ਕਤਲੇਆਮ ਚੁਰਾਸੀ: ਨਿਆਂ ਬਨਾਮ ਅਨਿਆਂ

ਜੱਗ ਜਾਣਦਾ ਹੈ ਕਿ 1984 ਵਿਚ ਵਾਪਰੇ ਸਿੱਖ ਕਤਲੇਆਮ ਵਾਲੇ ਕੇਸਾਂ ਵਿਚ ਕਿਸ ਤਰ੍ਹਾਂ ਨਿਆਂ ਦਾ ਮਖੌਲ ਬਣਾਇਆ ਗਿਆ। ਇਸ ਤੋਂ ਵੱਡੀ ਗੱਲ ਹੋਰ ਕੀ ਹੋਵੇਗੀ ਕਿ ਕਾਂਗਰਸ ਦੇ ਸਰਕਰਦਾ ਲੀਡਰ ਸੱਜਣ ਕੁਮਾਰ ਖਿਲਾਫ ਇਹ ਕੇਸ 2016 ਵਿਚ ਹੀ ਸ਼ੁਰੂ ਹੋ ਸਕਿਆ ਸੀ। ਪਹਿਲੀ ਗੱਲ ਤਾਂ ਭੈਅ ਅਤੇ ਦਹਿਸ਼ਤ ਕਾਰਨ ਸਾਰੇ ਦੇ ਸਾਰੇ ਕੇਸ ਸਾਹਮਣੇ ਹੀ ਨਾ ਆਏ, ਇਸ ਤੋਂ ਬਾਅਦ ਕੁਝ ਸਮਾਂ ਪਾ ਕੇ ਜਦੋਂ ਪੀੜਤਾਂ ਨੇ ਆਪਣੀ ਗੱਲ ਜ਼ੋਰ-ਸ਼ੋਰ ਨਾਲ ਰੱਖਣੀ ਸ਼ੁਰੂ ਕੀਤੀ ਤਾਂ ਇਕ ਜਾਂ ਦੂਜੇ ਢੰਗ-ਤਰੀਕਿਆਂ ਨਾਲ ਨਿਆਂ ਨੂੰ ਅਨਿਆਂ ਵਿਚ ਬਦਲ ਦੇਣ ਦਾ ਹਰ ਹੀਲਾ ਕੀਤਾ ਗਿਆ। Continue reading

ਪੁਲਿਸ ਅਫਸਰਾਂ ਤੱਕ ਸੀਮਤ ਹੋਈ ਨਸ਼ਿਆਂ ਖਿਲਾਫ ਕਾਰਵਾਈ

ਕੁੜਿੱਕੀ ਵਿਚ ਫਸੀ ਕੈਪਟਨ ਸਰਕਾਰ ਨੂੰ ਪਏ ਲੈਣੇ ਦੇ ਦੇਣੇ
ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਨਾਲ ਨਿੱਤ ਦਿਨ ਹੋ ਰਹੀਆਂ ਮੌਤਾਂ ਕਾਂਗਰਸ ਸਰਕਾਰ ਲਈ ਨਮੋਸ਼ੀ ਬਣ ਗਈਆਂ ਹਨ। ਸਭ ਤੋਂ ਵੱਡੀ ਨਮੋਸ਼ੀ ਇਸ ਗੋਰਖਧੰਦੇ ਵਿਚ ਪੁਲਿਸ ਦੇ ਉਚ ਅਫਸਰਾਂ ਦੀ ਮਿਲੀਭੁਗਤ ਸਾਹਮਣੇ ਆਉਣ ਪਿੱਛੋਂ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਤਕਰੀਬਨ ਡੇਢ ਹਫਤੇ ਵਿਚ ਐਸ਼ਐਸ਼ਪੀæ ਤੇ ਡੀæਐਸ਼ਪੀæ ਸਮੇਤ ਤਕਰੀਬਨ 13 ਪੁਲਿਸ ਅਫਸਰਾਂ ਦੀ ਛੁੱਟੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਇਹ ਸਿਰਫ ਸ਼ੁਰੂਆਤ ਹੈ, ਇਸ ਧੰਦੇ ਵਿਚ ਵਿਚ ਅਜੇ ਵੱਡੇ ਖੁਲਾਸੇ ਹੋਣੇ ਬਾਕੀ ਹਨ। ਸਭ ਤੋਂ ਵੱਧ ਚਰਚਾ ਐਸ਼ਐਸ਼ਪੀæ ਰਾਜਜੀਤ ਖਿਲਾਫ ਕਾਰਵਾਈ ਦੀ ਹੈ। Continue reading

