ਵਿਚਾਰ-ਚਰਚਾ

ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁਧ ਦੀ ਲੋੜ

ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਸਿੱਖ ਬੁੱਧੀਜੀਵੀ ਸੁਮੇਲ ਸਿੰਘ ਸਿੱਧੂ ਨੇ ਆਪਣੇ ਲੇਖ ‘ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁਧ ਦੀ ਸੇਧ ਦਾ ਸਵਾਲ’ ਵਿਚ ਪੰਜਾਬ ਦੇ ਮੌਜੂਦਾ ਧਾਰਮਿਕ, ਸਿਆਸੀ, ਆਰਥਕ ਤੇ ਵਿਦਿਅਕ ਹਾਲਾਤ ਦੀ ਪੜਚੋਲ ਕੀਤੀ ਸੀ। ਉਸੇ ਲੇਖ ਵਿਚਲੀ ਗੱਲ ਨੂੰ ਅੱਗੇ ਤੋਰਦਿਆਂ ਸਿੱਖ ਵਿਚਾਰਵਾਨ ਗੁਰਬਚਨ ਸਿੰਘ ਜਲੰਧਰ ਨੇ ਆਪਣੇ ਪ੍ਰਤੀਕਰਮ ਵਿਚ ਇਨ੍ਹਾਂ ਹਾਲਾਤ ਦੀ ਪਰਖ-ਪੜਚੋਲ ਕੀਤੀ ਹੈ। Continue reading

ਸੁਮੇਲ ਸਿੰਘ ਦਾ ‘ਪੰਥ ਨੂੰ ਸਮਰਪਿਤ ਹੋਣ ਦਾ ਇਕਰਾਰ’

ਪਿਆਰੇ ਅਮੋਲਕ ਸਿੰਘ ਜੀ, ਫਤਹਿ।
ਸੁਮੇਲ ਸਿੰਘ ਸਿੱਧੂ ਮੇਰੇ ਵਰਗੇ ਅਕਾਦਮਿਕ ਬੁੱਢਿਆਂ ਦੀ ਆਸ ਵਾਂਗ ਵਿਚਰਦਾ ਆ ਰਿਹਾ ਹੈ ਅਤੇ ਉਸ ਨੂੰ ਸੁਣਨਾ ਤੇ ਪੜ੍ਹਨਾ ਸ਼ਾਇਦ ਹੀ ਕਿਸੇ ਨੂੰ ਚੰਗਾ ਨਾ ਲੱਗਦਾ ਹੋਵੇ। ਇਹ ਲੇਖ ਪੜ੍ਹਦਿਆਂ ਵਰਤੇ ਹੋਏ ਮੁਹਾਵਰਿਆਂ ਤੋਂ ਮੇਰੇ ਸਾਹਮਣੇ ਸ਼ਿਵ ਤੋਂ ਸੁਮੇਲ ਤੱਕ ਦਾ ਪੈਂਡਾ ਇਉਂ ਲੰਘਿਆ ਅਤੇ ਸੁਮੇਲ ਦਾ ਲੇਖ ਵੀ ਮੈਂ ਕਵਿਤਾ ਵਾਂਗ ਹੀ ਪੜ੍ਹ ਗਿਆ। ਕਵਿਤਾ ਇਸ ਕਰਕੇ ਕਿ ਕਵਿਤਾ ਸੰਵਾਦ ਨੂੰ ਛੇੜਦੀ ਹੈ, ਵਲ੍ਹੇਟਦੀ ਨਹੀਂ। Continue reading

ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ

ਭਾਰਤ ਦੀ ਵੱਕਾਰੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇæ ਐਨæ ਯੂæ) ਨਵੀਂ ਦਿੱਲੀ ਤੋਂ ਡਾਕਟਰੇਟ ਕਰਕੇ ਆਇਆ ਵਿਦਵਾਨ ਸੁਮੇਲ ਸਿੰਘ ਸਿੱਧੂ ਅੱਜ ਕੱਲ੍ਹ ਪੰਜਾਬ ਵਿਚ ਸਰਗਰਮ ਹੈ। ਆਪਣੇ ਵਿਚਾਰਵਾਨ ਸਾਥੀਆਂ ਨਾਲ ਸਿਰ ਜੋੜ ਕੇ ਬੈਠਣ ਵਾਲੇ ਇਸ ਵਿਦਵਾਨ ਨੇ ਪੰਜਾਬ ਦਾ ਫਸਿਆ ਗੱਡਾ ਕੱਢਣ ਦੀ ਨੀਅਤ ਨਾਲ ਇਸ ਲੇਖ ਵਿਚ ਕੁਝ ਵਿਚਾਰਾਂ ਨੂੰ ਤਰਤੀਬ ਦਿੱਤੀ ਹੈ ਅਤੇ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਉਤੇ ਭਰਵੀਂ ਨਿਗ੍ਹਾ ਮਾਰੀ ਹੈ। ਉਹ ਪੰਜਾਬ, ਜਿਸ ਵਿਚ ਸਮਾਜਕ, ਆਰਥਕ ਅਤੇ ਇਖਲਾਕੀ ਪੱਖੋਂ ਵੱਡਾ ਨਿਘਾਰ ਆਇਆ ਹੈ। Continue reading

