ਤਾਂ ਕੀ ਹੋਇਆ!

ਬਲਜੀਤ ਬਾਸੀ
ਕੋਈ ਜਣਾ ਦੁਖਦਾਈ ਘਟਨਾ ਆਦਿ ਸੁਣਾਏ ਤਾਂ ਦੂਜਾ ਜਣਾ ਦਿਲਾਸਾ ਦੇਣ ਲਈ ਆਖ ਦਿੰਦਾ ਹੈ, “ਤਾਂ ਕੀ ਹੋਇਆ!” ਸਰਲ ਵਾਕ ਵਜੋਂ ਹਾਂ-ਮੁਖੀ ਲਹਿਜੇ ਵਿਚ ਕਹੇ ਇਸ ਬਿਆਨ ਦਾ ਭਾਵ ਹੁੰਦਾ ਹੈ ਕਿ ਸੁਣਾਈ ਘਟਨਾ ਕੋਈ ਬਹੁਤੀ ਕਰੂਰ ਨਹੀਂ, ਇਸ ਲਈ ਕੋਈ ਪਰਵਾਹ ਨਾ ਕਰੋ। ਪਰ ਜੇ ਇਸ ਨੂੰ ਪ੍ਰਸ਼ਨਵਾਚੀ ਲਹਿਜੇ ਵਿਚ ਇਸ ਤਰ੍ਹਾਂ ਕਿਹਾ ਜਾਏ, “ਤਾਂ ਕੀ ਹੋਇਆ?” ਤਾਂ ਇਸ ਦਾ ਮਤਲਬ ਹੈ ਕਿ ਘਟਨਾ ਸੁਣਾਏ ਜਾਣ ਵਾਲੇ ਨੂੰ ਪੁਛਿਆ ਗਿਆ ਹੈ ਕਿ ਇਸ ਪਿਛੋਂ ਕੀ ਹੋਇਆ ਅਰਥਾਤ ਇਸ ਦਾ ਕੀ ਨਤੀਜਾ ਨਿਕਲਿਆ? ਅਸੀਂ ਤਾਂ ਸ਼ਬਦ ਦੀਆਂ ਦੋ ਅਰਥ-ਪ੍ਰਛਾਈਆਂ ਨੂੰ ਬਾਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ।

ਹਾਂ-ਮੁਖੀ ਵਾਕ ਵਿਚ ਤਾਂ ਸ਼ਬਦ ‘ਸੁਣਾਈ ਗਈ ਸਥਿਤੀ’ ਵੱਲ ਸੰਕੇਤ ਕਰਦਾ ਹੈ ਜਦ ਕਿ ਪ੍ਰਸ਼ਨਵਾਚੀ ਵਾਕ ਵਿਚ ਇਹ ਸੁਣਾਈ ਗਈ ਸਥਿਤੀ ਦੇ ਨਤੀਜੇ ਵੱਲ ਸੰਕੇਤ ਕਰਦਾ ਹੈ। ਖੈਰ, ਅਸੀਂ ਅੱਜ ਇਹ ਵਾਚਣਾ ਹੈ ਕਿ ‘ਤਾਂ’ ਸ਼ਬਦ ਭਲਾ ਕੀ ਹੋਇਆ, ਇਸ ਦਾ ਕੀ ਪਸਾਰਾ ਹੈ?