ਡੋਪ ਟੈਸਟ ਦੇ ਰੌਲੇ ਨਾਲ ਅਸਲ ਮੁੱਦਾ ਪਿਛੇ ਪਿਆ

ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਆਗੂਆਂ ਦੇ ਡੋਪ ਟੈਸਟ ਉਤੇ ਸਿਆਸਤ ਗਰਮਾਈ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੇ ਨੂੰ ਡੋਪ ਟੈਸਟ ਕਰਾਉਣ ਲਈ ਵੰਗਾਰਿਆ ਜਾ ਰਿਹਾ ਹੈ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਕਿਤੇ ਡੋਪ ਟੈਸਟ ਦਾ ਰੌਲਾ-ਗੌਲਾ ਨਸ਼ਿਆਂ ਦੇ ਮੁੱਦੇ ਨੂੰ ਰੋਲਣ ਲਈ ਤਾਂ ਨਹੀਂ ਕਿਉਂਕਿ ਇਸ ਦਾ ਸਬੰਧ ਨਸ਼ਿਆਂ ਨੂੰ ਰੋਕਣ ਨਾਲ ਬਿਲਕੁਲ ਨਹੀਂ।

ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਤੇ ਸਿਆਸੀ ਪਾਰਟੀਆਂ ਵਾਕਿਆ ਹੀ ਨਸ਼ਿਆਂ ਦੇ ਕਹਿਰ ਨੂੰ ਰੋਕਣ ਲਈ ਗੰਭੀਰ ਹਨ ਤਾਂ ਉਨ੍ਹਾਂ ਪੂਰੀ ਇਮਾਨਦਾਰੀ ਨਾਲ ਇਸ ਮੁੱਦੇ ਉਤੇ ਇਕਜੁਟ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਡੋਪ ਟੈਸਟ ‘ਤੇ ਸਿਆਸਤ ਨਾਲ ਨਸ਼ਿਆਂ ਨੂੰ ਰੋਕਣ ਵਿਚ ਕੋਈ ਸਹਾਇਤਾ ਨਹੀਂ ਮਿਲੇਗੀ। ਇਹ ਨਿਰੋਲ ਸਿਆਸਤ ਹੈ। ਇਸ ਬਾਰੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਲੀਡਰਾਂ ਦੇ ਡੋਪ ਟੈਸਟ ਕਰਵਾਉਣ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਭਾਰਿਆ ਸੀ। ਇਹ ਮੁੱਦਾ ਉਭਰਨ ਨਾਲ ਅਸਲ ਮੁੱਦੇ ਤੋਂ ਧਿਆਨ ਭਟਕ ਗਿਆ ਹੈ। ਖਿਡਾਰੀਆਂ ਦਾ ਡੋਪ ਟੈਸਟ ਅਚਾਨਕ ਹੀ ਕੀਤਾ ਜਾਂਦਾ ਹੈ, ਨਾ ਕਿ ਲੀਡਰਾਂ ਵਾਂਗ ਆਪ ਡੋਪ ਟੈਸਟ ਕਰਵਾਉਣ ਲਈ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। ਅਸਲ ਮੁੱਦਾ ਤਾਂ ਨਸ਼ਿਆਂ ਦੇ ਮਾਮਲੇ ਵਿਚ ਪੁਲਿਸ ਤੇ ਰਾਜਸੀ ਲੀਡਰਾਂ ਦੇ ਗੱਠਜੋੜ ਨੂੰ ਬੇਨਕਾਬ ਕਰਨ ਦਾ ਹੈ। ਡੋਪ ਟੈਸਟ ਦੇ ਰੌਲੇ ਨਾਲ ਇਹ ਮੁੱਦਾ ਰੁਲਦਾ ਨਜ਼ਰ ਆ ਰਿਹਾ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਲੋਕਾਂ ਨਾਲ ਇਹ ਵਾਅਦਾ ਕਰ ਕੇ ਆਈ ਸੀ ਕਿ ਉਹ ਡਰੱਗ ਮਾਫੀਆ ਤੇ ਰਾਜਨੀਤਕ ਲੀਡਰਾਂ ਦੇ ਗੱਠਜੋੜ ਨੂੰ ਲੋਕਾਂ ਸਾਹਮਣੇ ਲਿਆਏਗੀ, ਪਰ ਡੋਪ ਟੈਸਟ ਕਰਾਉਣ ਲਈ ਹੁਣ ਰਾਜਨੀਤਕ ਲੀਡਰ ਇਕ-ਦੂਜੇ ਦੇ ਪੈਰ ਮਿੱਧ ਕੇ ਅੱਗੇ ਲੰਘ ਰਹੇ ਹਨ।
ਵਿਰੋਧੀ ਧਿਰਾਂ ਇਕ ਦੂਜੇ ਦੇ ਆਗੂਆਂ ਵੱਲ ਉਂਗਲ ਕਰਨ ਲੱਗੀਆਂ ਹਨ। ਇਸ ਮਾਮਲੇ ਵਿਚ ਹਰਸਿਮਰਤ ਕੌਰ ਬਾਦਲ ਨੇ ਤਾਂ ਗੱਲ ਹੀ ਸਿਰੇ ਲਾ ਦਿੱਤੀ। ਉਸ ਨੇ ਇਸ ਕੰਮ ਵਿਚ ਪਹਿਲ ਕਰਨ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਸੱਦਾ ਦੇ ਦਿੱਤਾ। ਹਰਸਿਮਰਤ ਨੇ ਤਰਕ ਦਿੱਤਾ ਕਿ ਰਾਹੁਲ ਨੇ 70 ਫੀਸਦੀ ਪੰਜਾਬੀ ਲੋਕਾਂ ਨੂੰ ਨਸ਼ਈ ਦੱਸਿਆ ਸੀ। ਇਸ ਲਈ ਪਹਿਲਾ ਟੈਸਟ ਰਾਹੁਲ ਦਾ ਹੋਵੇ। ਸਭ ਤੋਂ ਵੱਡੀ ਚਰਚਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੈ। ਜਦੋਂ ਉਨ੍ਹਾਂ ਨੂੰ ਟੈਸਟ ਬਾਰੇ ਪੁੱਛਿਆ ਗਿਆ ਤਾਂ ਉਹ ਵੀ ਇਹੀ ਆਖ ਕੇ ਤੁਰਦੇ ਬਣੇ ਕਿ ਕੈਪਟਨ ਸਰਕਾਰ ਨੇ ਡੋਪ ਟੈਸਟ ਬਾਰੇ ਚੰਗਾ ਐਲਾਨ ਕੀਤਾ ਹੈ।

