Author Archives: admin

ਚੋਣਾਂ ਦੇ ਦੌਰ ਵਿਚ ਕਸ਼ਮੀਰ ਦੀ ਕਵਾਇਦ

ਜੰਮੂ ਕਸ਼ਮੀਰ ਵਿਚ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਬਹੁਤ ਤੇਜ਼ੀ ਨਾਲ ਬਦਲੇ ਹਨ। ਰਿਆਸਤ ਵਿਚ ਜਾਨ-ਮਾਲ ਦਾ ਨੁਕਸਾਨ ਤਾਂ ਪਹਿਲਾਂ ਹੀ ਬਥੇਰਾ ਹੋ ਰਿਹਾ ਸੀ, ਹੁਣ ਇਨ੍ਹਾਂ ਹਾਲਾਤ ਨੇ ਰਿਆਸਤ ਦੇ ਸੀਨੀਅਰ ਪੱਤਰਕਾਰ ਸ਼ੂਜਾਤ ਬੁਖਾਰੀ ਦੀ ਬਲੀ ਲੈ ਲਈ ਹੈ। ਇਸ ਕਤਲ ਨੂੰ ਆਧਾਰ ਬਣਾ ਕੇ ਹੀ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਈਦ ਤੋਂ ਬਾਅਦ ਗੋਲੀਬੰਦੀ ਦੀ ਮਿਆਦ ਵਧਾਈ ਨਹੀਂ ਗਈ ਹੈ। ਹੁਣ ਭਾਰਤੀ ਜਨਤਾ ਪਾਰਟੀ ਨੇ ਪੀæਡੀæਪੀæ ਨਾਲ ਗਠਜੋੜ ਸਰਕਾਰ ਵਿਚੋਂ ਖੁਦ ਨੂੰ ਅਲਹਿਦਾ ਕਰ ਲਿਆ ਹੈ। ਪਿਛਲੇ ਤਿੰਨ ਸਾਲ ਤੋਂ ਇਹ ਗਠਜੋੜ ਸਰਕਾਰ ਚੱਲ ਰਹੀ ਸੀ। Continue reading

ਰੈਫਰੈਂਡਮ-2020: ਖਹਿਰਾ ਦੇ ਬਿਆਨ ਨਾਲ ਮੱਚਿਆ ਘਮਸਾਣ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ‘ਰੈਫਰੈਂਡਮ-2020 ਮੁਹਿੰਮ’ ਦਾ ਸਮਰਥਨ ਕਰਨ ਦੇ ਮਾਮਲੇ ‘ਤੇ ਪੰਜਾਬ ਵਿਚ ਸਿਆਸੀ ਘਮਸਾਣ ਮੱਚਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਜਿਥੇ ਆਪਣੇ ਆਗੂ ਦੇ ਬਿਆਨ ਨਾਲੋਂ ਨਾਤਾ ਤੋੜ ਲਿਆ ਹੈ, ਉਥੇ ਵਿਰੋਧੀ ਧਿਰਾਂ ਨੇ ਖਹਿਰਾ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਈ ਕਾਂਗਰਸੀ ਵਿਧਾਇਕਾਂ ਨੇ ਵੀ ਇਸ ਮੁੱਦੇ ਉਪਰ ਸ਼ ਖਹਿਰਾ ਉਤੇ ਤਿੱਖੇ ਹਮਲੇ ਕਰਦਿਆਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੋਲੋਂ ਖਹਿਰਾ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਰੱਖੀ ਹੈ। Continue reading

ਜੋਧਪੁਰ ‘ਚ ਬੰਦੀ ਸਿੰਘਾਂ ਨੂੰ ਰਾਹਤ ਦਾ ਮਾਮਲਾ ਭਖਿਆ

ਚੰਡੀਗੜ੍ਹ: ਮੋਦੀ ਸਰਕਾਰ ਵੱਲੋਂ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ ਸਿੱਖ ਕੈਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਅੰਮ੍ਰਿਤਸਰ ਦੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਦਾ ਮਾਮਲਾ ਭਖ ਗਿਆ ਹੈ। ਮੋਦੀ ਸਰਕਾਰ ਦੇ ਇਸ ਸਟੈਂਡ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਸੂਤੀ ਘਿਰ ਗਈ ਹੈ। ਅਕਾਲੀ ਦਲ, ਭਾਜਪਾ ਸਰਕਾਰ ਵਿਚ ਭਾਈਵਾਲ ਹੈ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿਚ ਮੰਤਰੀ ਹੈ। Continue reading

ਬੱਬਾ ਬੋਲਦਾ ਐ!

‘ਬੱਬਾ’ ਆਖਦਾ ਬਾਬਿਆਂ ਗੰਦ ਪਾਇਆ, ਬਹੁਤ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ।
ਬਾਣੇ ਪਹਿਨ ਕੇ ਧਰਮੀਆਂ ਸਾਧੂਆਂ ਦੇ, ਕਰੀ ਮਕਰ ਦੇ ਨਾਲ ਕਮਾਈ ਜਾਂਦੇ।
ਬੱਲੇ ਬੱਲੇ ਕਰਵਾਉਣ ਲਈ ਡੇਰਿਆਂ ਦੀ, ਯਾਰੀ ਨਾਲ ਸਿਆਸਤਾਂ ਪਾਈ ਜਾਂਦੇ।
‘ਵੋਟ-ਬੈਂਕ’ ਜੋ ਸਾਧਾਂ ਦਾ ਸਾਂਭਣੇ ਲਈ, ਹਾਕਮ ਉਨ੍ਹਾਂ ਦੇ ਕਾਰੇ ਛੁਪਾਈ ਜਾਂਦੇ।
ਧਰਮ ਗ੍ਰੰਥ ਦੇ ਸਫੇ ਪੁਲਿਸ ਵਾਲਾ, ਦੇਖੋ ਡਰੇਨ ਦੇ ਪਾਣੀ ‘ਚ ਟੋਲਦਾ ਐ!
ਬਹਿਬਲ ਕਲਾਂ, ਬਰਗਾੜੀ, ਬੇਅਦਬੀਆਂ ਤੇ ਚੌਥੇ ‘ਬਾਦਲ’ ਵਿਚ ‘ਬੱਬਾ’ ਹੀ ਬੋਲਦਾ ਐ!

ਪੰਜਾਬ ਸਰਕਾਰ ਸਿਰ ਦੇਣਦਾਰੀਆਂ ਦੀ ਪੰਡ ਹੋਈ ਹੋਰ ਭਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਸਿਰ ਮੁਲਾਜ਼ਮਾਂ ਦੇ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ ਅਤੇ ਜੇ ਇਹੋ ਸਥਿਤੀ ਰਹੀ ਤਾਂ ਕੈਪਟਨ ਸਰਕਾਰ ਮੁਲਾਜ਼ਮਾਂ ਨੂੰ ਦਹਾਕਿਆਂ ਤੋਂ ਮਿਲ ਰਹੀਆਂ ਮਹਿੰਗਾਈ ਭੱਤੇ (ਡੀਏ) ਦੀਆਂ ਕਿਸ਼ਤਾਂ ਆਦਿ ਸਹੂਲਤਾਂ ਦੇਣ ਤੋਂ ਹੱਥ ਖੜ੍ਹੇ ਕਰ ਸਕਦੀ ਹੈ। Continue reading

ਸੋਸ਼ਲ ਮੀਡੀਆ ‘ਤੇ ਮੋਦੀ ਦੇ 56 ਇੰਚ ਸੀਨੇ ਦਾ ਉਡਿਆ ਮਜ਼ਾਕ

ਨਵੀਂ ਦਿੱਲੀ: ਸੋਸ਼ਲ ਮੀਡੀਆ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 56 ਇੰਚ ਸੀਨੇ ਦਾ ਮਜ਼ਾਕ ਉਡ ਰਿਹਾ ਹੈ। ਮੋਦੀ ਨੇ ਚੋਣਾਂ ਵੇਲੇ 56 ਇੰਚ ਦੇ ਸੀਨੇ ਦਾ ਹਵਾਲਾ ਦੇ ਕੇ ਦੇਸ਼ ਵਿਰੋਧੀ ਸ਼ਕਤੀਆਂ ਨੂੰ ਚਿਤਾਵਨੀ ਦਿੱਤੀ ਹੈ। ਤਾਜ਼ਾ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਮੋਦੀ ਸਰਕਾਰ ਵੇਲੇ ਭਾਰਤ-ਪਾਕਿ ਸਰਹੱਦ ਉਪਰ ਸਭ ਤੋਂ ਵੱਧ ਜਵਾਨਾਂ ਦੀਆਂ ਜਾਨਾਂ ਗਈਆਂ ਹਨ। Continue reading

