ਕਾਰਾ ਕੋਰ ਕਮੇਟੀ ਦਾ!

ਰੁੱਸੇ ਹੋਏ ਜੋ ਖੁੱਲ੍ਹ ਕੇ ਬੋਲਦੇ ਨਾ, ਮਿਣ ਮਿਣ ਮੂੰਹ ਦੇ ਵਿਚ ਹੀ ਕਰੀ ਜਾਂਦੇ।
ਗਿੱਦੜ ਭਬਕੀਆਂ ਮਾਰ ਪ੍ਰੈਸ ਮੋਹਰੇ, ਸਖਤ ਫੈਸਲੇ ਲੈਣ ਤੋਂ ਡਰੀ ਜਾਂਦੇ।
ਨਾਲੇ ਗਰਮ ਸਿਆਸਤ ਦਾ ਪਿੜ ਕੀਤਾ, ਫਿਰ ਵੀ ਅੰਦਰੋ ਅੰਦਰ ਨੇ ਠਰੀ ਜਾਂਦੇ।
ਕਹਿੰਦੇ ਲੋਕ Ḕਟਕਸਾਲੀ ਅਕਾਲੀḔ ਨੇ ਇਹ, ਐਪਰ ਜਿੱਤਣ ਤੋਂ ਪਹਿਲਾਂ ਹੀ ਹਰੀ ਜਾਂਦੇ।
ਬੱਜਰ ਗਲਤੀਆਂ ਕਰੀਆਂ ਅਣਡਿੱਠ ਦੇਖੋ, ਪਿਓ-ਪੁੱਤ ਦਾ ਪੱਖ ਹੀ ਪੂਰ ਦਿੱਤਾ।
ਮਾਲਕ ਜਿਵੇਂ ਗੁਲਾਮਾਂ ਤੋਂ ਕੰਮ ਲੈਂਦੇ, ਜਾਪੇ Ḕਕੋਰ ਕਮੇਟੀḔ ਨੂੰ ਘੂਰ ਦਿੱਤਾ!