ਪ੍ਰਿੰਟ ਐਡੀਸ਼ਨ

ਪੰਜਾਬ ‘ਚ ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੇਗੀ ਫਾਂਸੀ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਅਹਿਮ ਫੈਸਲਾ ਲੈਂਦੇ ਹੋਏ ਕੇਂਦਰ ਸਰਕਾਰ ਦੇ ਜਬਰ ਜਨਾਹ ਅਤੇ ਆਰਥਿਕ ਅਪਰਾਧਾਂ ‘ਚ ਭਗੌੜਿਆਂ ਨਾਲ ਸਬੰਧਤ ਦੋ ਅਹਿਮ ਆਰਡੀਨੈਂਸਾਂ ਨੂੰ ਸੂਬੇ ਵਿਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਜਬਰ ਜਨਾਹ ਕਰਨ ਉਤੇ ਮੌਤ ਦੀ ਸਜ਼ਾ ਤੋਂ ਇਲਾਵਾ ਇਹ ਕ੍ਰਿਮੀਨਲ ਲਾਅ (ਅਮੈਂਡਮੈਂਟ) ਆਰਡੀਨੈਂਸ, 2018 ਆਈæਪੀæ ਸੀæ ਵਿਚ ਵੀ ਸੋਧ ਕਰਦਾ ਹੈ, ਜਿਸ ਨਾਲ ਜਬਰ ਜਨਾਹ ਦੇ ਦੋਸ਼ੀ ਲਈ ਘੱਟੋ-ਘੱਟ ਸਜ਼ਾ 7 ਸਾਲ ਤੋਂ ਵਧਾ ਕੇ 10 ਸਾਲ ਹੋ ਗਈ ਹੈ। Continue reading

ਪਾਕਿਸਤਾਨੀਆਂ ਦੀ ਮਹਿਮਾਨ ਨਿਵਾਜੀ ਤੋØਂ ਸਿੱਖ ਜਥਾ ਬਾਗੋ ਬਾਗ

ਅਟਾਰੀ: ਲਾਹੌਰ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ ਉਨ੍ਹਾਂ ਦੀ ਸਮਾਧ ਨੇੜੇ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਵਤਨ ਪਰਤਿਆ। ਜਥੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਯਾਤਰਾ ਦੌਰਾਨ ਭਾਰਤੀ ਸਿੱਖ ਜਥੇ ਦਾ ਸਵਾਗਤ ਕੀਤਾ ਹੈ। Continue reading

ਸ਼ਾਹਕੋਟ ਚੋਣ: ਕਾਂਗਰਸ ਨੇ 22 ਸਾਲ ਪਿੱਛੋਂ ਢਾਹਿਆ ਅਕਾਲੀਆਂ ਦਾ ਗੜ੍ਹ

ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਨੇ 22 ਸਾਲ ਬਾਅਦ ਅਕਾਲੀ ਦਲ ਦਾ ਗੜ੍ਹ ਢਾਹ ਸੁੱਟਿਆ। ਭਾਵੇਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ, ਪਰ ਹਕੂਮਤੀ ਪੱਤਾ ਕਾਂਗਰਸ ਨੂੰ ਖੂਬ ਰਾਸ ਆਇਆ ਹੈ ਤੇ ਉਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ 38 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਜਿੱਤ ਨੇ ਸਰਕਾਰ ਦੀ ਕਾਰਗੁਜ਼ਾਰੀ ਉਪਰ ਉਠ ਰਹੀਆਂ ਉਂਗਲਾਂ ਨੂੰ ਇਕ ਵਾਰ ਸ਼ਾਂਤ ਕਰ ਦਿੱਤਾ ਹੈ। Continue reading