ਸਿੱਖ ਸਿਆਸਤ ਅਤੇ ਧਰਮ

ਡਾ. ਬਲਕਾਰ ਸਿੰਘ ਨੇ ਆਪਣੇ ਲੇਖ ਵਿਚ ਸਿੱਖ ਪੰਥ ਵਿਚ ਧਰਮ ਅਤੇ ਸਿਆਸਤ ਦੇ ਸਬੰਧਾਂ ਦੀ ਗੱਲ ਕਰਦਿਆਂ ਅਜੋਕੇ ਹਾਲਾਤ ਵਿਚ ਸਿਆਸਤ ਦੇ ਧਰਮ ਉਤੇ ਵਧ ਰਹੇ ਗਲਬੇ ‘ਤੇ ਕੁਝ ਟਿੱਪਣੀਆਂ ਕੀਤੀਆਂ ਸਨ। ਇਸ ਲੇਖ ਵਿਚ ਸ਼ ਹਾਕਮ ਸਿੰਘ ਨੇ ਉਸੇ ਗੱਲ ਨੂੰ ਅੱਗੇ ਤੋਰਦਿਆਂ ਆਪਣੇ ਵਿਚਾਰ ਪੇਸ਼ ਕੀਤੇ ਹਨ। Continue reading

ਕੁਦਰਤ ਅਤੇ ਮਨੁੱਖ

‘ਪੰਜਾਬ ਟਾਈਮਜ਼’ ਦੇ 9 ਜੂਨ ਦੇ ਅੰਕ ਵਿਚ ਗੁਰਬਚਨ ਸਿੰਘ (ਜਲੰਧਰ) ਦਾ ਕੁਦਰਤ ਤੇ ਮਨੁੱਖ ਦੇ ਰਿਸ਼ਤਿਆਂ ਬਾਰੇ ਲੇਖ ਛਪਿਆ ਸੀ ਜਿਸ ਵਿਚ ਉਨ੍ਹਾਂ ਪੂੰਜੀਵਾਦ ਦੀ ਮਾਰ ਹੇਠ ਆਏ ਮਨੁੱਖ ਵੱਲੋਂ ਪੈਰ ਕੁਹਾੜਾ ਮਾਰਨ ਦੀ ਗੱਲ ਕੀਤੀ ਸੀ। ਐਤਕੀਂ ਅਸੀਂ ਪੰਜਾਬ ਦੇ ਉਘੇ ਦਾਰਸ਼ਨਿਕ ਲੇਖਕ ਪ੍ਰੋ. ਪੂਰਨ ਸਿੰਘ (17 ਫਰਵਰੀ 1881-31 ਮਾਰਚ 1931) ਦਾ ਲੇਖ ‘ਕੁਦਰਤ ਤੇ ਮਨੁੱਖ’ ਛਾਪ ਰਹੇ ਹਾਂ। Continue reading

ਇਤਿਹਾਸ ਦੀ ਗਲਤ ਪੇਸ਼ਕਾਰੀ

ਗੁਰਬਚਨ ਸਿੰਘ ਜਲੰਧਰ
ਫੋਨ: 91-98156-98451
ਅੰਗਰੇਜ਼ ਹੁਕਮਰਾਨਾਂ ਨੇ ਆਪਣੇ ਹਿੱਤਾਂ ਖਾਤਰ ਭਾਰਤ ਵਿਚ ਹਿੰਦੂਆਂ ਤੇ ਮੁਸਲਮਾਨਾਂ ਵਿਚ ਧਰਮ ਦੇ ਆਧਾਰ Ḕਤੇ ਨਫਰਤ ਫੈਲਾਈ ਅਤੇ ਆਮ ਹਿੰਦੂਆਂ ਦੇ ਇਕ ਵਰਗ ਨੂੰ ਇਹ ਗੱਲ ਜਚਾ ਦਿਤੀ ਗਈ ਹੈ ਕਿ ਭਾਰਤ ਦੇ ਮੁਸਲਮਾਨ ਬਾਹਰੋਂ ਆਏ ਹਮਲਾਵਰ ਹਨ, ਜਿਸ ਕਰਕੇ ਇਹ ਵਿਦੇਸ਼ੀ ਹਨ ਅਤੇ ਇਨ੍ਹਾਂ ਦੇ ਮਨਾਂ ਵਿਚ ਦੇਸ਼ ਭਗਤੀ ਦੇ ਜਜ਼ਬੇ ਦੀ ਘਾਟ ਹੈ। Continue reading

