ਕਮਲਿਆਂ ਦਾ ਟੱਬਰ

ਸਾਡਾ ਮਿੱਤਰ ਪਿਆਰਾ ਨਰਿੰਦਰ ਭੁੱਲਰ: ਇਕ ਦੰਤ ਕਥਾ

ਪੰਜਾਬੀ ਟ੍ਰਿਬਿਊਨ ਦੀਆਂ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਦੀ ਪਟਾਰੀ ਵਿਚੋਂ ਐਤਕੀਂ ਜਿਸ ਸ਼ਖ਼ਸ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ, ਉਹਦੇ ਨਾਲ ਰਿਸ਼ਤਾ ਬਾਕੀ ਸਾਰਿਆਂ ਨਾਲੋਂ ਵੱਖਰਾ ਅਤੇ ਵਿਲੱਖਣ ਰਿਹਾ ਹੈ। ਗੁਰਦਿਆਲ ਬੱਲ, ਕਰਮਜੀਤ ਭਾਅ ਜੀ ਅਤੇ ਦਲਜੀਤ ਸਰਾਂ ਨਾਲ ਰਿਸ਼ਤਾ ਵੀ ਬਹੁਤ ਕਰੀਬੀ ਦੋਸਤੀ ਦਾ ਸੀ, ਪਰ ਨਰਿੰਦਰ ਭੁੱਲਰ ਨਾਲ ਹਮਉਮਰ ਹੋਣ ਕਰ ਕੇ ਜਿਗਰੀ ਯਾਰਾਂ ਵਾਲਾ ਰਿਸ਼ਤਾ ਮੌਲ ਪਿਆ ਸੀ। Continue reading

ਬੱਲ ਦਾ ‘ਐਬਸਰਡ’/ਮਾਨਵਵਾਦ ਤੇ ਵਿਲੱਖਣ ਅਖਬਾਰ ਨਵੀਸੀ

ਪੰਜਾਬੀ ਟ੍ਰਿਬਿਊਨ ਬਾਰੇ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
ਪੱਤਰਕਾਰੀ ਦੇ ਅਸੂਲਾਂ ਅਨੁਸਾਰ ਖਬਰ ਦੇ ਸੰਪਾਦਨ ਵੇਲੇ ਸਬ ਐਡੀਟਰ ਨੇ ਖਬਰ ਐਡਿਟ ਕਰਦਿਆਂ ਨਿਰਪੱਖ ਰਹਿਣਾ ਹੁੰਦਾ ਹੈ। ਪੱਤਰ ਪ੍ਰੇਰਕ ਜਾਂ ਰਿਪੋਰਟਰ ਵਲੋਂ ਭੇਜੀ ਖਬਰ ਕੱਟੀ-ਵੱਢੀ ਜਾਂ ਮੁੜ ਲਿਖੀ ਜਾ ਸਕਦੀ ਹੈ ਪਰ ਕਿਸੇ ਖਬਰ ਜਾਂ ਬਿਆਨ ਵਿਚ ਮੂਲੋਂ ਹੀ ਆਪਣੇ ਕੋਲੋਂ ਕੋਈ ਸਮੱਗਰੀ, ਖਾਸ ਕਰ ਕੋਈ ਵਿਚਾਰ ਜੋੜਨਾ ਸਹੀ ਨਹੀਂ ਮੰਨਿਆ ਜਾਂਦਾ। Continue reading

ਦਲਬੀਰ, ਭਾਅ ਜੀ ਕਰਮਜੀਤ ਤੇ ਗੁਰਦਿਆਲ ਬੱਲ

ਅਮੋਲਕ ਸਿੰਘ ਜੰਮੂ
ਫੋਨ: 847-359-0746
‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਨੂੰ ਸਾਡੇ ਕਈ ਪ੍ਰਸੰæਸਕਾਂ ਨੇ ਬਹੁਤ ਪਸੰਦ ਕੀਤਾ ਹੈ। ਕਈਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਟ੍ਰਿਬਿਊਨ ਵਰਗੇ ਅਦਾਰੇ ਵਿਚ ਮੁਲਾਜ਼ਮ ਯੂਨੀਅਨ ਇੰਨੀ ਜ਼ਾਬਰ ਤਾਕਤ ਆਪਣੇ ਹੱਥਾਂ ਵਿਚ ਕੇਂਦਰਿਤ ਕਰ ਲੈਣ ਅਤੇ ਫਿਰ ਕਿੰਨੇ ਹੀ ਸਾਲ ਇੰਜ ਕਰੀ ਰੱਖਣ ਵਿਚ ਕਾਮਯਾਬ ਕਿਵੇਂ ਹੋ ਗਈ? ਬਹੁਤੇ ਪਾਠਕਾਂ ਨੂੰ ਪੰਜਾਬੀ ਟ੍ਰਿਬਿਊਨ ਅਤੇ ਇਸ ਦੇ ਸਟਾਫ ਮੈਂਬਰਾਂ ਨਾਲ ਜੁੜੀ ਕੋਈ ਨਾ ਕੋਈ ਯਾਦ ਚੇਤੇ ਆ ਗਈ। Continue reading

