ਕਾਨੂੰਨ ਨੂੰ ਸਰਕਾਰੀ ਰਗੜੇ!

ਲੋਕ-ਰਾਜ ਦਾ ਵਿਗੜਿਆ ਰੂਪ ਸਾਰਾ, ‘ਬੋਕ-ਰਾਜ’ ਹੁਣ ਦੇਸ਼ ਵਿਚ ਚੱਲਦਾ ਏ।
ਕੰਮ ਪਹਿਲਿਆਂ ਵਾਲੇ ਹੀ ਕਰੀ ਜਾਵੇ, ਕੋਈ ਦੂਸਰਾ ਗੱਦੀ ਜਦ ਮੱਲਦਾ ਏ।
ਜਿਹੜਾ ਜਿੱਤਦਾ ਤੋੜ ਵਿਸ਼ਵਾਸ ਦੇਵੇ, ਦੁੱਖ ਲੋਕਾਂ ਨੂੰ ਏਸੇ ਹੀ ਗੱਲ ਦਾ ਏ।
ਜਿਹੜਾ ਕਰੇ ਇਸ਼ਾਰਾ ਕੋਈ ਨਾਬਰੀ ਦਾ, ਹਾਕਮ ਉਸੇ ਨੂੰ ਜੇਲ੍ਹ ‘ਚ ਘੱਲਦਾ ਏ।
ਸੁਣਦੇ ਆਏ ਕਾਨੂੰਨ ਦੇ ਹੱਥ ਲੰਮੇ, ਕਾਰੇ ਕਿਸੇ ਤੋਂ ਗੁੱਝੇ ਨਾ ਰੱਖ ਹੋਏ।
ਹੁਣ ਕਾਨੂੰਨ ਦੇ ਗਲੇ ਤੱਕ ਪਹੁੰਚ ਜਾਂਦੇ, ਐਡੇ ਲੰਮੇ ਸਰਕਾਰਾਂ ਦੇ ਹੱਥ ਹੋਏ!