ਯੂ. ਐਨ. ਦੀ ਰਿਪੋਰਟ ਨੇ ਕਸ਼ਮੀਰ ‘ਚ ਮਨੁੱਖੀ ਹੱਕਾਂ ਦੇ ਘਾਣ ਦੀ ਪੋਲ ਖੋਲ੍ਹੀ

ਜਨੇਵਾ: ਸੰਯੁਕਤ ਰਾਸ਼ਟਰ ਨੇ ਭਾਰਤੀ ਕਸ਼ਮੀਰ ਤੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਖਿਲਾਫ਼ਵਰਜ਼ੀਆਂ ਬਾਰੇ ਪਹਿਲੀ ਵਾਰ ਇਕ ਰਿਪੋਰਟ ਜਾਰੀ ਕੀਤੀ ਹੈ ਤੇ ਇਨ੍ਹਾਂ ਸਬੰਧੀ ਕੌਮਾਂਤਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਮਨੁੱਖੀ ਅਧਿਕਾਰਾਂ ਬਾਰੇ ਆਲਮੀ ਸੰਸਥਾ ਨੇ ਪਾਕਿਸਤਾਨ ਨੂੰ ਸ਼ਾਂਤਮਈ ਕਾਰਕੁਨਾਂ ‘ਤੇ ਕੇਸ ਚਲਾਉਣ ਤੇ ਵਿਰੋਧ ਦੇ ਸੁਰ ਨੂੰ ਦਬਾਉਣ ਲਈ ਆਪਣੇ ਦਹਿਸ਼ਤ ਵਿਰੋਧੀ ਕਾਨੂੰਨਾਂ ਦੀ ਕੁਵਰਤੋਂ ਬੰਦ ਕਰਨ ਲਈ ਕਿਹਾ ਹੈ। Continue reading

ਬਰਗਾੜੀ ਕਾਂਡ: ਪੁਲਿਸ ਦੀ ‘ਫੁਰਤੀ’ ਉਤੇ ਉਠੇ ਸਵਾਲ

ਚੰਡੀਗੜ੍ਹ: ਬਰਗਾੜੀ ਕਾਂਡ ਦੀ ਜਾਂਚ ਦੇ ‘ਸੱਚ’ ਦਾ ਹੁਣ ਸੀ. ਬੀ. ਆਈ. ਪਤਾ ਲਾਏਗੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅੰਤਿਮ ਜਾਂਚ ‘ਚ ਬਰਗਾੜੀ ਕਾਂਡ ਲਈ ਡੇਰਾ ਸਿਰਸਾ ਦੀ ਨੌਂ ਮੈਂਬਰੀ ਟੀਮ ਨੂੰ ਮੁਲਜ਼ਮ ਕਰਾਰ ਦੇ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰੂ ਘਰ ‘ਚੋਂ ਪਹਿਲੀ ਜੂਨ 2015 ਨੂੰ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੱਭਣ ਲਈ ਆਖਰੀ ਹੰਭਲਾ ਮਾਰਿਆ। Continue reading

ਕਾਂਗਰਸੀਆਂ ਨੇ ਸਿੱਧੂ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਪੈਰ ਉਖਾੜੇ

ਜਲੰਧਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜਾਇਜ਼ ਉਸਾਰੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਤੇ ਸਿੱਧੂ ਵਿਚਾਲੇ ਰੱਫੜ ਵਧ ਗਿਆ ਹੈ। ਜਲੰਧਰ ਸ਼ਹਿਰ ਦੇ ਚਾਰ ਵਿਧਾਇਕਾਂ ਵਿਚੋਂ ਤਿੰਨ ਵਿਧਾਇਕ ਤੇ ਇਕ ਸੰਸਦ ਮੈਂਬਰ ਸਿੱਧੂ ਵਿਰੁੱਧ ਡਟ ਗਏ ਹਨ। Continue reading

ਪਾਕਿਸਤਾਨ ਚੋਣਾਂ ਵਿਚ 4 ਸਿੱਖ ਉਮੀਦਵਾਰ ਵੀ ਨਿੱਤਰੇ ਮੈਦਾਨ ਵਿਚ

ਅੰਮ੍ਰਿਤਸਰ: ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਜਾ ਰਹੀਆਂ ਕੌਮੀ ਤੇ ਸੂਬਾਈ ਚੋਣਾਂ ਵਿਚ ਇਸ ਵਾਰ 4 ਸਿੱਖ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ‘ਚ ਉਤਰੇ ਹਨ। ਪਾਕਿਸਤਾਨ ਤਹਿਰੀਕ- ਏ-ਇਨਸਾਫ ਪਾਰਟੀ ਵੱਲੋਂ ਮੁਲਤਾਨ ਤੋਂ ਘੱਟ ਗਿਣਤੀ ਵਿੰਗ ਸਾਊਥ ਪੰਜਾਬ ਦੇ ਸਦਰ ਮਹਿੰਦਰਪਾਲ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਮਹਿੰਦਰਪਾਲ ਸਿੰਘ ਉਹੀ ਨੌਜਵਾਨ ਹੈ, ਜਿਸ ਦੀ ਚੀਚਾਵਤਨੀ ਸ਼ਹਿਰ ‘ਚ ਕੋਹਿਸਤਾਨ-ਫੈਸਲ ਮੂਵਰਜ਼ ਬੱਸ ਦੇ ਡਰਾਈਵਰ ਤੇ ਹੋਰ ਸਟਾਫ ਨੇ ਬਹਿਸ ਦੌਰਾਨ ਦਸਤਾਰ ਦਾ ਨਿਰਾਦਰ ਕੀਤਾ ਸੀ। ਉਸ ਵੱਲੋਂ ਮਾਮਲਾ ਪ੍ਰਮੁੱਖਤਾ ਨਾਲ ਚੁੱਕਣ ਉਤੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। Continue reading