ਜਗਤਾਰ ਨੇ ਦਲਜੀਤ ਦੀ ਆਖਰੀ ਕੋਸ਼ਿਸ਼ ਕਿੱਦਾਂ ਪੰਕਚਰ ਕੀਤੀ

‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
ਮੈਂ ਦੱਸ ਚੁੱਕਾ ਹਾਂ ਕਿ ‘ਪੰਜਾਬੀ ਟ੍ਰਿ੍ਰਬਿਊਨ’ ਸ਼ੁਰੂ ਹੋਣ ਤੋਂ ਦੋ-ਤਿੰਨ ਸਾਲਾਂ ਅੰਦਰ ਹੀ ਟ੍ਰਿਬਿਊਨ ਅਦਾਰੇ ਅੰਦਰ
ਮੁਲਾਜ਼ਮ ਯੂਨੀਅਨ ਬਣ ਗਈ ਸੀ ਤੇ ਫਿਰ ਬਹੁਤ ਤਾਕਤਵਰ ਵੀ ਹੋ ਗਈ ਸੀ। Continue reading

ਪਰੂਫ ਰੀਡਿੰਗ ਸੈਕਸ਼ਨ ਦੇ ਨਿਰਾਲੇ ਸਾਥੀ-2

‘ਪੰਜਾਬੀ ਟ੍ਰਿਬਿਊਨ ਦੀਆਂ ਯਾਦਾਂ ਦੀ ਲੜੀ’
ਅਮੋਲਕ ਸਿੰਘ ਜੰਮੂ
‘ਪੰਜਾਬੀ ਟ੍ਰਿਬਿਊਨ’ ਵਿਚ ਪਰੂਫ ਰੀਡਰੀ ਦੇ ਸਮੇਂ ਦੀ ਗੱਲ ਕਰਦਿਆਂ ਮੈਂ ਦੱਸ ਹੀ ਚੁੱਕਾ ਹਾਂ ਕਿ ਸਾਡੇ ਸੈਕਸ਼ਨ ਦਾ ਇੰਚਾਰਜ ਪ੍ਰੇਮ ਗੋਰਖੀ ਸੀ। ਅਦਾਰੇ ਵਿਚ ਮੁਲਾਜ਼ਮ ਯੂਨੀਅਨ ਬਣਨ ਅਤੇ ਜਲਦੀ ਬਾਅਦ ਜਗਤਾਰ ਸਿੱਧੂ ਅਤੇ ਸੁਰਿੰਦਰ ਸਿੰਘ ਵੱਲੋਂ ਯੂਨੀਅਨ ਨੂੰ ਕਾਬੂ ਕਰ ਲੈਣ ਸਮੇਂ Continue reading

ਪਰੂਫ ਰੀਡਿੰਗ ਸੈਕਸ਼ਨ ਦੇ ਨਿਰਾਲੇ ਸਾਥੀ

ਅਮੋਲਕ ਸਿੰਘ ਜੰਮੂ
ਮੈਂ ਦਸ ਚੁਕਾ ਹਾਂ ਕਿ ਪਰੂਫ ਰੀਡਿੰਗ ਸੈਕਸ਼ਨ ਵਿਚ ਮੇਰੇ 12 ਸਾਲ ਕਿਵੇਂ ਇਕ ਮਾਨਸਿਕ ਕੈਦ ਵਾਂਗ ਨਿਕਲੇ। ਇਹ ਠੀਕ ਹੈ ਕਿ ਅਗੇ ਵਧਣ ਦੀ ਸਭ ਨੂੰ ਚਾਹਨਾ ਸੀ, ਫਿਰ ਵੀ ਮੇਰੇ ਸਾਥੀ ਪਰੂਫ ਰੀਡਰਾਂ ਨੂੰ ਆਪਣੀ ਇਸ ਨੌਕਰੀ ‘ਤੇ ਇਕ ਤਸੱਲੀ ਜਿਹੀ ਸੀ ਪਰ ਮੇਰੇ ਅੰਦਰ ਇਹ ਗੱਲ ਵਾਰ ਵਾਰ ਉਠਦੀ ਕਿ ਮੇਰੇ ਲਈ ਇਹ ਨੌਕਰੀ ਇਕ ਪੌੜੀ ਤਾਂ ਹੋ ਸਕਦੀ ਹੈ, ਮੰਜਿਲ ਨਹੀਂ। Continue reading

