ਸੱਤ ਤਰੀਕ ਲਈ ਸਲਾਹ!

ਦਸ ਸਾਲ ਡਿਕਟੇਟਰੀ ਕਰਦਿਆਂ ਨੇ, ਚੁੱਕ ਰੱਖੀ ਸੀ ਜਿਨ੍ਹਾਂ ਨੇ ਅੱਤ ਯਾਰੋ।
ਹੁਣ ਸਰਕਾਰ ਦੇ ਨਾਲ ਨੇ ਰਲੇ ਕਹਿੰਦੇ, ਹੁੰਦੀ ਦੋਹਾਂ ਦੇ ਨਾਲ ਕੁਪੱਤ ਯਾਰੋ।
ਖਿੱਚਾਂ ਪੈਣੀਆਂ ਤਿੰਨਾਂ ਹੀ ਪਾਸਿਆਂ ਤੋਂ, ਚੜ੍ਹੀ ਜਿਸ ਦਿਨ ਅਕਤੂਬਰ ਦੀ ਸੱਤ ਯਾਰੋ।
ਜਾਇਓ ਸੋਚ ਕੇ ਤੁਸੀਂ ਪੰਜਾਬੀਓ ਜੀ, ਉਸ ਦਿਨ ਰੱਖਣੀ ਕਿਨ੍ਹਾਂ ਦੀ ਪੱਤ ਯਾਰੋ।
ਕਰਨਾ ਰੁਖ ਪਟਿਆਲੇ ਨੂੰ ਤੱਕੜੀ ਨੇ, ਰਾਹ ਲੰਬੀ ਦਾ ਪੰਜੇ ਨੇ ਮੱਲਣਾ ਏ।
ਲੈਣ ਲਈ ਇਨਸਾਫ ਬੇਅਦਬੀਆਂ ਦਾ, ਖਹਿਰੇ ਹੋਰੀਂ ਬਰਗਾੜੀ ਨੂੰ ਚੱਲਣਾ ਏ।