ਨਕਸ਼ਾ-ਏ-ਸਮਾਜ!

ਨਹੀਂ ਉਡੀਕਦੇ ਨਾਨਕੇ ਦੋਹਤਿਆਂ ਨੂੰ, ਦੋਹਤੇ ਨੈਟ-ਮੋਬਾਇਲਾਂ ਵਿਚ ਕੈਦ ਹੋਏ।
ਮੋਹ ਉਡ ਗਿਆ ਦਿਲਾਂ ‘ਚੋਂ ਖੰਭ ਲਾ ਕੇ, ਨਸ਼ੇ ਨਾੜਾਂ ਵਿਚ, ਖੂਨ ਸਫੈਦ ਹੋਏ।
ਸੇਵਾ ਭਾਵਨਾ ਤਰਸ ਹੁਣ ਲੱਭਦੇ ਨਾ, ਧਨ ਦੇ ਲਾਲਚਾਂ ਮਾਰੇ ਹੀ ਵੈਦ ਹੋਏ।
ਗੁਟਕੇ ਚੁੱਕ ਕੇ ਝੂਠੀਆਂ ਖਾਣ ਸਹੁੰਆਂ, ਹੁਣ ਵਾਅਦੇ ਨਿਭਾਉਣਗੇ ਵੀ Ḕਸ਼ੈਦḔ ਹੋਏ।
ਦਿਨ ਚੰਦਰੇ ਚੜ੍ਹਨੇ ਹੀ ਜਾਪਦੇ ਨੇ, ਹਾਲ ਸੁਧਰਨ ਦੇ ਬੇਉਮੈਦ ਹੋਏ।
ਚੌਕੀਦਾਰ ਸਮਾਜ ਦੇ ਸੁਸਤ ਹੋਏ, ਨੇਤਾ, ਚੋਰ, ਬਦਮਾਸ਼ ਮੁਸਤੈਦ ਹੋਏ!

