ਲਿਖਤੁਮ

ਲੜਦੇ-ਭਿੜਦੇ ਪ੍ਰਚਾਰਕਾਂ-ਪ੍ਰਸ਼ੰਸਕਾਂ ਪ੍ਰਤੀ ਪੱਤ੍ਰਿਕਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਮੈਂ ਦਸ-ਬਾਰਾਂ ਸਾਲਾਂ ਦਾ ਹੋਵਾਂਗਾ, ਉਦੋਂ ਦੀਆਂ ਇਹ ਗੱਲਾਂ ਨੇ। ਇਸ ਲਿਖਤ ਵਿਚ ਆਏ ਦੋਵੇਂ ਸੰਤ ਭਾਵੇਂ ਮੈਂ ਦੇਖੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਕਥਾ-ਵਿਖਿਆਨ ਕਰਦਿਆਂ ਨੂੰ ਵੀ ਸੁਣਿਆ ਹੋਇਆ ਹੈ ਪਰ ਵਿਚਾਰ ਅਧੀਨ ਵਾਰਤਾ ਮੈਂ ਆਪਣੇ ਪਿਤਾ ਜੀ ਦੇ ਮੂੰਹੋਂ ਕਈ ਵਾਰ ਸੁਣੀ ਹੋਈ ਹੈ। ਇਹ ਉਨ੍ਹਾਂ ਦੀ ਹੱਡਬੀਤੀ ਸੀ। Continue reading

ਸ਼ੁਕਰਾਨੇ ਅਤੇ ਵਧਾਈਆਂ ਦੇ ਨੁਸਖੇ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਮਾਜ ‘ਚ ਵਿਚਰਦਿਆਂ ਕਿਸੇ ਦਾ ਸ਼ੁਕਰਾਨਾ ਕਰਨ ਜਾਂ ਮੁਬਾਰਕਬਾਦ ਦੇਣ ਦੇ ਵਿਸ਼ੇ ‘ਤੇ ਕੁਝ ਸਤਰਾਂ ਲਿਖਣ ਦੀ ਸ਼ੁਰੂਆਤ ਵਿਵੇਕ ਦੇ ਭੰਡਾਰ ਸਵਾਮੀ ਵਿਵੇਕਾਨੰਦ ਜੀ ਤੋਂ ਹੀ ਕਰਦੇ ਹਾਂ। ਕਹਿੰਦੇ ਨੇ, ਆਪਣੇ ਅਮਰੀਕਾ ਭ੍ਰਮਣ ਮੌਕੇ ਸਵਾਮੀ ਜੀ ਕਿਤੇ ਰੇਲ ਗੱਡੀ ਵਿਚ ਸਫਰ ਕਰ ਰਹੇ ਸਨ। ਸੀਟ ‘ਤੇ ਬੈਠੇ ਬੈਠੇ ਉਹ ਆਪਣੇ ਝੋਲੇ ਵਿਚੋਂ ਸੰਤਰਾ ਕੱਢ ਕੇ ਛਿਲਣ ਲੱਗ ਪਏ। ਸਾਹਮਣੇ ਬੈਠੀ ਗੋਰੀ ਮੈਡਮ ਦਾ ਬੱਚਾ ਉਨ੍ਹਾਂ ਵੱਲ ਗਹੁ ਨਾਲ ਦੇਖਣ ਲੱਗਾ। ਸਵਾਮੀ ਜੀ ਨੇ ਲਾਡ ਪਿਆਰ ਨਾਲ ਉਸ ਬੱਚੇ ਨੂੰ ਕੋਲ ਸੱਦ ਕੇ ਉਸ ਨੂੰ ਸੰਤਰੇ ਦੀਆਂ ਕੁਝ ਫਾੜੀਆਂ ਫੜਾ ਦਿਤੀਆਂ। ਜਦ ਉਹ ਬੱਚਾ ਸੰਤਰੇ ਦੀਆਂ ਫਾੜੀਆਂ ਲੈ ਕੇ ਵਾਪਸ ਆਪਣੀ ਮਾਂ ਕੋਲ ਆਇਆ ਤਾਂ ਅੱਗਿਉਂ ਉਹਦੀ ਮਾਂ ਉਸ ਨੂੰ ਕੁਝ ਗੁੱਸੇ ਨਾਲ ਘੂਰਨ ਲੱਗ ਪਈ। Continue reading