ਕਰਨਾਟਕ ਚੋਣਾਂ ਦਾ ਲੇਖਾ-ਜੋਖਾ

ਗੁਲਜ਼ਾਰ ਸਿੰਘ ਸੰਧੂ
ਇਸ ਵਾਰ ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਨੇ ਦੇਸ਼ ਦੀ ਰਾਜਨੀਤੀ ਦੇ ਕਈ ਪਰਦੇ ਫਾਸ਼ ਕੀਤੇ ਹਨ। ਵੱਡੀ ਗੱਲ ਇਹ ਕਿ ਸੱਤਾਧਾਰੀ ਪਾਰਟੀ ਕੋਈ ਵੀ ਗਲਤ ਕੰਮ ਕਰਨ ਸਮੇਂ ਸ਼ਰਮ ਨਹੀਂ ਕਰਦੀ। ਕਰਨਾਟਕ ਦੇ ਰਾਜਪਾਲ ਦਾ ਭਾਜਪਾ ਦੇ ਲੀਡਰ ਨੂੰ ਸਰਕਾਰ ਬਣਾਉਣ ਦਾ ਸੱਦਾ ਅਣਉਚਿੱਤ ਹੀ ਨਹੀਂ ਧੱਕੇਸ਼ਾਹੀ ਵਾਲਾ ਵੀ ਸੀ। ਨਿਸਚੇ ਹੀ ਰਾਜਪਾਲ ਦਾ ਇਹ ਅਮਲਾ ਕੇਂਦਰ ਦੀ ਸੱਤਾਧਾਰੀ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਸੀ ਹੋਇਆ। ਬੀ. ਐਸ਼ ਯੈਦੀਊਰਪਾ ਦਾ ਫਲੋਰ ਟੈਸਟ ਤੋਂ ਪਹਿਲਾਂ ਹੀ ਪਿਛਲ ਪੈਰੀਂ ਮੁੜਨਾ ਤਾਂ ਸਮਝ ਆਉਂਦਾ ਹੈ, Continue reading

ਕਰਨਾਟਕ: ਨਿਆਂਪਾਲਿਕਾ ਅੱਗੇ ਨਾ ਚੱਲੀ ਭਾਜਪਾ ਦੀ ਦਾਦਾਗਿਰੀ

ਬੈਂਗਲੁਰੂ: ਕਰਨਾਟਕ ਵਿਚ ਭਾਜਪਾ ਸਰਕਾਰ ਦੋ ਦਿਨਾਂ ਵਿਚ ਹੀ ਡਿੱਗੀ ਗਈ। ਇਹ ਸਭ ਸੁਪਰੀਮ ਕੋਰਟ ਦੇ ਸਖਤ ਰਵੱਈਏ ਕਾਰਨ ਹੋਇਆ ਤੇ ਭਾਜਪਾ ਨੂੰ ਆਪਣੀ ਦਾਦਾਗਿਰੀ ਵਾਲੀ ਰਣਨੀਤੀ ਤੋਂ ਪਿੱਛੇ ਹਟਣਾ ਪਿਆ। ਸਰਬਉਚ ਅਦਾਲਤ ਦੇ ਹੁਕਮਾਂ ਉਤੇ ਵਿਧਾਨ ਸਭਾ ਵਿਚ ਬਹੁਮਤ ਸਾਬਤ ਨਾ ਕਰ ਸਕਣ ਉਤੇ ਕਰਨਾਟਕ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਯੇਡੀਯੁਰੱਪਾ ਨੂੰ ਆਖਰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। Continue reading