ਸਿਆਸੀ ਆਗੂਆਂ ਦੇ ਸਾਰੇ ਉਲਾਂਭੇ ਲਾਹੇਗੀ ਕੈਪਟਨ ਸਰਕਾਰ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਭ ਤੋਂ ਅਮੀਰ ਪਰਿਵਾਰਾਂ ਵਿਚ ਸ਼ੁਮਾਰ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਧਾਰਮਿਕ ਆਗੂਆਂ, ਸ਼ਿਵ ਸੈਨਾਵਾਂ ਦੇ ਬਹੁਤ ਸਾਰੇ ਅਹੁਦੇਦਾਰਾਂ, ਸੇਵਾ ਮੁਕਤ ਪੁਲਿਸ ਅਫਸਰਾਂ ਅਤੇ ਹਾਕਮ ਪਾਰਟੀ ਨਾਲ ਸਬੰਧਤ ਸਿਆਸਤਦਾਨਾਂ ਨੂੰ ਮੁਹੱਈਆ ਕਰਵਾਈ ਗਈ Ḕਸਰਕਾਰੀ ਕਾਰ ਸੇਵਾ’ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। Continue reading

ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ‘ਡੋਬਣ’ ਦੀ ਤਿਆਰੀ

ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰੋਜੈਕਟ ਨੂੰ ਪੱਕੇ ਤੌਰ ਉਤੇ ਠੱਪ ਕਰਦਿਆਂ Ḕਪਾਣੀ ਵਾਲੀ ਬੱਸ’ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕੰਪਟਰੋਲਰ ਜਨਰਲ (ਕੈਗ) ਦੀ ਤਾਜ਼ਾ ਰਿਪੋਰਟ ਮੁਤਾਬਕ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਘਾਟੇ ਦਾ ਸੌਦਾ ਹੈ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਮਹਿਜ਼ ਸੁਖਬੀਰ ਸਿੰਘ ਬਾਦਲ ਦੀ ਜ਼ਿੱਦ ਪੁਗਾਉਣ ਲਈ 8.62 ਕਰੋੜ ਰੁਪਏ ਪਾਣੀ ਵਿਚ ਰੋੜ੍ਹ ਦਿੱਤੇ। Continue reading

ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਹਮਲੇ ਪਿੱਛੇ ਭੂ-ਮਾਫੀਆ ਦਾ ਹੱਥ ਹੋਣ ਦਾ ਖਦਸ਼ਾ

ਚੰਡੀਗੜ੍ਹ: ਅਫਗਾਨਿਸਤਾਨ ਵਿਚ ਸਿੱਖ ਤੇ ਹਿੰਦੂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਪਹਿਲੀ ਜੁਲਾਈ ਨੂੰ ਕੀਤੇ ਗਏ ਹਮਲੇ ਪਿੱਛੇ ਮੁਲਕ ਦੇ ਭੂ-ਮਾਫੀਆ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ, ਦੇਸ਼ ਵਿਚ ਵੱਖ-ਵੱਖ ਜਗ੍ਹਾ ਸਥਿਤ ਗੁਰਦੁਆਰਿਆਂ ਅਧੀਨ ਸੈਂਕੜੇ ਏਕੜ ਜ਼ਮੀਨ ਆਉਂਦੀ ਹੈ ਤੇ ਅਫਗਾਨ ਸਿੱਖਾਂ ਦਾ ਕਹਿਣਾ ਹੈ ਕਿ ਮਾਫੀਆ ਇਸ ਜ਼ਮੀਨ ਉਤੇ ਕਬਜ਼ਾ ਜਮਾਉਣ ਦੇ ਰੌਂਅ ਵਿਚ ਹੈ। Continue reading

ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਚੜ੍ਹਿਆ ਪੁਲਿਸ ਦੇ ਧੱਕੇ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਖਤਰਨਾਕ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਢਾਹਾਂ ਨੂੰ ਸੈਕਟਰ 43 ਦੇ ਬੱਸ ਅੱਡੇ ਨੇੜਿਉਂ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਦਾੜ੍ਹੀ ਅਤੇ ਕੇਸ ਕਟਾ ਕੇ ਆਪਣਾ ਰੂਪ ਬਦਲਿਆ ਹੋਇਆ ਸੀ ਪਰ ਪੱਕੀ ਸੂਹ ਲੱਗਣ ਕਾਰਨ ਉਹ ਪੁਲਿਸ ਦੀ ਅੱਖ ਤੋਂ ਨਹੀਂ ਬੱਚ ਸਕਿਆ।
ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਦੇ ਪੱਟ ਉਪਰ ਗੋਲੀ ਲੱਗੀ ਹੈ। Continue reading

ਸੁਪਰੀਮ ਕੋਰਟ ਦੇ ਥਾਪੜੇ ਪਿੱਛੋਂ ਵੀ ਨਾ ਘਟੀਆਂ ਕੇਜਰੀਵਾਲ ਦੀਆਂ ਮੁਸ਼ਕਲਾਂ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਤੇ ਦਿੱਲੀ ਦੇ ਉਪ ਰਾਜਪਾਲ ਦੇ ਅਧਿਕਾਰਾਂ ਦੀ ਹੱਦ ਮਿਥਣ ਮਗਰੋਂ ਵੀ ਸੂਬਾ ਸਰਕਾਰ ਤੇ ਅਧਿਕਾਰੀਆਂ ਦਰਮਿਆਨ ਕਸ਼ਮਕਸ਼ ਨਹੀਂ ਰੁਕ ਰਹੀ। ਦਿੱਲੀ ਦੇ ਅਧਿਕਾਰੀਆਂ ਵੱਲੋਂ ਤਬਾਦਲਿਆਂ ਤੇ ਨਿਯੁਕਤੀਆਂ ਬਾਰੇ ਸਰਕਾਰ ਦੀ ਗੱਲ ਨਾ ਸੁਣਨ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਚਿਤਾਵਨੀ ਦਿੱਤੀ ਕਿ ਨੌਕਰਸ਼ਾਹਾਂ ਵੱਲੋਂ ਪ੍ਰਦੇਸ਼ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਉਤੇ ਉਨ੍ਹਾਂ ਨੂੰ ‘ਤੇ ਅਦਾਲਤੀ ਹੱੱਤਕ ਇੱਜ਼ਤ ਦੇ ਮਾਮਲੇ ਦਾ ਸਾਹਮਣਾ ਕਰਨਾ ਹੋਵੇਗਾ Continue reading

ਭ੍ਰਿਸ਼ਟਾਚਾਰ ਦੇ ਕੇਸ ‘ਚ ਨਵਾਜ਼ ਸ਼ਰੀਫ ਨੂੰ ਦਸ ਸਾਲ ਕੈਦ

ਇਸਲਾਮਾਬਾਦ: ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 10 ਸਾਲ ਦੀ ਸਖਤ ਕੈਦ ਅਤੇ 80 ਲੱਖ ਪੌਂਡ ਦੇ ਭਾਰੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਨਵਾਜ਼ ਸ਼ਰੀਫ ਦੀ ਗੈਰਹਾਜ਼ਰੀ ਵਿਚ ਜਸਟਿਸ ਮੁਹੰਮਦ ਬਸ਼ੀਰ ਨੇ ਬੰਦ ਕਮਰਾ ਸੁਣਵਾਈ ਦੌਰਾਨ ਸੁਣਾਈ। ਇਹ ਸ਼ਰੀਫ ਪਰਿਵਾਰ ਵਿਰੁੱਧ ਪਨਾਮਾ ਪੇਪਰ ਲੀਕ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਤਿੰਨ ਕੇਸਾਂ ਵਿਚੋਂ ਪਹਿਲਾ ਕੇਸ ਹੈ। ਇਸ ਕੇਸ ਵਿਚ ਸ਼ਰੀਫ ਦੀ ਧੀ ਮਰੀਅਮ ਸ਼ਰੀਫ (44) ਨੂੰ ਸੱਤ ਸਾਲ ਕੈਦ ਦੀ ਸਜ਼ਾ ਅਤੇ 20 ਲੱਖ ਪੌਂਡ ਜੁਰਮਾਨਾ, ਉਸ ਦੇ ਪਤੀ ਕੈਪਟਨ (ਸੇਵਾ ਮੁਕਤ) ਮੁਹੰਮਦ ਸਫ਼ਦਰ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। Continue reading