ਮੋੜਵੇਂ ਸਵਾਲ ਨੇ ਇੰਜ ਕੀਤਾ ਲਾਜਵਾਬ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜਿਉਂ ਹੀ ਲੰਘੇ 29 ਨਵੰਬਰ ਵਾਲੇ ਦਿਨ ਦੁਪਹਿਰ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਇਹ ਖਬਰ ਬਾਹਰ ਨਿਕਲੀ ਕਿ ਬਾਦਲ ਦਲ ਨੇ ਆਪਣਾ ਉਮੀਦਵਾਰ ਪ੍ਰਧਾਨ ਬਣਾ ਲਿਆ ਹੈ ਤਾਂ ਮੈਨੂੰ ਬਾਦਲ ਦਲ ਨਾਲ ਸਬੰਧਤ ਇਕ ਮਿੱਤਰ ਨੇ ਉਸ ਮੌਕੇ ਪਈਆਂ ਵੋਟਾਂ ਦੇ ਅੰਕੜੇ ਭੇਜਦਿਆਂ ਮਖੌਲ ਕੀਤਾ ਕਿ ਤੁਹਾਡੇ ਪੰਥਕ ਫਰੰਟ ਨੂੰ ਸਿਰਫ ਪੰਦਰਾਂ ਵੋਟਾਂ ਹੀ ਪਈਆਂ ਜਦਕਿ ਜੇਤੂ ਰਹੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 154 ਵੋਟ ਮਿਲੇ ਹਨ। Continue reading

ਬਾ-ਮੁਲਾਹਜ਼ਾ ਹੋਸ਼ਿਆਰ… ਸ਼੍ਰੋਮਣੀ ਕਮੇਟੀ ਮੈਂਬਰਾਨ

ਜਦੋਂ ਤਕ ‘ਪੰਜਾਬ ਟਾਈਮਜ਼’ ਦਾ ਇਹ ਅੰਕ ਪਾਠਕਾਂ ਦੇ ਹੱਥਾਂ ਵਿਚ ਪੁੱਜੇਗਾ, ਉਦੋਂ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਚੁਕੀ ਹੋਵੇਗੀ। ਸਾਡੇ ਕਾਲਮਨਵੀਸ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਇਸ ਚੋਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰਾਂ ਦੀ ਜ਼ਮੀਰ ਝੰਜੋੜਨ ਲਈ ਇਹ ਖਤ ਉਨ੍ਹਾਂ ਦੇ ਨਾਂ ਲਿਖਿਆ ਸੀ। Continue reading

ਲੰਗਾਹ ਦੇ ਖੰਘੂਰੇ ਦਾ ਹੁੰਗਾਰਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਚਾਰ-ਚੁਫੇਰੇ ਰਾਮ ਰਹੀਮ ਦੀ ਚਰਚਾ ਚੱਲਦਿਆਂ ਕੁਝ ਇਹੋ ਜਿਹੇ ਨਿਲੱਜੇ ਰੰਗ-ਰੂਪ ਵਾਲੀ ਸੁੱਚਾ ਸਿੰਘ ਲੰਗਾਹ ਦੀ ‘ਲਾæææਲਾæææਲਾæææਲਾ’ ਸੁਣ ਕੇ ਮੈਨੂੰ ਆਪਣੀ ਹੱਡ ਬੀਤੀ ਯਾਦ ਆ ਗਈ ਜੋ ਉਕਤ ਦੋਹਾਂ ਮਹਾਂਰਥੀਆਂ ਨਾਲ ਸਬੰਧਤ ਹੈ। ਉਦੋਂ ਇਹ ਚਿਤ-ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਦਾ ਹਸ਼ਰ ਕਦੇ ਅਜਿਹਾ ਵੀ ਹੋ ਜਾਵੇਗਾ? Continue reading