‘ਸੱਜਣ ਸਿੰਘ ਰੰਗਰੂਟ’ ਫਿਲਮ ਦੇਖਦਿਆਂ

test

ਬਾਦਲ ‘ਪੋਲ ਖੋਲ੍ਹ ਰੈਲੀਆਂ’ ਰਾਹੀਂ ਸਿਆਸੀ ਭੜ ਬਣਾਉਣ ਦੇ ਰਾਹ

ਚੰਡੀਗੜ੍ਹ: ਅਕਾਲੀ ਦਲ ਬਾਦਲ ‘ਪੋਲ ਖੋਲ੍ਹ ਰੈਲੀਆਂ’ ਰਾਹੀਂ ਪੰਜਾਬ ਦੇ ਲੋਕਾਂ ਦੇ ਮਨ ਟਟੋਲਨ ਵਿਚ ਜੁਟਿਆ ਹੋਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੈਲੀਆਂ ਜ਼ਰੀਏ ਵਰਕਰ ਵਿਚ ਜੋਸ਼ ਭਰਨ ਦਾ ਕੰਮ ਵੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ 7 ਫਰਵਰੀ ਤੋਂ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਪੋਲ ਖੋਲ੍ਹ ਰੈਲੀਆਂ ਅਰੰਭੀਆਂ ਹਨ, ਜੋ ਹਰ ਹਲਕੇ ‘ਚ ਕੀਤੀਆਂ ਜਾਣਗੀਆਂ।
ਹਾੜ੍ਹੀ ਤੋਂ ਪਹਿਲਾਂ 30 ਦੇ ਕਰੀਬ ਰੈਲੀਆਂ ਕੀਤੀਆਂ ਜਾਣੀਆਂ ਹਨ Continue reading

ਸੰਘੀ ਟੋਲੇ ਦਾ ਭ੍ਰਿਸ਼ਟਾਚਾਰੀ ਚਿਹਰਾ ਬੇਨਕਾਬ

ਬੂਟਾ ਸਿੰਘ
ਫੋਨ: +91-94634-74342
ਜਦੋਂ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਦੇ ਰਾਜ ਵਿਚ ਨਿੱਤ ਨਵੇਂ ਮਹਾਂ ਘੁਟਾਲਿਆਂ ਦੇ ਖ਼ੁਲਾਸੇ ਹੋ ਰਹੇ ਸਨ, ਉਦੋਂ ਭਾਜਪਾ ਦੇ ਆਗੂ ਕਾਂਗਰਸ ਨੂੰ ਘੁਟਾਲਿਆਂ ਦੀ ਮਾਂ ਕਹਿ ਕੇ ਸਿਆਸੀ ਵਿਅੰਗ ਕਰਦੇ ਸਨ। ਉਹ ਕਾਂਗਰਸ ਦੇ ਰਾਜ ਵਿਚ ਘੁਟਾਲਿਆਂ, ਕਰੋਨੀ ਸਰਮਾਇਆਦਾਰੀ ਅਤੇ ਕੁਨਬਾਪ੍ਰਸਤੀ ਦੀ ਬੇਮਿਸਾਲ ਤਰੱਕੀ ਨੂੰ ਛੱਜ ਵਿਚ ਪਾ ਕੇ ਛੱਟਦੇ ਸਨ। ਜਦੋਂ 2012 ਵਿਚ ਗਾਂਧੀ ਪਰਿਵਾਰ ਦੇ ਜਵਾਈ ਰੌਬਰਟ ਵਾਡਰਾ ਵਲੋਂ ਆਪਣੇ ਸਹੁਰਾ ਪਰਿਵਾਰ ਦੇ ਸੱਤਾਧਾਰੀ ਹੋਣ ਦਾ ਫ਼ਾਇਦਾ ਉਠਾ ਕੇ ਡੀæਐਲ਼ਐਫ਼ ਲਿਮਟਿਡ ਤੋਂ ਲਏ ‘ਅਸੁਰੱਖਿਅਤ ਬਿਨਾਂ ਵਿਆਜ਼ ਕਰਜੇ’ ਦਾ ਘੁਟਾਲਾ ਨੰਗਾ ਹੋਇਆ (ਜਿਸ ਨਾਲ ਦਿੱਲੀ-ਹਰਿਆਣਾ ਵਿਚ 300 ਕਰੋੜ ਤੋਂ ਵੱਧ ਦੀਆਂ 31 ਜਾਇਦਾਦਾਂ ਖ਼ਰੀਦੀਆਂ ਗਈਆਂ ਸਨ) Continue reading

ਬੈਂਗਣ ਲੈਣਾ?

