ਹੱਥ ਨਾ ਆਣ ਫੜ੍ਹਿਆ!

ਲੋਕ ਜਦ ਵੀ ਆਉਣ ਤੂਫਾਨ ਬਣ ਕੇ, ਰੰਗ ਖੂਬ ਬਗਾਵਤਾਂ ਨੂੰ ਚੜ੍ਹ ਜਾਂਦੇ।
ਮੌਕਾ ਮਿਲੇ ਤਾਂ ਦੇਣ ਖਦੇੜ ਸੱਤਾ, ਹਿੱਕਾਂ ਤਾਣ ਮੈਦਾਨਾਂ ‘ਚ ਖੜ੍ਹ ਜਾਂਦੇ।
ਸੌ ਦਿਨ ਚੋਰ ਦੇ, ਇਕ ਸਾਧ ਦਾ, ਆਵੇ ਇੰਜ ਹੀ ਲੋਕੀਂ ਇਹ ਆਖਦੇ ਨੇ,
ਬਦੀ ਜਿੰਨੀ ਵੀ ਫੈਲ ਕੇ ਕੁੱਪ ਬਣ ਜਾਏ, ਆਖਰ ਤੀਲੜੇ ਸਭ ਹੀ ਸੜ ਜਾਂਦੇ।
ਕਿੰਨੇ ਚਿਰਾਂ ਦੀ ਲੱਗੀ ਉਡੀਕ ਭਾਈਓ, ਘੜਾ ਭਰ ਕੇ ਜ਼ੁਲਮ ਦਾ ਹੁਣ ਹੜ੍ਹਿਆ।
ਆਖਰਕਾਰ ਉਹੋ ਘੜੀ ਵੀ ਆਣ ਢੁੱਕੀ, ਕਿਸੇ ਹੱਥ ਨਾ ਆਣ ਕੇ ਫਿਰ ਫੜ੍ਹਿਆ।