ਉਠੁ ਫਰੀਦਾ ਉਜੂ ਸਾਜਿ ਸੁਬਹੁ ਨਿਵਾਜ ਗੁਜਾਰਿ

ਡਾ. ਗੁਰਨਾਮ ਕੌਰ ਕੈਨੇਡਾ
ਬਾਬਾ ਫਰੀਦ ਆਪ ਰੱਬ ਦੀ ਬੰਦਗੀ ਕਰਨ ਵਾਲੇ ਸੂਫੀ ਸੰਤ ਸਨ ਅਤੇ ਮਨੁੱਖ ਨੂੰ ਵੀ ਰੱਬ ਦੀ ਬੰਦਗੀ ਕਰਨ ਦੀ ਪ੍ਰੇਰਨਾ ਕਰਦੇ ਹਨ| ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਹਨ, ਹੇ ਫਰੀਦ ਜੋ ਬੰਦੇ ਨਮਾਜ਼ ਨਹੀਂ ਪੜ੍ਹਦੇ ਭਾਵ ਖੁਦਾ ਦੀ ਬੰਦਗੀ ਨਹੀਂ ਕਰਦੇ ਅਤੇ ਹਿੰਮਤ ਕਰਕੇ ਪੰਜ ਵਕਤ ਦੀ ਨਮਾਜ਼ ਅਦਾ ਕਰਨ ਲਈ ਮਸੀਤ ਨਹੀਂ ਆਉਂਦੇ, ਉਹ ਕੁੱਤਿਆਂ ਸਮਾਨ ਹਨ| ਰੱਬ ਦੀ ਬੰਦਗੀ ਕਰਨ ਤੋਂ ਬਿਨਾ ਜਿਉਣ ਦਾ ਢੰਗ, ਕੋਈ ਚੰਗਾ ਤਰੀਕਾ ਨਹੀਂ ਹੈ| ਇਸਲਾਮ ਵਿਚ ਰੱਬ ਦੀ ਬੰਦਗੀ ਕਰਨ ਦੇ ਪੰਜ ਵਕਤ ਮੁਕੱਰਰ ਕੀਤੇ ਹੋਏ ਹਨ| Continue reading

ਜੈ ਧਰਤੀ ਮਾਤਾ

ਮਰਹੂਮ ਡਾ. ਦਲਜੀਤ ਸਿੰਘ ਅੱਖਾਂ ਦੇ ਸੰਸਾਰ ਪ੍ਰਸਿੱਧ ਸਰਜਨ ਤਾਂ ਸਨ ਹੀ, ਉਹ ਲੋਕ ਮਸਲਿਆਂ ਬਾਰੇ ਵੀ ਗਾਹੇ-ਬਗਾਹੇ ਲਿਖਦੇ ਰਹੇ। ਉਨ੍ਹਾਂ ਦੀਆਂ ਇਹ ਲਿਖਤਾਂ ਹੁਣ ਕਿਤਾਬਾਂ ਦੇ ਰੂਪ ਵਿਚ ਵੀ ਮਿਲ ਜਾਂਦੀਆਂ ਹਨ। ਇਨ੍ਹਾਂ ਲਿਖਤਾਂ ਵਿਚ ਉਨ੍ਹਾਂ ਸੰਸਾਰ ਦਾ ਉਹ ਪਾਸਾ ਦਿਖਾਇਆ ਹੈ ਜੋ ਆਮ ਕਰ ਕੇ ਦਿਸਦਾ ਨਹੀਂ। ਸੰਸਾਰ ਦਾ ਇਹ ਦੂਜਾ ਪਾਸਾ ਉਨ੍ਹਾਂ ਬੜੀ ਸਾਦਗੀ ਅਤੇ ਸਹਿਜ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਇਸ ਲੇਖ ਵਿਚ ਉਨ੍ਹਾਂ ਧਰਤੀ ਮਾਂ ਦੀ ਬਾਤ ਸੁਣਾਈ ਹੈ ਜਿਸ ਉਤੇ ਵੱਖ-ਵੱਖ ਸਮਿਆਂ ਦੇ ਹਾਕਮ ਲਕੀਰਾਂ ਵਾਹ ਕੇ ਵੰਡੀਆਂ ਪਾ ਚੁਕੇ ਹਨ ਅਤੇ ਅੱਜ ਦੇ ਹਾਕਮ ਆਪਣੀ ਜ਼ਹਿਰੀਲੀ ਸਿਆਸਤ ਰਾਹੀਂ ਇਨ੍ਹਾਂ ਲਕੀਰਾਂ ਨੂੰ ਹੋਰ ਗੂੜ੍ਹੀਆਂ ਕਰੀ ਜਾਂਦੇ ਹਨ। Continue reading