12 ਵਰ੍ਹੀਂ ਆਖ਼ਿਰ ਰੂੜੀ ਦੀ ਵੀ ਸੁਣੀ ਗਈ

‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
ਪਿਛਲੇ ਲੇਖ ਵਿਚ ਜ਼ਿਕਰ ਆਇਆ ਸੀ ਕਿ ਜਗਤਾਰ ਸਿੰਘ ਸਿੱਧੂ ਅਤੇ ਦਲਜੀਤ ਸਿੰਘ ਸਰਾਂ ਵਿਚਾਲੇ ਸਟਾਫ ਰਿਪੋਰਟਰੀ ਲਈ ਦੌੜ ‘ਪੰਜਾਬੀ ਟ੍ਰਿਬਿਊਨ’ ਦੇ ਸਟਾਫ ਦਰਮਿਆਨ ਦੂਰੀ ਹੋਰ ਵੀ ਵਧਾਉਣ ਦਾ ਕਾਰਨ ਕਿਵੇਂ ਬਣੀ। ਇਸ ਦੌੜ ਵਿਚ ਬੇਸ਼ਕ ਜਗਤਾਰ ਸਿੱਧੂ ਜੇਤੂ ਰਿਹਾ ਪਰ ਇਸ ਕਸ਼ਮਕਸ਼ ਵਿਚ ਟ੍ਰਿਬਿਊਨ ਦੀ ਮੁਲਾਜ਼ਮ ਯੂਨੀਅਨ ਦਾ ਹੀਜ਼-ਪਿਆਜ਼ ਵੀ ਨੰਗਾ ਹੋ ਗਿਆ ਜਿਸ ਨੇ ਨੰਗੇ-ਚਿੱਟੇ ਹੋ ਕੇ ਜਗਤਾਰ ਸਿੱਧੂ ਦਾ ਪੱਖ ਪੂਰਿਆ। Continue reading

ਦਲਜੀਤ ਅਤੇ ਜਗਤਾਰ ਵਿਚਾਲੇ ਸਟਾਫ ਰਿਪੋਰਟਰੀ ਲਈ ਜੰਗ

ਅਮੋਲਕ ਸਿੰਘ ਜੰਮੂ
ਪਿਛਲੇ ਲੇਖ ਵਿਚ ਮੈਂ ਪੰਜਾਬੀ ਟ੍ਰਿਬਿਊਨ ਦੇ ਮੁਢਲੇ ਪਰਿਵਾਰਕ ਮਾਹੌਲ ਅਤੇ ਫਿਰ ਨਿਊਜ਼ਰੂਮ ਵਿਚ ਤਰੱਕੀਆਂ ਦੇ ਗੇੜ ਕਾਰਨ ਇਸ ਦੇ ਵਿਗੜ ਜਾਣ ਤੇ ਆਪਣੇ ਸਾਥੀ ਗੁਰਦਿਆਲ ਸਿੰਘ ਬੱਲ ਦੀ ਇਸ ਪ੍ਰਤੀ ਵੇਦਨਾ ਦੀ ਗੱਲ ਕੀਤੀ ਸੀ। ਉਸ ਦੀ ਇਹ ਵੇਦਨਾ ਅਜੇ ਮੁਕਣ ਵਾਲੀ ਨਹੀਂ ਸੀ ਅਤੇ ਇਹ ਅਗਲੇ ਸਾਲਾਂ ਵਿਚ ਹੋਰ ਵੀ ਵਧਦੀ ਗਈ। Continue reading