ਉਪਰੋਕਤ ਵਿਚ ਆਮ ਤੌਰ ‘ਤੇ ‘ਤਾਂ’ ਸ਼ਬਦ ਨੂੰ ‘ਫਿਰ’ ਸ਼ਬਦ ਨਾਲ ਬਦਲਿਆ ਜਾ ਸਕਦਾ ਹੈ, ‘ਤਾਂ ਕੀ ਹੋਇਆ’ ਨੂੰ ‘ਫਿਰ ਕੀ ਹੋਇਆ’ ਕਿਹਾ ਜਾ ਸਕਦਾ ਹੈ। ਫਿਰ ਦਾ ਮਤਲਬ ਹੈ-ਬਾਅਦ ਵਿਚ, ਅੱਗੋਂ, ਵੱਤ ਨਤੀਜੇ ਵਜੋਂ ਆਦਿ। ਗੁਰਬਾਣੀ ਵਿਚ ‘ਤਾਂ’ ਸ਼ਬਦ ਦੀ ਵਰਤੋਂ ਦੇਖੀਏ, “ਵਿਦਿਆ ਵੀਚਾਰੀ ਤਾਂ ਪਰਉਪਕਾਰੀ॥” (ਗੁਰੂ ਨਾਨਕ ਦੇਵ); “ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ॥” (ਗੁਰੂ ਅਮਰ ਦਾਸ); “ਮੈ ਤਾਂ ਨਾਮੁ ਤੇਰਾ ਆਧਾਰੁ॥” (ਗੁਰੂ ਨਾਨਕ ਦੇਵ)।
ਸਾਹਿਤ ਵਿਚ ਬੁੱਲੇ ਸ਼ਾਹ ਦੇ ਕਾਵਿ ‘ਚ ‘ਤਾਂ’ ਦੀ ਵਰਤੋਂ ਦੇਖੀਏ, “ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ। ਭੌਕਣ ਚੀਤੇ ਤੇ ਚਿਤਮੁਚਿੱਤੇ ਭੌਕਣ ਕਰਨ ਅਦਾਈਂ।” ‘ਤਾਂ’ ਦਾ ਇੱਕ ਹੋਰ ਰੁਪਾਂਤਰ ‘ਤਉ’ ਹੈ, “ਕਰਿ ਚਾਨਣੁ ਸਾਹਿਬ ਤਉ ਮਿਲੈ॥” (ਗੁਰੂ ਨਾਨਕ ਦੇਵ) ਅਤੇ ਇੱਕ ਹੋਰ ਨਿਰਾ ‘ਤਾ’ ਹੈ, “ਏਤੇ ਕੀਤੇ ਹੋਰਿ ਕਰੇਹਿ ਤਾ ਆਖਿ ਨ ਸਕਹਿ ਕੇਈ ਕੇਇ॥” (ਗਰੂ ਨਾਨਕ ਦੇਵ)। “ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ॥” (ਗੁਰੂ ਅਮਰ ਦਾਸ)। ਹਿੰਦੀ ਵਿਚ ਇਸ ਦਾ ਰੁਪਾਂਤਰ ਹੈ, ‘ਤੋ’, ‘ਜੋ ਪ੍ਰਭੁ ਅਵਸ ਪਾਰ ਗਾ ਚਹਹੂ। ਤੋ ਪਦ ਪਦੁਮ ਪਖਾਰਨ ਕਹਹੂ।’ (ਤੁਲਸੀ ਦਾਸ)।