ਪ੍ਰਚਾਰ ਕਿ ਵਿਹਾਰ ਜ਼ਿਆਦਾ ਅਸਰਦਾਰ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਖਬਾਰਾਂ ਜਾਂ ਸੋਸ਼ਲ ਮੀਡੀਏ ਵਿਚ ਸ਼ਿਕਾਇਤੀ ਲਹਿਜ਼ੇ ਵਾਲੀਆਂ ਐਸੀਆਂ ਖਬਰਾਂ ਪੜ੍ਹਨ-ਸੁਣਨ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ ਜੋ ਇਤਿਹਾਸਕ ਗੁਰਧਾਮਾਂ ਜਾਂ ਦੂਸਰੇ ਗੁਰਦੁਆਰਿਆਂ ਵਿਚ ਜਾਂਦੇ ਦਰਸ਼ਨ ਅਭਿਲਾਸ਼ੀ ਸ਼ਰਧਾਲੂਆਂ ਵੱਲੋਂ ਲਿਖੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਉਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਸੇਵਾਦਾਰਾਂ ਵੱਲੋਂ ਯਾਤਰੂਆਂ ਨਾਲ ਕੀਤੇ ਗਏ ਦੁਰਵਿਹਾਰ ਦੇ ਕੌੜੇ-ਕਸੈਲੇ ਕਿੱਸੇ ਲਿਖੇ ਹੁੰਦੇ ਹਨ। ਕਿਸੇ ਨਾਲ ਕਿਤੇ ਬਾਹਲੀ ਹੀ ਧੱਕੇਸ਼ਾਹੀ ਹੋ ਗਈ ਹੋਵੇ, ਉਹ ਅਜਿਹਾ ਵੀ ਲਿਖ ਦਿੰਦੇ ਹਨ ਕਿ ਫਲਾਣੇ ਧਰਮ ਸਥਾਨ ਤੋਂ ਸਾਡੀ ਸ਼ਰਧਾ ਹੀ ਖਤਮ ਹੋ ਗਈ ਹੈ। Continue reading

ਫਖਰ-ਏ-ਕੌਮ ਜੀ, ਫੜੋ ਹੁਣ ਹੱਥ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਨ੍ਹਾਂ ਕੁਝ ਸਤਰਾਂ ਨੂੰ ਚਾਹੇ ਕੋਈ ਮਜ਼ਾਕ ਵਜੋਂ ਹੀ ਲਵੇ, ਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿਚ ਇਨ੍ਹਾਂ ਨੂੰ ਹਲਕੀਆਂ ਨਹੀਂ ਸਮਝਿਆ ਜਾ ਸਕਦਾ। ਗੱਲ ਕਰਨ ਜਾ ਰਿਹਾ ਹਾਂ ਅਕਾਲੀਆਂ ਬਾਰੇ, ਜਿਨ੍ਹਾਂ ਨੂੰ ਪੰਜਾਬ ਦੇ ਸਿਆਸੀ ਚੌਖਟੇ ਮੁਤਾਬਕ ਬਾਦਲ-ਦਲੀਏ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਸਿੱਖ ਸਿਆਸਤ ਨੂੰ ਰਤਾ ਗਹੁ ਨਾਲ ਵਾਚਣ ਵਾਲੀਆਂ ਨਜ਼ਰਾਂ ਦੇਖ ਰਹੀਆਂ ਹੋਣਗੀਆਂ ਕਿ ਬਾਦਲ ਦਲ ਦੇ ਕੁਝ ਚੋਣਵੇਂ ਆਗੂ, ਖਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਮੋਦੀ ਸਰਕਾਰ ਖਿਲਾਫ ਕੁਝ ਕੁਝ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। Continue reading

ਕਬੀਰ ਕਮਾਈ ਆਪਣੀ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਲੇਖ ਵਿਚ ਵਰਣਨ ਕੀਤੀਆਂ ਜਾ ਰਹੀਆਂ ਦੋਵੇਂ ਘਟਨਾਵਾਂ ਗਰੀਬੀ ਹੰਢਾ ਰਹੇ ਦੋ ਜਿਊੜਿਆਂ ਦੀਆਂ ਹਨ ਜਿਨ੍ਹਾਂ ਦੇ ਸਿਰੜ, ਸਿਦਕ ਤੇ ਭਰੋਸੇ ਅੱਗੇ ਸਿਰ ਝੁਕਦਾ ਹੈ। ਪਹਿਲੀ ਵਾਰਤਾ ਤਾਜ਼ੀ ਹੈ, ਜਿਸ ਸਦਕਾ ਮੈਨੂੰ ਦੂਜੀ ਘਟਨਾ ਯਾਦ ਆਈ ਜੋ ਸੰਨ 1965 ਤੋਂ ਬਾਅਦ ਦੇ ਕਿਸੇ ਸਾਲ ਵਿਚ ਵਾਪਰੀ ਸੀ। ਦੋਹਾਂ ਦੇ ਨਾਇਕ ਪਾਤਰ ਅਤੇ ਸਮਾਂ-ਸਥਾਨ ਬੇਸ਼ੱਕ ਅਲੱਗ ਅਲੱਗ ਹਨ, ਪਰ ਸਿੱਟਾ ਦੋਹਾਂ ਦਾ ਇਕੋ ਹੀ ਨਿਕਲਦਾ ਹੈ। ਦੋਵੇਂ ਕਥਾਵਾਂ ਇਕ ਦੂਜੀ ਦੀਆਂ ਪੂਰਕ ਹੀ ਹੋ ਨਿੱਬੜਦੀਆਂ ਹਨ। Continue reading