ਬਲਜੀਤ ਬਾਸੀ
ਜੀ ਹਾਂ, ਮੈਂ ਪਾਠਕਾਂ ਨੂੰ ਇਹ ਸਵਾਲ ਪੁੱਛ ਰਿਹਾ ਹਾਂ ਤੇ ਜਵਾਬ ਉਡੀਕੇ ਬਿਨਾ ਹੀ ਬੈਂਗਣ ਪੇਸ਼ ਕਰ ਰਿਹਾ ਹਾਂ। ਭਲਾ ਬੈਂਗਣ ਵੀ ਕੋਈ ਪੇਸ਼ ਕਰਨ ਵਾਲੀ ਚੀਜ਼ ਹੈ? ਜਾਮਨੀ ਕਾਲਾ ਜਿਹਾ ਇਸ ਦਾ ਰੰਗ, ਜਿਸ ਨੂੰ ਬੈਂਗਣ ਸ਼ਬਦ ਤੋਂ ਹੀ ਬੈਂਗਣੀ ਵੀ ਕਿਹਾ ਜਾਂਦਾ ਹੈ। ਕਿਸੇ ਦਾ ਕਾਲਾ ਜਿਹਾ ਰੰਗ ਹੋਵੇ ਤਾਂ ਉਸ ਨੂੰ ਨੀਲਾ ਜਾਂ ਬੈਂਗਣੀ ਵੀ ਕਹਿ ਦਿੱਤਾ ਜਾਂਦਾ ਹੈ, ਹਾਲਾਂਕਿ ਬੈਂਗਣ ਹਰੇ, ਚਿੱਟੇ ਅਤੇ ਚਿਤਕਬਰੇ ਵੀ ਹੁੰਦੇ ਹਨ। ਮੇਰੇ ਇਸ ਦੇਸ਼ (ਅਮਰੀਕਾ) ਵਿਚ ਆਉਣ ਤੋਂ ਕੁਝ ਸਮੇਂ ਬਾਅਦ ਇਕ ਵਿਆਹ ਦੀ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆ। ਸ਼ਿਕਾਗੋ ਤੋਂ ਆਏ ਇਕ ਬੈਂਗਣੀ ਬੰਦੇ ਤੋਂ ਮੈਂ ਪੁੱਛਿਆ, ਕੀ ਕੰਮ ਕਰਦੇ ਹੋ? ਉਸ ਨੇ ਕਿਹਾ, ‘ਬੈਂਗਣ ਬੀਜਿਆ ਨਹੀਂ, ਭੜਥਾ ਬਣਾ ਲਿਆ।’ Continue reading

ਸੱਤਾ ਦੇ ਆਖਰੀ ਵਰ੍ਹੇ ਖਜ਼ਾਨਾ ਨਿਚੋੜ ਗਈ ਸੀ ਅਕਾਲੀ ਸਰਕਾਰ

ਚੰਡੀਗੜ੍ਹ: ਪਿਛਲੇ 10 ਸਾਲ ਪੰਜਾਬ ਦੀ ਸੱਤਾ ਉਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਆਖਰੀ ਵਰ੍ਹੇ ਪੰਜਾਬ ਨੂੰ ਪੂਰੀ ਤਰ੍ਹਾਂ ਚੂਸ ਲਿਆ। ਚੋਣ ਵਰ੍ਹਾ ਹੋਣ ਕਰ ਕੇ ਸਰਕਾਰ ਨੇ ਖਰਚ ਤਾਂ ਖੁੱਲ੍ਹ ਕੇ ਕੀਤਾ ਪਰ ਰਿਆਇਤਾਂ ਦੀ ਝੜੀ ਲਾ ਕੇ ਮਾਲੀਆ ਬਿਲਕੁਲ ਘਟਾ ਦਿੱਤਾ। Continue reading