ਸਪੱਸ਼ਟ ਹੁੰਦਾ ਹੈ ਕਿ ਤਾਂ ਆਦਿ ਸ਼ਬਦ ਪਹਿਲਾਂ ਦਿੱਤੇ ਹੋਏ ਸ਼ਰਤੀਆ ਵਾਕੰਸ਼ ਨੂੰ ਨਤੀਜਾ ਦਰਸਾਉਣ ਵਾਲੇ ਵਾਕੰਸ਼ ਨਾਲ ਜੋੜਨ ਵਾਲੇ ਯੋਜਕ ਹਨ। ਤਾਂ, ਤਉ ਜਾਂ ਤਾ ਸ਼ਬਦ ਦੇ ਅਰਥ ਤਦ; ਤੋਂ; ਉਥੇ; ਇਸ ਲਈ; ਉਸ ਆਦਿ ਕੀਤੇ ਜਾਂਦੇ ਹਨ। ਧਿਆਨ ਨਾਲ ਵਾਚਿਆਂ ਪਤਾ ਲਗਦਾ ਹੈ ਕਿ ਸਭ ਅਰਥਾਂ ਵਿਚ ਇੱਕ ਹੀ ਭਾਵ ਹੈ, ਇੱਕ ਦਸ਼ਾ ਵੱਲ, ਉਸ ਸਥਿਤੀ ਵੱਲ ਜਾਂ ਵਸਤੂਗਤਤਾ ਵੱਲ ਸੰਕੇਤ ਹੈ। ਵਾਕ ਦੇ ਕਰਤਾ ‘ਤੇ ਜੋਰ ਦੇਣ ਲਈ ਵੀ ਤਾਂ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਮਿਸਾਲ ਲੈਂਦੇ ਹਾਂ, “ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆਂ।” ਏਥੇ ਤਾਂ ਸ਼ਬਦ ਸੱਚਮੁੱਚ, ਅਸਲ ਵਿਚ, ਪੱਕੀ ਗੱਲ ਦੇ ਅਰਥਾਂ ਵਿਚ ਸਾਹਮਣੇ ਆਉਂਦਾ ਹੈ। ਅੱਗੇ ਜਾ ਕੇ ਦੱਸਾਂਗੇ ਕਿ ਇਸ ਸ਼ਬਦ ਵਿਚ ਸੱਚਮੁੱਚ ਹੋਣ ਦੇ ਭਾਵ ਕਿਵੇਂ ਉਜਾਗਰ ਹੁੰਦੇ ਹਨ?
ਇਸ ਸ਼ਬਦ ਦੇ ਹੋਰ ਰੂਪ ਅਤੇ ਅਰਥ ਵਿਸਥਾਰ ਦਾ ਵਰਤਾਰਾ ਸਮਝਣ ਤੋਂ ਪਹਿਲਾਂ ਇਸ ਸ਼ਬਦ ਦੇ ਸੰਸਕ੍ਰਿਤ ਰੂਪ ਵੱਲ ਝਾਤੀ ਮਾਰ ਲਈਏ। ਸੰਸਕ੍ਰਿਤ ਵਿਚ ਇਸ ਸ਼ਬਦ ਦਾ ਆਧਾਰ ‘ਤਅ’ ਹੈ, ਜਿਸ ਦਾ ਅਰਥ ਉਹ, ਇਹ ਹੈ। ਅਰਥਾਤ ਇਹ ਸ਼ਬਦ ਵਿਅਕਤੀ (ਪੁਰਖ ਜਾਂ ਇਸਤਰੀ), ਵਸਤੂ, ਸਮੇਂ ਜਾਂ ਸਥਿਤੀ ਦਾ ਸੂਚਕ ਹੈ। ਵਿਆਕਰਣਕ ਤੌਰ ‘ਤੇ ਇਸ ਨੂੰ ਮੋਟੇ ਤੌਰ ‘ਤੇ ਪੜਨਾਂਵ ਕਿਹਾ ਜਾ ਸਕਦਾ ਹੈ। “ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ॥” ਤੁਕ ਵਿਚ ਤਾਂ ਦਾ ਅਰਥ ਉਹ ਜਾਂ ਉਸ ਹੈ। ਤੁਕ ਦਾ ਪੂਰਾ ਅਰਥ ਹੈ, ਜਿਸ ਨੇ ਤੈਨੂੰ ਸਰੀਰ ਤੇ ਧਨ ਦਿੱਤਾ, ਉਸ ਨਾਲ ਪਿਆਰ ਨਾ ਪਾਇਆ। ਪਰ ‘ਰਾਹ ਪਵਾਂ ਤਾਂ ਧਾੜੇ ਬੇਲੇ’ ਵਿਚ ਤਾਂ ਸ਼ਬਦ ਇੱਕ ਯੋਜਕ ਹੋ ਨਿੱਬੜਦਾ ਹੈ, ‘ਰਾਹ ਪਵਾਂ’ ਦੀ ਵਸਤੂਗਤ ਸਥਿਤੀ ਵੱਲ ਇਸ਼ਾਰਾ ਕਰਦਾ ਹੈ। ‘ਤਅ’ ਆਧਾਰ ਤੋਂ ਹੀ ‘ਤਦ’ ਸ਼ਬਦ ਬਣਿਆ, ਜਿਸ ਵਿਚ ‘ਉਸ ਸਮੇਂ’ ਆਦਿ ਦੇ ਭਾਵ ਬਿਲਕੁਲ ਸਪੱਸ਼ਟ ਹਨ ਜਿਵੇਂ ‘ਤੂੰ ਵਿਸਰਹਿ ਤਦਿ ਹੀ ਮਰਿ ਜਾਉ’ ਅਰਥਾਤ ‘ਤੂੰ ਵਿਸਰਿਆ ਉਸੇ ਵੇਲੇ।’ ਹੋਰ ਦੇਖੋ, “ਨਾਨਕ ਸਤਿਗੁਰੁ ਤਦ ਹੀ ਪਾਏ॥” (ਗੁਰੂ ਅਮਰ ਦਾਸ)।
ਤਦ ਤੋਂ ਤਦਭਵ, ਤਦਰੂਪ, ਤਦਗੁਣ, ਤਦਅਰਥ ਆਦਿ ਸ਼ਬਦ ਬਣੇ ਹਨ। ਆਪਣਾ ਗੁਣ ਤਿਆਗ ਕੇ ਕਿਸੇ ਹੋਰ ਦਾ ਗੁਣ ਧਾਰਨ ਕਰਨ ਦੀ ਸਥਿਤੀ ਤਦਗੁਣ ਹੈ। ਤਦ ਦਾ ਇੱਕ ਹੋਰ ਰੂਪ ਤਤ ਹੈ, ‘ਜਤ ਕਤ ਦੇਖਉ ਤਤ ਰਹਿਆ ਸਮਾਇ॥’ ਤਦਿਨ ਦਾ ਮਤਲਬ ਹੈ, ਉਸ ਦਿਨ। “ਬਿਤਨ ਨਾਮ ਤਿਹ ਤਦਿਨ ਕਹਾਯਸ॥” ਇਸੇ ਤੋਂ ਤਦੇ, ਤਦੋਂ ਸ਼ਬਦ ਬਣੇ ਹਨ। ਤਤਕਾਲ ਦਾ ਮਤਲਬ ਹੈ, ਉਸੇ ਵੇਲੇ। ਤਤਸਮ ਵਿਚ ਵੀ ਤਤ ਬੋਲਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ, ਉਸੇ ਹਾਲਤ ਵਿਚ।
ਉਪਰੋਕਤ ਤਤ ਤੋਂ ਥੋੜਾ ਵੱਖਰਾ ਸ਼ਬਦ ਤੱਤ ਹੈ। ਇਹ ਤਤਵ ਸ਼ਬਦ ਦਾ ਸੌਖਾ ਰੂਪ ਹੈ ਪਰ ਹੈ ਇਹ ਵੀ ਤਅ ਤੋਂ ਵਿਉਤਪਤ ਹੋਇਆ। ਤੱਤ ਸ਼ਬਦ ਦਾ ਅਰਥ ਇਕ ਤਰ੍ਹਾਂ ‘ਉਹਪੁਣਾ’ ਹੈ, ਵਾਸਤਵਿਕਤਾ, ਜੋ ਸਥਿਤੀ ਅੰਤਰਮੁਖੀ ਨਹੀਂ, ਜੋ ਪਰੇ ਹੈ, ਜੋ ਨਿਸਚਿਤ, ਅਸਲ ਜਾਂ ਯਥਾਰਥਕ ਹੈ, “ਕਹੁ ਨਾਨਕ ਇਹੁ ਤਤੁ ਬੀਚਾਰਾ॥ ਬਿਨੁ ਹਰਿ ਭਜਨ ਨਾਹੀ ਛੁਟਕਾਰਾ॥’ (ਗੁਰੂ ਅਰਜਨ ਦੇਵ)। ਪੰਜ ਭੌਤਿਕ ਪਦਾਰਥਾਂ ਵਿਚੋਂ ਇੱਕ ਨੂੰ ਤੱਤ ਕਿਹਾ ਜਾਂਦਾ ਹੈ, ‘ਇਹੁ ਮਨੁ ਪੰਚ ਤਤ ਕੋ ਜੀਉ॥’ (ਭਗਤ ਕਬੀਰ), ਕਿਉਂਕਿ ਇਕ ਤਰ੍ਹਾਂ ਸੱਚ ਜਾਂ ਯਥਾਰਥ ਹੈ, ਸ੍ਰਿਸ਼ਟੀ ਦਾ ਮੂਲ ਹੈ।
ਤਥਾ ਸ਼ਬਦ ਵੀ ‘ਤਅ’ ਨਾਲ ਜਾ ਜੁੜਦਾ ਹੈ। ਇਸ ਦਾ ਮੂਲ ਅਰਥ ਹੈ, ਉਸੇ ਜਾਂ ਇਸੇ ਤਰ੍ਹਾਂ, ਤਿਵੇਂ, “ਗੁਰ ਕੈ ਸਬਦਿ ਤਥਾ ਚਿਤੁ ਲਾਏ॥’ ਇਸ ਦਾ ਵਿਸਤ੍ਰਿਤ ਅਰਥ ‘ਅਤੇ’ ਜਿਹਾ ਵੀ ਹੋ ਜਾਂਦਾ ਹੈ, ‘ਵਾਰ ਮਾਝ ਕੀ ਤਥਾ ਸਲੋਕ ਮਹਲਾ ੧’। ਤਥਾਸਤੂ ਦਾ ਮਤਲਬ ਹੈ, ਇਸੇ ਤਰ੍ਹਾਂ ਹੋਵੇ। ਅਸਲ ਵਿਚ ਤੱਥ ਸ਼ਬਦ ਵੀ ਇਸੇ ਭਾਵ ‘ਚੋਂ ਉਪਜਿਆ ਹੈ। ਇਹ ਮੁਢਲੇ ਤੌਰ ‘ਤੇ ਸੰਸਕ੍ਰਿਤ ਤੱਥਯ ਤੋਂ ਵਿਉਤਪਤ ਹੋਇਆ ਹੈ। ਤੱਥਯ ਦਾ ਸ਼ਾਬਦਿਕ ਅਰਥ ‘ਉਸੇ ਤਰ੍ਹਾਂ ਹੋਣ’ ਤੋਂ ਹੈ, ‘ਸੇਵਕ ਦਾਸ ਕਹਿਓ ਇਹ ਤਥੁ॥’ ਸੰਸਕ੍ਰਿਤ ਹਿੰਦੀ ਦਾ ਇੱਕ ਸ਼ਬਦ ਹੈ, ਤਥਾਪਿ ਜਿਸ ਦਾ ਪੰਜਾਬੀ ਰੂਪ ਹੈ, ਤਾਂ ਵੀ। ਤਥਾਪਿ ਸ਼ਬਦ ਵਿਚਲੇ ਅਪਿ ਸ਼ਬਦ ਦਾ ਅਰਥ ਵੀ, ਭੀ ਹੈ। ਤਥ ਸ਼ਬਦ ਹੋਰ ਹੈ ਭਾਵੇਂ ਇਹ ਵੀ ਇਸੇ ਨਾਲ ਜਾ ਜੁੜਦਾ ਹੈ। ਇਸ ਦਾ ਅਰਥ ਉਵੇਂ, ਤਿਵੇਂ ਹੈ, “ਤਥ ਲਗਣੰ ਪ੍ਰੇਮ ਨਾਨਕ॥” (ਗੁਰੂ ਅਰਜਨ ਦੇਵ)।