ਫਿਰਕੂ ਫਸਾਦ ਅਤੇ ਉਨ੍ਹਾਂ ਦਾ ਇਲਾਜ

ਜਲ੍ਹਿਆਂਵਾਲ਼ੇ ਕਾਂਡ ਤੋਂ ਬਾਅਦ ਅੰਗਰੇਜ਼ਾਂ ਨੇ ਫਿਰਕੂ ਸਿਆਸਤ ਤੇਜ਼ ਕਰ ਦਿੱਤੀ ਸੀ। ਇਸ ਦੇ ਅਸਰ ਹੇਠ ਹੀ 1924 ਵਿਚ ਕੋਹਾਟ ਵਿਚ ਮੁਸਲਮਾਨ ਹਿੰਦੂ ਫਸਾਦ ਭੜਕੇ। ਇਸ ਤੋਂ ਬਾਅਦ ਕੌਮੀ ਸਿਆਸਤ ਵਿਚ ਫਿਰਕੂ ਫਸਾਦਾਂ ‘ਤੇ ਗਹਿਗੱਚ ਬਹਿਸ ਚੱਲੀ। ਉਸ ਵਕਤ ਸ਼ਹੀਦ ਭਗਤ ਸਿੰਘ (1907-1931) ਨੇ ਇਹ ਲੇਖ ਲਿਖਿਆ ਸੀ ਜੋ ਜੂਨ 1927 ਦੇ ‘ਕਿਰਤੀ’ ਵਿਚ ਛਪਿਆ ਸੀ। ਉਸ ਵਕਤ ਉਹ ਵੀਹ ਵਰ੍ਹਿਆਂ ਦਾ ਵੀ ਨਹੀਂ ਸੀ ਹੋਇਆ। ਇਸ ਲਿਖਤ ਨੂੰ ਨੌਂ ਦਹਾਕੇ ਬੀਤ ਗਏ ਹਨ ਪਰ ਇਸ ਵਿਚਲੇ ਵਿਚਾਰ ਅੱਜ ਵੀ ਓਨੀ ਹੀ ਸਾਰਥਕਤਾ ਰੱਖਦੇ ਹਨ। Continue reading

ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ

ਇੰਡੀਆਨਾ ਦੇ ਗੁਰਦੁਆਰਾ ਗਰੀਨਵੁਡ ਵਿਚ ਜੋ ਕੁਝ ਵਾਪਰਿਆ, ਉਸ ਨੇ ਸੱਚਮੁੱਚ ਹੀ ਆਮ ਸਿੱਖ ਨੂੰ ਹਲੂਣ ਕੇ ਰੱਖ ਦਿੱਤਾ ਹੈ ਕਿ ਆਪਸੀ ਧੜੇਬੰਦੀ ਦੀ ਲੜਾਈ ਵਿਚ ਸਾਡੇ ਮੋਹਤਬਰ ਗੁਰੂ ਦੀ ਮਾਣ ਮਰਿਆਦਾ ਨੂੰ ਵੀ ਕਿਵੇਂ ਭੁੱਲ ਜਾਂਦੇ ਹਨ। ਗੁਰੂ ਦੀ ਹਾਜਰੀ ਵਿਚ ਇਕ ਦੂਜੇ ਨੂੰ ਮੰਦਾ ਬੋਲਦੇ ਹਨ ਅਤੇ ਦਸਤਾਰ ਲਾਹੁਣ ਤੱਕ ਜਾਂਦੇ ਹਨ। ਉਂਜ ਇਹ ਵਰਤਾਰਾ ਕਿਸੇ ਇਕ ਗੁਰੂ ਘਰ ਦਾ ਨਹੀਂ। ਧੜੇਬੰਦੀ ਤੋਂ ਉਪਰ ਉਠ ਕੇ ਸੋਚਿਆ ਜਾਵੇ ਤਾਂ ਕੀ ਇਹ ਸਭ ਸਾਡੀ ਵਿਲੱਖਣ ਪਛਾਣ ਬਣਾਉਂਦਾ ਹੈ ਜਾਂ ਫਿਰæææ? ਇਹ ਕੁਝ ਸਵਾਲ ਹਨ ਜੋ ਇਸ ਲੇਖ ਵਿਚ ਚਰਨਜੀਤ ਸਿੰਘ ਸਾਹੀ ਨੇ ਉਠਾਏ ਹਨ। Continue reading