ਪੁੱਤਰ-ਮੋਹ ਦੇ ਪੁਆੜੇ!

ਅਹੁਦੇ ਆਪਣੇ ਟੱਬਰ ਨੂੰ ਵੰਡ ਕੇ ਤੇ, ਲੋਕ-ਰਾਜ ਦੀ ਰੋਲ’ਤੀ ਪੱਤ ਯਾਰੋ।
ਮੀਰੀ-ਪੀਰੀ ਨੂੰ ਪਿੱਠ ਦੇ ਰੱਖ ਦਿੱਤੀ, ਉਤੇ ਧਰਮ ਦੇ ਸਿਆਸਤ ਦੀ ਲੱਤ ਯਾਰੋ।
ਮਿੰਨ੍ਹੇ ਮੀਸਣੇ ਢੀਠ ਹੋ ਕਰਨ ਦਾਅਵੇ, ਜਿਨ੍ਹਾਂ ਵਿਚ ਨਾ ਰਾਈ ਵੀ ਸਤਿ ਯਾਰੋ।
ਵੋਟਾਂ ਵਾਸਤੇ ਕਰੀਆਂ ਬੇਅਦਬੀਆਂ ਵੀ, ਗੋਲੀਬਾਰੀ ਵੀ ਕਰੀ ਸੀ ਅਤਿ ਯਾਰੋ।
ਭੇਡਾਂ ਵਾਂਗ ਸਿਰ ਚੁੱਕਣਾ ਭੁੱਲਿਆ ਏ, ‘ਚੋਗੇ’ ਖਾਣ ਲਈ ਸਾਥੀਆਂ ਬੰਨ੍ਹਿਆਂ ਨੂੰ।
ਹੱਕ ਕਿਸੇ ਦੇ ਨਾਹੀਂ ਇਤਿਹਾਸ ਦਿਸਦਾ, ਪੁੱਤਰ-ਮੋਹ ਵਿਚ ਹੋ ਗਏ ਅੰਨਿਆਂ ਨੂੰ!