ਪੰਜਾਬੀ ਸ਼ਬਦ ‘ਤੋਂ’ ਵੀ ਤਅ ਤੋਂ ਹੀ ਵਿਉਤਪਤ ਹੋਇਆ ਹੈ। ਵਿਆਕਰਣਕ ਇਕਾਈ ਵਜੋਂ ਇਹ ਸਬੰਧਕ ਜਾਂ ਯੋਜਕ ਹੈ, ਜਿਸ ਨੂੰ ਮੋਟੇ ਤੌਰ ‘ਤੇ ‘ਕੋਲੋਂ ਜਾਂ ਵਲੋਂ’ ਨਾਲ ਵੀ ਪ੍ਰਗਟਾਇਆ ਜਾ ਸਕਦਾ ਹੈ, ‘ਜਲੰਧਰ ਤੋਂ ਲੁਧਿਆਣਾ।’ ‘ਅਤੇ’ ਦੇ ਅਰਥਾਂ ਵਾਲਾ ਤੇ ਸ਼ਬਦ ਜਿਵੇਂ ‘ਮੈਂ ਤੇ ਰਾਮ’ ਵੀ ਦੋ ਸ਼ਬਦਾਂ ਜਾਂ ਵਾਕੰਸ਼ਾਂ ਵਿਚਕਾਰ ਤਦ, ਫਿਰ, ਭੀ ਜਿਹੇ ਅਰਥ ਪ੍ਰਗਟਾਉਂਦਾ ਹੈ। ਮਾਨੋ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, “ਮੈਂ ਫਿਰ ਰਾਮ”, ‘ਮੈਂ ਤਦ ਰਾਮ।’ ਕੁਝ ਭਾਸ਼ਾਵਾਂ ਵਿਚ ਇਸ ਦਾ ਅਰਥ ਹੈ ਹੀ, ਭੀ ਜਾਂ ਤਦ। ਇੱਕ ਹੋਰ ਸ਼ਬਦ ਹੈ, ਤਿਥੈ ਜਿਸ ਦਾ ਅਰਥ ਉਥੇ, ਉਸੇ ਥਾਂ ਹੈ, “ਤਿਥੈ ਸੋਹਨਿ ਪੰਚ ਪਰਵਾਣੁ॥” (ਗੁਰੂ ਨਾਨਕ ਦੇਵ)।
‘ਤਅ’ ਸ਼ਬਦ ਦਰਅਸਲ ਭਾਰੋਪੀ ਹੈ ਤੇ ਇਸ ਦਾ ਮੂਲ ਹੈ, ਠੋ। ਇਸ ਮੂਲ ਵਿਚ ਵੀ ‘ਉਹ’ ਦਾ ਭਾਵ ਹੈ। ਸਾਡੇ ‘ਤਾਂ, ਤਦੋਂ’ ਸ਼ਬਦ ਦੇ ਟਾਕਰੇ ‘ਤੇ ਅੰਗਰੇਜ਼ੀ ਸ਼ਬਦ ਠਹeਨ ਆਉਂਦਾ ਹੈ। ‘ਤਾਂ ਕੀ ਹੋਇਆ’ ਨੂੰ ਅੰਗਰੇਜ਼ੀ ਵਿਚ ‘ਠਹeਨ ੱਹਅਟ’ ਜਿਹਾ ਅਨੁਵਾਦਿਆ ਜਾ ਸਕਦਾ ਹੈ। ਤੁਲਨਾਤਮਕ ਵਿਸ਼ੇਸ਼ਣਾਂ ਵਿਚ ਆਉਂਦਾ ਅੰਗਰੇਜ਼ੀ ਠਹਅਨ ਸ਼ਬਦ ਇਸੇ ਠਹeਨ ਦਾ ਅਗਲਾ ਵਿਉਤਪਤ ਰੂਪ ਹੈ। ਅਠਾਰਵੀਂ ਸਦੀ ਦੇ ਸ਼ੁਰੂ ਤੱਕ ਇਸ ਦੇ ਸ਼ਬਦ ਜੋੜ ਠਹeਨ ਹੀ ਰਹੇ ਸਨ। ਇਕ ਮਿਸਾਲ ਨਾਲ ਇਸ ਅਰਥ-ਵਿਕਾਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ: ਫਹਲਿਪਿ ਸਿ ੋਲਦeਰ ਟਹਅਨ ਝੋਹਨ ਨੂੰ ਪਹਿਲਾਂ ਕੁਝ ਇਸ ਤਰ੍ਹਾਂ ਕਿਹਾ ਗਿਆ ਹੋਵੇਗਾ, ਫਹਲਿਪਿ ਸਿ ੋਲਦeਰ ਟਹeਨ ਝੋਹਨ (ਆਟeਰ ਟਹਅਟ, ਉਸ ਪਿਛੋਂ) ਝੋਹਨ’। ਪੰਜਾਬੀ ਵਿਚ ਇਸ ਨੂੰ ‘ਤੋਂ’ ਸ਼ਬਦ ਨਾਲ ਪ੍ਰਗਟਾਇਆ ਜਾਂਦਾ ਹੈ। ‘ਉਹ’ ਦੇ ਅਰਥਾਂ ਵਾਲਾ ਠਹਅਟ ਸ਼ਬਦ ਵੀ ਇਸੇ ਮੂਲ ਤੋਂ ਉਪਜਿਆ ਹੈ। ਅਸਲ ਵਿਚ ਠੋ ਮੂਲ ਤੋਂ ਇਕ ਹੋਰ ਉਪਮੂਲ ਬਣਦਾ ਹੈ, ਠੋਦ ਜਿਸ ਤੋਂ ਅੱਗੇ ਜਰਮੈਨਿਕ ਭਾਸ਼ਾਵਾਂ ਵਿਚ ਠਹਅਟ ਜਿਹੇ ਸ਼ਬਦ ਹੋਂਦ ਵਿਚ ਆਉਂਦੇ ਹਨ। ਠੋਦ ਦਾ ਸਾਡੇ ‘ਤਦ’ ਨਾਲ ਟਾਕਰਾ ਕਰੋ। ਕੁਝ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਟਾਕਰੇ ਦੇ ਸ਼ਬਦ ਹਨ: ਜਰਮਨ ਧਅਸ, ਡੱਚ ਧਅਟ ਆਦਿ।
ਅੰਗਰੇਜ਼ੀ ਠਹe ਇੱਕ ਨਿਸਚਿਤਤਾ-ਸੂਚਕ ਅੰਸ਼ ਹੈ, ਜੋ ਠਹਅਟ ਨਾਲ ਜਾ ਜੁੜਦਾ ਹੈ। ਟਾਕਰਾ ਕਰੋ, ਸਾਡਾ ਤਤ ਸ਼ਬਦ ਤੱਤਵ ਨਾਲ ਜਾ ਜੁੜਦਾ ਹੈ, ਜਿਸ ਵਿਚ ਨਿਸਚਿਤਤਾ, ਸੱਚਾਈ, ਯਥਾਰਥ ਦੇ ਭਾਵ ਹਨ। ਅੰਗਰੇਜ਼ੀ ਠਹe ਸ਼ਬਦ ਦਾ ਪੰਜਾਬੀ ਵਿਚ ਅਰਥ ਕੁਝ ਇਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ: ਪਹਿਲਾਂ ਵਰਣਤ, ਪ੍ਰਤੱਖ, ਵਰਤਮਾਨ। ਨਾਂਵਾਂ ਨਾਲ ਲੱਗ ਕੇ ਇਹ ਵਿਸ਼ੇਸ਼ਤਾ ਅਤੇ ਪ੍ਰਤੱਖਤਾ ਦਾ ਸੂਚਕ ਬਣਦਾ ਹੈ। ਇਸ ਮੂਲ ਨਾਲ ਜੁੜਦੇ ਅੰਗਰੇਜ਼ੀ ਦੇ ਕੁਝ ਹੋਰ ਸ਼ਬਦ ਹਨ: ਠਹਸਿ, ਠਹੋਸe, ਠਹeਸe, ਠਹੁਸ, ਠਹeਨਚe।