ਫੇਸ-ਬੁੱਕੀ ਫਲਸਫਾ!

ਕਰੀਏ ਮਦਦ ਨਾ ਤੜਫਦੇ ਸਹਿਕਦੇ ਦੀ, ਉਸ ਦੀ ਫਿਲਮ ਜਰੂਰ ਬਣਾਈਏ ਜੀ।
ਬਿਨਾ ਸੋਚ-ਵਿਚਾਰ ਕੋਈ ਕੀਤਿਆਂ ਹੀ, ਸੋਸ਼ਲ ਮੀਡੀਏ ਉਤੇ ਚੜ੍ਹਾਈਏ ਜੀ।
‘ਵੱਟਸ-ਐਪ’ ਉਤੇ ਦੋਸਤ ਪੰਜਾਬੀਆਂ ਨੂੰ, ‘ਗੁੱਡ ਮਾਰਨਿੰਗ’ ਆਖ ਬੁਲਾਈਏ ਜੀ।
ਟੱਬਰ ਵਾਸਤੇ ਟਾਈਮ ਨਾ ਦਿਓ ਭੋਰਾ, ‘ਫੇਸ-ਬੁੱਕ’ ਦੇ ਨਾਲ ਦਿਲ ਲਾਈਏ ਜੀ।
ਆਏ ‘ਲਾਈਕ-ਕੁਮੈਂਟ’ ਤੇ ਵਿਊ ਗਿਣ ਕੇ, ਫੁੱਲ ਫੁੱਲ ਕੇ ਕੁੱਪਾ ਹੋ ਜਾਈਏ ਜੀ।
ਵਾਰਸ ਸ਼ਾਹ ਦਿਖਾਲੀਏ ‘ਲਾਈਵ’ ਹੋ ਕੇ, ਭਾਵੇਂ ਆਪਣਾ ਹੀ ਗੁੜ ਖਾਈਏ ਜੀ!