‘ਪੰਜਾਬੀ ਟ੍ਰਿਬਿਊਨ’ ਵਿਚ ਪਹਿਲ ਤਾਜ਼ਗੀ ਬਚ ਨਾ ਸਕੀ

ਅਮੋਲਕ ਸਿੰਘ ਜੰਮੂ
‘ਪੰਜਾਬੀ ਟ੍ਰਿਬਿਊਨ’ ਦੇ ਸ਼ੁਰੂਆਤੀ ਵਰ੍ਹਿਆਂ ਦੌਰਾਨ ਸਟਾਫ ਮੈਂਬਰਾਂ ਦਾ ਆਪਸ ਵਿਚ ਬੜੇ ਸਨੇਹ ਅਤੇ ਅਪਣੱਤ ਦਾ ਰਿਸ਼ਤਾ ਸੀ। ਗੁਰਦਿਆਲ ਬੱਲ ਨੇ ਅਕਸਰ ਕਹਿਣਾ, ਜਾਪਦੈ ਜਿਵੇਂ ਪਿਛਲੇ ਜਨਮਾਂ ਤੋਂ ਵਿਛੜੇ ਇਕੋ ਟੱਬਰ ਦੇ ਜੀਅ ਕਿਸੇ ਮੇਲੇ ਵਿਚ ਅਚਾਨਕ ਇਕੱਠੇ ਹੋ ਗਏ ਹੋਣ। ਸੱਚਮੁਚ ਸੁæਰੂਆਤੀ ਦਿਨਾਂ ਵਿਚ ਆਪਸੀ ਪ੍ਰੇਮ ਹੈ ਵੀ ਬਹੁਤ ਸੀ। ਬਹੁਤੇ ਸਟਾਫ ਮੈਂਬਰਾਂ ਦੀ ਵਿਚਾਰਧਾਰਕ ਪਿਛੋਕੜ ਦੀ ਵੀ ਸਾਂਝ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਬੁਤਾਲਾ ਕਸਬੇ ਦੇ ਨਜਦੀਕ ਪਿੰਡ ਕੰਮੋਕੇ ਦਾ ਜੰਮਪਲ ਬੱਲ ਆਪ 1965-67 ਦੌਰਾਨ ਸਠਿਆਲੇ ਕਾਲਜ ਪੜ੍ਹਦਾ ਰਿਹਾ ਸੀ, ਜੋ ਕਿ ਉਨ੍ਹੀਂ ਦਿਨੀਂ ਮਾਰਕਸੀ ਵਿਚਾਰਾਂ ਵਾਲੇ ਵਿਦਿਆਰਥੀਆਂ ਦਾ ਗੜ੍ਹ ਸੀ। Continue reading

ਪੰਜਾਬੀ ਟ੍ਰਿਬਿਊਨ ਡੈਸਕ ਦੀਆਂ ਤਰੱਕੀਆਂ ਤੇ ‘ਘਰੋਗੀ ਜੰਗ’ ਦੀ ਸ਼ੁਰੂਆਤ

ਅਮੋਲਕ ਸਿੰਘ ਜੰਮੂ
ਫੋਨ: 847-359-0746
‘ਪੰਜਾਬੀ ਟ੍ਰਿਬਿਊਨ’ ‘ਚ ਪਰੂਫ ਰੀਡਰ ਵਜੋਂ ਜਾਇਨ ਕਰ ਲੈਣ ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ ਸੰਪਾਦਕ ਬਰਜਿੰਦਰ ਸਿੰਘ ਵਲੋਂ ਮੈਨੂੰ ਸਬ ਐਡੀਟਰ ਬਣਾਉਣ ਬਾਰੇ ਇਸ਼ਾਰਾ ਦਿਤੇ ਜਾਣ ਕਰਕੇ ਮੇਰੇ ਅੰਦਰ ਕਾਲਜ ਅਧਿਆਪਕ ਬਣਨ ਦੀ ਥਾਂ ਪੰਜਾਬੀ ਟ੍ਰਿਬਿਊਨ ਵਿਚ ਹੀ ਡਟੇ ਰਹਿਣ ਅਤੇ ਸਬ ਐਡੀਟਰ ਬਣਨ ਲਈ ਕੋਸ਼ਿਸ਼ ਜਾਰੀ ਰਖਣ ਦੀ ਲੋਚਾ ਜੋਰ ਫੜ ਗਈ ਸੀ, ਬੇਸ਼ਕ ਪਹਿਲੇ ਗੇੜ ਵਿਚ ਮੈਂ ਇਸ ਮਾਮਲੇ ‘ਚ ਕਾਮਯਾਬ ਨਹੀਂ ਸੀ ਹੋ ਸਕਿਆ। Continue reading