ਸਹੁਰਿਆਂ ਦੇ ਸ਼ਿਕਵਿਆਂ ਦਾ ਸਿਲਸਿਲਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਝਾਕੀ ਪਹਿਲੀ: ਮੇਰੀ ਮਾਂ ਨੇ ਦੇਖਿਆ ਕਿ ਬਾਪੂ (ਉਸ ਦਾ ਸਹੁਰਾ) ਪਸ਼ੂ ਖੋਲ੍ਹ ਕੇ ਚਰਾਉਣ ਲਈ ਬਾਹਰ ਲੈ ਗਿਆ ਹੈ ਤਾਂ ਉਸ ਨੇ ਨਹਾਤੇ ਹੋਏ ਕੇਸ ਮੋਢਿਆਂ ‘ਤੇ ਖਿਲਾਰ ਲਏ ਅਤੇ ਦੁਪੱਟਾ ਉਤੇ ਲੈ ਲਿਆ। ਇੰਜ ਸਿਰ ਵੀ ਨੰਗਾ ਨਾ ਰਿਹਾ ਅਤੇ ਖੁੱਲ੍ਹੇ ਕੇਸਾਂ ਨੂੰ ਧੁੱਪ-ਹਵਾ ਵੀ ਲੱਗਣ ਲੱਗ ਪਈ। ਸਹੁਰਾ ਸਾਹਿਬ ਦੀ ਗੈਰ ਹਾਜ਼ਰੀ ਸਦਕਾ ਉਹ ਵਿਹੜੇ ਵਿਚ ਘੁੰਮ ਫਿਰ ਕੇ ਆਪਣੇ ਕੇਸ ਸੁਕਾਉਂਦੀ ਹੋਈ ਘਰੇਲੂ ਕੰਮ-ਕਾਰ ਕਰਦੀ ਰਹੀ। Continue reading

ਭਾਪੇ ਨੇ ਚਾੜ੍ਹਿਆ ਚੰਦ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੜ੍ਹਨ ਸੁਣਨ ਨੂੰ ਤਾਂ ਇਹ ਗੱਲ ਆਮ ਜਿਹੀ ਲੱਗਦੀ ਹੈ, ਪਰ ਹੈ ਬੜੀ ਦਿਲਚਸਪ, ਮਨੋਰੰਜਕ ਅਤੇ ਸੇਧ ਦੇਣ ਵਾਲੀ। ਖਾਸ ਕਰ ਕੇ ਉਨ੍ਹਾਂ ਘਰਾਂ ਵਾਸਤੇ ਇਹ ਖੁਸ਼ੀਆਂ ਖੇੜੇ ਦੇਣ ਵਾਲਾ ਮੰਤਰ ਸਾਬਤ ਹੋ ਸਕਦੀ ਹੈ, ਜਿਥੇ ਕੋਈ ਮਾਮੂਲੀ ਜਿਹਾ ਨੁਕਸਾਨ ਹੋ ਜਾਣ ‘ਤੇ ਕਈ ਕਈ ਦਿਨ ਮਹਾਂਭਾਰਤ ਛਿੜਿਆ ਰਹਿੰਦਾ ਹੈ, ਤੇ ਵਧਦੀ ਵਧਦੀ ਗੱਲ ਤੋੜ-ਵਿਛੋੜਿਆਂ ਤੱਕ ਪਹੁੰਚ ਜਾਂਦੀ ਹੈ। ਇਸ ਵਾਰਤਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਖੇਤੀਬਾੜੀ ਕਰਨ ਵਾਲੇ ਸਾਰੇ ਕਿਸਾਨ ਭਰਾ ਧਰਤੀ ਨਾਲ ਮੋਹ ਕਰਨ ਵਾਲੇ ਤਾਂ ਹੁੰਦੇ ਹਨ, ਪਰ ਧਰਤੀ ਜਿਹਾ ਜੇਰਾ ਵਿਰਲਿਆਂ ਕੋਲ ਹੀ ਹੁੰਦੈ, Continue reading