ ਦੀ ਆਦਤ ਉਦੋਂ ਪੈਂਦੀ ਹੈ ਜਦੋਂ ਤਮਾ ਅਤੇ ਸੁਆਰਥ ਤੁਹਾਡੇ ਦਿਲ ਦੇ ਵਿਹੜੇ ਵਿਚ ਪ੍ਰਾਹੁਣੇ ਬਣ ਕੇ ਬੈਠ ਜਾਂਦੇ ਹਨ। Continue reading

ਕਵੀਸ਼ਰੀ ਦੀ ਕਸਤੂਰੀ-ਬਲਵੰਤ ਸਿੰਘ ਪਮਾਲ

ਐਸ ਅਸ਼ੋਕ ਭੌਰਾ
ਜਿਨ੍ਹਾਂ ਘਰਾਂ ਵਿਚ ਸੰਗੀਤ ਦਾ ਸਵਰਗ ਹੁੰਦਾ ਹੈ, ਉਥੇ ਕੁਦਰਤ ਦਾ ਗੈਰ ਹਾਜ਼ਰ ਹੋਣਾ ਸਵੀਕਾਰਿਆ ਹੀਂ ਨਹੀਂ ਜਾ ਸਕਦਾ। ਜਿਹੜਾ ਬੰਦਾ ਕਹੇ ਕਿ ਮੇਰਾ ਸੰਗੀਤ ਨਾਲ ਕੋਈ ਵਾਹ ਨਹੀਂ, ਉਹਦੇ ਕੰਨ ਵਿਚ ਫੂਕ ਮਾਰ ਕੇ ਪੁੱਛਿਓ ਕਿ ਮਿੱਤਰਾ ਦਿਲ ਦੀ ਧੜਕਣ, ਨਬਜ਼ ਦੀ ਟਿਕ ਟਿਕ ਤੇ ਸਾਹਾਂ ਦੀ ਤਾਲ ਏਸੇ ਦਾ ਹੀ ਹਿੱਸਾ ਨਹੀਂ ਹੈ! ਤੇ ਜਿਸ ਦਿਨ ਉਪਰ ਵਾਲੇ ਨੇ ਇਨ੍ਹਾਂ ਨੂੰ ਬੇਸੁਰੇ ਜਾਂ ਬੇ-ਤਾਲੇ ਕੀਤਾ ਤਾਂ ਬੰਸਰੀ ਵਰਗੀ ਜ਼ਿੰਦਗੀ ਬਾਂਸ ਵਰਗੀ ਹੋ ਜਾਵੇਗੀ। Continue reading

ਇੱਕ ਪੂਜਣਯੋਗ ਨਾਂ-ਢਾਡੀ ਸੋਹਣ ਸਿੰਘ ਸੀਤਲ

ਐਸ਼ ਅਸ਼ੋਕ ਭੌਰਾ
ਅਮਰੀਕਾ ਭਾਵੇਂ ਲੱਖ ਮਹਾਂਸ਼ਕਤੀ ਕਹਾਉਣ ਦੀ ਗੁਰਜ ਚੁੱਕੀ ਫਿਰੇ ਪਰ ਜੇ ਪੂਰੀ ਦੁਨੀਆਂ ਨੂੰ ਸੂਰਜ ਮੁਫਤ ਵਿਚ ਰੌਸ਼ਨੀ ਵੰਡ ਰਿਹਾ ਹੈ ਤਾਂ ਸਤਿਕਾਰ ਵਿਚ ਕੁਦਰਤ ਨੂੰ ਮਹਾਂਸ਼ਕਤੀ ਮੰਨਦਿਆਂ ਸਿਰ ਨੀਵਾਂ ਕਰਨਾ ਪਵੇਗਾ। ਜਿਸ ਡਾਢੇ ਨੂੰ ਅਸੀਂ ਬੇਅੰਤ ਕਹਿੰਨੇ ਆਂ, ਉਹਨੇ ਅਕਾਸ਼, ਪਤਾਲ, ਸੂਰਜ ਤੇ ਚੰਦਰਮਾ ਜ਼ਰੀਏ ਦੱਸਿਆ ਹੈ ਕਿ ਉਹਦਾ ਵਾਕਿਆ ਹੀ ਕੋਈ ਅੰਤ ਨਹੀਂ ਹੈ। ਉਹਦਾ ਸੰਸਾਰ ਮਾਪਣ ਦਾ ਖਿਆਲਾਂ ਵਾਲਾ ਪੈਮਾਨਾ ਸਿਰਫ ਸ਼ਾਇਰਾਂ ਕੋਲ ਹੀ ਹੈ, ਤੇ ਮੰਗਲ ਦੀਆਂ ਗੱਲਾਂ ਕਰਨ ਵਾਲਾ ਵਿਗਿਆਨ ਉਹਦੇ ਭੇਦਾਂ ਤੋਂ ਇੱਕ ਤਰ੍ਹਾਂ ਨਾਲ ਕੋਰਾ ਹੀ ਹੈ। Continue reading